ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਸਰਕਾਰ ਨੇ ਸੰਚਾਰ ਸਾਥੀ ਐਪ ਦੀ ਪ੍ਰੀ-ਇੰਸਟਾਲੇਸ਼ਨ ਦੀ ਜ਼ਰੂਰਤ ਨੂੰ ਹਟਾ ਦਿੱਤਾ ਹੈ
प्रविष्टि तिथि:
03 DEC 2025 3:00PM by PIB Chandigarh
ਸਰਕਾਰ ਨੇ ਲੋਕਾਂ ਨੂੰ ਸਾਈਬਰ ਸੁਰੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ, ਸਾਰੇ ਸਮਾਰਟਫੋਨਾਂ ਵਿੱਚ ਸੰਚਾਰ ਸਾਥੀ ਐਪ ਦਾ ਪ੍ਰੀ-ਇੰਸਟਾਲੇਸ਼ਨ ਕਰਨਾ ਲਾਜ਼ਮੀ ਕੀਤਾ ਸੀ। ਇਹ ਐਪ ਸੁਰੱਖਿਅਤ ਹੈ ਅਤੇ ਇਸ ਨੂੰ ਪੂਰੀ ਤਰ੍ਹਾਂ ਸਾਈਬਰ ਦੀ ਦੁਨੀਆ ਦੇ ਖਤਰਨਾਕ ਤੱਤਾਂ ਤੋਂ ਲੋਕਾਂ ਨੂੰ ਬਚਾਉਣ ਲਈ ਵਿਕਸਿਤ ਕੀਤਾ ਗਿਆ ਹੈ।
ਇਹ ਉਪਭੋਗਤਾਵਾਂ ਦੀ ਸੁਰੱਖਿਆ ਦੇ ਨਾਲ ਹੀ ਲੋਕਾਂ ਨੂੰ ਸਾਈਬਰ ਅਪਰਾਧੀਆਂ ਦੀਆਂ ਹਰਕਤਾਂ ਦੀ ਸੂਚਨਾਵਾਂ ਦੇਣ ਦੇ ਜਨਤਕ ਭਾਗੀਦਾਰੀ ਵਿੱਚ ਵੀ ਮਦਦਗਾਰ ਹੈ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਐਪ ਦਾ ਉਪਭੋਗਤਾਵਾਂ ਦੀ ਸੁਰੱਖਿਆ ਤੋਂ ਇਲਾਵਾ ਕੋਈ ਹੋਰ ਇਸਤੇਮਾਲ ਨਹੀਂ ਹੈ, ਅਤੇ ਲੋਕ ਜਦੋਂ ਚਾਹੇ ਤਦੋਂ ਇਸ ਨੂੰ ਹਟਾ ਸਕਦੇ ਹਨ।
ਇਸ ਐਪ ਨੂੰ ਹੁਣ ਤੱਕ 1.4 ਕਰੋੜ ਉਪਭੋਗਤਾਵਾਂ ਦੁਆਰਾ ਡਾਊਨਲੋਡ ਕੀਤਾ ਜਾ ਚੁੱਕਿਆ ਹੈ ਅਤੇ ਇਹ ਹਰ ਰੋਜ਼ ਧੋਖਾਧੜੀ ਦੀਆਂ 2,000 ਕੋਸ਼ਿਸ਼ਾਂ ਦੀ ਰਿਪੋਰਟ ਕਰਕੇ ਉਨ੍ਹਾਂ ਨੂੰ ਨਾਕਾਮ ਕਰਨ ਵਿੱਚ ਯੋਗਦਾਨ ਦੇ ਰਿਹਾ ਹੈ। ਇਸ ਐਪ ਦਾ ਇਸਤੇਮਾਲ ਕਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਇਸ ਨੂੰ ਇੰਸਟੌਲ ਕਰਨ ਦਾ ਆਦੇਸ਼ ਇਸ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਅਤੇ ਘੱਟ ਜਾਗਰੂਕ ਲੋਕਾਂ ਤੱਕ ਐਪ ਨੂੰ ਆਸਾਨੀ ਨਾਲ ਪਹੁੰਚਯੋਗ ਬਣਾਉਣ ਲਈ ਦਿੱਤਾ ਗਿਆ ਸੀ। ਪਿਛਲੇ ਇੱਕ ਦਿਨ ਵਿੱਚ ਹੀ, 6 ਲੱਖ ਲੋਕਾਂ ਨੇ ਸੰਚਾਰ ਸਾਥੀ ਐਪ ਨੂੰ ਡਾਊਨਲੋਡ ਕਰਨ ਲਈ ਰਜਿਸਟਰ ਕੀਤਾ ਹੈ, ਜੋ ਕਿ ਇਸ ਦੀ ਵਰਤੋਂ ਵਿੱਚ 10 ਗੁਣਾ ਵਾਧਾ ਦਰਸਾਉਂਦਾ ਹੈ। ਇਹ ਸਰਕਾਰ ਦੁਆਰਾ ਇਸ ਐਪ ਰਾਹੀਂ ਲੋਕਾਂ ਨੂੰ ਪ੍ਰਦਾਨ ਕੀਤੀ ਗਈ ਆਤਮ-ਸੁਰੱਖਿਆ ਪ੍ਰਤੀ ਵਿਸ਼ਵਾਸ ਦੀ ਪੁਸ਼ਟੀ ਕਰਦਾ ਹੈ।
ਸੰਚਾਰ ਸਾਥੀ ਦੀ ਵੱਧਦੀ ਸਵੀਕ੍ਰਿਤੀ ਨੂੰ ਦੇਖਦੇ ਹੋਏ, ਸਰਕਾਰ ਨੇ ਮੋਬਾਈਲ ਨਿਰਮਾਤਾਵਾਂ ਲਈ ਇਸ ਐਪ ਦੀ ਪ੍ਰੀ-ਇੰਸਟਾਲੇਸ਼ਨ ਨੂੰ ਲਾਜ਼ਮੀ ਨਾ ਕਰਨ ਦਾ ਫੈਸਲਾ ਲਿਆ ਹੈ।
ਵਧੇਰੇ ਜਾਣਕਾਰੀ ਲਈ DoT ਹੈਂਡਲਸ ਨੂੰ ਫੋਲੋ ਕਰੋ:-
ਐਕਸ - https://x.com/DoT_India
ਇੰਸਟਾ- https://www.instagram.com/department_of_telecom?igsh=MXUxbHFjd3llZTU0YQ==
ਐੱਫਬੀ - https://www.facebook.com/DoTIndia
ਯੂਟਿਊਬ: https://www.youtube.com/@departmentoftelecom
****
ਐੱਮਆਈ/ਏਆਰਜੇ/ਬਲਜੀਤ
(रिलीज़ आईडी: 2198773)
आगंतुक पटल : 8