ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅਸੋਮ ਦਿਵਸ (Asom Divas) ਦੇ ਮੌਕੇ ‘ਤੇ ਅਸਾਮ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ


ਅਸੋਮ ਦਿਵਸ ਦੇ ਮੌਕੇ ‘ਤੇ ਸਾਡੇ ਅਸਾਮ ਦੇ ਭਰਾਵਾਂ-ਭੈਣਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ

ਇਹ ਮੌਕਾ ਅਹੋਮ ਯੁੱਗ ਦੇ ਵੈਭਵ ਨੂੰ ਯਾਦ ਕਰਦੇ ਹੋਏ ਅਸਾਮ ਦੇ ਸਮ੍ਰਿੱਧ ਸੱਭਿਆਚਾਰ ਦੀ ਰੱਖਿਆ ਦੇ ਸਾਡੇ ਵਾਅਦੇ ਨੂੰ ਮਜ਼ਬੂਤ ਕਰਦਾ ਹੈ, ਜਿਸ ‘ਤੇ ਹਰ ਭਾਰਤੀ ਨੂੰ ਬਹੁਤ ਮਾਣ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਪਿਛਲੇ 9 ਵਰ੍ਹਿਆਂ ਵਿੱਚ ਐੱਨਡੀਏ ਸਰਕਾਰ ਨੇ ਸ਼ਾਂਤੀ ਦਾ ਦੌਰ ਸ਼ੁਰੂ ਕੀਤਾ ਹੈ, ਅਸਾਮ ਨੂੰ ਵਿਕਾਸ ਅਤੇ ਸਿੱਖਿਆ ਦਾ ਹੱਬ ਬਣਾਇਆ ਹੈ ਅਤੇ ਇਸ ਵਿਕਾਸ ਨੂੰ ਨਿਰੰਤਰ ਜਾਰੀ ਰੱਖਣ ਦਾ ਸੰਕਲਪ ਲਿਆ ਹੈ

ਇਹ ਦਿਨ ਸਾਡੀ ਏਕਤਾ ਦੇ ਬੰਧਨ ਨੂੰ ਹੋਰ ਮਜ਼ਬੂਤ ਕਰੇ ਅਤੇ ਸਾਡੇ ਸੱਭਿਆਚਾਰ ਦੇ ਨਾਲ ਸਾਡੇ ਜੁੜਾਅ ਨੂੰ ਹੋਰ ਮਜ਼ਬੂਤ ਕਰੇ

प्रविष्टि तिथि: 02 DEC 2025 12:28PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅਸੋਮ ਦਿਵਸ ਦੇ ਮੌਕੇ ‘ਤੇ ਅਸਾਮ ਦੇ ਭਰਾਵਾਂ –ਭੈਣਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। 

ਐਕਸ ਪਲੈਟਫਾਰਮ ‘ਤੇ ਇੱਕ ਪੋਸਟ ਵਿੱਚ, ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਅਸੋਮ ਦਿਵਸ ਦੇ ਮੌਕੇ ‘ਤੇ ਭਰਾਵਾਂ-ਭੈਣਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ। ਇਹ ਮੌਕਾ ਅਹੋਮ ਯੁੱਗ ਦੇ ਵੈਭਵ ਨੂੰ ਯਾਦ ਕਰਦੇ ਹੋਏ ਅਸਾਮ ਦੇ ਸਮ੍ਰਿੱਧ ਸੱਭਿਆਚਾਰ ਦੀ ਰੱਖਿਆ ਦੇ ਸਾਡੇ ਵਾਅਦੇ ਨੂੰ ਮਜ਼ਬੂਤ ਕਰਦਾ ਹੈ, ਜਿਸ ‘ਤੇ ਹਰ ਭਾਰਤੀ ਨੂੰ ਬਹੁਤ ਮਾਣ ਹੈ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੇਦੀ ਜੀ ਦੀ ਅਗਵਾਈ ਵਿੱਚ ਪਿਛਲੇ 9 ਵਰ੍ਹਿਆਂ ਵਿੱਚ ਸਰਕਾਰ ਨੇ ਸ਼ਾਂਤੀ ਦਾ ਦੌਰ ਸ਼ੁਰੂ ਕੀਤਾ ਹੈ, ਅਸਾਮ ਨੂੰ ਵਿਕਾਸ ਅਤੇ ਸਿੱਖਿਆ ਦਾ ਹੱਬ ਬਣਾਇਆ ਹੈ ਅਤੇ ਇਸ ਵਿਕਾਸ ਨੂੰ ਨਿਰੰਤਰ ਜਾਰੀ ਰੱਖਣ ਦਾ ਸੰਕਲਪ ਲਿਆ ਹੈ। ਇਹ ਦਿਨ ਸਾਡੀ ਏਕਤਾ ਦੇ ਬੰਧਨ ਨੂੰ ਹੋਰ ਮਜ਼ਬੂਤ ਕਰੇ ਅਤੇ ਸਾਡੇ ਸੱਭਿਆਚਾਰ ਦੇ ਨਾਲ ਸਾਡੇ ਜੁੜਾਅ ਨੂੰ ਹੋਰ ਮਜ਼ਬੂਤ ਕਰੇ।

 

****

ਆਰਕੇ/ਆਰਆਰ/ਪੀਐੱਸ /ਬਲਜੀਤ

 


(रिलीज़ आईडी: 2197684) आगंतुक पटल : 2
इस विज्ञप्ति को इन भाषाओं में पढ़ें: English , Urdu , Marathi , हिन्दी , Bengali-TR , Bengali , Assamese , Gujarati , Tamil , Telugu