ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਆਪਣੀ ਕੁਰੂਕਸ਼ੇਤਰ ਯਾਤਰਾ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ

Posted On: 25 NOV 2025 11:30PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਅੱਜ ਆਪਣੇ ਦੌਰੇ ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਭਗਵਾਨ ਕ੍ਰਿਸ਼ਨ ਦੇ ਪਵਿੱਤਰ ਸੰਖ ਦੇ ਸਨਮਾਨ ਵਿੱਚ ਨਵੇਂ ਬਣੇ ‘ਪੰਚਜਨਯ’ ਦਾ ਉਦਘਾਟਨ ਕੀਤਾ। ਇਸ ਦੇ ਬਾਅਦ ਉਨ੍ਹਾਂ ਨੇ ਮਹਾਭਾਰਤ ਅਨੁਭਵ ਕੇਂਦਰ ਦਾ ਦੌਰਾ ਕੀਤਾ, ਜੋ ਇੱਕ ਰੋਮਾਂਚਕ ਅਨੁਭਵ ਦੇਣ ਵਾਲਾ ਕੇਂਦਰ ਹੈ, ਜਿੱਥੇ ਮਹਾਭਾਰਤ ਦੇ ਮਹੱਤਵਪੂਰਨ ਪ੍ਰਸੰਗ ਦਿਖਾਏ ਗਏ ਹਨ, ਜੋ ਇਸ ਦੇ ਸਥਾਈ ਸਭਿਆਚਾਰਕ ਅਤੇ ਅਧਿਆਤਮਕ ਮਹੱਤਵ ਨੂੰ ਦਿਖਾਉਂਦੇ ਹਨ। ਪ੍ਰਧਾਨ ਮੰਤਰੀ ਨੇ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਮੌਕੇ ’ਤੇ ਆਯੋਜਿਤ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਵੀ ਹਿੱਸਾ ਲਿਆ ਅਤੇ ਉਸ ਨੂੰ ਸੰਬੋਧਨ ਕੀਤਾ। ਇਸ ਦੇ ਬਾਅਦ ਉਨ੍ਹਾਂ ਨੇ ਬ੍ਰਹਮ ਸਰੋਵਰ ਵਿੱਚ ਦਰਸ਼ਨ ਅਤੇ ਪੂਜਾ ਕੀਤੀ, ਜੋ ਭਾਰਤ ਦੇ ਸਭ ਤੋਂ ਪਵਿੱਤਰ ਤੀਰਥ ਸਥਲਾਂ ਵਿੱਚੋਂ ਇੱਕ ਹੈ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਸ੍ਰੀਮਦ ਭਗਵਤ ਗੀਤਾ ਦੇ ਬ੍ਰਹਮ ਪ੍ਰਕਾਸ਼ ਨਾਲ ਜੁੜਿਆ ਹੈ।

ਸ਼੍ਰੀ ਮੋਦੀ ਨੇ ਐੱਕਸ ’ਤੇ ਵੱਖ-ਵੱਖ ਪੋਸਟਾਂ ਵਿੱਚ ਕਿਹਾ:

“ਉਨ੍ਹਾਂ ਦੇ 350ਵੇਂ ਸ਼ਹੀਦੀ ਦਿਵਸ ’ਤੇ ਅਸੀਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਨਮਨ ਕਰਦੇ ਹਾਂ। ਉਨ੍ਹਾਂ ਦੀ ਬੇਮਿਸਾਲ ਦਲੇਰੀ ਅਤੇ ਸਰਬਉੱਚ ਬਲੀਦਾਨ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦੇ ਹਨ।”

 https://x.com/narendramodi/status/1993307630216040551 

 “ਉਨ੍ਹਾਂ ਦੇ 350ਵੇਂ ਸ਼ਹੀਦੀ ਦਿਵਸ 'ਤੇ, ਅਸੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਨਮਨ ਕਰਦੇ ਹਾਂ। ਉਨ੍ਹਾਂ ਦੀ ਲਾਸਾਨੀ ਦਲੇਰੀ ਅਤੇ ਸਰਬਉੱਚ ਬਲੀਦਾਨ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦੇ ਹਨ।”

 https://x.com/narendramodi/status/1993309966405714370 

"ਭਗਵਾਨ ਕ੍ਰਿਸ਼ਨ ਦੇ ਬ੍ਰਹਮ ਸੰਖ ਪੰਚਜਨਯ ਦੇ ਸਨਮਾਨ ਵਿੱਚ ਕੁਰੂਕਸ਼ੇਤਰ ਵਿੱਚ ਬਣਿਆ ਪੰਚਜਨਯ ਸਮਾਰਕ ਨਿਆਂ ਅਤੇ ਸੱਚ ਦੀ ਜਿੱਤ ਦਾ ਪ੍ਰਤੀਕ ਹੈ। ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਹੀ ਰਸਤੇ 'ਤੇ ਚੱਲਣ ਲਈ ਪ੍ਰੇਰਿਤ ਕਰਦਾ ਰਹੇਗਾ।"

 https://x.com/narendramodi/status/1993350451602092259

"ਕੁਰੂਕਸ਼ੇਤਰ ਦਾ 'ਮਹਾਭਾਰਤ ਅਨੁਭਵ ਕੇਂਦਰ' ਸ਼ਾਨਦਾਰ ਹੋਣ ਦੇ ਨਾਲ-ਨਾਲ ਸਾਡੀ ਸਭਿਆਚਾਰਕ ਵਿਰਾਸਤ ਦਾ ਸ਼ਕਤੀਸ਼ਾਲੀ ਪ੍ਰਗਟਾਵਾ ਹੈ। ਇੱਥੇ, ਹਰ ਕਿਸੇ ਨੂੰ ਮਹਾਭਾਰਤ ਦੀਆਂ ਘਟਨਾਵਾਂ ਦਾ ਜੀਵਿਤ ਅਨੁਭਵ ਹੋਵੇਗਾ।"

https://x.com/narendramodi/status/1993350696213868926

“ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ 'ਤੇ ਉਨ੍ਹਾਂ ਦੇ ਸਨਮਾਨ ਵਿੱਚ ਇੱਕ ਵਿਸ਼ੇਸ਼ ਸਿੱਕਾ ਅਤੇ ਯਾਦਗਾਰੀ ਡਾਕ ਟਿਕਟ ਜਾਰੀ ਕਰਕੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ।”

https://x.com/narendramodi/status/1993350971901292590 

 “ਕੁਰੂਕਸ਼ੇਤਰ ਦੀ ਪ੍ਰਦਰਸ਼ਨੀ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਅਦੁੱਤੀ ਦਲੇਰੀ, ਤਿਆਗ ਅਤੇ ਸਭਿਆਚਾਰਕ ਵਿਰਾਸਤ ਦਾ ਗਵਾਹ ਬਣਨ ਦਾ ਸੁਭਾਗ ਪ੍ਰਾਪਤ ਹੋਇਆ।”

 https://x.com/narendramodi/status/1993351349422166076 

 “ਕੁਰੂਕਸ਼ੇਤਰ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨਾਲ ਸਬੰਧਤ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਆਈ ਸੰਗਤ ਨੂੰ ਮੇਰਾ ਕੋਟਿ-ਕੋਟਿ ਨਮਨ!”

 https://x.com/narendramodi/status/1993351645435207754 

“ਅੱਜ ਹਿੰਦੁਸਤਾਨ ਦਾ ਜੋ ਮਜ਼ਬੂਤ ਸਰੂਪ ਹੈ, ਉਸ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜਿਹੇ ਯੁੱਗ-ਪੁਰਸ਼ਾਂ ਦਾ ਤਿਆਗ ਅਤੇ ਸਮਰਪਣ ਵੀ ਸਮਾਇਆ ਹੋਇਆ ਹੈ।”

 https://x.com/narendramodi/status/1993351949107057048 

“ਮੈਨੂੰ ਸੰਤੁਸ਼ਟੀ ਹੈ ਕਿ ਪਿਛਲੇ 11 ਸਾਲਾਂ ਵਿੱਚ ਸਾਡੀ ਸਰਕਾਰ ਨੇ ਸਾਡੇ ਗੁਰੂਆਂ ਅਤੇ ਸਿੱਖ ਭਾਈਚਾਰੇ ਨਾਲ ਸਬੰਧਤ ਪਵਿੱਤਰ ਪਰੰਪਰਾਵਾਂ ਨੂੰ ਰਾਸ਼ਟਰੀ ਉਤਸਵ ਵਜੋਂ ਸਥਾਪਿਤ ਕੀਤਾ ਹੈ।”

 https://x.com/narendramodi/status/1993352322232303732 

“ਪਵਿੱਤਰ 'ਜੋੜਾ ਸਾਹਿਬ' ਨਾਲ ਸਬੰਧਤ ਸਾਰੇ ਤੱਥਾਂ ਨੂੰ ਦੇਖਦੇ ਹੋਏ ਅਸੀਂ ਇਹ ਸਮੂਹਿਕ ਫ਼ੈਸਲਾ ਲਿਆ ਕਿ ਇਨ੍ਹਾਂ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਨੂੰ ਸਮਰਪਿਤ ਕੀਤਾ ਜਾਵੇਗਾ। ਇਸ ਨਾਲ ਇਹ ਪਵਿੱਤਰ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਸੁਰੱਖਿਅਤ ਰਹੇਗੀ।”

 https://x.com/narendramodi/status/1993352878359302594

 “ਗੁਰੂ ਸਾਹਿਬ ਤੋਂ ਪ੍ਰੇਰਨਾ ਲੈ ਕੇ ਅੱਜ ਦਾ ਭਾਰਤ ਅਦੁੱਤੀ ਦਲੇਰੀ ਅਤੇ ਪੂਰੀ ਤਾਕਤ ਨਾਲ ਅੱਗੇ ਵਧ ਰਿਹਾ ਹੈ। ਆਪ੍ਰੇਸ਼ਨ ਸਿੰਧੂਰ ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ।”

 https://x.com/narendramodi/status/1993353274377072756

 “ਆਪਣੇ ਸਮਾਜ ਅਤੇ ਨੌਜਵਾਨ ਸਾਥੀਆਂ ਨੂੰ ਗੁਰੂ ਸਾਹਿਬ ਨਾਲ ਸਬੰਧਤ ਇਸ ਮਹੱਤਵਪੂਰਨ ਮੌਕੇ 'ਤੇ ਮੇਰੀ ਇੱਕ ਖ਼ਾਸ ਬੇਨਤੀ...”

 https://x.com/narendramodi/status/1993353476160749936

“ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ 'ਤੇ ਉਨ੍ਹਾਂ ਦੇ ਸਨਮਾਨ ਵਿੱਚ ਇੱਕ ਵਿਸ਼ੇਸ਼ ਸਿੱਕਾ ਅਤੇ ਯਾਦਗਾਰੀ ਡਾਕ ਟਿਕਟ ਜਾਰੀ ਕਰਕੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ।”

 https://x.com/narendramodi/status/1993370527894061315

 “ਕੁਰੂਕਸ਼ੇਤਰ ਦੀ ਪ੍ਰਦਰਸ਼ਨੀ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਅਦੁੱਤੀ ਦਲੇਰੀ, ਤਿਆਗ ਅਤੇ ਸਭਿਆਚਾਰਕ ਵਿਰਾਸਤ ਦਾ ਗਵਾਹ ਬਣਨ ਦਾ ਸੁਭਾਗ ਪ੍ਰਾਪਤ ਹੋਇਆ।”

https://x.com/narendramodi/status/1993370731250602004 

 “ਕੁਰੂਕਸ਼ੇਤਰ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨਾਲ ਸਬੰਧਤ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਆਈ ਸੰਗਤ ਨੂੰ ਮੇਰਾ ਕੋਟਿ-ਕੋਟਿ ਸਿਜਦਾ!”

 https://x.com/narendramodi/status/1993370938881282451 

 “ਅੱਜ ਹਿੰਦੋਸਤਾਨ ਦਾ ਜੋ ਮਜ਼ਬੂਤ ਸਰੂਪ ਹੈ, ਉਸ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜਿਹੇ ਯੁੱਗ-ਪੁਰਸ਼ਾਂ ਦਾ ਤਿਆਗ ਅਤੇ ਸਮਰਪਣ ਵੀ ਸਮਾਇਆ ਹੋਇਆ ਹੈ।”

 https://x.com/narendramodi/status/1993371059886997771 

 “ਮੈਨੂੰ ਸੰਤੁਸ਼ਟੀ ਹੈ ਕਿ ਪਿਛਲੇ 11 ਸਾਲਾਂ ਵਿੱਚ ਸਾਡੀ ਸਰਕਾਰ ਨੇ ਸਾਡੇ ਗੁਰੂਆਂ ਅਤੇ ਸਿੱਖ ਭਾਈਚਾਰੇ ਨਾਲ ਸਬੰਧਤ ਪਵਿੱਤਰ ਪਰੰਪਰਾਵਾਂ ਨੂੰ ਰਾਸ਼ਟਰੀ ਉਤਸਵ ਵਜੋਂ ਸਥਾਪਿਤ ਕੀਤਾ ਹੈ।”

 https://x.com/narendramodi/status/1993371396249207031 

 “ਪਵਿੱਤਰ 'ਜੋੜਾ ਸਾਹਿਬ' ਨਾਲ ਸਬੰਧਤ ਸਾਰੇ ਤੱਥਾਂ ਨੂੰ ਦੇਖਦੇ ਹੋਏ ਅਸੀਂ ਇਹ ਸਮੂਹਿਕ ਫ਼ੈਸਲਾ ਲਿਆ ਕਿ ਇਨ੍ਹਾਂ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਨੂੰ ਸਮਰਪਿਤ ਕੀਤਾ ਜਾਵੇਗਾ। ਇਸ ਨਾਲ ਇਹ ਪਵਿੱਤਰ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਸੁਰੱਖਿਅਤ ਰਹੇਗੀ।”

 https://x.com/narendramodi/status/1993371698813714586 

 “ਗੁਰੂ ਸਾਹਿਬ ਤੋਂ ਪ੍ਰੇਰਨਾ ਲੈ ਕੇ ਅੱਜ ਦਾ ਭਾਰਤ ਅਦੁੱਤੀ ਦਲੇਰੀ ਅਤੇ ਪੂਰੀ ਤਾਕਤ ਨਾਲ ਅੱਗੇ ਵਧ ਰਿਹਾ ਹੈ। ਆਪ੍ਰੇਸ਼ਨ ਸਿੰਧੂਰ ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ।”

 https://x.com/narendramodi/status/1993372087726358785 

 “ਆਪਣੇ ਸਮਾਜ ਅਤੇ ਨੌਜਵਾਨ ਸਾਥੀਆਂ ਨੂੰ ਗੁਰੂ ਸਾਹਿਬ ਨਾਲ ਸਬੰਧਤ ਇਸ ਮਹੱਤਵਪੂਰਨ ਮੌਕੇ 'ਤੇ ਮੇਰੀ ਇੱਕ ਖ਼ਾਸ ਬੇਨਤੀ...”

 https://x.com/narendramodi/status/1993372425736814595 

"ਕੁਰੂਕਸ਼ੇਤਰ ਵਿੱਚ ਅੰਤਰਰਾਸ਼ਟਰੀ ਗੀਤਾ ਮਹੋਤਸਵ ਦੌਰਾਨ ਪਵਿੱਤਰ ਬ੍ਰਹਮ ਸਰੋਵਰ ਦੇ ਦਰਸ਼ਨ ਕਰਨ ਅਤੇ ਪੂਜਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਇੱਥੇ ਮਹਾਂਆਰਤੀ ਵਿੱਚ ਹਿੱਸਾ ਲਿਆ ਅਤੇ ਆਪਣੇ ਸਾਰੇ ਦੇਸ਼ ਵਾਸੀਆਂ ਲਈ ਖ਼ੁਸ਼ੀ, ਖ਼ੁਸ਼ਹਾਲੀ ਅਤੇ ਸਿਹਤਮੰਦ ਜੀਵਨ ਲਈ ਪ੍ਰਾਰਥਨਾ ਕੀਤੀ।"

 https://x.com/narendramodi/status/1993377060669341942 

************

ਐੱਮਜੇਪੀਐੱਸ/ਐੱਸਆਰ

(Release ID: 2197096) ਵਿਜ਼ੀਟਰ ਕਾਊਂਟਰ : 22