ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ ਵਿੱਚ ਈਰਾਨ ਅਤੇ ਇਰਾਕ ਦੇ ਫਿਲਮ ਨਿਰਮਾਤਾਵਾਂ ਨੇ ਇਕੱਠੇ ਆ ਕੇ ਦਬਾਅ ਵਿੱਚ ਜੀਵਨ ਦੇ ਰੋਮਾਂਚਕ ਸਿਨੇਮਾਈ ਅਨੁਭਵ ਸਾਂਝੇ ਕੀਤੇ
‘ਮਾਈ ਡੌਟਰਸ ਹੇਅਰ’ ਈਰਾਨ ਦੀਆਂ ਸਮਾਜਿਕ ਹਕੀਕਤਾਂ ਨੂੰ ਡੁੰਘਾਈ ਨਾਲ ਛੂੰਹਦੀ ਹੈ
‘ਦ ਪ੍ਰੈਜ਼ੀਡੈਂਟਸ ਕੇਕ’ ਤਾਨਾਸ਼ਾਹੀ ਦੇ ਦੌਰ ਵਿੱਚ ਜੀਵਨ ਦਾ ਇੱਕ ਟੁਕੜਾ ਪੇਸ਼ ਕਰਦਾ ਹੈ
ਭਾਰਤ ਅੰਤਰਰਾਸ਼ਟਰੀ ਫਿਲਮ ਮਹੋਤਸਵ (ਇਫੀ) ਵਿੱਚ ਅੱਜ ਇੱਕ ਪ੍ਰੈੱਸ ਕਾਨਫਰੰਸ ਵਿੱਚ ਈਰਾਨ ਅਤੇ ਇਰਾਕ ਦੇ ਫਿਲਮ ਨਿਰਮਾਤਾਵਾਂ ਨੇ ਇਕੱਠੇ ਪਲੈਟਫਾਰਮ ਸਾਂਝਾ ਕੀਤਾ ਅਤੇ ਅਸਾਧਾਰਣ ਹਾਲਤਾਂ ਨਾਲ ਜੂਝ ਰਹੇ ਆਮ ਲੋਕਾਂ ਦੀਆਂ ਕਹਾਣੀਆਂ ਬਾਰੇ ਜਾਣਕਾਰੀ ਦਿੱਤੀ। ਅਸ਼ਾਂਤ ਇਤਿਹਾਸ ਵਾਲੇ ਦੋ ਦੇਸ਼, ਰਾਜਨੀਤਕ ਦਬਾਅ ਤੋਂ ਪੈਦਾ ਦੋ ਫਿਲਮਾਂ ਅਤੇ ਇੱਕ ਸਮਾਨ ਵਿਸ਼ਵਾਸ ਨਾਲ ਇਕਜੁੱਟ ਦੋ ਟੀਮਾਂ, ਆਪਣੇ-ਆਪਣੇ ਦੇਸ਼ਾਂ ਦੇ ਭਾਵਨਾਤਮਕ ਕਾਰਟੋਗ੍ਰਾਫੀ ਦਾ ਪਤਾ ਲਗਾਉਣ ਲਈ, ਨਿਜੀ ਯਾਦਾਂ ਨੂੰ ਸਮੂਹਿਕ ਜ਼ਖਮਾਂ ਨਾਲ ਜੋੜਿਆ।
ਈਰਾਨੀ ਫਿਚਰ ਫਿਲਮ ‘ਮਾਈ ਡੌਟਰਸ ਹੇਅਰ (ਰਾਹਾ)’ ਦੀ ਪ੍ਰਤੀਨਿਧਤਾ ਕਰਦੇ ਹੋਏ, ਫਿਲਮ ਦੇ ਡਾਇਰੈਕਟਰ ਸੈਯਦ ਹੇਸਮ ਫਰਾਹਮੰਦ ਜੂ ਅਤੇ ਨਿਰਮਾਤਾ ਸਈਦ ਖਾਨੀਨਾਮਾਘੀ ਇਸ ਗੱਲਬਾਤ ਵਿੱਚ ਸ਼ਾਮਲ ਹੋਏ। ਇਹ ਫਿਲਮ ਇਫੀ ਵਿੱਚ ‘ਬੈਸਟ ਡੈਬਿਊ ਫੀਚਰ ਫਿਲਮ ਆਫ਼ ਏ ਡਾਇਰੈਕਟਰ’ ਸ਼੍ਰੇਣੀ ਵਿੱਚ ਮੁਕਾਬਲਾ ਕਰ ਰਹੀ ਹੈ। ਆਈਸੀਐੱਫਟੀ ਯੂਨੈਸਕੋ ਗਾਂਧੀ ਮੈਡਲ ਦੇ ਲਈ ਮੁਕਾਬਲਾ ਕਰ ਰਹੀ ਇਰਾਕ ਦੀ ਫਿਲਮ ‘ਦ ਪ੍ਰੈਜ਼ੀਡੈਂਟਸ ਕੇਕ’ ਦੇ ਸੰਪਾਦਕ ਐਲੈਗਜ਼ੈਂਡਰੂ-ਰਾਡੂ ਰਾਡੂ ਨੇ ਫਿਲਮ ਦੇ ਵਿੱਲਖਣ ਰੂਪ ਅਤੇ ਤਾਨਾਸ਼ਾਹੀ ਦੇ ਦੌਰ ਵਿੱਚ ਜੀਵਨ ਦੇ ਉਸ ਦੇ ਸਪਸ਼ਟ ਚਿੱਤਰਣ ਬਾਰੇ ਗੱਲ ਕੀਤੀ।

ਸੰਕਟ ਵਿੱਚ ਇੱਕ ਮੱਧ-ਸ਼੍ਰੇਣੀ ਪਰਿਵਾਰ, ਚਿੰਤਨ ਵਿੱਚ ਇੱਕ ਦੇਸ਼
ਹੇਸਮ ਨੇ ਦੱਸਿਆ ਕਿ ‘ਮਾਈ ਡੌਟਰਸ ਹੇਅਰ’ ਉਨ੍ਹਾਂ ਦੇ ਆਪਣੇ ਜੀਵਨ ਦੇ ਅਨੁਭਵਾਂ ਤੋਂ ਪੈਦਾ ਹੋਈ ਹੈ। ਉਨ੍ਹਾਂ ਨੇ ਦੱਸਿਆ, “ਮੈਂ ਆਪਣੇ ਦੇਸ਼ ਦੀਆਂ ਮਹਿਲਾਵਾਂ ਦੀ ਸਥਿਤੀ ਨੂੰ ਚਿਤਰਿਤ ਕਰਨਾ ਚਾਹੁੰਦਾ ਸੀ।” ਉਨ੍ਹਾਂ ਨੇ ਦੱਸਿਆ ਕਿ ਕਿਵੇਂ ਰਾਹਾ ਦੀ ਕਹਾਣੀ, ਜੋ ਲੈਪਟੌਪ ਦੇ ਲਈ ਆਪਣੇ ਬਾਲ ਵੇਚਦੀ ਹੈ, ਆਰਥਿਕ ਤੰਗੀ ਨਾਲ ਜੂਝ ਰਹੀ ਅਣਗਿਣਤ ਮਹਿਲਾਵਾਂ ਦੁਆਰਾ ਕੀਤੇ ਗਏ ਮੌਨ ਤਿਆਗ ਨੂੰ ਦਰਸਾਉਂਦੀ ਹੈ।
ਨਿਰਮਾਤਾ ਖਾਨੀਨਾਮਾਘੀ ਨੇ ਸੰਦਰਭ ਨੂੰ ਹੋਰ ਵਿਸਤਾਰ ਨਾਲ ਦੱਸਦੇ ਹੋਏ ਕਿਹਾ ਕਿ ਕਿਵੇਂ ਹਾਲ ਦੀਆਂ ਅੰਤਰਰਾਸ਼ਟਰੀ ਪਾਬੰਦੀਆਂ ਨੇ ਈਰਾਨ ਵਿੱਚ ਜੀਵਨ ਪੱਧਰ ਨੂੰ ਤੇਜ਼ੀ ਨਾਲ ਖਰਾਬ ਕਰ ਦਿੱਤਾ ਹੈ।
ਉਨ੍ਹਾਂ ਨੇ ਕਿਹਾ, “ਲੋਕਾਂ ਦੀ ਆਰਥਿਕ ਸਥਿਤੀ ਖਰਾਬ ਹੋ ਰਹੀ ਹੈ। ਮੱਧ ਵਰਗ ਗ਼ਰੀਬ ਹੁੰਦਾ ਜਾ ਰਿਹਾ ਹੈ। ਸਾਡੀ ਫਿਲਮ ਵਿੱਚ, ਇੱਕ ਲੈਪਟੌਪ ਦੀ ਵਜ੍ਹਾ ਨਾਲ ਇੱਕ ਪਰਿਵਾਰ ਦੀ ਪੂਰੀ ਅਰਥਵਿਵਸਥਾ ਚੌਪਟ ਹੋ ਜਾਂਦੀ ਹੈ। ਸਾਡੇ ਸਮਾਜ ਵਿੱਚ ਠੀਕ ਇਹੀ ਹੋ ਰਿਹਾ ਹੈ।”

ਫਿਲਮ ਦੀ ਦ੍ਰਿਸ਼ਟੀਗਤ ਭਾਸ਼ਾ ਬਾਰੇ ਪੁੱਛੇ ਜਾਣ ‘ਤੇ, ਹੇਸਮ ਨੇ ਮਜ਼ਦੂਰ ਵਰਗ ਦੀਆਂ ਕਹਾਣੀਆਂ ‘ਤੇ ਅਕਸਰ ਥੋਪੇ ਜਾਣ ਵਾਲੇ “ਨੀਰਸ ਗ਼ਰੀਬੀ ’ ਦੇ ਸੁਹਜ ਨੂੰ ਨਕਾਰ ਦਿੱਤਾ। ਉਨ੍ਹਾਂ ਨੇ ਕਿਹਾ, “ਮੈਂ ਚਾਹੁੰਦਾ ਸੀ ਕਿ ਫਰੇਮ ਬਿਲਕੁਲ ਜ਼ਿੰਦਗੀ ਜਿਹਾ ਦਿਖੇ। ਗ਼ਰੀਬ ਪਰਿਵਾਰਾਂ ਦੇ ਵੀ ਰੰਗੀਨ ਅਤੇ ਖੁਸ਼ਨੁਮਾ ਪਲ ਹੁੰਦੇ ਹਨ। ਉਹ ਹੱਸਦੇ ਹਨ, ਜਸ਼ਨ ਮਨਾਉਂਦੇ ਹਨ, ਆਪਣੀ ਜ਼ਿੰਦਗੀ ਵਿੱਚ ਰੰਗ ਭਰਦੇ ਹਨ। ਮੈਂ ਆਪਣੇ ਫਰੇਮ ਦੇ ਸੁਹਜ ਦੇ ਜ਼ਰੀਏ ਉਸ ਸੱਚਾਈ ਨੂੰ ਦਿਖਾਉਣਾ ਚਾਹੁੰਦਾ ਸੀ।”
ਹੇਸਮ ਨੇ ਅਜਿਹੀਆਂ ਸਮਾਜਿਕ ਜੜ੍ਹਾਂ ਨਾਲ ਜੁੜੀਆਂ ਕਹਾਣੀਆਂ ਨੂੰ ਵਪਾਰਕ ਸਿਨੇਮਾ ਵਿੱਚ ਲਿਆਉਣ ਦੀ ਇੱਛਾ ਬਾਰੇ ਵੀ ਗੱਲ ਕੀਤੀ। ਉਨ੍ਹਾਂ ਨੇ ਕਿਹਾ, “ਪਹਿਲੇ, ਇਨ੍ਹਾਂ ਫਿਲਮਾਂ ਨੂੰ ਵਪਾਰਕ ਨਹੀਂ ਮੰਨਿਆ ਜਾਂਦਾ ਸੀ। ਮੈਂ ਇਸ ਨੂੰ ਬਦਲਣਾ ਚਾਹੁੰਦਾ ਹਾਂ।” ਉਨ੍ਹਾਂ ਨੇ ਸੰਕੇਤ ਕੀਤਾ ਕਿ ਉਨ੍ਹਾਂ ਦੀ ਅਗਲੀ ਫਿਲਮ ਵੀ ਇਸ ਦਰਸ਼ਨ ‘ਤੇ ਅਧਾਰਿਤ ਹੈ।
ਖਾਨੀਨਾਮਾਘੀ ਨੇ ਈਰਾਨੀ ਸਿਨੇਮਾ ਦੇ ਮੌਜੂਦਾ ਦ੍ਰਿਸ਼ ‘ਤੇ ਗੱਲ ਕਰਦੇ ਹੋਏ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਫਿਲਮ ਨਿਰਮਾਤਾ ਸੀਮਾਵਾਂ ਨੂੰ ਲੰਘ ਰਹੇ ਹਨ, ਫਿਰ ਵੀ ਉਨ੍ਹਾਂ ਦਾ ਫਿਲਮ ਉਦਯੋਗ ਸੈਂਸਰਸ਼ਿਪ ਨਾਲ ਜੂਝ ਰਿਹਾ ਹੈ। ਉਨ੍ਹਾਂ ਨੇ ਕਿਹਾ, “ਫਿਲਮਾਂ ਦੇ ਕੁਝ ਹਿੱਸੇ ਕੱਟ ਦਿੰਦੇ ਜਾਂਦੇ ਹਨ ਜਿਸ ਦੇ ਕਾਰਨ ਦਰਸ਼ਕਾਂ ਨੂੰ ਪੂਰੀ ਕਹਾਣੀ ਸਮਝਣ ਵਿੱਚ ਮੁਸ਼ਕਲ ਹੁੰਦੀ ਹੈ।”
ਡਰ ਵਿੱਚ ਜਨਮੀ ਇੱਕ ਪਰੀਕਥਾ
1990 ਦੇ ਦਹਾਕੇ ਦੇ ਇਰਾਕ ਦੀ ਗੱਲ ਕਰਦੇ ਹੋਏ, ਐਲਗਜੈਂਡਰੂ-ਰਾਡੂ ਰਾਡੂ ਨੇ ‘ਦ ਪ੍ਰੈਜ਼ੀਡੈਂਟਸ ਕੇਕ’ ਨੂੰ “ਸੜਕ ‘ਤੇ ਰਹਿਣ ਵਾਲੇ ਕਲਾਕਾਰਾਂ” ਦੀ ਅਦਾਕਾਰੀ ‘ਤੇ ਅਧਾਰਿਤ ਫਿਲਮ ਦੱਸਿਆ। ਸਾਰੇ ਕਲਾਕਾਰ ਗੈਰ-ਪੇਸ਼ਵਰ ਹਨ, ਜਿਨ੍ਹਾਂ ਨੂੰ ਰੋਜ਼ਾਨਾ ਦੀ ਜ਼ਿੰਦਗੀ ਤੋਂ ਚੁਣਿਆ ਗਿਆ ਹੈ, ਜੋ ਫਿਲਮ ਨੂੰ ਇੱਕ ਵਿਸ਼ੇਸ਼ ਤਤਕਾਲਤਾ ਪ੍ਰਦਾਨ ਕਰਦਾ ਹੈ।

ਰਾਡੂ ਨੇ ਦੱਸਿਆ ਕਿ ਫਿਲਮ ਇਸ ਗੱਲ ‘ਤੇ ਕੇਂਦ੍ਰਿਤ ਹੈ ਕਿ ਕਿਵੇਂ ਪਾਬੰਦੀਆਂ ਅਤੇ ਸਤਾਵਾਦੀ ਸ਼ਾਸਨ ਹੇਠਲੇ ਵਰਗ ਨੂੰ ਕੁਚਲਦੇ ਹਨ। ਉਨ੍ਹਾਂ ਨੇ ਕਿਹਾ, “ਜਦੋਂ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ, ਤਾਂ ਤਾਨਾਸ਼ਾਹੀ ਨਹੀਂ, ਸਗੋਂ ਜਨਤਾ ਨੂੰ ਦੁਖ ਹੁੰਦਾ ਹੈ।” ਉਨ੍ਹਾਂ ਨੇ ਦੱਸਿਆ ਕਿ ਕਿਵੇਂ ਫਿਲਮ ਦੀ ਕਹਾਣੀ ਇੱਕ ਤਾਨਾਸ਼ਾਹ ਦੁਆਰਾ ਨਾਗਰਿਕਾਂ ਨੂੰ ਆਪਣਾ ਜਨਮ ਦਿਨ ਮਨਾਉਣ ਲਈ ਮਜ਼ਬੂਤ ਕਰਨ ਤੋਂ ਪ੍ਰੇਰਿਤ ਹੈ। ਸਦਾੱਮ ਹੁਸੈਨ ਲਈ ਕੇਕ ਬਣਾਉਣ ਦਾ ਕੰਮ ਸੌਂਪੇ ਜਾਣ ਵਾਲੀ ਵਾਲੀ ਇੱਕ ਛੋਟੀ ਲੜਕੀ ਲਾਮੀਆ ਦੀ ਕਹਾਣੀ ਬੇਤੁਕੀ ਅਤੇ ਹਕੀਕਤ ਦਰਮਿਆਨ ਘੁੰਮਦੀ ਹੈ।
ਉਨ੍ਹਾਂ ਨੇ ਕਿਹਾ ਕਿ ਡਾਇਰੈਕਟਰ ਹਸਨ ਹਾਦੀ ਨੇ ਇਸ ਕਹਾਣੀ ਨੂੰ ਇੱਕ ਪਰੀ ਕਥਾ ਦੀ ਤਰ੍ਹਾਂ ਦੇਖਿਆ ਸੀ।
ਰਾਡੂ ਨੇ ਦੱਸਿਆ, “ਹਸਨ ਚਾਹੁੰਦੇ ਸਨ ਕਿ ਲਾਮੀਆ ਇਰਾਕ ਦਾ ਪ੍ਰਤੀਕ ਬਣੇ। ਉਸ ਦੇ ਨਾਲ ਜੋ ਕੁਝ ਵੀ ਹੋ ਰਿਹਾ ਹੈ, ਉਹ ਦੇਸ਼ ਵਿੱਚ ਹੋ ਰਹੀ ਹਰ ਘਟਨਾ ਨੂੰ ਦਰਸਾਉਂਦਾ ਹੈ।” ਰਾਡੂ ਨੇ ਇਰਾਕ ਦੇ ਯੁਵਾ ਅਤੇ ਉਭਰਦੇ ਫਿਲਮ ਉਦਯੋਗ ਬਾਰੇ ਵੀ ਗੱਲ ਕਰਦੇ ਹੋਏ ਕਿਹਾ , “ਈਰਾਨ ਦੇ ਉਲਟ, ਇਰਾਕ ਵਿੱਚ ਕੋਈ ਸਮ੍ਰਿੱਧ ਫਿਲਮ ਪਰੰਪਰਾ ਨਹੀਂ ਹੈ। ‘ਦ ਪ੍ਰੈਜ਼ੀਡੈਂਟਸ ਕੇਕ’ ਇਰਾਕ ਦੀ ਪਹਿਲੀ ਆਰਟ-ਹਾਊਸ ਫਿਲਮ ਹੈ। ਹਸਨ ਜਿਹੇ ਡਾਇਰੈਕਟਰ ਹੁਣ ਉਸ ਉਦਯੋਗ ਦਾ ਨਿਰਮਾਣ ਕਰ ਰਹੇ ਹਨ।”
ਵੱਖ-ਵੱਖ ਦੇਸ਼ਾਂ ਅਤੇ ਸਿਨੇਮਾਈ ਪਰੰਪਰਾਵਾਂ ਤੋਂ ਆਉਣ ਦੇ ਬਾਵਜੂਦ, ਦੋਵੇਂ ਫਿਲਮਾਂ ਇੱਕੋ ਜਿਹੀਆਂ ਸੱਚਾਈਆਂ ਨੂੰ ਦਰਸਾਉਂਦੀਆਂ ਹਨ; ਪਾਬੰਦੀਆਂ ਦਾ ਬੋਝ, ਆਮ ਲੋਕਾਂ ਦੀ ਪਹੁੰਚਯੋਗਤਾ ਅਤੇ ਰਾਜਨੀਤਕ ਦਬਾਅ ਵਿੱਚ ਰੋਜ਼ਾਨਾ ਦੀ ਗਰਿਮਾ ਦੀ ਗੱਲਬਾਤ। ਅੰਤ ਵਿੱਚ, ਗੱਲਬਾਤ ਤੇਹਰਾਨ ਤੋਂ ਬਗਦਾਦ ਤੱਕ ਫੈਲੇ ਇੱਕ ਪੁਲ ਦੀ ਤਰ੍ਹਾਂ ਲਗੀ, ਜੋ ਰਾਜਨੀਤੀ ਤੋਂ ਨਹੀਂ, ਸਗੋਂ ਕਹਾਣੀ ਕਹਿਣ ਤੋਂ ਬਣੀ ਹੈ।
ਪੀਸੀ ਲਿੰਕ:
ਇਫੀ ਬਾਰੇ
1952 ਵਿੱਚ ਸਥਾਪਿਤ, ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ (IFFI) ਦੱਖਣੀ ਏਸ਼ੀਆ ਵਿੱਚ ਸਿਨੇਮਾ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਵੱਡੇ ਉਤਸਵ ਦੇ ਰੂਪ ਵਿੱਚ ਪ੍ਰਤਿਸ਼ਠਿਤ ਹੈ। ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (NFDC), ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਭਾਰਤ ਸਰਕਾਰ ਅਤੇ ਐਂਟਰਟੇਨਮੈਂਟ ਸੋਸਾਇਟੀ ਆਫ਼ ਗੋਆ (ESG), ਗੋਆ ਸਰਕਾਰ ਦੁਆਰਾ ਸਾਂਝੇ ਤੌਰ 'ਤੇ ਆਯੋਜਿਤ, ਇਹ ਫੈਸਟੀਵਲ ਇੱਕ ਗਲੋਬਲ ਸਿਨੇਮੈਟਿਕ ਪਾਵਰਹਾਊਸ ਵਜੋਂ ਵਿਕਸਿਤ ਹੋਇਆ ਹੈ, - ਜਿੱਥੇ ਮੁੜ ਸਥਾਪਿਤ ਕਲਾਸਿਕ ਦਾ ਮਿਲਣ ਸਾਹਸਿਕ ਪ੍ਰਯੋਗਾਂ ਨਾਲ ਹੁੰਦਾ ਹੈ ਅਤੇ ਦਿੱਗਜ ਕਲਾਕਾਰ, ਪਹਿਲੀ ਵਾਰ ਆਉਣ ਵਾਲੇ ਨਿਡਰ ਕਲਾਕਾਰਾਂ ਨਾਲ ਪਲੈਟਫਾਰਮ ਸਾਂਝਾ ਕਰਦੇ ਹਨ। ਇਫੀ ਨੂੰ ਅਸਲ ਵਿੱਚ ਆਕਰਸ਼ਕ ਬਣਾਉਣ ਵਾਲਾ ਇਸ ਦਾ ਇਲੈਕਟ੍ਰਿਕ ਮਿਸ਼ਰਣ ਹੈ - ਅੰਤਰਰਾਸ਼ਟਰੀ ਮੁਕਾਬਲੇ, ਸੱਭਿਆਚਾਰਕ ਪ੍ਰਦਰਸ਼ਨੀਆਂ, ਮਾਸਟਰ ਕਲਾਸਾਂ, ਸ਼ਰਧਾਂਜਲੀਆਂ, ਅਤੇ ਊਰਜਾਵਾਨ ਵੇਵਸ ਫਿਲਮ ਬਜ਼ਾਰ, ਜਿੱਥੇ ਵਿਚਾਰ, ਸੌਦੇ ਅਤੇ ਸਹਿਯੋਗ ਉਡਾਣ ਭਰਦੇ ਹਨ। 20 ਤੋਂ 28 ਨਵੰਬਰ ਤੱਕ ਗੋਆ ਦੇ ਸ਼ਾਨਦਾਰ ਤਟਵਰਤੀ ਪਿਛੋਕੜ ਵਿੱਚ ਆਯੋਜਿਤ, 56ਵਾਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ ਭਾਸ਼ਾਵਾਂ, ਸ਼ੈਲੀਆਂ, ਨਵੀਨਤਾਵਾਂ ਅਤੇ ਆਵਾਜ਼ਾਂ ਦੀ ਇੱਕ ਚਮਕਦਾਰ ਸਪੈਕਟ੍ਰਮ ,ਵਿਸ਼ਵ ਮੰਚ 'ਤੇ ਭਾਰਤ ਦੀ ਰਚਨਾਤਮਕ ਪ੍ਰਤਿਭਾ ਦੇ ਇੱਕ ਇਮਰਸਿਵ ਜਸ਼ਨ ਦਾ ਵਾਅਦਾ ਕਰਦਾ ਹੈ ।
ਵਧੇਰੇ ਜਾਣਕਾਰੀ ਲਈ, ਕਲਿੱਕ ਕਰੋ:
IFFI Website: https://www.iffigoa.org/
PIB’s IFFI Microsite: https://www.pib.gov.in/iffi/56/
PIB IFFIWood Broadcast Channel: https://whatsapp.com/channel/0029VaEiBaML2AU6gnzWOm3F
X Handles: @IFFIGoa, @PIB_India, @PIB_Panaji
* * *
ਪੀਆਈਬੀ ਇਫੀ ਕਾਸਟ ਐਂਡ ਕਰਿਊ/ ਰਿਤੂ ਸ਼ੁਕਲਾ/ਸੰਤੋਸ਼ ਵੈਂਕਟਰਮਨ/ਸ਼੍ਰੀਸ਼ਮਾ ਕੇ/ਦਰਸ਼ਨਾ ਰਾਣੇ| IFFI 56 - 082
रिलीज़ आईडी:
2196619
| Visitor Counter:
23