ਇਫੀ 2025 ਵਿੱਚ ਅਸਾਮੀ ਸਿਨੇਮਾ ਨੇ ਬਟੋਰੀ ਸੁਰਖੀਆਂ
ਲੈਜੈਂਡ ਤੋਂ ਲੈਨਸ ਤੱਕ: ‘ਭਾਈਮੋਨ ਦਾ’ ਮੁਨੀਨ ਬਰੂਆ ਦੀ ਅਦੁੱਤੀ ਭਾਵਨਾ ਦਾ ਕੀਰਤੀਮਾਨ
ਭੂਪੇਨ ਹਜ਼ਾਰਿਕਾ ਨੂੰ ਸਿਨੇਮਾਈ ਸ਼ਰਧਾਂਜਲੀ: ‘ਪੱਤਰਲੇਖਾ ਪਿਆਰ, ਨੁਕਸਾਨ ਅਤੇ ਲਾਲਸਾ ਨਾਲ ਭਰੀ ਫਿਲਮ
ਅਸਾਮੀ ਸਿਨੇਮਾ ਨੇ ਆਈਐੱਫਐੱਫਆਈ ਯਾਨੀ ਇਫੀ 2025 ਵਿੱਚ ਆਪਣੀ ਚਮਕ ਬਿਖੇਰੀ, ਜਦੋਂ ਦੋ ਸ਼ਾਨਦਾਰ ਫਿਲਮਾਂ- ‘ਭਾਈਮੌਨ ਦਾ’ (ਫੀਚਰ ਫਿਲਮ) ਅਤੇ ‘ਪੱਤਰਲੇਖਾ’ (ਗੈਰ-ਫੀਚਰ ਲਘੂ ਫਿਲਮ) ਦੀਆਂ ਟੀਮਾਂ ਨੇ ਗਰਮਜੋਸ਼ੀ ਨਾਲ ਭਰੀ, ਭਾਵਨਾਤਮਕ ਪ੍ਰੈੱਸ ਕਾਨਫਰੰਸ ਵਿੱਚ ਮੰਤਰਮੁਗਧ ਦਰਸ਼ਕਾਂ ਦੇ ਸਾਹਮਣੇ ਆਪਣੇ ਦਿਲ ਅਤੇ ਰਚਨਾਤਮਕ ਯਾਤਰਾਵਾਂ ਸਭ ਖੋਲ੍ਹ ਕੇ ਰੱਖ ਦਿੱਤੀਆਂ। ਅਸਾਮ ਦੀ ਸੱਭਿਆਚਾਰਕ ਆਤਮਾ ਵਿੱਚ ਡੂਬੀਆਂ ਇਹ ਦੋਵੇਂ ਫਿਲਮਾਂ ਦੋ ਮਹਾਨ ਕਲਾ ਦਿੱਗਜਾਂ, ਅਸਾਮੀ ਸਿਨੇਮਾ ਦੇ ਪਿਆਰੇ ਭਾਈਮੌਨ ਦਾ, ਮੁਨੀਨ ਬਰੂਆ, ਅਤੇ ਸੰਗੀਤ ਦੇ ਉਸਤਾਦ ਡਾ. ਭੂਪੇਨ ਹਜ਼ਾਰਿਕਾ, ਜਿਨ੍ਹਾਂ ਦੀ ਆਵਾਜ਼ ਪੀੜ੍ਹੀਆਂ ਤੱਕ ਗੂੰਜਦੀ ਰਹੀ, ਨੂੰ ਦਿਲੋਂ ਸ਼ਰਧਾਂਜਲੀ ਸੀ। ਉਨ੍ਹਾਂ ਦੀ ਵਿਰਾਸਤੀ ਕਹਾਣੀਆਂ, ਦ੍ਰਿਸ਼ਾਂ ਅਤੇ ਪੇਸ਼ ਭਾਵਨਾਵਾਂ ਵਿੱਚ ਝਲਕਦੀ ਰਹੀ, ਜਿਸ ਨੇ ਇਸ ਪਲ ਨੂੰ ਨਾ ਸਿਰਫ਼ ਇੱਕ ਉਤਸਵ ਦੀ ਮੌਜੂਦਗੀ, ਸਗੋਂ ਅਸਾਮ ਦੀ ਸਥਾਈ ਰਚਨਾਮਤਕ ਭਾਵਨਾ ਦਾ ਉਤਸਵ ਬਣਾ ਦਿੱਤਾ।

ਭਾਈਮੌਨ ਦਾ: ਮੁਨੀਨ ਬਰੂਆ ਅਤੇ ਅਸਾਮੀ ਸਿਨੇਮਾ ਦੇ 90 ਵਰ੍ਹਿਆਂ ਨੂੰ ਇਤਿਹਾਸਿਕ ਸ਼ਰਧਾਂਜਲੀ
ਡਾਇਰੈਕਟਰ ਸ਼ਸ਼ਾਂਕ ਸਮੀਰ ਨੇ ਪ੍ਰਤਿਸ਼ਠਿਤ ਅਸਾਮੀ ਫਿਲਮ ਨਿਰਮਾਤਾ ਮੁਨੀਨ ਬਰੂਆ, ਜਿਨ੍ਹਾਂ ਨੂੰ ਪਿਆਰ ਨਾਲ ਭਾਈਮੌਨ ਦਾ ਕਿਹਾ ਜਾਂਦਾ ਹੈ, ‘ਤੇ ਅਧਾਰਿਤ ਪਹਿਲੀ ਵਪਾਰਕ ਬਾਇਓਪਿਕ ‘ਭਾਈਮੌਨ ਦਾ’ ਪੇਸ਼ ਕੀਤੀ। ਅਸਾਮੀ ਸਿਨੇਮਾ ਦੀ ਇੱਕ ਮਹਾਨ ਹਸਤੀ, ਬਰੂਆ ਦੀਆਂ ਫਿਲਮਾਂ ਨੇ ਇਸ ਖੇਤਰ ਵਿੱਚ ਮੁਖਧਾਰਾ ਦੀ ਕਹਾਣੀ ਦੀ ਸ਼ੈਲੀ ਨੂੰ ਨਵੀਂ ਪਰਿਭਾਸ਼ਾ ਦਿੱਤੀ ਅਤੇ ਦਰਸ਼ਕਾਂ ਦੀਆਂ ਪੀੜ੍ਹੀਆਂ ‘ਤੇ ਆਪਣੀ ਅਮਿਟ ਛਾਪ ਛੱਡੀ।
ਬਰੂਆ ਦੀ ਸਾਧਾਰਣ ਸ਼ੁਰੂਆਤ ਤੋਂ ਲੈ ਕੇ ਸਿਨੇਮਾਈ ਮੁਹਾਰਤ ਤੱਕ ਦੇ ਸਫ਼ਰ ਨੂੰ ਬਿਆਨ ਕਰਦੀ ਇਹ ਫਿਲਮ ਉਨ੍ਹਾਂ ਦੇ ਸੰਘਰਸ਼ਾਂ, ਰਚਨਾਤਮਕ ਵਿਕਾਸ ਅਤੇ ਬੀਜੂ ਫੁਕਨ, ਮ੍ਰਿਦੂਲਾ ਬਰੂਆ, ਜ਼ੁਬੀਨ ਗਰਗ ਅਤੇ ਜਤਿਨ ਬੋਰਾ ਜਿਹੇ ਦਿੱਗਜਾਂ ਵਾਲੀਆਂ ਉਨ੍ਹਾਂ ਦੀ ਪਸੰਦੀਦਾ ਫਿਲਮਾਂ ਦੇ ਪਰਦੇ ਦੇ ਪਿੱਛੇ ਦੇ ਪਲਾਂ ਨੂੰ ਮੁੜ ਤੋਂ ਦਿਖਾਉਂਦੀ ਹੈ। ਆਪਣੇ ਪੁਰਾਣੇ ਜ਼ਮਾਨੇ ਦੇ ਆਕਰਸ਼ਣ ਅਤੇ ਭਾਵਨਾਤਮਕ ਗਹਿਰਾਈ ਦੇ ਨਾਲ, ਭਾਈਮੌਨ ਦਾ ਉਸ ਸ਼ਖਸ ਅਤੇ ਉਸ ਸੁਨਹਿਰੀ ਵਿਰਾਸਤ, ਦੋਹਾਂ ਦਾ ਸਨਮਾਨ ਕਰਦੀ ਹੈ ਜਿਸ ਨੂੰ ਬਣਾਉਣ ਵਿੱਚ ਉਨ੍ਹਾਂ ਨੇ ਯੋਗਦਾਨ ਦਿੱਤਾ।

ਪ੍ਰੈੱਸ ਕਾਨਫਰੰਸ ਵਿੱਚ, ਸਮੀਰ ਨੇ ਫਿਲਮ ਨਿਰਮਾਣ ਪ੍ਰਕਿਰਿਆ ਬਾਰੇ ਭਾਵੂਕਤਾ ਨਾਲ ਗੱਲ ਕੀਤੀ: “ਮੁਨੀਨ ਬਰੂਆ ਨੇ ਆਪਣਾ ਪੂਰਾ ਜੀਵਨ ਅਸਾਮੀ ਸਿਨੇਮਾ ਨੂੰ ਸਮਰਪਿਤ ਕਰ ਦਿੱਤਾ। ਉਨ੍ਹਾਂ ਦੇ ਜਨੂੰਨ, ਉਨ੍ਹਾਂ ਦੇ ਸੁਪਨਿਆਂ ਅਤੇ ਉਨ੍ਹਾਂ ਦੇ ਬਲੀਦਾਨ ਨੇ ਸਾਡੇ ਫਿਲਮ ਸੱਭਿਆਚਾਰ ਨੂੰ ਆਕਾਰ ਦਿੱਤਾ। ਮੈਂ ਨਾ ਸਿਰਫ਼ ਉਨ੍ਹਾਂ ਦੇ ਫਿਲਮੀ ਸਫ਼ਰ ਨੂੰ, ਸਗੋਂ ਸਾਡੇ ਸਿਨੇਮਾਈ ਇਤਿਹਾਸ ਦੇ 90 ਵਰ੍ਹਿਆਂ ਦੀ ਭਾਵਨਾ ਨੂੰ ਵੀ ਕੈਦ ਕਰਨਾ ਚਾਹੁੰਦਾ ਸੀ।”
ਇਹ ਫਿਲਮ ਲਗਭਗ ਪੰਜ ਵਰ੍ਹਿਆਂ ਦੀ ਖੋਜ ਅਤੇ ਵਿਕਾਸ ਦਾ ਨਤੀਜਾ ਹੈ, ਜਿਸ ਵਿੱਚ ਵਿਆਪਕ ਪੁਰਾਲੇਖ ਕਾਰਜ, ਇੰਟਰਵਿਊ ਅਤੇ ਰਾਜ ਵਿਆਪੀ ਯਾਤਰਾਵਾਂ ਸ਼ਾਮਲ ਹਨ। 120 ਤੋਂ ਵੱਧ ਸ਼ੂਟਿੰਗ ਸਥਾਨਾਂ ਅਤੇ 360 ਕਲਾਕਾਰਾਂ ਦੇ ਨਾਲ, “ਭਾਈਮੌਨ ਦਾ” ਅਸਾਮੀ ਫਿਲਮ ਇਤਿਹਾਸ ਦੀ ਸਭ ਤੋਂ ਮਹੱਤਵਾਕਾਂਖੀ ਪੇਸ਼ਕਾਰੀਆਂ ਵਿੱਚੋਂ ਇੱਕ ਹੈ। ਸਮੀਰ ਨੇ ਅੱਗੇ ਕਿਹਾ, “ਇਹ ਸਿਰਫ਼ ਇੱਕ ਬਾਇਓਪਿਕ ਨਹੀਂ ਹੈ- ਇਹ ਉਨ੍ਹਾਂ ਸਾਰੇ ਕਲਾਕਾਰਾਂ, ਟੈਕਨੀਸ਼ੀਅਨਾਂ ਅਤੇ ਦਰਸ਼ਕਾਂ ਨੂੰ ਸ਼ਰਧਾਂਜਲੀ ਹੈ ਜਿਨ੍ਹਾਂ ਨੇ ਅਸਾਮੀ ਸਿਨੇਮਾ ਨੂੰ ਜੀਵਤ ਰੱਖਿਆ ਹੈ। ਇਹ ਫਿਲਮ ਉਨ੍ਹਾਂ ਦੀ ਹੈ।”
ਪੱਤਰਲੇਖਾ-ਭੂਪੇਨ ਹਜ਼ਾਰਿਕਾ ਦੇ ਇਵੋਕੇਟਿਵ ਗੀਤ ਤੋਂ ਪ੍ਰੇਰਿਤ ਲਿਰਿਕਲ ਮੈਡੀਟੇਸ਼ਨ
ਡਾਇਰੈਕਟਰ ਅਤੇ ਲੇਖਿਕਾ ਨਮਰਤਾ ਦੱਤਾ ਨੇ ਆਪਣੀ ਭਾਵਪੂਰਨ ਲਘੂ ਫਿਲਮ ‘ਪੱਤਰਲੇਖਾ’ ਦਾ ਉਦਘਾਟਨ ਕੀਤਾ। ਇਹ ਡਾ. ਭੂਪੇਨ ਹਜ਼ਾਰਿਕਾ ਦੇ ਇੱਕ ਭਾਵਪੂਰਨ ਅਮੂਰਤ ਗੀਤ ਵਿੱਚ ਸਿਨੇਮਾਈ ਜਾਨ ਫੂਂਕਦੀ ਹੈ, ਇੱਕ ਅਜਿਹੀ ਧੁਨ ਜੋ ਤੜਪ, ਅਧੂਰੇ ਪਿਆਰ ਅਤੇ ਅਣਕਹੇ ਸ਼ਬਦਾਂ ਦੇ ਦਰਦ ਵਿੱਚ ਡੁਬੀ ਹੋਈ ਹੈ। ਗੀਤ ਵਿੱਚ ਜਿਸ ਪਿਆਰ ਦਾ ਸਿਰਫ਼ ਸੰਕੇਤ ਸੀ -ਯਾਦ ਅਤੇ ਮੌਨ ਦੇ ਵਿੱਚ ਲਟਕਿਆ ਹੋਇਆ ਪਿਆਰ- ਉਸ ਨੂੰ ਦੱਤਾ ਨੇ ਦੋ ਆਤਮਾਵਾਂ ਦੀ ਇੱਕ ਨਾਜ਼ੁਕ, ਭਾਵਨਾਤਮਕ ਤੌਰ ‘ਤੇ ਰਚੀ-ਵਸੀ ਕਹਾਣੀ ਵਿੱਚ ਬਦਲ ਦਿੱਤਾ ਹੈ, ਜੋ ਕਦੇ ਇੱਕ-ਦੂਸਰੇ ਨਾਲ ਜੁੜੀ ਹੋਈ ਸੀ, ਲੇਕਿਨ ਹੁਣ ਹਾਲਤਾਂ ਦੇ ਸ਼ਾਂਤ ਬਹਾਅ ਨੇ ਉਨ੍ਹਾਂ ਨੂੰ ਵੱਖ ਕਰ ਦਿੱਤਾ ਹੈ।
ਪੱਤਰਲੇਖਾ ਵਿੱਚ ਦ੍ਰਿਸ਼ਟੀਗਤ ਭਾਸ਼ਾ ਖੁਦ ਇੱਕ ਕਹਾਣੀਕਾਰ ਬਣ ਜਾਂਦੀ ਹੈ।
ਦੁਪਹਿਰ ਦੀ ਸਖ਼ਤ ਚਮਕ ਵਿੱਚ ਕੈਦ ਪਿੰਡ ਦੇ ਦ੍ਰਿਸ਼ ਇੱਕ ਸਪਸ਼ਟ ਭਾਰੀਪਣ ਬਿਖੇਰਦੇ ਹਨ: ਗਰਮੀ, ਸ਼ਾਂਤੀ, ਜ਼ਿੰਮੇਵਾਰੀਆਂ ਦਾ ਬੋਝ ਜੋ ਮਹਿਲਾ ਨੂੰ ਉਸ ਦੇ ਘਰ ਅਤੇ ਉਸ ਦੀ ਬਿਮਾਰ ਮਾਂ ਨਾਲ ਜੋੜੇ ਰੱਖਦਾ ਹੈ। ਇਸ ਦੇ ਠੀਕ ਉਲਟ, ਸ਼ਹਿਰ ਦੇ ਦ੍ਰਿਸ਼, ਜੋ ਸ਼ਾਮ ਨੂੰ ਕੋਮਲ ਉਦਾਸੀ ਅਤੇ ਰਾਤ ਦੀ ਚਿੰਤਨਸ਼ੀਲ ਸ਼ਾਂਤੀ ਵਿੱਚ ਫਿਲਮਾਏ ਗਏ ਹਨ, ਪੁਰਸ਼ ਦੇ ਇਕਾਂਤ ਨੂੰ ਦਰਸਾਉਂਦੇ ਹਨ- ਉਸ ਦੀਆਂ ਸ਼ਾਮਾਂ ਚਿੱਤਰਕਲਾ, ਗਿਟਾਰ ਦੇ ਸੁਰਾਂ ਅਤੇ ਫੁਸਫੁਸਾਉਂਦੀਆਂ ਯਾਦਾਂ ਵਿੱਚ ਡੂਬੀਆਂ ਰਹਿੰਦੀਆਂ ਹਨ।

ਰੌਸ਼ਨੀ ਅਤੇ ਛਾਂ ਦੀ ਇਨ੍ਹਾਂ ਵਿਪਰਿਤ ਪ੍ਰਕਿਰਤੀ ਦੇ ਜ਼ਰੀਏ ਦੱਤਾ ਨੇ ਲਾਲਸਾ, ਗੁਜ਼ਰਦੇ ਸਮੇਂ ਅਤੇ ਉਨ੍ਹਾਂ ਨਾਜ਼ੁਕ ਧਾਗਿਆਂ ‘ਤੇ ਇੱਕ ਭਾਵੁਕ ਪ੍ਰਤੀਬਿੰਬ ਤਿਆਰ ਕੀਤਾ ਹੈ ਜੋ ਦੋ ਲੋਕਾਂ ਨੂੰ ਵੱਖ ਕਰ ਦਿੱਤੇ ਜਾਣ ਦੇ ਲੰਬੇ ਸਮੇਂ ਬਾਅਦ ਵੀ ਬੰਨ੍ਹੇ ਰੱਖਦੇ ਹਨ।
ਆਪਣੀ ਪ੍ਰੇਰਣਾ ਬਾਰੇ ਦੱਸਦੇ ਹੋਏ, ਦੱਤਾ ਨੇ ਕਿਹਾ: “ਇਸ ਗੀਤ ਵਿੱਚ ਇੱਕ ਅਜੀਬ, ਅਣਕਿਹਾ ਦਰਦ ਸੀ- ਇੱਕ ਅਜਿਹਾ ਪਿਆਰ ਜੋ ਹਮੇਸ਼ਾ ਲਈ ਰਹਿ ਗਿਆ। ਮੈਂ ਉਸ ਕਹਾਣੀ ਨੂੰ ਅੱਗੇ ਵਧਾਉਣ ਲਈ, ਉਸ ਗੀਤ ਦੇ ਬੋਲਾਂ ਵਿੱਚ ਜੋ ਸਿਰਫ਼ ਸੰਕੇਤ ਸੀ, ਉਸ ਨੂੰ ਆਕਾਰ ਦੇਣ ਲਈ ਮਜ਼ਬੂਰ ਹੋਈ।”
ਸਿਨੇਮੈਟੋਗ੍ਰਾਫਰ ਅਤੇ ਸਹਿ-ਨਿਰਮਾਤਾ ਉਤਪਲ ਦੱਤਾ ਨੇ ਫਿਲਮ ਦੀ ਵਿਸ਼ੇਸ਼ ਕਲਪਨਾ ‘ਤੇ ਚਰਚਾ ਕਰਦੇ ਹੋਏ ਕਿਹਾ: “ਉਨ੍ਹਾਂ ਦਾ ਜੀਵਨ ਸੰਧਿਆ ਕਾਲ ਵਿੱਚ ਹੈ- ਭਾਰੀ ਹੁੰਦੇ ਹੋਏ ਵੀ ਆਸ਼ਾਵਾਨ। ਸਾਡੀ ਰੌਸ਼ਨੀ ਵਿਵਸਥਾ ਉਸ ਭਾਵਨਾਤਮਕ ਲੈਂਡਸਕੇਪ ਨੂੰ ਦਰਸਾਉਂਦੀ ਹੈ।”

ਫਿਲਮ ਦੇ ਘੱਟ ਬਜਟ ‘ਤੇ ਆਪਣੀ ਗੱਲ ਕਰਦੇ ਹੋਏ ਉਤਪਲ ਦੱਤਾ ਨੇ ਸਪਸ਼ਟ ਹਾਸੇ-ਮਜ਼ਾਕ ਦੇ ਨਾਲ ਕਿਹਾ: “ਸਾਡੇ ਜਿਹੇ ਲੋਕਾਂ ਨੂੰ, ਜਿਨ੍ਹਾਂ ਦੇ ਕੋਲ ਪੈਸਾ ਨਹੀਂ ਹੈ, ਫਿਲਮਾਂ ਨਹੀਂ ਬਣਾਉਣੀਆਂ ਚਾਹੀਦੀਆਂ ਹਨ-ਲੇਕਿਨ ਸਿਨੇਮਾ ਦੇ ਪ੍ਰਤੀ ਪਿਆਰ ਸਾਨੂੰ ਨਿਡਰ ਬਣਾਉਂਦਾ ਹੈ। ਅਸੀਂ ਇਹ ਹਿਸਾਬ ਨਹੀਂ ਲਗਾਇਆ ਕਿ ਅਸੀਂ ਕਿੰਨਾ ਖਰਚ ਕੀਤਾ। ਅਸੀਂ ਬੱਸ ਉਹੀ ਫਿਲਮ ਬਣਾਈ ਜਿਸ ‘ਤੇ ਸਾਨੂੰ ਵਿਸ਼ਵਾਸ ਸੀ।”
ਟ੍ਰੇਲਰ ਇੱਥੇ ਦੇਖੋ:
https://drive.google.com/file/d/1JUEriNpdgKjdaVlqygNvGZH1aW5Ktgfa/view?usp=drive_link
ਪੂਰੀ ਪ੍ਰੈੱਸ ਕਾਨਫਰੰਸ ਇੱਥੇ ਦੇਖੋ:
ਇਫੀ ਬਾਰੇ
1952 ਵਿੱਚ ਸਥਾਪਿਤ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ (IFFI) ਦੱਖਣੀ ਏਸ਼ੀਆ ਵਿੱਚ ਸਿਨੇਮਾ ਦਾ ਸਭ ਤੋਂ ਪੁਰਾਣਾ ਅਤੇ ਸਭ ਤੋਂ ਵੱਡਾ ਉਤਸਵ ਹੈ। ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (NFDC), ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਭਾਰਤ ਸਰਕਾਰ ਅਤੇ ਐਂਟਰਟੇਨਮੈਂਟ ਸੋਸਾਇਟੀ ਆਫ਼ ਗੋਆ (ESG), ਗੋਆ ਸਰਕਾਰ ਦੁਆਰਾ ਸਾਂਝੇ ਤੌਰ 'ਤੇ ਆਯੋਜਿਤ ਇਹ ਫੈਸਟੀਵਲ ਇੱਕ ਗਲੋਬਲ ਸਿਨੇਮੈਟਿਕ ਪਾਵਰਹਾਊਸ ਵਜੋਂ ਵਿਕਸਿਤ ਹੋਇਆ ਹੈ- ਜਿੱਥੇ ਮੁੜ ਸਥਾਪਿਤ ਕਲਾਸਿਕ ਫਿਲਮਾਂ ਸਾਹਸਿਕ ਪ੍ਰਯੋਗਾਂ ਤੋਂ ਮਿਲਦੀਆਂ ਹਨ ਅਤੇ ਦਿੱਗਜ ਕਲਾਕਾਰ ਨਵੇਂ ਕਲਾਕਾਰਾਂ ਨਾਲ ਪਲੈਟਫਾਰਮ ਸਾਂਝਾ ਕਰਦੇ ਹਨ। ਇਫੀ ਨੂੰ ਅਸਲ ਵਿੱਚ ਸ਼ਾਨਦਾਰ ਬਣਾਉਣ ਵਾਲਾ ਇਸ ਦਾ ਇਲੈਕਟ੍ਰਿਕ ਮਿਸ਼ਰਣ ਅੰਤਰਰਾਸ਼ਟਰੀ ਮੁਕਾਬਲੇ, ਸੱਭਿਆਚਾਰਕ ਪ੍ਰਦਰਸ਼ਨ, ਮਾਸਟਰ ਕਲਾਸ, ਸ਼ਰਧਾਂਜਲੀ ਅਤੇ ਊਰਜਾਵਾਨ ਵੇਵਸ ਫਿਲਮ ਬਜ਼ਾਰ ਹਨ ਜਿੱਥੇ ਵਿਚਾਰ, ਸੌਦੇ ਅਤੇ ਸਹਿਯੋਗ ਉਡਾਣ ਭਰਦੇ ਹਨ। 20 ਤੋਂ 28 ਨਵੰਬਰ ਤੱਕ ਗੋਆ ਦੇ ਸ਼ਾਨਦਾਰ ਤਟਵਰਤੀ ਵਾਤਾਵਰਣ ਵਿੱਚ ਆਯੋਜਿਤ 56ਵੇਂ ਇਫੀ ਵਿੱਚ ਭਾਸ਼ਾਵਾਂ, ਸ਼ੈਲੀਆਂ, ਨਵੀਨਤਾਵਾਂ ਅਤੇ ਆਵਾਜ਼ਾਂ ਦੀ ਇੱਕ ਚਮਕਦਾਰ ਲੜੀ ਦਾ ਸੁਮੇਲ ਦੇਖਣ ਨੂੰ ਮਿਲ ਰਿਹਾ ਹੈ।
ਵਧੇਰੇ ਜਾਣਕਾਰੀ ਲਈ, ਕਲਿੱਕ ਕਰੋ:
IFFI Website: https://www.iffigoa.org/
PIB’s IFFI Microsite: https://www.pib.gov.in/iffi/56/
PIB IFFIWood Broadcast Channel: https://whatsapp.com/channel/0029VaEiBaML2AU6gnzWOm3F
X Handles: @IFFIGoa, @PIB_India, @PIB_Panaji
* * *
ਪੀਆਈਬੀ ਇਫੀ ਕਾਸਟ ਐਂਡ ਕਰਿਊ/ ਰਿਤੂ ਸ਼ੁਕਲਾ/ਸੱਯਦ ਰਬੀਹਾਸ਼ਮੀ/ਸਵਾਧੀਨ ਸ਼ਕਤੀਪ੍ਰਸਾਦ/ਦਰਸ਼ਨ ਰਾਣੇ | IFFI 56 - 083
रिलीज़ आईडी:
2196618
| Visitor Counter:
7