ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਆਪਣੇ ਉਡੁਪੀ, ਕਰਨਾਟਕ ਦੌਰੇ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ


प्रविष्टि तिथि: 28 NOV 2025 10:01PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਪਣੇ ਉਡੁਪੀ, ਕਰਨਾਟਕ ਦੌਰੇ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਉਡੁਪੀ ਵਿੱਚ ਸ਼੍ਰੀ ਕ੍ਰਿਸ਼ਨ ਮੱਠ ਵਿੱਚ ਦਰਸ਼ਨ ਕੀਤੇ ਅਤੇ ਲਕਸ਼ ਕੰਠ ਗੀਤਾ ਪਾਰਾਇਣ ਪ੍ਰੋਗਰਾਮ ਵਿੱਚ ਹਿੱਸਾ ਲਿਆ - ਇੱਕ ਭਗਤੀ ਆਯੋਜਨ ਜਿਸ ਵਿੱਚ 100,000 ਭਾਗੀਦਾਰ ਸ਼ਾਮਿਲ ਸਨ, ਜਿਨ੍ਹਾਂ ਵਿੱਚ ਵਿਦਿਆਰਥੀ, ਸਾਧੂ-ਸੰਤ, ਵਿਦਵਾਨ ਅਤੇ ਵੱਖ-ਵੱਖ ਖੇਤਰਾਂ ਤੋਂ ਆਏ ਨਾਗਰਿਕ ਸ਼ਾਮਿਲ ਹਨ, ਜੋ ਸਮੂਹਿਕ ਤੌਰ 'ਤੇ ਸ਼੍ਰੀਮਦ ਭਗਵਤ ਗੀਤਾ ਦਾ ਪਾਠ ਕਰ ਰਹੇ ਹਨ।

ਪ੍ਰਧਾਨ ਮੰਤਰੀ ਨੇ ਕ੍ਰਿਸ਼ਨ ਪਵਿੱਤਰ ਸਥਾਨ ਦੇ ਸਾਹਮਣੇ ਸਥਿਤ ਸਵਰਣ ਤੀਰਥ ਮੰਟਪ ਦਾ ਉਦਘਾਟਨ ਕੀਤਾ ਅਤੇ ਪਵਿੱਤਰ ਕਨਕਨਾ ਕਿੰਡੀ – ਉਹ ਪਵਿੱਤਰ ਖਿੜਕੀ ਜਿਸ ਰਾਹੀਂ ਸੰਤ ਕਨਕਦਾਸ ਦੇ ਬਾਰੇ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੇ ਭਗਵਾਨ ਕ੍ਰਿਸ਼ਨ ਦੇ ਬ੍ਰਹਮ ਦਰਸ਼ਨ ਪ੍ਰਾਪਤ ਕੀਤੇ ਸਨ, ਦੇ ਲਈ ਕਨਕ ਕਵਚ (ਸੋਨੇ ਦਾ ਕਵਰ) ਸਮਰਪਿਤ ਕੀਤਾ। ਉਡੁਪੀ ਵਿੱਚ ਸ਼੍ਰੀ ਕ੍ਰਿਸ਼ਨ ਮੱਠ ਲਗਭਗ 800 ਸਾਲ ਪਹਿਲਾਂ ਵੇਦਾਂਤ ਦੇ ਦਵੈਤ ਫ਼ਲਸਫ਼ੇ ਦੇ ਮੋਢੀ ਸ਼੍ਰੀ ਮਾਧਵਾਚਾਰੀਆ ਵੱਲੋਂ ਸਥਾਪਿਤ ਕੀਤਾ ਗਿਆ ਸੀ।

ਸ਼੍ਰੀ ਮੋਦੀ ਨੇ ਐੱਕਸ 'ਤੇ ਵੱਖ-ਵੱਖ ਪੋਸਟਾਂ ਵਿੱਚ ਕਿਹਾ:

“ਉਡੁਪੀ ਵਿੱਚ ਹੋਣ ਦੀ ਮੈਨੂੰ ਬੇਹੱਦ ਖ਼ੁਸ਼ੀ ਹੈ। ਇਹ ਭਗਤੀ, ਗਿਆਨ ਅਤੇ ਰਵਾਇਤ ਨਾਲ ਜੁੜੀ ਹੋਈ ਧਰਤੀ ਹੈ। ਉਡੁਪੀ ਵਿੱਚ ਮਿਲਿਆ ਸਵਾਗਤ ਮੇਰੀ ਯਾਦ ਵਿੱਚ ਹਮੇਸ਼ਾ ਉੱਕਰਿਆ ਰਹੇਗਾ। ਲੋਕਾਂ ਦੇ ਪ੍ਰਤੀ ਮੈਂ ਤਹਿ ਦਿਲੋਂ ਧੰਨਵਾਦੀ ਹਾਂ।”

https://x.com/narendramodi/status/1994357950182494685?s=20 

https://x.com/narendramodi/status/1994372231087145097?s=20 

 “ਉਡੁਪੀ ਧਰਮ, ਦਇਆ ਅਤੇ ਸਮਾਜਿਕ ਉੱਨਤੀ ਨਾਲ ਡੂੰਘਾਈ ਨਾਲ ਜੁੜੀ ਹੋਈ ਧਰਤੀ ਹੈ।”

https://x.com/narendramodi/status/1994403036714913844?s=20  

 “ਭਗਵਾਨ ਸ਼੍ਰੀ ਕ੍ਰਿਸ਼ਨ ਸਾਨੂੰ ਗ਼ਰੀਬਾਂ ਦੀ ਮਦਦ ਕਰਨ ਦਾ ਪਾਠ ਪੜ੍ਹਾਉਂਦੇ ਹਨ। ਇਸੇ ਭਾਵਨਾ ਨੇ ਆਯੁਸ਼ਮਾਨ ਭਾਰਤ, ਪ੍ਰਧਾਨ ਮੰਤਰੀ ਆਵਾਸ ਯੋਜਨਾ ਅਤੇ ਹੋਰ ਕਈ ਪਹਿਲਕਦਮੀਆਂ ਨੂੰ ਪ੍ਰੇਰਿਤ ਕੀਤਾ ਹੈ।”

https://x.com/narendramodi/status/1994403404534382832?s=20  

 “ਗੀਤਾ ਤੋਂ ਪ੍ਰੇਰਿਤ ਹੋ ਕੇ, ਮੈਂ ਨਿਮਰਤਾ ਨਾਲ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਵਰਤਮਾਨ ਅਤੇ ਭਵਿੱਖ ਦੀ ਭਲਾਈ ਲਈ ਇਹ ਨੌਂ ਸੰਕਲਪ ਲਓ…”

https://x.com/narendramodi/status/1994403663209734576?s=20  

 “ਲਕਸ਼ ਕੰਠ ਗੀਤਾ ਦੇ ਸ਼ਾਨਦਾਰ ਅਤੇ ਬ੍ਰਹਮ ਪਾਠ ਨੇ ਸਾਰਿਆਂ ਨੂੰ ਊਰਜਾ ਅਤੇ ਡੂੰਘੀ ਭਗਤੀ ਨਾਲ ਭਰ ਦਿੱਤਾ। ਇੰਨੀ ਵੱਡੀ ਸਭਾ ਵੱਲੋਂ ਇੱਕ ਸੁਰ ਵਿੱਚ ਗੀਤਾ ਦਾ ਪਾਠ ਹੁੰਦੇ ਦੇਖਣਾ ਇੱਕ ਅਭੁੱਲ ਪਲ ਸੀ।”

 https://x.com/narendramodi/status/1994414265588195710?s=20 

"ਅੱਜ ਉਡੁਪੀ ਸਥਿਤ ਸ਼੍ਰੀ ਕ੍ਰਿਸ਼ਨ ਮੱਠ ਦਾ ਦੌਰਾ ਬਹੁਤ ਖ਼ਾਸ ਰਿਹਾ। ਗੀਤਾ ਪਾਠ ਇੱਕ ਅਭੁੱਲ ਅਹਿਸਾਸ ਸੀ। ਸ੍ਵਰਣ ਤੀਰਥ ਮੰਟਪ ਦਾ ਉਦਘਾਟਨ ਕੀਤਾ ਅਤੇ ਕਨਕਨਾ ਕਿੰਡੀ ਲਈ ਕਨਕ ਕਵਚ ਸਮਰਪਿਤ ਕੀਤਾ। ਕਨਕਨਾ ਕਿੰਡੀ ਤੋਂ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਪ੍ਰਾਰਥਨਾ ਕੀਤੀ।। ਸ਼੍ਰੀ ਕਨਕਦਾਸ ਨੂੰ ਸ਼ਰਧਾਂਜਲੀ ਭੇਟ ਕਰਨਾ ਵੀ ਮੇਰੇ ਲਈ ਸਨਮਾਨ ਦੀ ਗੱਲ ਸੀ।"

https://x.com/narendramodi/status/1994427697876058348?s=20 

"ਉਡੁਪੀ ਦੇ ਸ਼੍ਰੀ ਕ੍ਰਿਸ਼ਨ ਮੱਠ ਤੋਂ ਕੁਝ ਹੋਰ ਝਲਕੀਆਂ ਪੇਸ਼ ਹਨ।"

https://x.com/narendramodi/status/1994427966630371520?s=20 

***************

ਐੱਮਜੇਪੀਐੱਸ/ ਐੱਸਆਰ


(रिलीज़ आईडी: 2196443) आगंतुक पटल : 3
इस विज्ञप्ति को इन भाषाओं में पढ़ें: English , Urdu , Marathi , हिन्दी , Bengali , Bengali-TR , Assamese , Manipuri , Gujarati , Telugu , Kannada , Malayalam