ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ 2025-26 ਦੀ ਦੂਜੀ ਤਿਮਾਹੀ ਵਿੱਚ ਭਾਰਤ ਦੀ ਮਜ਼ਬੂਤ 8.2 ਫ਼ੀਸਦੀ ਜੀਡੀਪੀ ਵਾਧੇ ਦਾ ਸੁਆਗਤ ਕੀਤਾ

प्रविष्टि तिथि: 28 NOV 2025 6:24PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਨਤਮ ਜੀਡੀਪੀ ਅੰਕੜਿਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਭਾਰਤ ਦੀ ਅਰਥਵਿਵਸਥਾ ਨੇ 2025-26 ਦੀ ਦੂਜੀ ਤਿਮਾਹੀ ਵਿੱਚ 8.2 ਫ਼ੀਸਦੀ ਦਾ ਪ੍ਰਭਾਵਸ਼ਾਲੀ ਵਾਧਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਸਰਕਾਰ ਦੀਆਂ ਵਿਕਾਸ-ਮੁਖੀ ਨੀਤੀਆਂ ਅਤੇ ਸੁਧਾਰਾਂ ਦੇ ਨਾਲ-ਨਾਲ ਭਾਰਤ ਦੇ ਲੋਕਾਂ ਦੀ ਸਖ਼ਤ ਮਿਹਨਤ ਅਤੇ ਉੱਦਮਤਾ ਨੂੰ ਦਰਸਾਉਂਦੀ ਹੈ। ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਰਕਾਰ ਸੁਧਾਰਾਂ ਨੂੰ ਅੱਗੇ ਵਧਾਉਣ ਅਤੇ ਹਰੇਕ ਨਾਗਰਿਕ ਲਈ ਜੀਵਨ ਨੂੰ ਆਸਾਨ ਬਣਾਉਣ ਲਈ ਵਚਨਬੱਧ ਹੈ। ਸਰਕਾਰ ਇਹ ਯਕੀਨੀ ਬਣਾਉਂਦੀ ਹੈ ਕਿ ਵਿਕਾਸ ਦਾ ਲਾਭ ਸਮਾਜ ਦੇ ਸਾਰੇ ਵਰਗਾਂ ਤੱਕ ਪਹੁੰਚੇ।

ਸ਼੍ਰੀ ਮੋਦੀ ਐੱਕਸ ‘ਤੇ ਇੱਕ ਪੋਸਟ ਵਿੱਚ ਕਿਹਾ:

"2025-26 ਦੀ ਦੂਜੀ ਤਿਮਾਹੀ ਵਿੱਚ 8.2 ਫ਼ੀਸਦੀ ਜੀਡੀਪੀ ਵਾਧਾ ਬਹੁਤ ਉਤਸ਼ਾਹਜਨਕ ਹੈ। ਇਹ ਸਾਡੀਆਂ ਵਿਕਾਸ-ਮੁਖੀ ਨੀਤੀਆਂ ਅਤੇ ਸੁਧਾਰਾਂ ਦੇ ਪ੍ਰਭਾਵ ਨੂੰ ਦਰਸਾਉਂਦਾ ਹੈ। ਇਹ ਸਾਡੇ ਲੋਕਾਂ ਦੀ ਸਖ਼ਤ ਮਿਹਨਤ ਅਤੇ ਉੱਦਮਤਾ ਨੂੰ ਵੀ ਦਰਸਾਉਂਦਾ ਹੈ। ਸਾਡੀ ਸਰਕਾਰ ਸੁਧਾਰਾਂ ਨੂੰ ਅੱਗੇ ਵਧਾਉਂਦੀ ਰਹੇਗੀ ਅਤੇ ਹਰੇਕ ਨਾਗਰਿਕ ਲਈ ਜੀਵਨ ਨੂੰ ਸੋਖੀ ਬਣਾਉਂਦੀ ਰਹੇਗੀ।"

*****

ਐੱਮਜੇਪੀਐੱਸ/ਐੱਸਆਰ


(रिलीज़ आईडी: 2196441) आगंतुक पटल : 41
इस विज्ञप्ति को इन भाषाओं में पढ़ें: Telugu , Malayalam , Tamil , Bengali , Bengali-TR , Odia , English , Urdu , हिन्दी , Marathi , Manipuri , Assamese , Gujarati , Kannada