ਇਫੀ 2025: ‘ਮੇਰਾ ਡਾਕ ਟਿਕਟ’ (ਮਾਈ ਸਟੈਂਪ) ਪ੍ਰਤੀ ਉਤਸ਼ਾਹ- ਫਿਲਮ ਪ੍ਰੇਮੀਆਂ ਲਈ ਇੱਕ ਯਾਦਗਾਰੀ ਚਿੰਨ੍ਹ!
ਕਲਾ, ਸਿਨੇਮਾ ਅਤੇ ਨਿਜੀ ਯਾਦਾਂ ਦਾ ਇੱਕ ਖੂਬਸੂਰਤ ਸੁਮੇਲ
ਭਾਰਤੀ ਡਾਕ, ਇਫੀ ‘ਨਿਜੀ ਤੌਰ ‘ਤੇ ਮੇਰਾ ਡਾਕ ਟਿਕਟ (‘ਪਰਸਨਲਾਈਜ਼ਡ ਮਾਈ ਸਟੈਂਪ’) ਨਾਲ ਤੁਹਾਡੀ ਫੋਟੋ ਨੂੰ ਡਾਕ ਟਿਕਟ ਵਿੱਚ ਬਦਲਣ ਦਾ ਇੱਕ ਅਨੋਖਾ ਮੌਕਾ ਪੇਸ਼ ਕਰਦਾ ਹੈ
ਗੋਆ ਵਿੱਚ 56ਵੇਂ ਅੰਤਰਰਾਸ਼ਟਰੀ ਭਾਰਤੀ ਫਿਲਮ ਫੈਸਟੀਵਲ (ਇਫੀ) ਦਾ ਆਯੋਜਨ ਖਤਮ ਹੋਣ ਵਾਲਾ ਹੈ, ਇਸ ਵਰ੍ਹੇ ਦਾ ਆਯੋਜਨ ਸਿਰਫ਼ ਸਿਨੇਮੈਟਿਕ ਉਤਕ੍ਰਿਸ਼ਟ ਮਾਸਟਰਪੀਸਿਜ਼ ਤੱਕ ਸੀਮਤ ਨਹੀਂ ਰਿਹਾ, ਇਹ ਨਿਜੀ ਯਾਦਾਂ ਦਾ ਇੱਕ ਸੰਗ੍ਰਹਿਯੋਗ ਉਤਸਵ ਵੀ ਬਣ ਗਿਆ ਹੈ।
56ਵੇਂ ਇਫੀ ਵਿੱਚ, ਭਾਰਤੀ ਡਾਕ ਨੇ ਆਪਣੀ ‘ਮੇਰਾ ਡਾਕ ਟਿਕਟ (ਮਾਈ ਸਟੈਂਪ) ਸੇਵਾ ਉਪਲਬਧ ਕਰਵਾਈ। ਫਿਲਮ ਪ੍ਰੇਮੀਆਂ ਅਤੇ ਡਾਕ ਟਿਕਟ ਸੰਗ੍ਰਹਿ ਕਰਨ ਵਾਲਿਆਂ ਦਰਮਿਆਨ ਭਾਰਤੀ ਡਾਕ ਦੁਆਰਾ ਜਾਰੀ ‘ਨਿਜੀ ਤੌਰ ‘ਤੇ ਮੇਰਾ ਡਾਕ ਟਿਕਟ (ਪਰਸਨਲਾਈਜ਼ਡ ਮਾਈ ਸਟੈਂਪ) ਟੈਂਪਲੇਟ’ ਪ੍ਰਤੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਭਾਰਤੀ ਡਾਕ ਦੀ ਸਟਾਲ ਉਤਸਵ ਦੌਰਾਨ ਵਿਜ਼ੀਟਰਾਂ ਲਈ ਆਕਰਸ਼ਣ ਦਾ ਕੇਂਦਰ ਬਣੀ ਰਹੀ, ਜਿੱਥੇ ਲੋਕਾਂ ਨੂੰ ਆਪਣੀ ਫੋਟੋ ਨੂੰ ਅਧਿਕਾਰਤ ਤੌਰ ‘ਤੇ ਇਫੀ- ਥੀਮ ਵਾਲੀਆਂ ਡਾਕ ਟਿਕਟਾਂ ਵਿੱਚ ਬਦਲਣ ਦਾ ਮੌਕਾ ਮਿਲਿਆ।
56ਵੇਂ ਇਫੀ ਲਈ, ਭਾਰਤੀ ਡਾਕ ਨੇ ਉਤਸਵ ਲਈ ਸਮਰਪਿਤ ਇੱਕ ਵਿਸ਼ੇਸ਼ ‘ਮੇਰਾ ਡਾਕ ਟਿਕਟ’ ਟੈਂਪਲੇਟ ਜਾਰੀ ਕੀਤਾ ਹੈ। ਇਸ ਨਿਜੀ ਡਾਕ ਟਿਕਟ ਦਾ ਮਤਲਬ ਹੈ ਕਿ ਉਮੀਦਵਾਰ ਇਸ ਵਿਸ਼ੇਸ਼ ਇਫੀ –ਥੀਮ ਵਾਲੇ ਡਾਕ ਟਿਕਟ ਟੈਂਪਲੇਟ ‘ਤੇ ਆਪਣੀ ਫੋਟੋ ਛਪਵਾ ਸਕਦੇ ਹਨ ਅਤੇ ਡਾਕ ਲਈ ਮਾਨਤਾ ਪ੍ਰਾਪਤ ਡਾਕ ਟਿਕਟ ਦਾ ਇੱਕ ਪੂਰਾ ਪੇਜ਼ ਪ੍ਰਾਪਤ ਕਰ ਸਕਦੇ ਹਨ। ਇਹ ‘ਮੇਰਾ ਡਾਕ ਟਿਕਟ’ ਫਿਲਮ ਪ੍ਰੇਮੀਆਂ, ਡਾਕ ਟਿਕਟ ਸੰਗ੍ਰਹਿ ਕਰਨ ਵਾਲਿਆਂ ਅਤੇ ਉਤਸਵ ਦੇ ਵਿਜ਼ੀਟਰਾਂ ਲਈ ਇਫੀ 2025 ਦੀ ਇੱਕ ਵਡਮੁੱਲੀ ਯਾਦ ਦੇ ਰੂਪ ਵਿੱਚ ਕੰਮ ਕਰ ਰਿਹਾ ਹੈ ਅਤੇ ਇਹ ਇੱਕ ਸ਼ਾਨਦਾਰ ਯਾਦਗਾਰੀ ਚਿੰਨ੍ਹ ਬਣ ਰਿਹਾ ਹੈ।


ਉਤਸਵ ਵਿੱਚ ਭਾਰਤੀ ਡਾਕ ਨੇ ਇੱਕ ਵਿਸ਼ੇਸ਼ ਕਾਉਂਟਰ ਲਗਾਇਆ ਹੈ, ਜਿਸ ਨਾਲ ਵਿਜ਼ੀਟਰਾਂ ਲਈ ਆਪਣਾ ਨਿਜੀ ‘ਮੇਰਾ ਡਾਕ ਟਿਕਟ’ ਬਣਵਾਉਣਾ ਅਸਾਨ ਹੋ ਗਿਆ ਹੈ।

ਇਹ ਪਹਿਲ, ਜੋ ਭਾਰਤੀ ਸਿਨੇਮਾ ਦੀ ਵਿਰਾਸਤ ਨੂੰ ਉਤਸ਼ਾਹਿਤ ਕਰਨ ਲਈ ਭਾਰਤੀ ਡਾਕ ਦੀ ਵਚਨਬੱਧਤਾ ਨੂੰ ਪ੍ਰਦਰਸ਼ਿਤ ਕਰਦੀ ਹੈ, ਕਲਾ ਅਤੇ ਸੱਭਿਆਚਾਰ ਦੇ ਉਤਸ਼ਾਹੀ ਲੋਕਾਂ ਨੂੰ ਆਕਰਸ਼ਿਤ ਕਰ ਰਹੀ ਹੈ।
ਇਫੀ ‘ਮੇਰਾ ਡਾਕ ਟਿਕਟ’ ਸਿਰਫ ਇੱਕ ਡਾਕ ਟਿਕਟ ਨਹੀਂ ਹੈ, ਇਹ ਸਿਨੇਮਾ, ਕਲਾ ਅਤੇ ਨਿਜੀ ਯਾਦਾਂ ਦਾ ਖੂਬਸੂਰਤ ਸੁਮੇਲ ਹੈ, ਜੋ ਇਸ ਉਤਸਵ ਦੇ ਸਭ ਨਾਲੋਂ ਚਰਚਿਤ ਅਤੇ ਅਤਿ-ਅਧਿਕ ਮੰਗ ਵਾਲੀਆਂ ਵਸਤਾਂ ਵਿੱਚੋਂ ਇੱਕ ਬਣਾਉਂਦਾ ਹੈ।
* * *

PIB IFFI CAST AND CREW | ਜੈਦੇਵੀ ਪੁਜਾਰੀ ਸਵਾਮੀ /ਐਡਗਰ ਕੋਏਲਹੋ/ਮੋਹੰਮਦ ਅਕੀਬ ਖਾਨ/ਦਰਸ਼ਨਾ ਰਾਣੇ/ | IFFI 56 - 101
रिलीज़ आईडी:
2196085
| Visitor Counter:
4