ਸਥਾਨਕ ਆਵਾਜ਼ਾਂ ਤੋਂ ਗਲੋਬਲ ਸਕ੍ਰੀਨਾਂ ਤੱਕ: ਇਫੀ ਓਟੀਟੀ ਜਿਊਰੀ ਆਜ਼ਾਦੀ, ਵਿਭਿੰਨਤਾ ਅਤੇ ਕਹਾਣੀ ਸੁਣਾਉਣ ਦੀ ਪ੍ਰਤਿਭਾ ਦੇ ਇੱਕ ਨਵੇਂ ਯੁੱਗ ਨੂੰ ਉਜਾਗਰ ਕਰਦੀ ਹੈ
ਓਟੀਟੀ ਅਲੋਪ ਹੋ ਰਹੀਆਂ ਕਹਾਣੀਆਂ ਨੂੰ ਮੁੜ-ਸੁਰਜੀਤ ਕਰਦਾ ਹੈ ਅਤੇ ਨਵੀਂ ਪ੍ਰਤਿਭਾ ਨੂੰ ਉਜਾਗਰ ਕਰਦਾ ਹੈ: ਜਿਊਰੀ ਚੇਅਰ ਭਾਰਤਬਾਲਾ
ਕਲਾ ਸਮਾਜ ਦੇ ਟਕਰਾਵਾਂ ਨੂੰ ਦਰਸਾਉਂਦੀ ਹੈ- ਓਟੀਟੀ ਇਸ ਨੂੰ ਸੰਭਵ ਬਣਾਉਂਦਾ ਹੈ: ਸ਼ੇਖਰ ਦਾਸ
ਓਟੀਟੀ ਨੇ ਕਹਾਣੀ ਸੁਣਾਉਣ ਨੂੰ ਸੱਚਮੁੱਚ ਲੋਕਤੰਤਰੀ ਬਣਾਇਆ ਹੈ: ਮੁੰਜਾਲ ਸ਼ਰੌਫ
ਓਟੀਟੀ ਦੇ ਯੁੱਗ ਵਿੱਚ ਦੇਖਣਾ ਨਿੱਜੀ, ਪੋਰਟੇਬਲ ਅਤੇ ਸ਼ਕਤੀਸ਼ਾਲੀ ਹੈ: ਰਾਜੇਸ਼ਵਰੀ ਸਚਦੇਵ
ਭਾਰਤ ਦੇ ਤੇਜ਼ੀ ਨਾਲ ਵਿਕਸਿਤ ਹੋ ਰਹੇ ਅਤੇ ਵਧਦੀ ਗਤੀਸ਼ੀਲ ਕਹਾਣੀ ਸੁਣਾਉਣ ਦੇ ਦ੍ਰਿਸ਼ ਨੂੰ ਦਰਸਾਉਣ ਲਈ ਬਣਾਏ ਗਏ ਇੰਡੀਅਨ ਪੈਨੋਰਮਾ ਵੈੱਬ ਸੀਰੀਜ਼ (ਓਟੀਟੀ ) ਸੈਕਸ਼ਨ ਦੀ ਜਿਊਰੀ ਨੇ ਅੱਜ ਗੋਆ ਵਿੱਚ 56ਵੇਂ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ਼ ਇੰਡੀਆ (ਇਫੀ) ਵਿੱਚ ਮੀਡੀਆ ਨੂੰ ਸੰਬੋਧਨ ਕੀਤਾ। ਜਿਊਰੀ ਚੇਅਰਪਰਸਨ ਭਾਰਤਬਾਲਾ, ਵਿਸ਼ੇਸ਼ ਜਿਊਰੀ ਮੈਂਬਰਾਂ ਸ਼ੇਖਰ ਦਾਸ, ਮੁੰਜਾਲ ਸ਼ਰੌਫ ਅਤੇ ਰਾਜੇਸ਼ਵਰੀ ਸਚਦੇਵ ਦੇ ਨਾਲ, ਡਿਜੀਟਲ ਬਿਰਤਾਂਤਾਂ ਦੇ ਵਧਦੇ ਬ੍ਰਹਿਮੰਡ ਅਤੇ ਉਨ੍ਹਾਂ ਡੂੰਘੇ ਤਰੀਕਿਆਂ 'ਤੇ ਪ੍ਰਤੀਬਿੰਬਤ ਹੋਏ ਜਿਨ੍ਹਾਂ ਵਿੱਚ ਓਟੀਟੀ ਪਲੈਟਫਾਰਮ ਭਾਰਤ ਦੇ ਰਚਨਾਤਮਕ ਸੱਭਿਆਚਾਰ ਨੂੰ ਮੁੜ ਆਕਾਰ ਦੇ ਰਹੇ ਹਨ। ਉਨ੍ਹਾਂ ਦੀ ਸੂਝ-ਬੂਝ ਨੇ ਨਾ ਸਿਰਫ਼ ਸਮਕਾਲੀ ਕਹਾਣੀ ਸੁਣਾਉਣ ਦੇ ਬਦਲਦੇ ਵਿਆਕਰਣ ਦਾ ਪਤਾ ਲਗਾਇਆ, ਸਗੋਂ ਦੇਸ਼ ਭਰ ਦੇ ਦਰਸ਼ਕਾਂ ਵਿੱਚ ਪ੍ਰਮਾਣਿਕ, ਵਿਭਿੰਨ ਅਤੇ ਸੀਮਾ ਨੂੰ ਅੱਗੇ ਵਧਾਉਣ ਵਾਲੀ ਸਮੱਗਰੀ ਲਈ ਵਧਦੀ ਭੁੱਖ ਦਾ ਵੀ ਪਤਾ ਲਗਾਇਆ।

ਓਟੀਟੀ ਪਲੈਟਫਾਰਮਾਂ ਦੁਆਰਾ ਸ਼ੁਰੂ ਕੀਤੇ ਗਏ ਟੈਕਟੌਨਿਕ ਬਦਲਾਅ ਬਾਰੇ ਬੋਲਦੇ ਹੋਏ, ਭਾਰਤਬਾਲਾ ਨੇ ਇਸ ਰਾਹੀਂ "ਇੱਕ ਅਜਿਹਾ ਸਥਾਨ ਦੱਸਿਆ ਜਿਸ ਨੇ ਕਹਾਣੀਆਂ ਨੂੰ ਫਾਰਮੂਲੇ ਅਤੇ ਪਰੰਪਰਾ ਦੀਆਂ ਸੀਮਾਵਾਂ ਤੋਂ ਮੁਕਤ ਕੀਤਾ ਹੈ।" ਉਨ੍ਹਾਂ ਨੇ ਕਿਹਾ ਕਿ ਜਦਕਿ ਬਹੁਤ ਸਾਰੇ ਸਮਾਜਿਕ ਨਾਟਕ ਅਤੇ ਖੇਤਰੀ ਬਿਰਤਾਂਤ ਇੱਕ ਵਾਰ ਸਿਨੇਮਾ ਹਾਲਾਂ ਵਿੱਚੋਂ ਅਲੋਪ ਹੋ ਗਏ ਸਨ, ਤਾਂ ਓਟੀਟੀ ਪੈਲੇਟਫਾਰਮਾਂ ਨੇ ਉਨ੍ਹਾਂ ਨੂੰ ਨਵੀਂ ਊਰਜਾ ਨਾਲ ਮੁੜ-ਸੁਰਜੀਤ ਕੀਤਾ। ਉਨ੍ਹਾਂ ਨੇ ਉਜਾਗਰ ਕੀਤਾ ਕਿ, "ਭਾਰਤ ਇੱਕ ਮਹਾਂਦੀਪ ਵਾਂਗ ਵਿਭਿੰਨ ਹੈ। ਓਟੀਟੀ ਸਾਨੂੰ ਆਪਣੇ ਗੁਆਂਢੀਆਂ, ਸਾਡੇ ਸਥਾਨਕ ਵਾਤਾਵਰਣ, ਸਾਨੂੰ ਤੁਰੰਤ ਸਮਾਜ ਦੀਆਂ ਕਹਾਣੀਆਂ ਸੁਣਾਉਣ ਦੀ ਆਗਿਆ ਦਿੰਦਾ ਹੈ - ਅਜਿਹੀਆਂ ਕਹਾਣੀਆਂ ਜੋ ਕਦੇ ਵੀ ਸਾਹਮਣੇ ਨਹੀਂ ਆਈਆਂ। ਇਹ ਫਾਰਮੈਟ ਨਵੀਂ ਪ੍ਰਤਿਭਾ ਨੂੰ ਸਾਹ ਲੈਣ ਅਤੇ ਪ੍ਰਯੋਗ ਕਰਨ ਵਿੱਚ ਮਦਦ ਕਰਦਾ ਹੈ, ਜਿਸ ਨਾਲ ਜ਼ਮੀਨੀ ਪੱਧਰ ਦੀ ਰਚਨਾਤਮਕਤਾ ਤੋਂ ਮੁੱਖਧਾਰਾ ਦੇ ਸਿਨੇਮਾ ਵਿੱਚ ਰਤਨ ਉੱਭਰ ਸਕਦੇ ਹਨ।"

ਉਨ੍ਹਾਂ ਨੇ ਸਟ੍ਰੀਮਿੰਗ ਯੁੱਗ ਵਿੱਚ ਭਾਰਤੀ ਕਹਾਣੀਆਂ ਦੀ ਵਿਸ਼ਵਵਿਆਪੀ ਪਹੁੰਚ 'ਤੇ ਵੀ ਜ਼ੋਰ ਦਿੱਤਾ। "ਇੱਕ ਵਾਰ ਜਦੋਂ ਤੁਸੀਂ ਆਪਣਾ ਕੰਮ ਐਮਾਜ਼ੋਨ ਜਾਂ ਨੈੱਟਫਲਿਕਸ 'ਤੇ ਪਾਉਂਦੇ ਹੋ, ਤਾਂ ਇਹ ਵਿਸ਼ਵਵਿਆਪੀ ਹੁੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਆਪਣੇ ਕਹਾਣੀਕਾਰਾਂ ਨੂੰ ਆਪਣੀ ਕਲਾ ਨੂੰ ਤੇਜ਼ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਤਾਂ ਜੋ ਸਾਡੇ ਬਿਰਤਾਂਤ ਜੜ੍ਹਾਂ ਵਾਲੇ, ਪ੍ਰਮਾਣਿਕ, ਅਤੇ ਫਿਰ ਵੀ ਅਪੀਲ ਵਿੱਚ ਸਰਵਵਿਆਪੀ ਰਹਿਣ।" ਇੰਜੀਨੀਅਰਾਂ ਤੋਂ ਲੈ ਕੇ ਸਵੈ-ਸਿੱਖਿਅਤ ਫਿਲਮ ਨਿਰਮਾਤਾਵਾਂ ਤੱਕ - ਅਸਾਧਾਰਣ ਕ੍ਰਿਏਟਰਾਂ ਦੇ ਆਉਣ 'ਤੇ ਪ੍ਰਤੀਬਿੰਬਤ ਕਰਦੇ ਹੋਏ, ਉਨ੍ਹਾਂ ਨੇ ਕਹਾਣੀ ਸੁਣਾਉਣ ਵਿੱਚ ਭਾਵਨਾਤਮਕ ਸੂਖਮਤਾ ਅਤੇ ਸੰਵੇਦਨਸ਼ੀਲਤਾ ਵੱਲ ਵਾਪਸੀ ਦੀ ਅਪੀਲ ਕੀਤੀ।

ਬਜ਼ੁਰਗ ਫਿਲਮ ਨਿਰਮਾਤਾ ਸ਼ੇਖਰ ਦਾਸ ਨੇ ਡਿਜੀਟਲ ਕ੍ਰਿਏਟਰ ਦੀਆਂ ਕਲਾਤਮਕ ਜ਼ਿੰਮੇਵਾਰੀਆਂ ਬਾਰੇ ਗੱਲ ਕੀਤੀ। ਓਟੀਟੀ ਨੂੰ ਸਿਨੇਮਾ ਦਾ ਇੱਕ ਦਿਲਚਸਪ ਵਿਸਥਾਰ ਦੱਸਦੇ ਹੋਏ, ਉਨ੍ਹਾਂ ਨੇ ਨੋਟ ਕੀਤਾ ਕਿ ਇਹ ਫਾਰਮੈਟ ਕਿਵੇਂ ਗੁੰਝਲਦਾਰ ਸਮਾਜਿਕ ਹਕੀਕਤਾਂ ਦੀ ਡੂੰਘੀ ਖੋਜ ਨੂੰ ਸਮਰੱਥ ਬਣਾਉਂਦਾ ਹੈ। ਉਨ੍ਹਾਂ ਨੇ ਕਿਹਾ, "ਕਲਾ ਸਮਾਜ ਦੇ ਟਕਰਾਵਾਂ ਨੂੰ ਦਰਸਾਉਂਦੀ ਹੈ।" ਸਮਕਾਲੀ ਭਾਰਤ ਦੀ ਗਹਿਰਾਈ, ਵਿਭਿੰਨਤਾ ਅਤੇ ਇਮਾਨਦਾਰ ਚਿੱਤਰਣ ਲਈ ਵੈੱਬ ਸੀਰੀਜ਼ ਦੀ ਚੋਣ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਅੱਠ-ਐਪੀਸੋਡਾਂ ਦੀ ਲੜੀ ਦੇਖਣ ਦੀ ਤੁਲਨਾ "ਅੱਠ ਸੁਤੰਤਰ ਫਿਲਮਾਂ ਦਾ ਅਨੁਭਵ ਕਰਨ" ਨਾਲ ਕੀਤੀ, ਜਿਸ ਵਿੱਚ ਲੰਬੇ ਸਮੇਂ ਦੀ ਕਹਾਣੀ ਸੁਣਾਉਣ ਦੇ ਪਿੱਛੇ ਦੀ ਕੋਸ਼ਿਸ਼ ਅਤੇ ਸਿਨੇਮੈਟਿਕ ਕਠੋਰਤਾ ਨੂੰ ਉਜਾਗਰ ਕੀਤਾ ਗਿਆ ਸੀ।

ਨਿਰਮਾਤਾ ਅਤੇ ਨਿਰਦੇਸ਼ਕ ਮੁੰਜਾਲ ਸ਼ਰੌਫ ਨੇ ਓਟੀਟੀ ਕ੍ਰਾਂਤੀ ਨੂੰ "ਵੰਡ ਦਾ ਲੋਕਤੰਤਰੀਕਰਣ" ਦੱਸਿਆ। ਗੇਟਕੀਪਿੰਗ ਘਟਣ ਅਤੇ ਦਰਸ਼ਕਾਂ ਦੀ ਪਸੰਦ ਵਧਣ ਦੇ ਨਾਲ, ਉਨ੍ਹਾਂ ਨੇ ਨੋਟ ਕੀਤਾ ਕਿ ਦਰਸ਼ਕ ਹੁਣ ਸਟਾਰਡਮ ਦੀ ਬਜਾਏ ਇਮਾਨਦਾਰੀ ਨੂੰ ਇਨਾਮ ਦਿੰਦੇ ਹਨ। "ਇਹ ਦੇਖ ਕੇ ਤਾਜ਼ਗੀ ਮਿਲਦੀ ਹੈ ਕਿ ਕ੍ਰਿਏਟੇਰ ਦਲੇਰੀ ਨਾਲ ਸ਼ੈਲੀਆਂ ਵਿੱਚ ਪ੍ਰਯੋਗ ਕਰਦੇ ਹਨ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਓਟੀਟੀ ਅਤੇ YouTube ਦਾ ਧੰਨਵਾਦ, ਫਿਲਮ ਨਿਰਮਾਤਾਵਾਂ ਨੂੰ ਬੌਕਸ ਆਫਿਸ ਫਾਰਮੂਲਿਆਂ ਜਾਂ ਟੈਲੀਵਿਜ਼ਨ ਪਾਬੰਦੀਆਂ ਦੀ ਚਿੰਤਾ ਕੀਤੇ ਬਗੈਰ ਅਸਾਧਾਰਣ ਕਹਾਣੀਆਂ ਸੁਣਾਉਣ ਦੀ ਆਜ਼ਾਦੀ ਹੈ।" ਉਨ੍ਹਾਂ ਅੱਗੇ ਕਿਹਾ ਕਿ ਸਮੱਗਰੀ ਦੀ ਖਪਤ ਦਾ ਪੈਰਾਡਾਈਮ ਨਾਟਕੀ ਢੰਗ ਨਾਲ ਬਦਲ ਗਿਆ ਹੈ, ਦਰਸ਼ਕ ਸੁਚੇਤ ਤੌਰ 'ਤੇ ਵਿਭਿੰਨ, ਕਈ ਵਾਰ ਚੁਣੌਤੀਪੂਰਨ ਬਿਰਤਾਂਤਾਂ ਦੀ ਚੋਣ ਕਰਦੇ ਹਨ।
Watch the full Press Conference here:
ਅਦਾਕਾਰਾ ਰਾਜੇਸ਼ਵਰੀ ਸਚਦੇਵ ਨੇ ਦਰਸ਼ਕਾਂ ਅਤੇ ਉਨ੍ਹਾਂ ਦੀਆਂ ਸਕ੍ਰੀਨਾਂ ਵਿਚਕਾਰ ਗੂੜ੍ਹੇ ਰਿਸ਼ਤੇ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ, "ਸਾਡੀਆਂ ਹਥੇਲੀਆਂ ਵਿੱਚ ਕਹਾਣੀਆਂ ਆਉਣ ਦੇ ਨਾਲ, ਨਵੇਂ ਦ੍ਰਿਸ਼ਟੀਕੋਣਾਂ ਦੀ ਭੁੱਖ ਵਧ ਗਈ ਹੈ।" ਉਨ੍ਹਾਂ ਨੇ ਜੇਲ੍ਹ ਦੀ ਜ਼ਿੰਦਗੀ 'ਤੇ ਇੱਕ ਲੜੀ ਦਾ ਹਵਾਲਾ ਦਿੱਤਾ ਕਿ ਕਿਵੇਂ ਇੱਕ ਸਮੇਂ ਵਰਜਿਤ ਵਿਸ਼ਿਆਂ ਨੂੰ ਹੁਣ ਇਮਾਨਦਾਰੀ ਅਤੇ ਮਨੁੱਖਤਾ ਨਾਲ ਖੋਜਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ, "ਇਹ ਕਹਾਣੀਆਂ ਪਹਿਲਾਂ ਵੱਡੇ ਪਰਦੇ 'ਤੇ ਨਹੀਂ ਆ ਸਕਦੀਆਂ ਸਨ, ਪਰ ਅੱਜ ਉਨ੍ਹਾਂ ਨੂੰ ਉਤਸੁਕਤਾ ਅਤੇ ਹਮਦਰਦੀ ਨਾਲ ਦੱਸਿਆ ਅਤੇ ਦੇਖਿਆ ਜਾ ਰਿਹਾ ਹੈ।"
ਪੂਰੀ ਪ੍ਰੈੱਸ ਕਾਨਫਰੰਸ ਇੱਥੇ ਦੇਖੋ:
ਇਫੀ ਬਾਰੇ
1952 ਵਿੱਚ ਸ਼ੁਰੂ ਹੋਇਆ, ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ (IFFI) ਦੱਖਣੀ ਏਸ਼ੀਆ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਵੱਡੇ ਸਿਨੇਮਾ ਦੇ ਜਸ਼ਨ ਵਜੋਂ ਉੱਚਾ ਉੱਠਦਾ ਹੈ। ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (NFDC), ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਭਾਰਤ ਸਰਕਾਰ ਅਤੇ ਐਂਟਰਟੇਨਮੈਂਟ ਸੋਸਾਇਟੀ ਆਫ਼ ਗੋਆ (ESG), ਗੋਆ ਰਾਜ ਸਰਕਾਰ ਦੁਆਰਾ ਸਾਂਝੇ ਤੌਰ 'ਤੇ ਆਯੋਜਿਤ, ਇਹ ਫੈਸਟੀਵਲ ਇੱਕ ਗਲੋਬਲ ਸਿਨੇਮੈਟਿਕ ਪਾਵਰਹਾਊਸ ਵਿੱਚ ਵਿਕਸਿਤ ਹੋਇਆ ਹੈ - ਜਿੱਥੇ ਬਹਾਲ ਕੀਤੇ ਗਏ ਕਲਾਸਿਕ ਦਲੇਰ ਪ੍ਰਯੋਗਾਂ ਨੂੰ ਪੂਰਾ ਕਰਦੇ ਹਨ, ਅਤੇ ਮਹਾਨ ਉਸਤਾਦਾਂ ਪਹਿਲੀ ਵਾਰ ਆਉਣ ਵਾਲੇ ਨਿਡਰਾਂ ਨਾਲ ਜਗ੍ਹਾ ਸਾਂਝੀ ਕਰਦੇ ਹਨ। IFFI ਨੂੰ ਸੱਚਮੁੱਚ ਚਮਕਦਾਰ ਬਣਾਉਣ ਵਾਲੀ ਚੀਜ਼ ਇਸ ਦਾ ਇਲੈਕਟ੍ਰਿਕ ਮਿਸ਼ਰਣ ਹੈ - ਅੰਤਰਰਾਸ਼ਟਰੀ ਮੁਕਾਬਲੇ, ਸੱਭਿਆਚਾਰਕ ਪ੍ਰਦਰਸ਼ਨ, ਮਾਸਟਰ ਕਲਾਸਿਸ, ਸ਼ਰਧਾਂਜਲੀਆਂ, ਅਤੇ ਉੱਚ-ਊਰਜਾ ਵਾਲੇ ਵੇਵਸ ਫਿਲਮ ਬਜ਼ਾਰ, ਜਿੱਥੇ ਵਿਚਾਰ, ਸੌਦੇ ਅਤੇ ਸਹਿਯੋਗ ਉਡਾਣ ਭਰਦੇ ਹਨ। 20-28 ਨਵੰਬਰ ਤੱਕ ਗੋਆ ਦੇ ਸ਼ਾਨਦਾਰ ਤਟਵਰਤੀ ਪਿਛੋਕੜ ਦੇ ਵਿਰੁੱਧ ਮੰਚਿਤ, 56ਵਾਂ ਐਡੀਸ਼ਨ ਭਾਸ਼ਾਵਾਂ, ਸ਼ੈਲੀਆਂ, ਨਵੀਨਤਾਵਾਂ ਅਤੇ ਆਵਾਜ਼ਾਂ ਦੇ ਇੱਕ ਚਮਕਦਾਰ ਸਪੈਕਟ੍ਰਮ ਦਾ ਵਾਅਦਾ ਕਰਦਾ ਹੈ - ਵਿਸ਼ਵ ਮੰਚ 'ਤੇ ਭਾਰਤ ਦੀ ਰਚਨਾਤਮਕ ਪ੍ਰਤਿਭਾ ਦਾ ਇੱਕ ਇਮਰਸਿਵ ਜਸ਼ਨ ਹੈ।
For more information, Click on:
IFFI Website: https://www.iffigoa.org/
PIB’s IFFI Microsite: https://www.pib.gov.in/iffi/56/
PIB IFFIWood Broadcast Channel: https://whatsapp.com/channel/0029VaEiBaML2AU6gnzWOm3F
X Handles: @IFFIGoa, @PIB_India, @PIB_Panaji
* * *
PIB IFFI CAST AND CREW | ਰਿਤੂ ਸ਼ੁਕਲਾ/ਸੰਗੀਤਾ ਗੋਡਬੋਲੇ/ਸਵਾਧੀਨ ਸ਼ਕਤੀਪ੍ਰਸਾਦ/ਦਰਸ਼ਨਾ ਰਾਣੇ/ਬਲਜੀਤ| IFFI 56 - 093
रिलीज़ आईडी:
2195869
| Visitor Counter:
4
इस विज्ञप्ति को इन भाषाओं में पढ़ें:
English
,
Urdu
,
Konkani
,
Marathi
,
हिन्दी
,
Bengali
,
Bengali-TR
,
Manipuri
,
Gujarati
,
Tamil
,
Kannada
,
Malayalam