ਇਫੀ ਵਿੱਚ ਮੁੱਖ ਆਕਰਸ਼ਣ ਯਾਦਾਂ, ਲਚਕੀਲਾਪਣ ਅਤੇ ਬਚਾਅ ਦੀਆਂ ਕਹਾਣੀਆਂ
ਲਾਪਤਾ ਹੋਣ ਵਾਲਿਆਂ ਦੀਆਂ ਯਾਦਾਂ: "ਫੋਰੈਂਸਿਕ" ਵਿੱਚ ਨਿਜੀ ਦੁੱਖ ਬਣ ਜਾਂਦਾ ਹੈ ਰਾਜਨੀਤਕ
"ਕੂ ਹੈਂਡਜ਼ਾ" ਵਿੱਚ ਜ਼ਿੰਦਾ ਹੋ ਉੱਠਦੀਆਂ ਹਨ ਮੋਜ਼ਾਮਬੀਕ ਦੀਆਂ ਸੱਚੀਆਂ ਕਹਾਣੀਆਂ
ਇਫੀ ਵਿੱਚ ਅੱਜ ਦਰਸ਼ਕਾਂ ਨੂੰ ਕੋਲੰਬੀਆ ਅਤੇ ਮੋਜ਼ਾਮਬੀਕ ਦੇ ਕੈਮਰਿਆਂ ਨਾਲ ਹਾਸ਼ੀਏ 'ਤੇ ਕੀਤੀ ਜਿੰਦਗੀਆਂ ਦੀ ਦੁਰਲਭ ਝਲਕ ਦੇਖਣ ਨੂੰ ਮਿਲੀ। : "ਫੋਰੈਂਸਿਕ" ਅਤੇ "ਕੂ ਹੈਂਡਜ਼ਾ" ਦੀ ਪ੍ਰੈਸ ਕਾਨਫਰੰਸ ਵਿੱਚ ਕਹਾਣੀ ਸੁਣਾਉਣ ਦੀ ਉਹ ਉੱਚਾਈ ਦੇਖਣ ਨੂੰ ਮਿਲੀ ਜੋ ਜਿਨ੍ਹੀ ਕਲਾ ਦੀ ਹੈ ਉਨ੍ਹੀਂ ਹੀ ਯਾਦਾਂ ਅਤੇ ਸ਼ੰਘਰਸ਼ ਦੀ ਵੀ।
ਫੈਡਰਿਕੋ ਅਤੇਹੋਰਤੁਆ ਆਰਟੇਗਾ ਦੀ "ਫੋਰੈਂਸਿਕ" (Federico Atehortúa Arteaga’s ‘Forensics’ ) ਤਿੰਨ ਬਿਰਤਾਂਤਾਂ ਨੂੰ ਇੱਕ ਧਾਗੇ ਵਿੱਚ ਪਿਰੋਣ ਵਾਲੀ ਇੱਕ ਬਿੰਦਾਸ ਅਤੇ ਪ੍ਰਯੋਗਾਤਮਕ ਫਿਲਮ ਹੈ। ਇਨ੍ਹਾਂ ਵਿੱਚੋਂ ਇੱਕ ਕਹਾਣੀ ਇੱਕ ਮ੍ਰਿਤਕ ਟ੍ਰਾਂਸਜੈਂਡਰ ਵਿਅਕਤੀ ਦੇ ਜੀਵਨ ਨੂੰ ਦੁਬਾਰਾ ਰਚਨ ਵਾਲੀ ਮਹਿਲਾ ਨਿਰਦੇਸ਼ਕ ਦੀ ਹੈ। ਦੂਸਰੀ ਵਿੱਚ ਫੈਡਰਿਕੋ ਦਾ ਆਪਣਾ ਫਿਲਮ ਨਿਰਮਾਤਾ ਪਰਿਵਾਰ ਇੱਕ ਰਿਸ਼ਤੇਦਾਰ ਦੇ ਲਾਪਤਾ ਹੋਣ ਨਾਲ ਜੂਝ ਰਿਹਾ ਹੈ। ਤੀਜੀ ਕਹਾਣੀ ਅਪਰਾਧ ਫੋਰੈਂਸਿਕ ਪੈਥੋਲੋਜਿਸਟ ਕੈਰੇਨ ਕੁਇੰਟੇਰੋ ਦੀ ਗਵਾਹੀ ਦੀ ਹੈ। ਇਹ ਤਿੰਨੋਂ ਬਿਰਤਾਂਤ ਮਿਲ ਕੇ ਇੱਕ ਨਿਜੀ ਅਨੁਭਵ ਨੂੰ ਕੋਲੰਬੀਆ ਦੇ ਅਸ਼ਾਂਤ ਭਰੇ ਅਤੀਤ ਅਤੇ ਲੁਪਤ ਤੋਂ ਪੈਦਾ ਹੋਏ ਜ਼ਖ਼ਮਾਂ ਨੂੰ ਸੰਧਾਨ ਕਰਨ ਵਾਲੀ ਰਾਜਨੀਤਕ ਕਹਾਣੀ ਵਿੱਚ ਬਦਲ ਦਿੰਦੇ ਹਨ।

ਫੈਡਰਿਕੋ ਨੇ ਆਪਣੀ ਰਚਨਾ ਦੇ ਅਸਲ ਜੀਵਨ ਨਾਲ ਸਬੰਧ 'ਤੇ ਦਿਲ ਖੋਲ੍ਹ ਕੇ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ, "ਇਹ ਕਈ ਕੋਲੰਬੀਆ ਵਾਸੀਆਂ ਦੀ ਕਹਾਣੀ ਹੈ। ਦੇਸ਼ ਵਿੱਚ ਹਰ ਕੋਈ ਲਾਪਤਾ ਹੋਏ ਕਿਸੇ ਆਦਮੀ ਨੂੰ ਜ਼ਰੂਰਤ ਜਾਣਦਾ ਹੈ। ਇਸ ਫਿਲਮ ਵਿੱਚ ਲੋਕਾਂ ਨੂੰ ਆਪਣੇ ਚਾਚਾ ਜਾਂ ਭਰਾ ਦਾ ਚਿਹਰਾ ਨਜ਼ਰ ਆਉਂਦਾ ਹੈ ਅਤੇ ਕੁਝ ਦੀਆਂ ਤਾਂ ਅੱਖਾਂ ਭਰ ਆਉਂਦੀਆਂ ਹਨ।"
ਉਨ੍ਹਾਂ ਨੇ ਕਿਹਾ, "ਕਹਾਣੀ ਨੂੰ ਲੋਕਾਂ ਦੇ ਮਨ ਦੀ ਡੂੰਘਾਈ ਤੱਕ ਉਤਰਦਾ ਦਿਖਾਉਣਾ ਅਸਲ ਵਿੱਚ ਦਿਲ ਨੂੰ ਛੂਹ ਜਾਂਦਾ ਹੈ। ਯਾਦਾਂ ਜ਼ਰੂਰੀ ਹਨ। ਉਹ ਨਵੀਂ ਪੀੜ੍ਹੀਆਂ ਨੂੰ ਟਕਰਾਅ ਦੀ ਮਨੁੱਖੀ ਕੀਮਤ ਬਾਰੇ ਦੱਸਦੀਆਂ ਹਨ।
ਫੈਡਰਿਕੋ ਦੀ ਨਜ਼ਰ ਵਿੱਚ ਇਸ ਫਿਲਮ ਲਈ ਕੀਤੀ ਗਈ ਖੋਜ ਮਹੱਤਵਪੂਰਨ ਹੋਣ ਦੇ ਨਾਲ ਹੀ ਚੁਣੋਤੀਪੂਰਣ ਵੀ ਸੀ। ਇਹ ਫਿਲਮ ਆਪਣੇ ਲਾਪਤਾ ਪਰਿਵਾਰਕ ਮੈਂਬਰਾਂ ਦੀ ਭਾਲ ਕਰ ਰਹੇ ਲੋਕਾਂ ਦਰਮਿਆਨ ਇਕਜੁੱਟਤਾ ਦੀ ਭਾਵਨਾ ਦਾ ਪਲੈਟਫਾਰਮ ਬਣ ਜਾਂਦੀ ਹੈ।

ਦੁਨੀਆਂ ਭਰ ਵਿੱਚ, ਕੂ ਹੈਂਡਜ਼ਾ" ਫਿਲਮ, ਜਿਸ ਦਾ ਨਿਰਮਾਣ ਜੈਸਿੰਟਾ ਮਾਰੀਆ ਡੇ ਬੈਰੋਸ ਦਾ ਮੋਟਾ ਪਿੰਟੋ (Jacinta Maria De Barros Da Mota Pinto )ਰੁਈ ਸੀਜ਼ਰ ਡੇ ਓਲੀਵੇਰਾ ਸਿਮੋਸ (Rui César De Oliveira Simões) ਨੇ ਕੀਤਾ ਹੈ, ਹਕੀਕਤ ਦਾ ਇੱਕ ਵਿਲੱਖਣ ਹੀ ਫਲੇਵਰ ਲੈ ਕੇ ਆਈ। ਮੋਜ਼ਾਮਬੀਕ ਦੇ ਸਮਾਜ ਨੂੰ ਦਰਸਾਉਂਦੀ ਇਹ ਫਿਲਮ ਅਸਾਧਾਰਨ ਹਾਲਾਤਾਂ ਦਾ ਸਾਹਮਣਾ ਕਰ ਰਹੇ ਆਮ ਲੋਕਾਂ ਦੇ ਜੀਵਨ ਨੂੰ ਦਿਖਾਉਂਦੀ ਹੈ।
ਬੈਂਜਾਮਿਨ ਆਪਣੇ ਪੁੱਤਰ ਦੇ ਜਨਮਦਿਨ ਲਈ ਪੈਸੇ ਇਕੱਠੇ ਕਰਨ ਲਈ ਸੰਘਰਸ਼ ਕਰ ਰਿਹਾ ਹੈ, ਫਿਲੀਮੋਨ ਪਰਿਵਾਰ ਅਤੇ ਯੁੱਧ ਸਮੇਂ ਦੇ ਫਰਜ਼ਾਂ ਵਿਚਕਾਰ ਸੰਤੁਲਨ ਬਣਾ ਰਿਹਾ ਹੈ ਅਤੇ ਯੂਲੈਲੀਆ ਬੱਚੇ ਨੂੰ ਜਨਮ ਦੇਣ ਦੇ ਕੁਝ ਹੀ ਦਿਨਾਂ ਬਾਅਦ ਇੱਕ ਲੈਂਡਫਿਲ 'ਤੇ ਕੰਮ ਕਰਨ ਲਈ ਵਾਪਸ ਆਉਂਦੀ ਹੈ। ਜੈਸਿੰਟਾ ਨੇ ਦੱਸਿਆ ਕਿ ਫਿਲਮ ਦੀ ਪ੍ਰਮਾਣਿਕਤਾ ਇਸ ਦੇ ਲੋਕਾਂ ਤੋਂ ਆਉਂਦੀ ਹੈ, ਕਿਉਂਕਿ ਉਹ ਅਦਾਕਾਰ ਨਹੀਂ ਹਨ,ਸਗੋਂ ਅਸਲ ਜੀਵਨ ਜੀ ਰਹੇ ਹਨ ਜਿਨ੍ਹਾਂ ਨੂੰ ਇੱਕ ਸਿਨੇਮੈਟਿਕ ਕਹਾਣੀ ਵਿੱਚ ਪਿਰੋਇਆ ਗਿਆ ਹੈ। ਉਨ੍ਹਾਂ ਨੇ ਕਿਹਾ, "ਮੋਜ਼ਾਮਬੀਕ ਨਿਰਦੇਸ਼ਕ ਲਈ ਦੂਸਰਾ ਘਰ ਬਣ ਗਿਆ ਸੀ। ਅਸੀਂ ਇਨ੍ਹਾਂ ਜਿੰਦਗੀਆਂ ਨੂੰ ਇਮਾਨਦਾਰੀ ਨਾਲ ਦਰਸਾਉਣਾ ਚਾਹੁੰਦੇ ਸਾਂ, ਜਿਵੇਂ ਕਿ ਅਸੀਂ ਵੀ ਉਨ੍ਹਾਂ ਵਿੱਚੋਂ ਇੱਕ ਹੋਈਏ।"

ਹਾਲਾਂਕਿ ਦੋਵਾਂ ਫਿਲਮਾਂ ਵੱਖ-ਵੱਖ ਵਾਸਤਵਿਕਤਾਵਾਂ 'ਤੇ ਅਧਾਰਿਤ ਹੈ, ਪਰ ਅਣਸੁਣਿਆਂ ਗੱਲਾਂ ਨੂੰ ਆਵਾਜ਼ ਦੇਣ ਦੀਆਂ ਆਪਣੀ ਯੋਗਤਾਵਾਂ ਵਿੱਚੋਂ ਇੱਕ ਜਿਹੀਆਂ ਹਨ। "ਫੋਰੈਂਸਿਕ" ਕੋਲੰਬੀਆ ਦੇ ਦੁੱਖ ਅਤੇ ਰਾਜਨੀਤਿਕ ਉਥਲ-ਪੁਥਲ ਨੂੰ ਦਿਖਾਉਂਦੀ ਹੈ, ਜਦੋਂ ਕਿ "ਕੂ ਹੈਂਡਜ਼ਾ" ਮੋਜ਼ਾਮਬੀਕ ਦੀ ਜਿੰਦਗੀ ਦੀ ਜੀਵਨਸ਼ਕਤੀ ਅਤੇ ਰੋਜ਼ਾਨਾ ਦੀ ਹਿੰਮਤ ਨੂੰ ਦਿਖਾਉਂਦੀ ਹੈ। ਨਾਲ ਹੀ, ਉਹ ਦਰਸ਼ਕਾਂ ਨੂੰ ਯਾਦ ਦਿਵਾਉਂਦੀ ਹੈ ਕਿ ਸਿਨੇਮਾ ਨਾਲ ਸਿਰਫ ਮਨੋਰੰਜਨ ਹੀ ਨਹੀਂ ਕੀਤਾ ਜਾ ਸਕਦਾ, ਸਗੋਂ ਇਸ ਵਿੱਚ ਸੀਮਾਵਾਂ ਤੋਂ ਪਾਰ ਮਨੁੱਖੀ ਅਨੁਭਵ ਨੂੰ ਦਰਜ ਕਰਨ, ਜੋੜਨ ਅਤੇ ਰੋਸ਼ਨ ਕਰਨ ਦੀ ਵੀ ਤਾਕਤ ਹੈ
ਸੈਸ਼ਨ ਦੇ ਅੰਤ ਤੱਕ, ਇਹ ਸਪਸ਼ਟ ਹੋ ਗਿਆ ਸੀ ਇਹ ਫਿਲਮਾ ਸਿਰਫ ਕਹਾਣੀਆਂ ਹੀ ਨਹੀਂ ਦਿਖਾਉਂਦੀਆਂ ਸਗੋਂ ਉਸ ਨਾਲੋਂ ਕਿਤੇ ਵੱਧ ਕੰਮ ਕਰਦੀਆਂ ਹਨ। ਇਹ ਦੁਨੀਆ ਵਿਚਾਲੇ ਪੁਲ ਬਣਾਉਂਦੀਆਂ ਹਨ, ਜੋ ਦਰਸ਼ਕਾਂ ਨੂੰ ਉਨ੍ਹਾਂ ਸੰਘਰਸ਼ਾਂ ਨਾਲ ਲੜ੍ਹਨਾ ਅਥੇ ਉਨ੍ਹਾਂ ਵਿੱਚੋਂ ਬਚਾਅ ਦੀਆਂ ਕਹਾਣੀਆਂ ਅਤੇ ਉਮੀਦ ਜਗਾਉਂਦੀਆਂ ਹਨ ਜਿੱਥੇ ਉਹ ਸ਼ਾਇਦ ਕਦੇ ਵੀ ਨਾ ਜਾ ਪਾਵੇ ਉਸ ਦੇ ਬਾਵਜੂਦ ਉਹ ਉਨ੍ਹਾਂ ਨੂੰ ਡੂੰਘਾਈ ਨਾਲ ਮਹਿਸੂਸ ਕਰਦੇ ਹਨ।
PC Link:
ਇਫੀ ਬਾਰੇ
1952 ਵਿੱਚ ਸ਼ੁਰੂ ਹੋਇਆ, ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ (IFFI) ਦੱਖਣੀ ਏਸ਼ੀਆ ਦਾ ਸਭ ਤੋਂ ਪੁਰਾਣਾ ਅਤੇ ਸਭ ਤੋਂ ਵੱਡਾ ਸਿਨੇਮਾ ਫੈਸਟੀਵਲ ਹੈ। ਇਸ ਨੂੰ ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (NFDC), ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਭਾਰਤ ਸਰਕਾਰ ਅਤੇ ਐਂਟਰਟੇਨਮੈਂਟ ਸੋਸਾਇਟੀ ਆਫ਼ ਗੋਆ (ESG), ਗੋਆ ਰਾਜ ਸਰਕਾਰ ਦੁਆਰਾ ਸਾਂਝੇ ਤੌਰ 'ਤੇ ਆਯੋਜਿਤ ਕੀਤਾ ਜਾ ਰਿਹਾ ਹੈ, ਇਹ ਫੈਸਟੀਵਲ ਸਿਨੇਮਾ ਨੇ ਸ਼ਕਤੀਸ਼ਾਲੀ ਪਲੈਟਫਾਰਮ ਦੇ ਤੌਰ 'ਤੇ ਉਭਰਿਆ ਹੈ ਜਿਸ ਵਿੱਚ ਦਲੇਰਾਨਾ ਪ੍ਰਯੋਗ ਮਿਲਦੇ ਹਨ ਅਤੇ ਪ੍ਰਸਿੱਧ ਫਿਲਮ ਨਿਰਮਾਤਾ ਸ਼ਾਮਲ ਹੁੰਦੇ ਹਨ। ਇਫੀ ਨੂੰ ਸੱਚਮੁੱਚ ਵਿੱਚ ਆਕਰਸ਼ਕ ਬਣਾਉਣ ਵਾਲੀ ਚੀਜ਼ ਹੈ ਇਸ ਦਾ ਰੋਮਾਂਚਕ ਮਿਸ਼ਰਣ ਜਿਸ ਵਿੱਚ ਅੰਤਰਰਾਸ਼ਟਰੀ ਮੁਕਾਬਲੇ, ਸੱਭਿਆਚਾਰਕ ਪ੍ਰਦਰਸ਼ਨ, ਮਾਸਟਰ ਕਲਾਸਾਂ, ਸ਼ਰਧਾਂਜਲੀਆਂ, ਅਤੇ ਉੱਚ-ਊਰਜਾ ਵਾਲੇ ਵੇਵਸ ਦਾ ਫਿਲਮ ਬਜ਼ਾਰ ਸ਼ਾਮਲ ਹੈ ਅਤੇ ਵਿਚਾਰਾਂ ਅਤੇ ਸਹਿਯੋਗਾਂ ਨੂੰ ਉਡਾਣ ਮਿਲਦੀ ਹੈ। ਗੋਆ ਦੇ ਸ਼ਾਨਦਾਰ ਤਟਾਂ ਵਿੱਚ 20 ਤੋਂ 28 ਨਵੰਬਰ ਤੱਕ ਆਯੋਜਿਤ ਹੋਣ ਵਾਲੇ 56ਵਾਂ ਐਡੀਸ਼ਨ ਭਾਸ਼ਾਵਾਂ, ਸ਼ੈਲੀਆਂ, ਨਵੀਨਤਾਵਾਂ ਅਤੇ ਆਵਾਜ਼ਾਂ ਦਾ ਇੱਕ ਸ਼ਾਨਦਾਰ ਸਮਾਰੋਹ ਹੈ। ਇਹ ਗਲੋਬਲ ਪਲੈਟਫਾਰਮ ਭਾਰਤ ਦੀ ਰਚਨਾਤਮਕ ਪ੍ਰਤਿਭਾ ਦਾ ਇੱਕ ਇਮਰਸਿਵ ਜਸ਼ਨ ਹੈ।
ਵਧੇਰੇ ਜਾਣਕਾਰੀ ਲਈ, ਕਲਿੱਕ ਕਰੋ:
IFFI Website: https://www.iffigoa.org/
PIB’s IFFI Microsite: https://www.pib.gov.in/iffi/56/
PIB IFFIWood Broadcast Channel: https://whatsapp.com/channel/0029VaEiBaML2AU6gnzWOm3F
X Handles: @IFFIGoa, @PIB_India, @PIB_Panaji
* * *

PIB IFFI CAST AND CREW | ਰਿਤੂ ਸ਼ੁਕਲਾ/ਸੰਗੀਤਾ ਗੋਡਬੋਲੇ/ਨਿਕਿਤਾ ਏ ਐੱਸ/ਦਰਸ਼ਨਾ ਰਾਣੇ/ਸ਼ੀਨਮ ਜੈਨ|IFFI 56 - 089
Release ID:
2195433
| Visitor Counter:
3