iffi banner

56ਵੇਂ ਇਫੀ ਵਿੱਚ ਆਲੋਚਕਾਂ ਨੇ ਫਿਲਮ ਆਲੋਚਨਾ ਦੀ ਉਭਰਦੀ ਭੂਮਿਕਾ 'ਤੇ ਚਰਚਾ ਕੀਤੀ


ਫਿਲਮ ਸਕ੍ਰੀਨਿੰਗ ਦੌਰਾਨ "ਬਿਓਂਡ ਦ ਥੰਬ - ਦ ਰੋਲ ਆਫ ਏ ਫਿਲਮ ਕ੍ਰਿਟਿਕ: ਗੇਟਕੀਪਰ, ਇਨਫਲੂਐਂਸਰ, ਜਾਂ ਕੁਝ ਹੋਰ?" ਸਿਰਲੇਖ ਨਾਲ ਆਯੋਜਿਤ ਹੋਈ ਰਾਉਂਡ ਟੇਬਲ ਚਰਚਾ

56ਵੇਂ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ਼ ਇੰਡੀਆ (IFFI) ਵਿੱਚ ਇੱਕ ਮਹੱਤਵਪੂਰਨ ਰਾਉਂਡ ਟੇਬਲ ਚਰਚਾ ਆਯੋਜਿਤ ਕੀਤੀ ਗਈ, ਜਿਸ ਦਾ ਸਿਰਲੇਖ ਸੀ, "ਬਿਓਂਡ ਦ ਥੰਬ - ਦ ਰੋਲ ਆਫ ਏ ਫਿਲਮ ਕ੍ਰਿਟਿਕ: ਗੇਟਕੀਪਰ, ਇਨਫਲੂਐਂਸਰ, ਜਾਂ ਕੁਝ ਹੋਰ?" ਇਸ ਚਰਚਾ ਵਿੱਚ ਦੁਨੀਆਂ ਭਰ ਦੇ ਪ੍ਰਸਿੱਧ ਫਿਲਮ ਆਲੋਚਕ ਸ਼ਾਮਲ ਹੋਏ। ਇਸ ਵਿੱਚ ਦੱਸਿਆ ਗਿਆ ਕਿ ਫਿਲਮ ਕ੍ਰਿਟਿਕ, ਪੱਤਰਕਾਰ ਅਤੇ ਰਿਵਿਊ ਲਿਖਣ ਵਾਲੇ ਲੋਕ ਗੋਲਬਲ ਫਿਲਮ ਦੁਨੀਆਂ ਵਿੱਚ ਕਿਨ੍ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਖ਼ਾਸ ਕਰਕੇ ਅਜਿਹੇ ਸਮੇਂ ਵਿੱਚ ਜਦੋਂ ਡਿਜੀਟਲ ਪਲੈਟਫਾਰਮ, ਸੋਸ਼ਲ ਮੀਡੀਆ ਅਤੇ ਤੇਜ਼ੀ ਨਾਲ ਬਦਲਦੇ ਕੰਟੈਂਟ ਨੇ ਫਿਲਮ ਸਮੀਖਿਆ ਦੇ ਤਰੀਕੇ ਨੂੰ ਬਦਲ ਦਿੱਤਾ ਹੈ। 

ਚਰਚਾ ਦਾ ਸੰਚਾਲਨ ਡੇਵਿਡ ਐਬਟੇਸਿਆਨੀ (Davide Abbatescianni) ਨੇ ਕੀਤਾ। ਇਸ ਸੈਸ਼ਨ ਵਿੱਚ ਪ੍ਰਮੁੱਖ ਫਿਲਮ ਆਲੋਚਕ ਬਾਰਬਰਾ ਲੋਰੀ ਡੇ ਲਾਸ਼ਾਰੀਏ (Barbara Lorey de Lacharrière), ਦੀਪਾ ਗਹਿਲੋਤ, ਸੁਧੀਰ ਸ਼੍ਰੀਨਿਵਾਸਨ, ਮੇਘਚੰਦਰ ਕੋਂਗਬਮ, ਐਲਿਜ਼ਾਬੈਥ ਕੇਰ ਅਤੇ ਬਰਦਵਾਜ ਰੰਗਨ ਨੇ ਆਪਣੇ ਵਿਚਾਰ ਸਾਂਝੇ ਕੀਤੇ।

ਚਰਚਾ ਦੀ ਸ਼ੁਰੂਆਤ ਕਰਦੇ ਹੋਏ ਡੇਵਿਡ ਐਬਟੇਸਿਆਨੀ (Davide Abbatescianni)  ਨੇ ਦੱਸਿਆ ਕਿ ਅੱਜ ਫਿਲਮ ਸਮੀਖਿਆ ਦਾ ਸਵਰੂਪ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਵੱਡੀਆਂ ਵਪਾਰਕ ਫਿਲਮਾਂ ਨੂੰ ਆਲੋਚਕਾਂ 'ਤੇ ਜ਼ਿਆਦਾ ਨਿਰਭਰ ਨਹੀਂ ਰਹਿਣਾ ਪੈਂਦਾ, ਉੱਥੇ ਸੁਤੰਤਰ ਅਤੇ ਨਵੇਂ ਫਿਲਮ ਨਿਰਮਾਤਾਵਾਂ ਗੰਭੀਰ, ਭਰੋਸੇਯੋਗ ਸਮੀਖਿਆਵਾਂ 'ਤੇ ਬਹੁਤ ਜ਼ਿਆਦਾ ਨਿਰਭਰ ਹੁੰਦੇ ਹਨ।

ਉਨ੍ਹਾਂ ਨੇ ਇਹ ਵੀ ਚਿੰਤਾ ਪ੍ਰਗਟਾਈ ਕਿ ਅੱਜ 1.58 ਲੱਖ ਤੋਂ ਜ਼ਿਆਦਾ ਔਨਲਾਈਨ ਪਬਲਿਕੇਸ਼ਨ ਮੌਜੂਦ ਹਨ, ਪਰ ਸੰਪਾਦਕੀ ਨਿਯੰਤਰਣ ਦੀ ਘਾਟ ਕਾਰਨ ਫਿਲਮ ਸਮੀਖਿਆਵਾਂ ਟੁਕੜੇ-ਟੁਕੜੇ ਹੋ ਰਹੀਆਂ ਹਨ। ਡੇਵਿਡ ਐਬਟੇਸਿਆਨੀ (Davide Abbatescianni) ਨੇ ਚੇਤਾਵਨੀ ਦਿੱਤੀ ਕਿ ਏਆਈ ਨਾਲ ਤਿਆਰ ਕੀਤੇ ਜਾ ਰਹੇ ਕੰਟੈਂਟ ਦੀ ਵਧਦੀ ਮਾਤਰਾ ਨਾਲ ਭਵਿੱਖ ਵਿੱਚ ਫਿਲਮ ਸਮੀਖਿਆ ਇੱਕ "ਤਿਲਕਣ ਭਰੀ ਰਾਹ" 'ਤੇ ਜਾ ਸਕਦੀ ਹੈ। 

“ਆਲੋਚਕ ਦਾ ਕੰਮ ਹੈ ਦਰਸ਼ਕਾਂ ਦੀ ਉਤਸੁਕਤਾ ਵਧਾਉਣਾ”- ਬਾਰਬਰਾ ਲੋਰੀ ਡੇ ਲਾਸ਼ਾਰੀਏ

ਬਾਰਬਰਾ ਲੋਰੀ ਡੇ ਲਾਸ਼ਾਰੀਏ ਨੇ ਕਿਹਾ ਕਿ ਇੱਕ ਫਿਲਮ ਆਲੋਚਕ ਦਾ ਮੁੱਖ ਕੰਮ ਦਰਸ਼ਕਾਂ ਅਤੇ ਸਿਨੇਮਾ ਦਰਮਿਆਨ ਪੁਲ ਬਣਨਾ ਹੈ, ਤਾਂ ਜੋ ਲੋਕ ਮੁੱਖ ਧਾਰਾ ਤੋਂ ਵੱਖਰੀਆਂ, ਚੰਗੀਆਂ ਪਰ ਘੱਟ ਦਿਖਾਈ ਦੇਣ ਵਾਲੀਆਂ ਫਿਲਮਾਂ ਬਾਰੇ ਵੀ ਜਾਣ ਸਕਣ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਭਾਰਤੀ ਖੇਤਰੀ ਸਿਨੇਮਾ ਅਤੇ ਤੁਰਕੀ ਨਿਊ ਵੇਵ ਫਿਲਮਾਂ 'ਤੇ ਯੂਰਪੀਅਨ ਰਸਾਲਿਆਂ ਲਈ ਬਹੁਤ ਲਿਖਿਆ ਹੈ, ਕਿਉਂਕਿ ਉਨ੍ਹਾਂ ਦਾ ਉਦੇਸ਼ ਘੱਟ ਪ੍ਰਸਿੱਧ ਸਿਨੇਮਾ ਨੂੰ ਵੱਡੇ ਦਰਸ਼ਕਾਂ ਤੱਕ ਪਹੁੰਚਾਉਣਾ ਹੈ। ਉਨ੍ਹਾਂ ਦੱਸਿਆ ਕਿ ਅੱਜ ਪ੍ਰਿੰਟ ਮੀਡੀਆ ਵਿੱਚ ਜਗ੍ਹਾਂ ਘੱਟ ਹੋ ਰਹੀ ਹੈ, ਅਤੇ ਡਿਜੀਟਲ ਮੀਡੀਆ ਦਾ ਦਬਾਅ ਵੱਧ ਰਿਹਾ ਹੈ। ਫਰਾਂਸ ਦੀ ਇੱਕ ਖੋਜ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉਥੋਂ ਦੇ 80% ਫ਼ਿਲਮ ਲੇਖਕ ਸਿਰਫ਼ ਆਲੋਚਨਾ ਲਿਖ ਕੇ ਆਪਣਾ ਗੁਜ਼ਾਰਾ ਨਹੀਂ ਕਮਾ ਸਕਦੇ। ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਹੁਣ ਨਿਜੀ ਬ੍ਰਾਂਡਿੰਗ ਬਹੁਤ ਮਹੱਤਵਪੂਰਨ ਹੁੰਦੀ ਜਾ ਰਹੀ ਹੈ। ਜਿੱਥੇ ਆਲੋਚਕ ਖੁਦ ਹੀ ਇੱਕ ਉਤਪਾਦ ਬਣ ਜਾਂਦੇ ਹਨ, ਖਾਸ ਕਰਕੇ ਨੌਜਵਾਨ ਦਰਸ਼ਕਾਂ ਲਈ।

“ਲੋਕਤੰਤਰੀਕਰਣ ਨੇ ਪ੍ਰਸ਼ੰਸਕ ਵਰਗ ਨੂੰ ਜਨਮ ਦਿੱਤਾ ਹੈ, ਆਲੋਚਨਾ ਨੂੰ ਨਹੀਂ”- ਦੀਪਾ ਗਹਿਲੋਤ

ਦੀਪਾ ਗਹਿਲੋਤ ਨੇ ਸਵਾਲ ਉਠਾਇਆ ਕਿ ਇਸ ਖੇਤਰ ਦਾ ਚੱਲ ਰਿਹਾ ਲੋਕਤੰਤਰੀਕਰਣ ਵਰਦਾਨ ਹੈ ਜਾਂ ਸਰਾਪ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਅੱਜ ਦੀ ਜ਼ਿਆਦਾਤਰ ਔਨਲਾਈਨ ਆਲੋਚਨਾ ਫੈਨਡਮ, ਡੂੰਘਾਈ ਦੀ ਘਾਟ ਅਤੇ ਪਹੁੰਚ-ਅਧਾਰਿਤ ਪ੍ਰਭਾਵ ਨਾਲ ਪ੍ਰਭਾਵਿਤ ਹੁੰਦੀ ਹੈ, ਜਿੱਥੇ ਕੁਝ ਸਮੀਖਿਅਕਾਂ ਨੂੰ ਬਿਨਾ ਅਸਲ ਵਿਸ਼ਲੇਸ਼ਣ ਦੇ ਰੇਟਿੰਗ ਦੇਣ ਲਈ ਭੁਗਤਾਨ ਕੀਤਾ ਜਾਂਦਾ ਹੈ। ਓਟੀਟੀ ਪਲੈਟਫਾਰਮਾਂ 'ਤੇ ਦਰਸ਼ਕਾਂ ਦੁਆਰਾ ਸਿਨੇਮਾ ਦੀ ਜ਼ਿਆਦਾਤਰ ਖਪਤ ਕਰਨ ਦੇ ਨਾਲ, ਉਨ੍ਹਾਂ ਨੇ ਸਿਨੇਮਾ ਦੀ ਸਮ੍ਰਿੱਧੀ ਅਤੇ ਸ਼ਿਲਪਕਾਰੀ ਪ੍ਰਤੀ ਪ੍ਰਸ਼ੰਸਾ ਵਿੱਚ ਗਿਰਾਵਟ ਦੇਖੀ।

ਡਿਜੀਟਲ ਮੀਡੀਆ ਵਿੱਚ ਬਦਲਾਅ ਸਭ ਤੋਂ ਨਾਟਕੀ ਬਦਲਾਅ ਹੈ: ਸੁਧੀਰ ਸ਼੍ਰੀਨਿਵਾਸਨ

ਸੁਧੀਰ ਸ਼੍ਰੀਨਿਵਾਸਨ ਨੇ ਪ੍ਰਿੰਟ ਮੀਡੀਆ ਨਾਲ ਡਿਜੀਟਲ ਮੀਡੀਆ ਵਿੱਚ ਬਦਲਾਅ ਨੂੰ ਸਭ ਤੋਂ ਕ੍ਰਾਂਤੀਕਾਰੀ ਬਦਲਾਅ ਦੱਸਿਆ। ਲੇਖਨ ਤੋਂ ਲੈ ਕੇ ਲਘੂ ਵੀਡੀਓ ਸਮੀਖਿਆਵਾਂ ਤਿਆਰ ਕਰਨ ਤੱਕ, ਉਨ੍ਹਾਂ ਨੇ ਸਵੀਕਾਰ ਕੀਤਾ ਕਿ ਦਰਸ਼ਕਾਂ ਦੀਆਂ ਜੁੜਾਅ ਦੀਆਂ ਆਦਤਾਂ ਬਦਲ ਗਈਆਂ ਹਨ, ਪਰ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਆਲੋਚਨਾ ਪ੍ਰਤੀ ਉਨ੍ਹਾਂ ਦਾ ਦ੍ਰਿਸ਼ਟੀਕੋਣ ਬਦਲਿਆ ਹੈ। ਉਨ੍ਹਾਂ ਨੇ ਨੈਤਿਕ ਪਤਨ ਦੀਆਂ ਚਿੰਤਾਵਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਜਿੱਥੇ ਪਹਿਲਾਂ ਆਲੋਚਨਾ 'ਤੇ ਮੁੱਠੀ ਭਰ ਸ਼ਕਤੀਸ਼ਾਲੀ ਮੀਡੀਆ ਘਰਾਣਿਆਂ ਦਾ ਦਬਦਬਾ ਸੀ, ਉੱਥੇ ਅੱਜ ਦੀਆਂ "ਹਜ਼ਾਰ ਛੋਟੀਆਂ ਆਵਾਜ਼ਾਂ" ਇਸ ਈਕੋਸਿਸਟਮ ਨੂੰ ਹੋਰ ਵਧੇਰੇ ਲੋਕਤੰਤਰੀ ਬਣਾਉਂਦਾ ਹੈ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਦਰਸ਼ਕ ਅਸਲ ਅਤੇ ਪ੍ਰਾਯੋਜਿਤ ਸਮੀਖਿਆਵਾਂ ਵਿੱਚ ਅੰਤਰ ਕਰ ਸਕਦੇ ਹਨ। 

“ਅਸੀਂ ਫਿਲਮ ਸੱਭਿਆਚਾਰ ਬਾਰੇ ਅਤੇ ਵਧੇਰੇ ਜਾਗਰੁਕਤਾ ਦੀ ਜ਼ਰੂਰਤ ਹੈ”- ਮੇਘਚੰਦਰ ਕੋਂਗਬਾਮ

ਇੰਟਰਨੈਸ਼ਨਲ ਫਿਲਮ ਕ੍ਰਿਟਿਕਸ ਐਸੋਸੀਏਸ਼ਨ ਦੀ ਨੁਮਾਇੰਦਗੀ ਕਰਦੇ ਹੋਏ, ਮੇਘਚੰਦਰ ਕੋਂਗਬਾਮ ਨੇ ਫਿਲਮ ਸੱਭਿਆਚਾਰ ਨੂੰ ਹੁਲਾਰਾ ਦੇਣ ਅਤੇ ਇਸ ਮਾਧਿਅਮ ਬਾਰੇ ਲੇਕਾਂ ਦੀ ਸਮਝ ਨੂੰ ਮਜ਼ਬੂਤ ਕਰਨ ਦੀ ਜ਼ਰੂਰਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਹ ਸਵੀਕਾਰ ਕਰਦੇ ਹੋਏ ਕਿ ਲੋਕਤੰਤਰੀਕਰਣ ਨੇ ਕੁਝ ਉਲਝਣ ਪੈਦਾ ਕੀਤਾ ਹੈ, ਦਲੀਲ ਦਿੱਤੀ ਕਿ ਸੁਤੰਤਰ ਫਿਲਮ ਨਿਰਮਾਤਾ ਅਜੇ ਵੀ ਦਰਸ਼ਕਾਂ ਤੱਕ ਪਹੁੰਚਣ ਲਈ ਆਲੋਚਕਾਂ 'ਤੇ ਬਹੁਤ ਜ਼ਿਆਦਾ ਨਿਰਭਰ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਦੁਆਰਾ ਫਿਲਮ ਨੂੰ ਰਚਨਾਤਮਕ ਅਰਥਵਿਵਸਥਾ ਦਾ ਇੱਕ ਹਿੱਸਾ ਮੰਨਣ ਦੇ ਨਾਲ, ਫਿਲਮ ਆਲੋਚਨਾ 'ਤੇ ਰਸਮੀ ਕਾਨਫਰੰਸਾਂ ਮੁੱਲਵਾਨ ਹੋਣਗੀਆਂ।

“ਆਲੋਚਕਾਂ ਨੂੰ ਆਪਣੀ ਆਵਾਜ਼ ਖੁਦ ਲੱਭਣੀ ਹੋਵੇਗੀ”- ਐਲਿਜ਼ਾਬੈਥ ਕੇਰ 

ਐਲਿਜ਼ਾਬੈਥ ਕੇਰ ਨੇ ਵੱਖ-ਵੱਖ ਪਲੈਟਫਾਰਮਾਂ ਦੀ ਵਧਦੀ ਪ੍ਰਸਿੱਧੀ ਅਤੇ ਉਨ੍ਹਾਂ ਦੇ ਨਤੀਜੇ ਵਜੋਂ ਵਿਸ਼ੇ-ਵਸਤੂ ਦੀ ਮੰਗ ਵਿੱਚ ਵਿਭਿੰਨਤਾ ਨੂੰ ਉਜਾਗਰ ਕੀਤਾ। ਵੱਖ-ਵੱਖ ਸੰਪਾਦਕੀ ਤਰਜੀਹਾਂ ਵਾਲੇ ਕਈ ਆਉਟਲੈਟਾਂ ਲਈ ਲੇਖਨ ਵਜੋਂ, ਉਨ੍ਹਾਂ ਨੇ ਆਲੋਚਕਾਂ ਲਈ ਆਪਣੀ ਵੱਖਰੀ ਆਵਾਜ਼, ਸ਼ੈਲੀ ਅਤੇ ਪਾਠਕ ਵਰਗ ਵਿਕਸਿਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਪ੍ਰਮੁੱਖ ਵਿਚਾਰਕਾਂ ਬਾਰੇ ਚਿੰਤਾ ਪ੍ਰਗਟ ਕੀਤੀ, ਜਿਨ੍ਹਾਂ ਨੂੰ ਅਕਸਰ ਵਿਤਰਕਾਂ ਦੁਆਰਾ ਨਿਯੁਕਤ ਕਰਦੇ ਹਨ ਅਤੇ ਜੋ ਸੰਭਾਵਿਕ ਤੌਰ 'ਤੇ ਸਕਾਰਾਤਮਕ ਸਮੀਖਿਆਵਾਂ ਦੇਣ ਲਈ ਇਛੁੱਕ ਹੁੰਦੇ ਹਨ, ਅਤੇ ਇਸ ਨੂੰ ਅੱਜ ਇੱਕ ਗੰਭੀਰ ਨੈਤਿਕ ਚੁਨੌਤੀਆਂ ਦੱਸਿਆ ਹੈ। ਉਨ੍ਹਾਂ ਨੇ ਆਲੋਚਕਾਂ ਤੋਂ ਤਾਕੀਦ ਕੀਤੀ ਕਿ ਉਹ ਫਿਲਮਾਂ ਦਾ ਮੁਲਾਂਕਣ ਆਪਣੀਆਂ ਸ਼ਰਤਾਂ 'ਤੇ ਕਰਨ ਅਤੇ ਕਿਸੇ ਵੀ ਫਿਲਮ ਨੂੰ ਉਸ ਦੀਆਂ ਵਿਆਪਕ ਗੁਣਾਂ ਦੀ ਕੀਮਤ 'ਤੇ ਕਿਸੇ ਇੱਕ ਨੁਕਸ ਦੇ ਅਧਾਰ 'ਤੇ ਖਾਰਜ ਕਰਨ ਤੋਂ ਬਚਣ।

ਡਿਜੀਟਲ ਮੀਡੀਆ ਦੀ ਸਹਿਭਾਗੀ ਸੱਭਿਆਚਾਰ 'ਤੇ ਬਰਦਵਾਜ ਰੰਗਨ 

ਬਰਦਵਾਜ ਰੰਗਨ ਨੇ 2000 ਦੇ ਦਹਾਕਿਆਂ ਦੀ ਸ਼ੁਰੂਆਤ ਨਾਲ ਪ੍ਰਿੰਟ, ਡਿਜੀਟਲ ਅਤੇ ਬਲੌਗਿੰਗ ਦੇ ਖੇਤਰ ਵਿੱਚ ਆਪਣੀ ਯਾਤਰਾ 'ਤੇ ਵਿਚਾਰ ਕੀਤਾ ਅਤੇ ਦੱਸਿਆ ਕਿ ਡਿਜੀਟਲ ਮੀਡੀਆ ਨੇ ਤੇਜ਼ ਪ੍ਰਕਿਰਿਆ ਅਤੇ ਸਹਿਭਾਗੀ ਸੱਭਿਆਚਾਰ ਦੀ ਸ਼ੁਰੂਆਤ ਕੀਤੀ, ਜਿਸ ਨਾਲ ਆਲੋਚਨਾਤਮਕ ਆਵਾਜ਼ਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਅਤੇ ਪਰੰਪਰਾਗਤ ਦਵਾਰਪਾਲਾਂ ਦਾ ਪ੍ਰਭਾਵ ਘੱਟ ਹੋਇਆ। ਹਾਲਾਂਕਿ, ਵਧਦੇ ਮੁਕਾਬਲੇ ਦੇ ਨਾਲ, ਆਲੋਚਕਾਂ 'ਤੇ ਹੁਣ ਫਿਲਮ ਰਿਲੀਜ਼ ਹੁੰਦੇ ਹੀ ਸਮੀਖਿਆ ਪ੍ਰਕਾਸ਼ਿਤ ਕਰਨ ਦਾ ਦਬਾਅ ਹੈ, ਜੋ ਐਤਵਾਰ ਦੇ ਸਮੀਖਿਆ ਥੰਮ੍ਹਾਂ ਦੀ ਪੁਰਾਣੀ ਪ੍ਰਥਾਵਾਂ ਤੋਂ ਬਿਲਕੁਲ ਵੱਖ ਹਨ। ਉਨ੍ਹਾਂ ਨੇ ਪੌਲੀਨ ਕੇਲ ਅਤੇ ਰੋਜਰ ਐਬਰਟ ਦੇ ਉਦਾਹਰਣਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਕਿਵੇਂ ਪੁਰਾਣੇ ਯੁਗਾਂ ਨੇ ਆਲੋਚਕਾਂ ਨੂੰ ਸੱਭਿਆਚਾਰਕ ਸੰਵਾਦਾਂ ਨੂੰ ਆਕਾਰ ਦੇਣ ਲਈ ਵਧੇਰੇ ਸਮੇਂ ਅਤੇ ਸਥਾਨ ਦਿੱਤੇ। ਉਨ੍ਹਾਂ ਨੇ ਦਲੀਲ ਦਿੱਤੀ ਕਿ ਅੱਜ, ਆਲੋਚਕਾਂ ਨੂੰ ਜਨਤਾ ਦੀ ਪ੍ਰਤੀਕਿਰਿਆ ਦਾ ਅਨੁਮਾਨ ਲਗਾਉਣ ਦੇ ਪਹਿਲੂ ਨਾਲ ਨਜਿੱਠਣਾ ਹੋਵੇਗਾ, ਵਿਸ਼ੇਸ਼ ਕਰਕੇ ਜਦੋਂ ‘ਜੇਨ ਜ਼ੀ’ ਸਨਸਨੀਖੇਜ, ਤੇਜ਼-ਤਰਾਰ ਸਮੱਗਰੀ ਨੂੰ ਪਸੰਦ ਕਰਦੇ ਹਨ। 

ਜਿਵੇਂ-ਜਿਵੇਂ ਫਿਲਮ ਆਲੋਚਨਾ ਤੇਜ਼ੀ ਨਾਲ ਡਿਜੀਟਲ ਅਤੇ ਲੋਕਤੰਤਰੀ ਹੁੰਦੇ ਜਾ ਰਹੇ ਮਾਹੌਲ ਵਿੱਚ ਵਿਕਸਿਤ ਹੋ ਰਹੇ ਹਨ, ਪੈਨਲਿਸਟਾਂ ਨੇ ਸਮੂਹਿਕ ਤੌਰ 'ਤੇ ਪ੍ਰਮਾਣਿਕਤਾ, ਡੂੰਘਾਈ, ਆਲੋਚਨਾਤਮਕ ਸੁਤੰਤਰਤਾ ਅਤੇ ਅਨੁਕੂਲਤਾ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਗੋਲਮੇਜ ਸਮੇਲਨ ਵਿੱਚ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਭਲੇ ਹੀ ਫਾਰਮੈਟ ਅਤੇ ਦਰਸ਼ਕ ਬਦਲ ਸਕਦੇ ਹਨ, ਪਰ ਆਲੋਚਨਾ ਦਾ ਸਾਰ-ਸਿਨੇਮਾ ਕਲਾਵਾਂ ਦੇ ਨਾਲ ਵਿਚਾਰਸ਼ੀਲ ਜੁੜਾਅ-ਫਿਲਮ ਈਕੋਸਿਸਟਮ ਦੇ ਸਿਹਤ ਲਈ ਮਹੱਤਵਪੂਰਨ ਬਣਿਆ ਹੋਈਆਂ ਹੈ। 

ਇਫੀ ਬਾਰੇ

1952 ਵਿੱਚ ਸਥਾਪਿਤ, ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ (IFFI) ਦੱਖਣੀ ਏਸ਼ੀਆ ਦਾ ਸਭ ਤੋਂ ਪੁਰਾਣਾ ਅਤੇ ਸਭ ਤੋਂ ਵੱਡਾ ਸਿਨੇਮਾ ਦਾ ਫੈਸਟੀਵਲ ਰਿਹਾ ਹੈ। ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (NFDC), ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਭਾਰਤ ਸਰਕਾਰ ਅਤੇ ਐਂਟਰਟੇਨਮੈਂਟ ਸੋਸਾਇਟੀ ਆਫ਼ ਗੋਆ (ESG), ਗੋਆ ਰਾਜ ਸਰਕਾਰ ਦੁਆਰਾ ਸਾਂਝੇ ਤੌਰ 'ਤੇ ਆਯੋਜਿਤ, ਇਹ ਫੈਸਟੀਵਲ ਇੱਕ ਗਲੋਬਲ ਸਿਨੇਮੈਟਿਕ ਪਾਵਰਹਾਊਸ ਵਜੋਂ ਵਿਕਸਿਤ ਹੋਇਆ ਹੈ - ਜਿੱਥੇ ਬਹਾਲ ਕੀਤੇ ਗਏ ਕਲਾਸਿਕ ਦਲੇਰਾਨਾ ਪ੍ਰਯੋਗਾਂਨਾਲ ਮਿਲਦੀ ਹੈ, ਅਤੇ ਮਹਾਨ ਕਲਾਕਾਰਾਂ ਨਿਡਰ ਪਹਿਲੀ ਵਾਰ ਆਉਣ ਵਾਲੇ ਕਲਾਕਾਰਾਂ ਨਾਲ ਪਲੈਟਫਾਰਮ ਸਾਂਝਾ ਕਰਦੇ ਹਨ। ਇਫੀ ਨੂੰ ਸੱਚਮੁੱਚ ਚਮਕਦਾਰ ਬਣਾਉਣ ਵਾਲਾ ਇਸ ਦਾ ਇਲੈਕਟ੍ਰਿਕ ਮਿਸ਼ਰਣ ਹੈ - ਅੰਤਰਰਾਸ਼ਟਰੀ ਮੁਕਾਬਲੇ, ਸੱਭਿਆਚਾਰਕ ਪ੍ਰਦਰਸ਼ਨ, ਮਾਸਟਰ ਕਲਾਸਾਂ, ਸ਼ਰਧਾਂਜਲੀਆਂ, ਅਤੇ ਉੱਚ-ਊਰਜਾ ਵਾਲੇ ਵੇਵਸ ਫਿਲਮ ਬਜ਼ਾਰ, ਜਿੱਥੇ ਵਿਚਾਰ, ਸੌਦੇ ਅਤੇ ਸਹਿਯੋਗ ਉਡਾਣ ਭਰਦੇ ਹਨ। 20 ਤੋਂ 28 ਨਵੰਬਰ ਤੱਕ ਗੋਆ ਦੇ ਸ਼ਾਨਦਾਰ ਤਟਵਰਤੀ ਪਿਛੋਕੜ ਵਿੱਚ ਆਯੋਜਿਤ, 56ਵਾਂ ਐਡੀਸ਼ਨ ਭਾਸ਼ਾਵਾਂ, ਸ਼ੈਲੀਆਂ, ਨਵੀਨਤਾਵਾਂ ਅਤੇ ਆਵਾਜ਼ਾਂ ਦੀ ਇੱਕ ਚਮਕਦਾਰ ਸਪੈਕਟ੍ਰਮ ਦਾ ਵਾਅਦਾ ਕਰਦਾ ਹੈ - ਵਿਸ਼ਵ ਮੰਚ 'ਤੇ ਭਾਰਤ ਦੀ ਰਚਨਾਤਮਕ ਪ੍ਰਤਿਭਾ ਦਾ ਇੱਕ ਇਮਰਸਿਵ ਜਸ਼ਨ ਹੈ।

ਵਧੇਰੇ ਜਾਣਕਾਰੀ ਲਈ, ਕਲਿੱਕ ਕਰੋ:  

IFFI Website: https://www.iffigoa.org/

PIB’s IFFI Microsite: https://www.pib.gov.in/iffi/56/

PIB IFFIWood Broadcast Channel: https://whatsapp.com/channel/0029VaEiBaML2AU6gnzWOm3F

X Handles: @IFFIGoa, @PIB_India, @PIB_Panaji

* * *

ImagePIB IFFI CAST AND CREW | ਰਿਤੂ ਸ਼ੁਕਲਾ/ਸੰਗੀਤਾ ਗੋਡਬੋਲੇ/ਸ੍ਰੀਯਾਂਕਾ ਚੈਟਰਜੀ/ਦਰਸ਼ਨਾ ਰਾਣੇ/ਸ਼ੀਨਮ ਜੈਨ| | IFFI 56 - 085


Great films resonate through passionate voices. Share your love for cinema with #IFFI2025, #AnythingForFilms and #FilmsKeLiyeKuchBhi. Tag us @pib_goa on Instagram, and we'll help spread your passion! For journalists, bloggers, and vloggers wanting to connect with filmmakers for interviews/interactions, reach out to us at iffi.mediadesk@pib.gov.in with the subject line: Take One with PIB.


रिलीज़ आईडी: 2195429   |   Visitor Counter: 10