ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਆਪ੍ਰੇਸ਼ਨ “Crystal Fortress” ਦੇ ਤਹਿਤ ਮੈਗਾ ਟ੍ਰਾਂਸ-ਨੈਸ਼ਨਲ ਮੈਥਾਮਫੇਟਾਮਾਇਨ ਕਾਰਟੈਲ ਦਾ ਪਰਦਾਫਾਸ਼ ਕਰਨ ਲਈ NCB ਅਤੇ ਦਿੱਲੀ ਪੁਲਿਸ ਦੀ ਸੰਯੁਕਤ ਟੀਮ ਨੂੰ ਵਧਾਈ ਦਿੱਤੀ


ਇਹ ਆਪ੍ਰੇਸ਼ਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਨਸ਼ਾਮੁਕਤ ਭਰਤ ਦੇ ਵਿਜ਼ਨ ਦੀ ਦਿਸ਼ਾ ਵਿੱਚ ਏਜੰਸੀਆਂ ਦਰਮਿਆਨ ਸੀਮਲੈਸ ਤਾਲਮੇਲ ਦੀ ਇੱਕ ਸ਼ਾਨਦਾਰ ਉਦਾਹਰਣ ਸੀ

ਸਾਡੀ ਸਰਕਾਰ Top-to-bottom ਅਤੇ bottom-to-top ਅਪ੍ਰੋਚ ਨਾਲ ਡਰੱਗ ਕਾਰਟੈਲਾਂ ਨੂੰ ਖਤਮ ਕਰ ਰਹੀ ਹੈ

ਨਵੀਂ ਦਿੱਲੀ ਵਿੱਚ 262 ਕਰੋੜ ਰੁਪਏ ਦੀ ਕੀਮਤ ਦੇ 328 kg ਮੈਥਾਮਫੇਟਾਮਾਇਨ ਦੀ ਜ਼ਬਤੀ ਅਤੇ ਦੋ ਲੋਕਾਂ ਦੀ ਗ੍ਰਿਫਤਾਰੀ ਨਾਲ ਬਹੁਤ ਵੱਡੀ ਕਾਮਯਾਬੀ ਮਿਲੀ

ਇਹ ਦਿੱਲੀ ਵਿੱਚ ਹੋਈ ਮੈਥਾਮਫੇਟਾਮਾਇਨ ਦੀ ਸਭ ਤੋਂ ਵੱਡੀ ਜ਼ਬਤੀ ਵਿੱਚੋਂ ਇੱਕ ਹੈ

ਆਪ੍ਰੇਸ਼ਨ “Crystal Fortress” NCB ਦੁਆਰਾ ਸਿੰਥੈਟਿਕ ਡਰੱਗ ਕਾਰਟੈਲ ਅਤੇ ਉਨ੍ਹਾਂ ਦੇ ਟ੍ਰਾਂਸ-ਨੈਸ਼ਨਲ ਨੈੱਟਵਰਕ ਨੂੰ ਖ਼ਤਮ ਕਰਨ ਪ੍ਰਤੀ ਸਰਕਾਰ ਦੇ ਸਫ਼ਲ ਯਤਨਾਂ ਨੂੰ ਦਰਸਾਉਂਦਾ ਹੈ

प्रविष्टि तिथि: 23 NOV 2025 5:34PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਆਪ੍ਰੇਸ਼ਨ “Crystal Fortress” ਦੇ ਤਹਿਤ ਮੈਗਾ ਟ੍ਰਾਂਸ-ਨੈਸ਼ਨਲ ਮੈਥਾਮਫੇਟਾਮਾਇਨ ਕਾਰਟੈਲ ਦਾ ਪਰਦਾਫਾਸ਼ ਕਰਨ ਲਈ NCB ਅਤੇ ਦਿੱਲੀ ਪੁਲਿਸ ਦੀ ਸੰਯੁਕਤ ਟੀਮ ਨੂੰ ਵਧਾਈ ਦਿੱਤੀ।

X ‘ਤੇ ਇੱਕ ਪੋਸਟ ਵਿੱਚ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਡੀ ਸਰਕਾਰ ਬਹੁਤ ਤੇਜ਼ੀ ਨਾਲ ਡਰੱਗ ਕਾਰਟੈਲ ਨੂੰ ਖਤਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਡਰੱਗਸ ਦੀ ਜਾਂਚ ਲਈ Top-to-bottom ਅਤੇ bottom-to-top ਅਪ੍ਰੋਚ ਨੂੰ ਸਖਤੀ ਨਾਲ ਅਪਣਾਉਂਦੇ ਹੋਏ, ਨਵੀਂ ਦਿੱਲੀ ਵਿੱਚ 262 ਕਰੋੜ ਰੁਪਏ ਦੀਆਂ ਕੀਮਤਾਂ ਦੇ 328kg  ਮੈਥਾਮਫੇਟਾਮਾਇਨ ਦੀ ਜ਼ਬਤੀ ਅਤੇ ਦੋ ਲੋਕਾਂ ਦੀ ਗ੍ਰਿਫਤਾਰੀ ਨਾਲ ਇੱਕ ਵੱਡੀ ਕਾਮਯਾਬੀ ਮਿਲੀ। ਸ਼੍ਰੀ ਸ਼ਾਹ ਨੇ ਕਿਹਾ ਕਿ ਇਹ ਆਪ੍ਰੇਸ਼ਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਨਸ਼ਾ ਮੁਕਤ ਭਾਰਤ ਦੇ ਵਿਜ਼ਨ ਦੀ ਦਿਸ਼ਾ ਵਿੱਚ ਕਈ ਏਜੰਸੀਆਂ ਦਰਮਿਆਨ ਸੀਮਲੈਸ ਤਾਲਮੇਲ ਦੀ ਇੱਕ ਸ਼ਾਨਦਾਰ ਉਦਾਹਰਣ ਸੀ। NCB ਅਤੇ ਦਿੱਲੀ ਪੁਲਿਸ ਦੀ ਸੰਯੁਕਤ ਟੀਮ ਨੂੰ ਵਧਾਈਆਂ।

ਇੱਕ ਵੱਡੀ ਕਾਮਯਾਬੀ ਵਿੱਚ, ਨਾਰਕੋਟਿਕਸ ਕੰਟਰੋਲ ਬਿਊਰੋ (OPS ਬ੍ਰਾਂਚ) ਨੇ ਸਪੈਸ਼ਲ ਸੈੱਲ (CI) ਦਿੱਲੀ ਪੁਲਿਸ ਦੇ ਨਾਲ ਮਿਲ ਕੇ 20.11.2025 ਨੂੰ ਆਪ੍ਰੇਸ਼ਨ ਕ੍ਰਿਸਟਲ ਫੋਰਟੇਰੇਸ ਦੇ ਤਹਿਤ ਛਤਰਪੁਰ, ਦਿੱਲੀ ਦੇ ਇੱਕ ਘਰ ਤੋਂ ਕਰੀਬ 328 ਕਿਲੋਗ੍ਰਾਮ ਹਾਈ-ਕੁਆਲਿਟੀ ਮੈਥਾਮਫੇਟਾਮਾਇਨ ਜ਼ਬਤ ਕਰਕੇ ਇੱਕ ਟ੍ਰਾਂਸ-ਨੈਸ਼ਨਲ ਟ੍ਰੈਫੀਕਿੰਗ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਆਪ੍ਰੇਸ਼ਨ ਕ੍ਰਿਸਟਲ ਫੋਰਟੇਰੇਸ ਇੱਕ ਤਾਲਮੇਲ ਵਾਲੀ ਅਤੇ ਇੰਟੈਲੀਜੈਂਸ-ਡ੍ਰਿਵਨ ਅਭਿਆਨ ਸੀ ਜੋ ਸਿੰਥੈਟਿਕ ਡਰੱਗ ਦੀ ਵਧੇਰੇ ਮਾਤਰਾ ਵਾਲੇ ਨੈੱਟਵਰਕ ਨੂੰ ਟਾਰਗੇਟ ਕਰ ਰਿਹਾ ਸੀ।

ਇਹ ਅਹਿਮ ਕਾਰਵਾਈ ਪਿਛਲੇ ਕੁਝ ਮਹੀਨਿਆਂ ਤੋਂ ਖੁਫੀਆ ਜਾਣਕਾਰੀ ਅਤੇ ਤਕਨੀਕੀ ਇੰਟਰਸੈਪਟਸ ਦੇ ਅਧਾਰ ‘ਤੇ ਲਗਾਤਾਰ ਕੀਤੀ ਜਾ ਰਹੀ ਜਾਂਚ ਦਾ ਨਤੀਜਾ ਹੈ, ਜਿਸ ਨਾਲ ਇੱਕ ਟ੍ਰੈਫੀਕਿੰਗ ਚੇਨ ਦਾ ਪਤਾ ਚਲਿਆ ਅਤੇ ਇਹ ਵੱਡੀ ਕਾਮਯਾਬੀ ਮਿਲੀ।

ਫੜੇ ਗਏ ਦੋ ਵਿਅਕਤੀਆਂ,ਜਿਨ੍ਹਾਂ ਵਿੱਚ ਨਾਗਾਲੈਂਡ ਦੀ ਇੱਕ ਮਹਿਲਾ ਵੀ ਸ਼ਾਮਲ ਹੈ ਅਤੇ ਜਿਸ ਦੇ ਘਰ ਤੋਂ ਵੱਡੀ ਮਾਤਰਾ ਵਿੱਚ  ਜ਼ਬਤੀ ਕੀਤੀ ਗਈ ਸੀ, ਨੂੰ ਨਾਗਾਲੈਂਡ ਪੁਲਿਸ ਦੇ ਸਹਿਯੋਗ ਨਾਲ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ, ਦੂਸਰੇ ਲੋਕਾਂ ਦੀ ਪਹਿਚਾਣ ਵੀ ਹੋ ਗਈ ਹੈ। ਇਨ੍ਹਾਂ ਵਿੱਚ ਵਿਦੇਸ਼ ਤੋਂ ਕੰਮ ਕਰਨ ਵਾਲੇ ਗਿਰੋਹ ਦਾ ਮੁੱਖ ਦੋਸ਼ੀ ਵੀ ਸ਼ਾਮਲ ਹੈ।ਜਿਸ ਦੀ ਪਿਛਲੇ ਸਾਲ ਦਿੱਲੀ ਵਿੱਚ NCB ਦੁਆਰਾ 82.5 ਕਿਲੋਗ੍ਰਾਮ ਹਾਈ-ਗ੍ਰੇਡ ਕੋਕੀਨ ਜ਼ਬਤੀ ਦੇ ਮਾਮਲੇ ਵਿੱਚ ਵੀ ਤਲਾਸ਼ ਸੀ। ਇੰਟਰਨੈਸ਼ਨਲ ਇਨਫੋਰਸਮੈਂਟ ਪਾਰਟਨਰਸ ਦੇ ਨਾਲ ਮਿਲ ਕੇ, ਉਸ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਭਾਰਤ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ।

ਇਹ ਦਿੱਲੀ ਵਿੱਚ ਮੈਥਾਮਫੇਟਾਮਾਇਨ ਦੀ ਸਭ ਤੋਂ ਵੱਡੀ ਜ਼ਬਤੀ ਵਿੱਚੋਂ ਇੱਕ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਚਲਿਆ ਹੈ ਕਿ ਇਹ ਕਾਰਟੈਲ ਕਈ ਕੋਰੀਅਰਾਂ, ਸੇਫ-ਹਾਊਸਾਂ ਅਤੇ ਲੇਅਰਡ ਹੈਂਡਲਰਾਂ ਦੇ ਜ਼ਰੀਏ ਕੰਮ ਕਰ ਰਿਹਾ ਸੀ ਅਤੇ ਦਿੱਲੀ ਨੂੰ ਭਾਰਤ ਅਤੇ ਵਿਦੇਸ਼ ਬਜ਼ਾਰ ਵਿੱਚ ਇਸ ਦੇ ਡਿਸਟ੍ਰੀਬਿਊਸ਼ਨ ਦੇ ਲਈ ਇਸਤੇਮਾਲ ਕੀਤਾ ਜਾ ਰਿਹਾ ਸੀ।

ਆਪ੍ਰੇਸ਼ਨ “ਕ੍ਰਿਸਟਲ ਫੋਰਟੇਰੇਸ” ਸਿੰਥੈਟਿਕ ਡਰੱਗ ਕਾਰਟੈਲ ਅਤੇ ਉਨ੍ਹਾਂ ਦੇ ਟ੍ਰਾਂਸ-ਨੈਸ਼ਨਲ ਨੈੱਟਵਰਕ ਨੂੰ ਖਤਮ ਕਰਨ ਦੇ ਪ੍ਰਤੀ NCB ਦੀ ਵਚਨਬੱਧਤਾ ਨੂੰ ਦਿਖਾਉਂਦਾ ਹੈ। ਡਰੱਗ ਟ੍ਰੈਫੀਕਿੰਗ ਨਾਲ ਲੜਨ ਲਈ, ਦੇਸ਼ਵਾਸੀ NCB  ਦੀ ਮਦਦ ਕਰਨ। ਕੋਈ ਵੀ ਵਿਅਕਤੀ MANAS- ਨੈਸ਼ਨਲ ਨਾਰਕੋਟਿਕਸ ਹੈਲਪਲਾਈਨ ਟੋਲ ਫ੍ਰੀ-ਨੰਬਰ-1933 ‘ਤੇ ਕਾਲ ਕਰਕੇ ਨਸ਼ੀਲੇ ਪਦਾਰਥਾਂ ਦੀ ਵਿਕਰੀ ਨਾਲ ਜੁੜੀ ਜਾਣਕਾਰੀ ਸ਼ੇਅਰ ਕਰ ਸਕਦਾ ਹੈ।

 

*****

ਆਰਕੇ/ਆਰਆਰ/ਪੀਐੱਸ


(रिलीज़ आईडी: 2194128) आगंतुक पटल : 20
इस विज्ञप्ति को इन भाषाओं में पढ़ें: Kannada , Bengali , English , Urdu , Marathi , हिन्दी , Gujarati , Odia , Tamil , Telugu