ਟੈਰੇਸਾ ਦੀ ‘ਸਵੈ-ਖੋਜ ਦੀ ਯਾਤਰਾ’ ਦੀ ਝਲਕ 56ਵੇਂ ਇਫੀ ਦੀ ਪ੍ਰੈੱਸ ਕਾਨਫਰੰਸ ਵਿੱਚ ਪੇਸ਼ ਕੀਤੀ ਗਈ
ਓਪਨਿੰਗ ਫਿਲਮ ਦੇ ਕਲਾਕਾਰਾਂ ਅਤੇ ਤਕਨੀਕੀ ਟੀਮ ਨੇ ਇਫੀ ਦੇ ਦੂਸਰੇ ਦਿਨ ਮੀਡੀਆ ਨਾਲ ਗੱਲਬਾਤ ਕੀਤੀ
ਕੱਲ੍ਹ ਦੀ ਸਕ੍ਰੀਨੰਗ ਦੌਰਾਨ ਦਰਸ਼ਕਾਂ ਦੀ ਉਤਸ਼ਾਹਪੂਰਨ ਸ਼ਲਾਘਾ ਅਤੇ ਹੈਰਾਨੀ ਦਾ ਅਨੁਭਵ ਕਰਦੇ ਹੋਏ, ਡਾਇਰੈਕਟਰ ਗੈਬ੍ਰਿਅਲ ਮਾਸਕਾਰੋ ਨੇ ਅੱਜ ਸਾਊਂਡ ਡਿਜ਼ਾਈਨਰਜ਼ ਮਾਰੀਆ ਅਲੇਜੈਂਡਰਾ ਰੋਜਾਸ, ਆਰਟੁਰੋ ਸਾਲਾਜ਼ਰ ਆਰ.ਬੀ ਅਤੇ ਅਭਿਨੇਤਰੀਆਂ ਕਲੈਰਿਸਾ ਪਿਨਹੇਇਰੋ ਅਤੇ ਰੋਸਾ ਮਾਲਾਗੁਏਟਾ ਦੇ ਨਾਲ 56ਵੇਂ ਇਫੀ ਵਿੱਚ ਪੀਆਈਬੀ ਪ੍ਰੈੱਸ ਕਾਨਫਰੰਸ ਹਾਲ ਵਿੱਚ ਮੀਡੀਆ ਨਾਲ ਮੁਲਾਕਾਤ ਕੀਤੀ, ਜਿਸ ਨਾਲ ਆਪਣੀ ਫਿਲਮ ‘ਦ ਬਲੂ ਟ੍ਰੇਲ’ ਦੀ ਕਹਾਣੀ ਅਤੇ ਉਸ ਦੀ ਯਾਤਰਾ ਬਾਰੇ ਵਿਸਤਾਰ ਨਾਲ ਗੱਲ ਕੀਤੀ ਜਾ ਸਕੇ।

ਗੱਲਬਾਤ ਦੌਰਾਨ, ਗੈਬ੍ਰਿਅਲ ਨੇ ਯਾਦ ਕਰਦੇ ਹੋਏ ਕਿਹਾ, ‘ਲਗਭਗ 5-6 ਵਰ੍ਹੇ ਪਹਿਲਾਂ ਮੈਂ ਇਸ ਫਿਲਮ ਦਾ ਸਕ੍ਰੀਨਪਲੇ ਲਿਖ ਰਿਹਾ ਸੀ ਅਤੇ ਮੈਂ ਇਹ ਤੈਅ ਨਹੀਂ ਕਰ ਪਾ ਰਿਹਾ ਸੀ ਕਿ ਬ੍ਰਾਜ਼ੀਲ ਦੇ ਕਿਸ ਖੇਤਰ ਵਿੱਚ ਇਸ ਦੀ ਸ਼ੂਟਿੰਗ ਕੀਤੀ ਜਾਣੀ ਚਾਹੀਦੀ ਹੈ। ਫਿਰਮ ਗੋਆ ਆਇਆ ਅਤੇ ਤਾਂ ਮੈਨੂੰ ਲਗਿਆ ਕਿ ਮੈਨੂੰ ਇਸ ਫਿਲਮ ਦੀ ਸ਼ੂਟਿੰਗ ਅਮੇਜ਼ਨ ਖੇਤਰ ਵਿੱਚ ਕਰਨੀ ਚਾਹੀਦੀ ਹੈ, ਕਿਉਂਕਿ ਇਹ ਗੋਆ ਨਾਲ ਕਾਫੀ ਮਿਲਦਾ-ਜੁਲਦਾ ਹੈ।’ ਉਨ੍ਹਾਂ ਅੱਗੇ ਕਿਹਾ, “ਮੈਂ ਗੋਆ ਪੁਲਿਸ ਦੀ ਵਰਦੀ ਤੋਂ ਵੀ ਥੋੜ੍ਹਾ ਪ੍ਰੇਰਿਤ ਹੋਇਆ ਸੀ।”
ਸਾਉਂਡ ਡਿਜ਼ਾਈਨਰ ਮਾਰੀਆ ਅਲੇਜੈਂਡਰਾ ਰੋਜਾਸ ਨੇ ਦੱਸਿਆ, “ਗੈਬ੍ਰਿਅਲ ਇਸ ਗੱਲ ਨੂੰ ਲੈ ਕੇ ਬਿਲਕੁਲ ਸਪਸ਼ਟ ਸੀ ਕਿ ਉਹ ਫਿਲਮ ਦੀ ਸਾਉਂਡ ਕਿਹੋ ਜਿਹੀ ਰੱਖਣਾ ਚਾਹੁੰਦੇ ਹਨ। ਕਿਸੇ ਡਾਇਰੈਕਟਰ ਦਾ ਹਰ ਇੱਕ ਸਾਉਂਡ ਦੇ ਪ੍ਰਤੀ ਇੰਨਾ ਸੰਵੇਦਨਸ਼ੀਲ ਹੋਣਾ ਕਾਫੀ ਅਸਾਧਾਰਣ ਹੈ।”

ਅਭਿਨੇਤਰੀ ਰੋਸਾ ਮਲਾਗੁਏਟਾ ਨੇ ਕਿਹਾ, “ਮੈਂ ਅਮੇਜ਼ਨ ਦੇ ਸੱਭਿਆਚਾਰ ਨਾਲ ਸਬੰਧ ਰੱਖਦੀ ਹਾਂ। ਅਮੇਜ਼ਨ ਦਾ ਸੱਭਿਆਚਾਰ ਬਿਲਕੁਲ ਦੇਸੀ ਹੈ, ਬਹੁਤ ਹੀ ਬ੍ਰਾਜ਼ੀਲਿਆਈ। ਮੈਂ ਵੀ ਦੋ ਸੱਭਿਆਚਾਰਾਂ ਦਾ ਸੁਮੇਲ ਹਾਂ- ਸਵਦੇਸ਼ੀ ਅਤੇ ਕਾਲਾ ਸੱਭਿਆਚਾਰ। ਇਸ ਫਿਲਮ ਵਿੱਚ ਮੈਂ ਆਪਣੇ ਸੱਭਿਆਚਾਰ ਦੀ ਪ੍ਰਤੀਨਿਧਤਾ ਕਰ ਰਹੀ ਹਾਂ।” ਅਭਿਨੇਤਰੀ ਕਲੈਰਿਸਾ ਪਿਨਹੇਇਰੋ ਨੇ ਵੀ ਦੱਸਿਆ ਕਿ ਕਿਵੇਂ ਡਾਇਰੈਕਟਰ ਗੈਬ੍ਰਿਅਲ ਨਾਲ ਕੰਮ ਕਰਨਾ ਉਨ੍ਹਾਂ ਲਈ ਬਹੁਤ ਹੀ ਸੁਖਾਵਾਂ ਅਨੁਭਵ ਰਿਹਾ, ਕਿਉਂਕਿ ਉਹ ਨਾ ਸਿਰਫ਼ ਉਨ੍ਹਾਂ ਦੇ ਦੋਸਤ ਹਨ, ਸਗੋਂ ਉਹ ਉਨ੍ਹਾਂ ਤੋਂ ਕਾਫੀ ਪ੍ਰਭਾਵਿਤ ਵੀ ਰਹੇ ਹਨ।
ਫਿਲਮ ਦਾ ਟ੍ਰੇਲਰ:
‘ਦ ਬਲੂ ਟ੍ਰੇਲਰ’ ਦੇ ਪ੍ਰੀਮੀਅਰ ਨੂੰ ਜ਼ੋਰਦਾਰ ਤਾੜੀਆਂ ਨਾਲ ਸਰਾਹਿਆ ਗਿਆ। ਦਰਸ਼ਕਾਂ ਨੇ ਫਿਲਮ ਦੀ ਸ਼ਲਾਘਾ ਕੀਤੀ ਕਿਉਂਕਿ ਇਹ ਜੀਵਨ ਦੀਆਂ ਚੁਣੌਤੀਆਂ ਦੀ ਡੂੰਘੀ ਪੜਤਾਲ ਕਰਦੀ ਹੈ, ਇਹ ਧੀਰਜ ਅਤੇ ਸਵੇ-ਖੋਜ ਦੀ ਉਸ ਉੱਜਵਲ ਯਾਤਰਾ ਦਾ ਇੱਕ ਖਾਮੋਸ਼ ਜਸ਼ਨ ਹੈ, ਜਿਸ ਨੂੰ ਟੈਰੇਸਾ ਅਤਿਅੰਤ ਦਲੇਰੀ ਨਾਲ ਅਪਣਾਉਂਦੀ ਹੈ।
ਪ੍ਰੈੱਸ ਕਾਨਫਰੰਸ ਦੇਖਣ ਲਈ :
ਵਧੇਰੇ ਜਾਣਕਾਰੀ ਲਈ: https://www.pib.gov.in/PressReleseDetailm.aspx?PRID=2192321
ਇਫੀ ਬਾਰੇ
1952 ਵਿੱਚ ਸਥਾਪਿਤ, ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (IFFI) ਦੱਖਣ ਏਸ਼ੀਆ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਵੱਡੇ ਸਿਨੇਮਾ ਉਤਸਵ ਦੇ ਰੂਪ ਵਿੱਚ ਪ੍ਰਤਿਸ਼ਠਿਤ ਹੈ। ਰਾਸ਼ਟਰੀ ਫਿਲਮ ਵਿਕਾਸ ਨਿਗਮ (NFDC), ਸੂਚਨਾ ਅਤੇ ਪ੍ਰਸਾਰਣ ਮੰਤਰਾਲਾ, ਭਾਰਤ ਸਰਕਾਰ ਅਤੇ ਐਂਟਰਟੇਨਮੈਂਟ ਸੋਸਾਇਟੀ ਆਫ਼ ਗੋਆ (ESG), ਗੋਆ ਰਾਜ ਸਰਕਾਰ ਦੁਆਰਾ ਸਾਂਝੇ ਤੌਰ ‘ਤੇ ਆਯੋਜਿਤ , ਇਹ ਮਹੋਤਸਵ ਅੱਜ ਇੱਕ ਗਲੋਬਲ ਸਿਨੇਮੈਟਿਕ ਸ਼ਕਤੀ ਦੇ ਰੂਪ ਵਿੱਚ ਉੱਭਰ ਚੁੱਕਾ ਹੈ, ਜਿੱਥੇ ਮੁੜ ਸਥਾਪਿਤ ਕਲਾਸਿਕ ਫਿਲਮਾਂ ਸਾਹਸਿਕ ਅਭਿਆਸਾਂ ਵਿੱਚ ਮਿਲਦੀਆਂ ਹਨ ਅਤੇ ਦਿੱਗਜ ਕਲਾਕਾਰ ਪਹਿਲੀ ਵਾਰ ਆਉਣ ਵਾਲੇ ਕਲਾਕਾਰਾਂ ਦੇ ਨਾਲ ਪਲੈਟਫਾਰਮ ਸਾਂਝਾ ਕਰਦੇ ਹਨ। IFFI ਨੂੰ ਅਸਲ ਵਿੱਚ ਸ਼ਾਨਦਾਰ ਬਣਾਉਣ ਵਾਲਾ ਇਸ ਦਾ ਇਲੈਕਟ੍ਰਿਕ ਮਿਸ਼ਰਣ ਹੈ- ਅੰਤਰਰਾਸ਼ਟਰੀ ਮੁਕਾਬਲੇ, ਸੱਭਿਆਚਾਰਕ ਪ੍ਰਦਰਸ਼ਨੀਆਂ, ਮਾਸਟਰਕਲਾਸਾਂ, ਸ਼ਰਧਾਂਜਲੀਆਂ ਅਤੇ ਊਰਜਾਵਾਲ ਵੇਵਸ ਫਿਲਮ ਬਜ਼ਾਰ, ਜਿੱਥੇ ਵਿਚਾਰ, ਸੌਦੇ ਅਤੇ ਗਠਬੰਧਨ ਜਨਮ ਲੈਂਦਾ ਹੈ। 20 ਤੋਂ 28 ਨਵੰਬਰ ਤੱਕ ਗੋਆ ਦੇ ਸ਼ਾਨਦਾਰ ਤਟਵਰਤੀ ਪਿਛੋਕੜ ਵਿੱਚ ਆਯੋਜਿਤ, 56ਵਾਂ ਐਡੀਸ਼ਨ ਭਾਸ਼ਾਵਾਂ, ਸ਼ੈਲੀਆਂ, ਨਵੀਨਤਾਵਾਂ ਅਤੇ ਆਵਾਜ਼ਾਂ ਦੀ ਇੱਕ ਚਮਕਦਾਰ ਲੜੀ ਦਾ ਵਾਅਦਾ ਕਰਦਾ ਹੈ- ਵਿਸ਼ਵ ਪਲੈਟਫਾਰਮ ‘ਤੇ ਭਾਰਤ ਦੀ ਰਚਨਾਮਤਕ ਪ੍ਰਤਿਭਾ ਦਾ ਇੱਕ ਸ਼ਾਨਦਾਰ ਉਤਸਵ ਹੋਵੇਗਾ।
ਵਧੇਰੇ ਜਾਣਕਾਰੀ ਲਈ ,ਕਲਿੱਕ ਕਰੋ:
IFFI Website: https://www.iffigoa.org/
PIB’s IFFI Microsite: https://www.pib.gov.in/iffi/56new/
PIB IFFIWood Broadcast Channel: https://whatsapp.com/channel/0029VaEiBaML2AU6gnzWOm3F
X Post Link: https://x.com/PIB_Panaji/status/1991438887512850647?s=20
X Handles: @IFFIGoa, @PIB_India, @PIB_Panaji
* * *

PIB IFFI CAST AND CREW | Ritu Shukla/Sangeeta Godbole/Debayan Bhadury/Darshana Rane | IFFI 56 - 031
रिलीज़ आईडी:
2194075
| Visitor Counter:
28