ਪੀਆਈਬੀ ਮਹਾਰਾਸ਼ਟਰ ਅਤੇ ਗੋਆ ਨੇ 56ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ ਤੋਂ ਪਹਿਲਾਂ ਮੀਡੀਆ ਲਈ ਫਿਲਮ ਐਪ੍ਰੀਸਿਏਸ਼ਨ ਕੋਰਸ ਆਯੋਜਿਤ ਕੀਤਾ
ਪੀਆਈਬੀ ਮਹਾਰਾਸ਼ਟਰ ਅਤੇ ਗੋਆ ਨੇ ਫਿਲਮ ਐਂਡ ਟੈਲੀਵਿਜ਼ਨ ਇੰਸਟੀਟਿਊਟ ਆਫ਼ ਇੰਡੀਆ (ਐੱਫਟੀਆਈਆਈ) ਦੇ ਨਾਲ ਮਿਲ ਕੇ, ਮੰਗਲਵਾਰ ਨੂੰ 56ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ (ਆਈਐੱਫਐੱਫਆਈ) ਤੋਂ ਪਹਿਲਾਂ ਗੋਆ ਵਿੱਚ ਮਾਨਤਾ ਪ੍ਰਾਪਤ ਮੀਡੀਆ ਡੈਲੀਗੇਟਸ ਲਈ ਇੱਕ ਵਿਸ਼ੇਸ਼ ਫਿਲਮ ਐਪ੍ਰੀਸਿਏਸ਼ਨ ਕੋਰਸ ਦਾ ਆਯੋਜਨ ਕੀਤਾ। ਫੈਸਟੀਵਲ ਦੇ ਉਦਘਾਟਨ ਤੋਂ ਠੀਕ ਪਹਿਲਾਂ ਇਸ ਪ੍ਰੋਗਰਾਮ ਦਾ ਉਦੇਸ਼ ਪੱਤਰਕਾਰਾਂ ਨੂੰ ਸਿਨੇਮਾ ਦੀ ਡੂੰਘੀ ਸਮਝ ਪ੍ਰਦਾਨ ਕਰਨਾ ਸੀ ਤਾਂ ਜੋ ਉਹ ਫੈਸਟੀਵਲ ਦੀ ਵਧੇਰੇ ਸਟੀਕ ਜਾਣਕਾਰੀ ਅਤੇ ਅੰਤਰਦ੍ਰਿਸ਼ਟੀਪੂਰਨ ਕਵਰੇਜ਼ ਕਰ ਸਕਣ।
ਇਹ ਕੋਰਸ FTII ਦੇ ਫੈਕਲਟੀ ਮੈਂਬਰ ਸਕ੍ਰੀਨ ਸਟੱਡੀਜ਼ ਐਂਡ ਰਿਸਰਚ ਪ੍ਰੋ. ਡਾ. ਇੰਦਰਨੀਲ ਭੱਟਾਚਾਰਿਆ ਅਤੇ ਫਿਲਮ ਡਾਇਰੈਕਸ਼ਨ ਦੇ ਐਸੋਸੀਏਟ ਪ੍ਰੋਫੈਸਰ, ਪ੍ਰੋ. ਵੈਭਵ ਅਬਨਾਵੇ (Prof. Vaibhav Abnave), ਦੁਆਰਾ ਸੰਚਾਲਿਤ ਕੀਤਾ ਗਿਆ ਸੀ। ਮਾਹਰਾਂ ਨੇ ਲੈਕਚਰਾਂ, ਫਿਲਮ ਸਕ੍ਰੀਨਿੰਗ, ਵਿਚਾਰ-ਵਟਾਂਦਰੇ ਅਤੇ ਵਿਸ਼ਲੇਸ਼ਣਾਤਮਕ ਅਭਿਆਸਾਂ ਰਾਹੀਂ ਭਾਗੀਦਾਰਾਂ ਨੂੰ ਫਿਲਮ ਫੋਰਮ, ਸਿਨੇਮੈਟਿਕ ਇਤਿਹਾਸ ਅਤੇ ਉਸ ਸਹਿਜ ਭਾਵਨਾ ਨਾਲ ਜਾਣੂ ਕਰਵਾਇਆ ਜੋ ਵਿਸ਼ਵਵਿਆਪੀ ਫਿਲਮ ਨਿਰਮਾਣ ਪਰੰਪਰਾਵਾਂ ਨੂੰ ਆਕਾਰ ਦਿੰਦੇ ਹਨ।
ਇਸ ਸੈਸ਼ਨ ਵਿੱਚ ਪੀਆਈਬੀ ਦੇ ਡਾਇਰੈਕਟਰ ਜਨਰਲ ਸ਼੍ਰੀਮਤੀ ਸਮਿਤਾ ਵਤਸ ਸ਼ਰਮਾ; ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਵਧੀਕ ਸਕੱਤਰ ਸ਼੍ਰੀ ਪ੍ਰਭਾਤ ਕੁਮਾਰ; ਅਤੇ ਐੱਨਐੱਫਡੀਸੀ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਪ੍ਰਕਾਸ਼ ਮਗਦੁਮ ਸਮੇਤ ਕਈ ਪਤਵੰਤੇ ਸ਼ਾਮਲ ਹੋਏ। ਡੈਲੀਗੇਟਸ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਫਿਲਮ ਨਿਰਮਾਤਾਵਾਂ ਅਤੇ ਦਰਸ਼ਕਾਂ ਦਰਮਿਆਨ ਦੂਰੀ ਨੂੰ ਘੱਟ ਕਰਨ ਵਿੱਚ ਇੱਕ ਜਾਣਕਾਰੀਪੂਰਨ ਅਤੇ ਸੰਵੇਦਨਸ਼ੀਲ ਮੀਡੀਆ ਦੀ ਜ਼ਰੂਰੀ ਭੂਮਿਕਾ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਫਿਲਮ ਕਲਾ ਦੀ ਸੂਖਮ ਸਮਝ ਪੱਤਰਕਾਰਾਂ ਨੂੰ ਸਮ੍ਰਿੱਧ ਅਤੇ ਸਾਰਥਕ ਬਿਰਤਾਂਤ ਦੱਸਣ ਵਿੱਚ ਮਦਦ ਕਰਦੀ ਹੈ।
ਸ਼੍ਰੀ ਪ੍ਰਭਾਤ ਕੁਮਾਰ, ਸ਼੍ਰੀ ਪ੍ਰਕਾਸ਼ ਮਗਦੁਮ ਅਤੇ ਸ਼੍ਰੀਮਤੀ ਸਮਿਤਾ ਵਤਸ ਸ਼ਰਮਾ ਨੇ ਪ੍ਰੋਗਰਾਮ ਦੀ ਸਫ਼ਲ ਸਮਾਪਤੀ ‘ਤੇ ਹਿੱਸਾ ਲੈਣ ਵਾਲੇ ਮੀਡੀਆ ਡੈਲੀਗੇਟਸ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਮਜ਼ਬੂਤ ਆਲੋਚਨਾਤਮਕ ਦ੍ਰਿਸ਼ਟੀਕੋਣ ਅਤੇ ਸਿਨੇਮਾ ਲਈ ਨਵੀਂ ਸ਼ਲਾਘਾ ਦੇ ਨਾਲ, ਡੈਲੀਗੇਟਸ ਹੁਣ 56ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਸਿਨੇਮੈਟਿਕ ਪੇਸ਼ਕਸ਼ਾਂ ਨਾਲ ਜੁੜਨ ਲਈ ਚੰਗੀ ਤਰ੍ਹਾਂ ਤਿਆਰ ਹਨ।
* * *
PIB IFFI CAST AND CREW | ਜੈਦੇਵੀ ਪੁਜਾਰੀ ਸਵਾਮੀ/ਐਡਗਰ ਕੋਏਲਹੋ /ਦਰਸ਼ਨਾ ਰਾਣੇ | IFFI 56 - 012
रिलीज़ आईडी:
2192333
| Visitor Counter:
24