iffi banner

ਜਦੋਂ ਭਾਰਤ ਅੱਗੇ ਵਧਦਾ ਹੈ, ਤਾਂ ਦੁਨੀਆ ਦੇਖਦੀ ਹੈ — ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ (IFFI) 2025 ਦਾ ਉਦਘਾਟਨ ਇੱਕ ਇਤਿਹਾਸਕ ਸ਼ਾਨਦਾਰ ਪਰੇਡ ਨਾਲ ਹੋਵੇਗਾ

ਭਾਰਤ ਦਾ 56ਵਾਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ (ਇਫੀ) ਇਸ ਵਾਰ ਇੱਕ ਅਜਿਹਾ ਉਦਘਾਟਨ ਕਰਨ ਜਾ ਰਿਹਾ ਹੈ ਜੋ ਫਿਲਮ  ਫੈਸਟੀਵਲ ਦੀ ਸ਼ੁਰੂਆਤ ਦੀ ਪਰਿਭਾਸ਼ਾ ਬਦਲ ਦੇਵੇਗਾ – ਜਿੱਥੇ ਇੱਕ ਸ਼ਾਨਦਾਰ, ਇਮਰਸਿਵ ਓਪਨਿੰਗ ਪਰੇਡ ਹੋਵੇਗੀ। ਪਹਿਲੀ ਵਾਰ, ਇਫੀ ਆਪਣੇ ਦਰਸ਼ਕਾਂ ਦਾ ਸਵਾਗਤ ਇੱਕ ਭਾਵੁਕ ਜਸ਼ਨ ਨਾਲ ਕਰੇਗਾ, ਜਿੱਥੇ ਕਹਾਣੀਆਂ ਸੁਣਾਈ ਦੇਣਗੀਆਂ, ਸੰਗੀਤ ਸਾਹ ਲਵੇਗਾ, ਕਿਰਦਾਰ ਸਕ੍ਰੀਨ ਤੋਂ ਬਾਹਰ ਕਦਮ ਰੱਖਣਗੇ ਅਤੇ ਭਾਰਤ ਆਪਣੇ ਤਾਲ, ਰੰਗ, ਮਾਣ ਅਤੇ ਆਕਰਸ਼ਕ ਕਲਪਨਾ ਰਾਹੀਂ ਦੁਨੀਆ ਨੂੰ ਮੰਤਰ ਮੁਗਧ ਕਰ ਦੇਵੇਗਾ। ਇਹ ਪਰੇਡ 20 ਨਵੰਬਰ ਨੂੰ ਦੁਪਹਿਰ 03.30 ਵਜੇ ਐਂਟਰਟੇਨਮੈਂਟ ਸੋਸਾਇਟੀ ਆਫ਼ ਗੋਆ ਦਫ਼ਤਰ (ਈਐੱਸਜੀ) ਦਫ਼ਤਰ ਤੋਂ ਸ਼ੁਰੂ ਹੋ ਕੇ ਕਲਾ ਅਕੈਡਮੀ ਤੱਕ ਜਾਵੇਗੀ। ਆਪਣੀ ਤਰ੍ਹਾਂ ਦੀ ਇਹ ਅਨੋਖੀ ਪਰੇਡ ਗੋਆ ਦੀਆਂ ਗਲੀਆਂ ਨੂੰ ਭਾਰਤ ਦੀ ਸਿਨੇਮੈਟਿਕ ਅਤੇ ਸੱਭਿਆਚਾਰਕ ਪ੍ਰਤਿਭਾ ਦੀ ਇੱਕ ਜੀਵੰਤ ਕੈਨਵਾਸ ਵਿੱਚ ਬਦਲ ਦੇਵੇਗੀ।

 

ਇਸ ਪਰੇਡ ਦੀ ਅਗਵਾਈ ਆਂਧਰ ਪ੍ਰਦੇਸ਼, ਹਰਿਆਣਾ ਅਤੇ ਗੋਆ ਦੀਆਂ ਸ਼ਾਨਦਾਰ ਰਾਜ ਝਾਕੀਆਂ ਕਰਨਗੀਆਂ, ਜਿਨ੍ਹਾਂ ਵਿੱਚ ਹਰ ਇੱਕ ਪਛਾਣ ਅਤੇ ਕਲਪਨਾ ਦਾ ਇੱਕ ਸਪਸ਼ਟ ਚਿੱਤਰ ਪੇਸ਼ ਕੀਤਾ ਜਾਵੇਗਾ। ਆਂਧਰ ਪ੍ਰਦੇਸ਼ ਵਿਸ਼ਾਖਾਪਟਨਮ ਦੇ ਸੁਨਹਿਰੀ ਕਿਨਾਰਿਆਂ, ਅਰਾਕੂ ਦੀਆਂ ਰਹੱਸਮਈ ਵਾਦੀਆਂ ਅਤੇ ਟੌਲੀਵੁੱਡ ਦੀ ਧੜਕਦੀ ਭਾਵਨਾ ਨੂੰ ਲੈ ਕੇ ਆਵੇਗਾ। ਹਰਿਆਣਾ ਲੋਕ ਕਥਾਵਾਂ, ਥੀਏਟਰ, ਸੱਭਿਆਚਾਰ ਅਤੇ ਸਿਨੇਮੈਟਿਕ ਮਾਣ ਦਾ ਰੰਗੀਨ ਸੁਮੇਲ ਪੇਸ਼ ਕਰੇਗਾ। ਗੋਆ, ਜੋ ਇਸ ਫੈਸਟੀਵਲ ਦਾ ਲੰਬੇ ਸਮੇਂ ਤੋਂ ਮੇਜ਼ਬਾਨ ਰਿਹਾ ਹੈ, ਉਹ ਆਪਣੀ ਮਹਾਨਗਰੀ ਗਰਮਜੋਸ਼ੀ ਨਾਲ ਵਿਸ਼ਵ ਸਿਨੇਮਾ ਦੇ ਨਾਲ ਆਪਣੇ ਵਿਸ਼ਵਵਿਆਪੀ ਬੰਧਨ ਦਾ ਜਸ਼ਨ ਮਨਾਉਂਦੇ ਹੋਏ ਜਲੂਸ ਦਾ ਭਾਵਨਾਤਮਕ ਕੇਂਦਰ ਪੇਸ਼ ਕਰੇਗਾ।

 

ਰਾਜਾਂ ਦੀਆਂ ਝਾਕੀਆਂ ਦੇ ਨਾਲ-ਨਾਲ ਭਾਰਤ ਦੇ ਪ੍ਰਮੁੱਖ ਪ੍ਰੋਡਕਸ਼ਨ ਹਾਊਸ ਦੀਆਂ ਸ਼ਾਨਦਾਰ ਸਿਨੇਮੈਟਿਕ ਝਾਕੀਆਂ  ਵੀ ਪਰੇਡ ਦਾ ਹਿੱਸਾ ਬਣਨਗੀਆਂ– ਜਿਸ ਵਿੱਚ ਹਰ ਇੱਕ ਝਾਕੀ ਆਪਣੇ ਅੰਦਰ ਕਹਾਣੀ ਸੁਣਾਉਣ ਦੀ ਉੱਤਮਤਾ ਦੀ ਇੱਕ ਚਲਦੀ-ਫਿਰਦੀ ਬ੍ਰਹਿਮੰਡ ਹੋਵੇਗੀ। ਅਖੰਡ 2 (Akhanda 2) ਦੀ ਮਿਥਿਹਾਸਕ ਸ਼ਕਤੀ, ਰਾਮ ਚਰਨ ਦੀ ਪੇੱਡੀ ਦੀ ਭਾਵਨਾਤਮਕ ਡੂੰਘਾਈ, ਮਿਥ੍ਰੀ ਮੂਵੀ ਮੇਕਰਜ਼ (Mythri Movie Makers) ਦੀ ਰਚਨਾਤਮਕ ਸ਼ਕਤੀ, ਜ਼ੀ ਸਟੂਡੀਓਜ਼ ਦੀ ਪ੍ਰਤੀਕਾਤਮਕ ਵਿਰਾਸਤ, ਹੋਂਬਲੇ ਫਿਲਮਾਂ ਦਾ ਵਿਸ਼ਵਵਿਆਪੀ ਦ੍ਰਿਸ਼ਟੀਕੋਣ, ਬਿੰਦੂਸਾਗਰ ਦੀ ਉੜੀਆ ਸੱਭਿਆਚਾਰਕ ਵਿਰਾਸਤ, ਗੁਰੂ ਦੱਤ ਨੂੰ ਅਲਟ੍ਰਾ ਮੀਡੀਆ ਦੀ ਸ਼ਤਾਬਦੀ ਸ਼ਰਧਾਂਜਲੀ, ਅਤੇ ਵੇਵਸ ਓਟੀਟੀ ਦਾ ਜੀਵੰਤ ਕਹਾਣੀ ਸੁਣਾਉਣ ਵਾਲੀ ਦੁਨੀਆ- ਇਹ ਸਾਰੇ ਮਿਲ ਕੇ ਭਾਰਤੀ ਸਿਨੇਮਾ ਦੀ ਬੇਅੰਤ ਵਿਭਿੰਨਤਾ ਨੂੰ ਪ੍ਰਦਰਸ਼ਿਤ ਕਰਨ ਲਈ ਇਕੱਠੇ ਹੁੰਦੇ ਹਨ। ਐੱਨਐੱਫਡੀਸੀ ਦੀਆਂ 50 ਵਰ੍ਹਿਆਂ ਦੀ ਝਾਕੀਆਂ ਇਸ ਇਤਿਹਾਸਕ ਪਹਿਲੂ ਨੂੰ ਜੋੜਨ ਦਾ ਕੰਮ ਕਰੇਗੀ। ਇਹ ਦੇਸ਼ ਭਰ ਵਿੱਚ ਫਿਲਮ ਨਿਰਮਾਤਾਵਾਂ ਨੂੰ ਪਾਲਣ-ਪੋਸ਼ਣ ਅਤੇ ਸਿਨੇਮੈਟਿਕ ਨਵੀਨਤਾ ਨੂੰ ਉਤਸ਼ਾਹਿਤ ਕਰਨ ਦੀ ਪੰਜ ਦਹਾਕੇ ਦੀ ਲੰਬੀ ਯਾਤਰਾ ਨੂੰ ਸਨਮਾਨਿਤ ਕਰਦੀ ਹੈ।

 

ਪਰੇਡ ਦੀ ਸ਼ੁਰੂਆਤ ਜਿਸ ਅਦਭੁਤ ਊਰਜਾ ਨਾਲ ਹੋਵੇਗੀ, ਉਹ ਲੈ ਕੇ ਆ ਰਹੀ ਹੈ ਸੈਂਟਰਲ ਬਿਊਰੋ ਆਫ਼ ਕਮਿਊਨੀਕੇਸ਼ਨ ਦੀ ਮਨਮੋਹਕ ਪੇਸ਼ਕਾਰੀ "ਭਾਰਤ ਏਕ ਸੂਰ" (Bharat Ek Soor), ਇਹ ਸੋਲ੍ਹਾਂ ਰਾਜਾਂ ਦੇ ਸੌ ਤੋਂ ਵੱਧ ਕਲਾਕਾਰਾਂ ਦੁਆਰਾ ਪੇਸ਼ਕਾਰੀ ਇੱਕ ਮੰਤਰ ਮੁਗਧ ਕਰ ਦੇਣ ਵਾਲੀ ਲੋਕ-ਸੰਗੀਤ ਸਿੰਫਨੀ ਹੈ। ਇੱਥੇ ਭੰਗੜਾ ਗਰਬਾ ਨਾਲ ਮਿਲੇਗਾ, ਲਾਵਨੀ ਘੂਮਰ ਵਿੱਚ ਵਗੇਗੀ, ਬਿਹੂ ਛਾਉ ਅਤੇ ਨਾਟੀ ਦੇ ਨਾਲ ਸਾਹ ਲਵੇਗੀ ਅਤੇ ਅੰਤ ਵਿੱਚ ਇਹ ਸਭ ਮਿਲ ਕੇ ਇੱਕ ਸ਼ਾਨਦਾਰ ਤਿਰੰਗੇ ਦੀ ਆਕ੍ਰਿਤੀ ਬਣਾਉਣਗੇ, ਜੋ ਭਾਰਤ ਦੀ ਇਕਜੁੱਟ ਸੱਭਿਆਚਾਰਕ ਦਿਲ ਦੀ ਧੜਕਣ ਨੂੰ ਸਾਕਾਰ ਕਰਦੀ ਹੈ।

 

ਪਰੇਡ ਵਿੱਚ ਆਕਰਸ਼ਕ, ਯਾਦਾਂ ਦੀ ਗਰਮਾਹਟ ਅਤੇ ਖੁਸ਼ੀ ਜੋੜਨ ਲਈ ਭਾਰਤ ਦੇ ਪਸੰਦੀਦਾ ਐਨੀਮੇਸ਼ਨ ਕਿਰਦਾਰ- ਛੋਟਾ ਭੀਮ ਅਤੇ ਚੁਟਕੀ, ਅਤੇ ਮੋਟੂ ਪਤਲੂ ਅਤੇ ਬਿੱਟੂ ਬਹਾਣੇਬਾਜ਼ ਵੀ ਆ ਰਹੇ ਹਨ – ਜੋ ਸਕ੍ਰੀਨ ਤੋਂ ਬਾਹਰ ਨਿਕਲ ਕੇ ਦਰਸ਼ਕਾਂ ਦਾ ਸਵਾਗਤ ਹਾਸੇ, ਗਰਮਜੋਸ਼ੀ ਅਤੇ ਖੇਡ ਭਾਵਨਾ ਨਾਲ ਕਰਨਗੇ। ਇਫੀ 2025 ਦੀ ਉਦਘਾਟਨੀ ਪਰੇਡ ਸਿਰਫ਼ ਇੱਕ ਉਦਘਾਟਨ ਨਹੀਂ ਸਗੋਂ ਇਹ ਇੱਕ ਸਿਨੇਮੈਟਿਕ ਪ੍ਰਸਤਾਵਨਾ ਹੈ ਅਤੇ ਇੱਕ ਸੱਭਿਆਚਾਰਕ ਵਾਅਦਾ ਵੀ ਹੈ।

 

ਇਫੀ 2025 ਦੀ ਉਦਘਾਟਨੀ ਪਰੇਡ ਇੱਕ ਉਦਘਾਟਨ ਤੋਂ ਵੱਧ ਹੈ; ਇਹ ਇੱਕ ਸਿਨੇਮੈਟਿਕ ਸ਼ੁਰੂਆਤ ਅਤੇ ਇੱਕ ਸੱਭਿਆਚਾਰਕ ਵਾਅਦਾ ਹੈ ਜਿੱਥੇ ਗੋਆ ਇਸ ਅਸਾਧਾਰਣ ਸ਼ੁਰੂਆਤ ਦੀ ਤਿਆਰੀ ਕਰ ਰਿਹਾ ਹੈ, ਇਫੀ ਦੁਨੀਆ ਨੂੰ ਸੱਦਾ ਦੇ ਰਿਹਾ ਹੈ ਕਿ ਭਾਰਤ ਨੂੰ ਸਿਰਫ਼ ਕਹਾਣੀਆਂ ਦੇ ਦੇਸ਼ ਵਜੋਂ ਹੀ ਨਹੀਂ - ਸਗੋਂ ਇੱਕ ਗਤੀਸ਼ੀਲ ਰਾਸ਼ਟਰ ਵਜੋਂ ਦੇਖੋ, ਜੋ ਇੱਕ ਅਭੁੱਲ ਤਾਲ ਵਿੱਚ ਅੱਗੇ ਵਧ ਰਿਹਾ ਹੈ।

ਕਿਉਂਕਿ ਜਦੋਂ ਭਾਰਤ ਚਲਦਾ ਹੈ, ਦੁਨੀਆ ਸੱਚ ਨੂੰ ਦੇਖਦੀ ਹੈ!

ਇਫੀ ਬਾਰੇ

 

1952 ਵਿੱਚ ਸਥਾਪਿਤ, ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ (IFFI) ਦੱਖਣੀ ਏਸ਼ੀਆ ਦੇ ਸਿਨੇਮਾ ਦਾ ਸਭ ਤੋਂ ਪੁਰਾਣਾ ਅਤੇ ਸਭ ਤੋਂ ਵੱਡਾ ਸਿਨੇਮਾ ਫੈਸਟੀਵਲ ਰਿਹਾ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਭਾਰਤ ਸਰਕਾਰ ਦੇ ਨੈਸ਼ਨਲ ਫਿਲਮ ਵਿਕਾਸ ਨਿਗਮ (NFDC) ਅਤੇ ਐਂਟਰਟੇਨਮੈਂਟ ਸੋਸਾਇਟੀ ਆਫ਼ ਗੋਆ (ESG) ਦੁਆਰਾ ਸਾਂਝੇ ਤੌਰ 'ਤੇ ਆਯੋਜਿਤ, ਇਹ ਫੈਸਟੀਵਲ ਇੱਕ ਗਲੋਬਲ ਸਿਨੇਮੈਟਿਕ ਪਾਵਰਹਾਊਸ ਬਣ ਚੁੱਕਿਆ ਹੈ- ਜਿੱਥੇ ਬਹਾਲ ਕੀਤੇ ਗਏ ਕਲਾਸਿਕਸ ਦਾ ਸੰਗਮ  ਦਲੇਰ ਪ੍ਰਯੋਗਾਂ ਨਾਲ ਹੁੰਦਾ ਹੈ, ਅਤੇ ਜਿੱਥੇ ਮਹਾਨ ਉਸਤਾਦਾਂ ਨਾਲ ਨਵੇਂ ਫਿਲਮਕਾਰ ਵੀ ਇੱਕ ਹੀ ਮੰਚ ਸਾਂਝਾ ਕਰਦੇ ਹਨ। ਇਫੀ ਨੂੰ ਸੱਚਮੁੱਚ ਚਮਕਦਾਰ ਬਣਾਉਣ ਵਾਲੀ ਚੀਜ਼ ਇਸ ਦਾ ਇਲੈਕਟ੍ਰਿਕ ਮਿਸ਼ਰਣ ਹੈ-ਅੰਤਰਰਾਸ਼ਟਰੀ ਮੁਕਾਬਲੇ, ਸੱਭਿਆਚਾਰਕ ਪ੍ਰਦਰਸ਼ਨ, ਮਾਸਟਰ ਕਲਾਸਾਂ, ਸ਼ਰਧਾਂਜਲੀਆਂ, ਅਤੇ ਜੋਸ਼ ਨਾਲ ਲਬਰੇਜ਼ ਵੇਵਸ ਫਿਲਮ ਬਜ਼ਾਰ, ਜਿੱਥੇ ਵਿਚਾਰ, ਸੌਦੇ ਅਤੇ ਸਹਿਯੋਗ ਉਡਾਣ ਭਰਦੇ ਹਨ। ਗੋਆ ਦੇ ਸ਼ਾਨਦਾਰ ਸਮੁੰਦਰੀ ਤਟਵਰਤੀ ਪਿਛੋਕੜ ‘ਤੇ 20-28 ਨਵੰਬਰ ਤੱਕ  ਆਯੋਜਿਤ ਹੋਣ ਵਾਲਾ 56ਵਾਂ ਐਡੀਸ਼ਨ ਭਾਸ਼ਾਵਾਂ, ਸ਼ੈਲੀਆਂ, ਨਵੀਨਤਾਵਾਂ ਅਤੇ ਆਵਾਜ਼ਾਂ ਦਾ ਇੱਕ ਚਮਕਦਾਰ ਸਪੈਕਟ੍ਰਮ ਪੇਸ਼ ਕਰਨ ਦਾ ਵਾਅਦਾ ਕਰਦਾ ਹੈ – ਜੋ ਵਿਸ਼ਵ ਮੰਚ 'ਤੇ ਭਾਰਤ ਦੀ ਰਚਨਾਤਮਕ ਪ੍ਰਤਿਭਾ ਦਾ ਇੱਕ ਇਮਰਸਿਵ ਜਸ਼ਨ ਹੈ।

ਵਧੇਰੇ ਜਾਣਕਾਰੀ ਲਈ ਕਲਿੱਕ ਕਰੋ: https://www.pib.gov.in/PressReleasePage.aspx?PRID=2190381

ਇਫੀ ਦੀ ਵੈੱਬਸਾਈਟ: https://www.iffigoa.org/

ਪੀਆਈਬੀ ਦੀ ਇਫੀ ਮਾਈਕ੍ਰੋਸਾਈਟ: https://www.pib.gov.in/iffi/56new/ 

ਪੀਆਈਬੀ ਇਫੀਵੁੱਡ ਪ੍ਰਸਾਰਣ ਚੈਨਲ:  https://whatsapp.com/channel/0029VaEiBaML2AU6gnzWOm3F

X ਹੈਂਡਲ: @IFFIGoa, @PIB_India, @PIB_Panaji

* * *

PIB IFFI CAST AND CREW | ਰਿਤੂ ਸ਼ੁਕਲਾ/ਸਯੱਦ ਰਬੀਹਾਸ਼ਮੀ/ਸਵਾਧੀਨ ਸ਼ਕਤੀਪ੍ਰਸਾਦ/ਦਰਸ਼ਨਾ ਰਾਣੇ| IFFI 56 - 014


Great films resonate through passionate voices. Share your love for cinema with #IFFI2025, #AnythingForFilms and #FilmsKeLiyeKuchBhi. Tag us @pib_goa on Instagram, and we'll help spread your passion! For journalists, bloggers, and vloggers wanting to connect with filmmakers for interviews/interactions, reach out to us at iffi.mediadesk@pib.gov.in with the subject line: Take One with PIB.


रिलीज़ आईडी: 2192193   |   Visitor Counter: 27