ਇਫੀ 2025 ਵਿੱਚ ਸ਼ਾਂਤੀ ਅਤੇ ਅਹਿੰਸਾ ਨੂੰ ਹੁਲਾਰਾ ਦੇਣ ਵਾਲੀ ਸ਼ਾਨਦਾਰ ਫਿਲਮ ਰਚਨਾਤਮਕਤਾ ਨੂੰ ਆਈਸੀਐੱਫਟੀ-ਯੂਨੈਸਕੋ ਗਾਂਧੀ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ
46ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਇੱਫੀ) ਵਿੱਚ ਸ਼ੁਰੂ ਕੀਤਾ ਗਿਆ, ਆਈਸੀਐੱਫਟੀ-ਯੂਨੈਸਕੋ ਗਾਂਧੀ ਮੈਡਲ, ਆਈਸੀਐੱਫਟੀ ਪੈਰਿਸ ਦੇ ਸਹਿਯੋਗ ਨਾਲ ਯੂਨੈਸਕੋ ਦੀ ਅਗਵਾਈ ਹੇਠ ਪ੍ਰਦਾਨ ਕੀਤਾ ਜਾਣ ਵਾਲਾ ਇੱਕ ਅੰਤਰਰਾਸ਼ਟਰੀ ਪੁਰਸਕਾਰ ਹੈ। ਇਹ ਪੁਰਸਕਾਰ ਸ਼ਾਂਤੀ, ਸੰਵਾਦ ਅਤੇ ਅਹਿੰਸਾ ਦੇ ਗਾਂਧੀਵਾਦੀ ਦ੍ਰਿਸ਼ਟੀਕੋਣ ਨੂੰ ਵਿਅਕਤ ਕਰਨ ਵਾਲੀ ਸ਼ਾਨਦਾਰ ਫਿਲਮ ਨੂੰ ਦਿੱਤਾ ਜਾਂਦਾ ਹੈ।
ਇਸ ਵਰ੍ਹੇ ਦੀ 10 ਜ਼ਿਕਰਯੋਗ ਫਿਲਮਾਂ ਦਾ ਮੁਲਾਂਕਣ ਇੱਕ ਪ੍ਰਤਿਸ਼ਠਿਤ ਜਿਊਰੀ ਪੈਨਲ ਦੁਆਰਾ ਕੀਤਾ ਜਾਵੇਗਾ, ਜਿਸ ਵਿੱਚ ਡਾ. ਅਹਿਮਦ ਬੇਦਜੌਈ, ਫਿਲਮ ਅਤੇ ਟੈਲੀਵਿਜ਼ਨ ਡਾਇਰੈਕਟਰ-ਨਿਰਮਾਤਾ ਅਤੇ ਅਲਜੀਅਰਸ ਅੰਤਰਰਾਸ਼ਟਰੀ ਫਿਲਮ ਮਹੋਤਸਵ ਦੇ ਕਲਾਤਮਕ ਡਾਇਰੈਕਟਰ (ਨਿਰਣਾਇਕ ਮੰਡਲ ਦੇ ਪ੍ਰਧਾਨ), ਜੁਏਯਾਨ ਹੁਨ, ਅੰਤਰਰਾਸ਼ਟਰੀ ਫਿਲਮ, ਟੈਲੀਵਿਜ਼ਨ ਅਤੇ ਆਡੀਓ-ਵਿਜ਼ੂਅਲ ਸੰਚਾਰ ਪਰਿਸ਼ਦ (ਸੀਆਈਸੀਟੀ-ਆਈਸੀਐੱਫਟੀ) ਦੇ ਉਪ-ਪ੍ਰਧਾਨ ਅਤੇ ਰਚਨਾਤਮਕਤਾ ਅਤੇ ਇਨੋਵੇਸ਼ਨ ਪਲੈਟਫਾਰਮ (ਪੀਸੀਆਈ) ਦੇ ਡਾਇਰੈਕਟਰ, ਸਰਜ ਮਿਸ਼ੇਲ, ਯੂਨਿਕਾ (ਯੂਨੀਅਨ ਇੰਟਰਨੈਸ਼ਨਲ ਡੂ ਸਿਨੇਮਾ) ਦੇ ਉਪ-ਪ੍ਰਧਾਨ, ਟੋਬੀਯਾਸ ਬਿਆਨਕੋਨ, ਅੰਤਰਰਾਸ਼ਟਰੀ ਰੰਗਮੰਚ ਸੰਸਥਾਨ (ਆਈਟੀਆਈ) ਦੇ ਸਾਬਕਾ ਡਾਇਰੈਕਟਰ-ਜਨਰਲ ਅਤੇ ਜੌਰਜਸ ਡਿਊਪਾਟ, ਅੰਤਰਰਾਸ਼ਟਰੀ ਫਿਲਮ, ਟੈਲੀਵਿਜ਼ਨ ਅਤੇ ਆਡੀਓ-ਵਿਜ਼ੁਅਲ ਸੰਚਾਰ ਪਰਿਸ਼ਦ (ਸੀਆਈਸੀਟੀ-ਆਈਸੀਐੱਫਟੀ) ਦੇ ਡਾਇਰੈਕਟਰ ਜਨਰਲ ਅਤੇ ਯੂਨੈਸਕੋ ਵਿੱਚ ਸਾਬਕਾ ਸੀਨੀਅਰ ਅੰਤਰਰਾਸ਼ਟਰੀ ਸਿਵਿਲ ਸਰਵੈਂਟਸ ਸ਼ਾਮਲ ਹੋਣਗੇ।
ਬ੍ਰਾਈਡਸ
ਪਲੇਅਰਾਈਟ ਅਤੇ ਫਿਲਮ ਨਿਰਮਾਤਾ ਨਾਦੀਆ ਫਾਲਸ ਦੀ ਪਹਿਲੀ ਡ੍ਰਾਮਾ ਫਿਲਮ ਬ੍ਰਾਈਡਸ ਦਾ ਪ੍ਰੀਮੀਅਰ ਸਨਡਾਂਸ ਫਿਲਮ ਫੈਸਟੀਵਲ 2025 ਵਿੱਚ ਹੋਇਆ, ਜਿੱਥੇ ਇਸ ਨੂੰ ਵਿਸ਼ਵ ਸਿਨੇਮਾ (ਡ੍ਰਾਮਾਟਿਕ) ਸ਼੍ਰੇਣੀ ਵਿੱਚ ਗ੍ਰੈਂਡ ਜਿਊਰੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ। ਇਹ ਫਿਲਮ ਦੋ ਬ੍ਰਿਟਿਸ਼-ਮੁਸਲਿਮ ਕਿਸ਼ੋਰ ਲੜਕੀਆਂ ਦੀ ਯਾਤਰਾ ‘ਤੇ ਅਧਾਰਿਤ ਹੈ ਜੋ ਆਪਣੇ ਦੁਖਦਾਈ ਜੀਵਨ ਅਤੇ ਘਰਾਂ ਤੋਂ ਭੱਜ ਕੇ ਆਪਣੀ ਹੋਂਦ ਲੱਭਦੀਆਂ ਹਨ। ਲੇਕਿਨ ਜਦੋਂ ਤੱਕ ਉਨ੍ਹਾਂ ਦਾ ਸਾਹਮਣਾ ਆਪਣੇ ਅਤੀਤ ਨਾਲ ਨਹੀਂ ਹੁੰਦਾ, ਉਦੋਂ ਤੱਕ ਉਨ੍ਹਾਂ ਨੂੰ ਆਪਣੀ ਨਵੀਂ ਯਾਤਰਾ ਦਾ ਕੋਈ ਮਤਲਬ ਨਹੀਂ ਸਮਝ ਆਉਂਦਾ।
ਇਹ ਫਿਲਮ ਇੱਕ ਵਧਦੀ ਧਰੁਵੀ ਦੁਨੀਆ ਵਿੱਚ, ਕੱਟੜਪੰਥ ਦੇ ਮੁੱਦਿਆਂ, ਨੌਜਵਾਨਾਂ ਦੀ ਪਛਾਣ, ਆਸਥਾ, ਆਪਣਾਪਣ ਅਤੇ ਪਸੰਦ ਦੇ ਸੰਘਰਸ਼ ਨੂੰ ਮਨੁੱਖੀ ਪਹੁੰਚ ਨਾਲ ਪੇਸ਼ ਕਰਦੀ ਹੈ।
ਸੇਫ ਹਾਊਸ (ਮੂਲ ਸਿਰਲੇਖ- ਫਾਰ ਮਾਰਕਿਟ)
ਨਾਰਵੇਜੀਅਨ ਲੇਖਕ ਅਤੇ ਫਿਲਮ ਡਾਇਰੈਕਟਰ ਏਰਿਕ ਸਵੈਨਸਨ ਦੁਆਰਾ ਨਿਰਦੇਸ਼ਿਤ “ਸੇਫ ਹਾਊਸ”, ਨਾਰਵੇਜੀਅਨ ਫਿਲਮ ਨਿਰਮਾਤਾਵਾਂ ਦੀ ਨਵੀਂ ਪੀੜ੍ਹੀ ਦੀ ਇੱਕ ਪ੍ਰਭਾਵਸ਼ਾਲੀ ਯੁੱਧ-ਡ੍ਰਾਮਾ ਫਿਲਮ ਹੈ। ਇਸ ਫਿਲਮ ਦਾ ਵਿਸ਼ਵ ਪ੍ਰੀਮੀਅਰ 48ਵੇਂ ਗੋਟੇਬੋਰਗ ਫਿਲਮ ਮਹੋਤਸਵ 2025 ਵਿੱਚ ਉਦਘਾਟਨ ਫਿਲਮ ਦੇ ਰੂਪ ਵਿੱਚ ਹੋਇਆ, ਜਿੱਥੇ ਇਸ ਨੂੰ ਔਡੀਯੰਸ ਡ੍ਰੈਗਨ ਪੁਰਸਕਾਰ (ਸਰਬੋਤਮ ਨੋਰਡਿਕ ਫਿਲਮ) ਮਿਲਿਆ।
ਸੱਚੀਆਂ ਘਟਨਾਵਾਂ ‘ਤੇ ਅਧਾਰਿਤ ਇਹ ਫਿਲਮ ਮੱਧ ਅਫੀਰੀਕੀ ਗਣਰਾਜ ਵਿੱਚ 2013 ਦੇ ਗ੍ਰਹਿ ਯੁੱਧ ਦੌਰਾਨ ਬਾਂਗੁਈ ਦੇ ਡਾਕਟਰਸ ਵਿਦਾਊਟ ਬਾਰਡਰਜ਼ ਹਸਪਤਾਲ ਵਿੱਚ 15 ਘੰਟੇ ਤੱਕ ਚਲੇ ਤਣਾਅਪੂਰਨ ਅਨੁਭਵ ‘ਤੇ ਅਧਾਰਿਤ ਹੈ। ਸੇਫ ਹਾਊਸ ਇੱਕ ਰੋਮਾਂਚਕ ਅਤੇ ਯਥਾਰਥਵਾਦੀ ਡ੍ਰਾਮਾ ਹੈ, ਜੋ ਮਨੁੱਖਤਾ, ਸਾਹਸ ਅਤੇ ਦੇਖਭਾਲ ਦੀਆਂ ਨੈਤਿਕ ਕਦਰਾਂ-ਕੀਮਤਾਂ ‘ਤੇ ਅਧਾਰਿਤ ਹੈ।
ਹਾਨਾ
ਪੁਰਸਕਾਰ ਜੇਤੂ ਕੋਸੋਵੋ ਫਿਲਮ ਨਿਰਮਾਤਾ ਉਜਕਾਨ ਹਾਇਸਜ (Ujkan Hysaj’s) ਦੀ ਪਹਿਲੀ ਫਿਲਮ ਹਾਨਾ ਦਾ ਵਿਸ਼ਵ ਪ੍ਰੀਮੀਅਰ 56ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ 2025 ਵਿੱਚ ਹੋਵੇਗਾ।
ਇਹ ਫਿਲਮ ਇੱਕ ਅਜਿਹੀ ਅਭਿਨੇਤਰੀ ਦੀ ਕਹਾਣੀ ਹੈ ਜੋ ਕੋਸੋਵੋ ਦੇ ਇੱਕ ਮਹਿਲਾ ਪੁਨਰਵਾਸ ਕੇਂਦਰ ਵਿੱਚ ਕਲਾ ਚਿਕਿਤਸਾ ਪ੍ਰੋਗਰਾਮ ਵਿੱਚ ਹਿੱਸਾ ਲੈਂਦੀ ਹੈ। ਉਹ ਯੁੱਧਗ੍ਰਸਤ ਮਹਿਲਾਵਾਂ ਨੂੰ ਕਲਾ ਰਾਹੀਂ ਆਪਣਾ ਦੁਖ ਵਿਅਕਤ ਕਰਨ ਵਿੱਚ ਮਦਦ ਕਰਦੀ ਹੈ। ਲੇਕਿਨ ਜਦੋਂ ਉਹ ਇਨ੍ਹਾਂ ਕਹਾਣੀਆਂ ਨੂੰ ਸੁਣਦੀ ਹੈ, ਤਾਂ ਉਸ ਦੇ ਆਪਣੇ ਦਬੇ ਹੋਏ ਜ਼ਖਮ ਅਤੇ ਪਛਾਣ ਫਿਰ ਤੋਂ ਸਾਹਮਣੇ ਆ ਜਾਂਦੇ ਹਨ। ਹਾਨਾ ਸਮ੍ਰਿਤੀ, ਇਲਾਜ ਅਤੇ ਕਲਾ ਦੀ ਸ਼ਕਤੀ ਬਾਰੇ ਇੱਕ ਡੂੰਘੀ ਭਾਵਨਾਤਮਕ ਅਤੇ ਵਿਚਾਰ ਉਤੇਜਕ ਫਿਲਮ ਹੈ ਜੋ ਉਨ੍ਹਾਂ ਜ਼ਖਮਾਂ ਨੂੰ ਉਜਾਗਰ ਕਰਦੀ ਹੈ ਜਿਨ੍ਹਾਂ ਨੂੰ ਇਤਿਹਾਸ ਦੱਬਣਾ ਚਾਹੁੰਦਾ ਹੈ।
ਕੇ ਪੌਪਰ
ਈਰਾਨੀ ਅਭਿਨੇਤਾ ਅਤੇ ਪਟਕਥਾ ਲੇਖਕ ਇਬ੍ਰਾਹਿਮ ਅਮਿਨੀ ਨੇ ਫਿਲਮ ਕੇ ਪੌਪਰ ਤੋਂ ਨਿਰਦੇਸ਼ਨ ਵਿੱਚ ਆਪਣੀ ਸ਼ੁਰੂਆਤ ਕੀਤੀ। ਇਸ ਫਿਲਮ ਦਾ ਪ੍ਰੀਮੀਅਰ ਟਾਲਿਨ ਬਲੈਕ ਨਾਈਟਸ ਫਿਲਮ ਫੈਸਟੀਵਲ 2025 ਵਿੱਚ ਹੋਇਆ।
ਫਿਲਮ ਇੱਕ ਈਰਾਨੀ ਕਿਸ਼ੋਰੀ ਦੀ ਕਹਾਣੀ ਹੈ ਜੋ ਇੱਕ ਕੇ-ਪੌਪ ਆਈਡਲ ‘ਤੇ ਬੇਹੱਦ ਮੋਹਿਤ ਸੀ। ਉਹ ਉਸ ਦਾ ਸ਼ੋਅ ਦੇਖਣ ਅਤੇ ਇੱਕ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਸਿਓਲ ਜਾਣ ਦਾ ਫੈਸਲਾ ਕਰਦੀ ਹੈ। ਉਸ ਦੀ ਮਾਂ ਦਾ ਸਖ਼ਤ ਵਿਰੋਧ ਉਨ੍ਹਾਂ ਦੇ ਰਿਸ਼ਤੇ ਵਿੱਚ ਸੁਪਨਿਆਂ, ਡਰ ਅਤੇ ਪੀੜ੍ਹੀਗਤ ਕਦਰਾਂ-ਕੀਮਤਾਂ ਦੇ ਟਕਰਾਅ ਨੂੰ ਜਨਮ ਦਿੰਦਾ ਹੈ।
ਗਰਮਜੋਸ਼ੀ ਅਤੇ ਸੰਜਮ ਨਾਲ ਕਹੀ ਗਈ, ਕੇ ਪੌਪਰ ਯੁਵਾ ਦੀਆਂ ਇੱਛਾਵਾਂ, ਇਕਤਰਫ਼ਾ ਰਿਸ਼ਤਿਆਂ, ਮਾਤਾ-ਪਿਤਾ ਦੀਆਂ ਚਿੰਤਾਵਾਂ ਅਤੇ ਅਸੀਂ ਜੋ ਚਾਹੁੰਦੇ ਹਾਂ ਅਤੇ ਜੋ ਸਾਨੂੰ ਇਜ਼ਾਜਤ ਹੈ, ਉਸ ਦਰਮਿਆਨ ਵਧਦੇ ਅੰਤਰ ਦਾ ਡੂੰਘਾ ਅਧਿਐਨ ਹੈ।
ਦ ਪ੍ਰੈਜ਼ੀਡੈਂਟਸ ਕੇਕ (ਮੂਲ ਸਿਰਲੇਖ- ਮਮਲਕੇਤ ਅਲ-ਕਸਾਬ)
ਇਰਾਕੀ ਲੇਖਕ, ਫਿਲਮ ਨਿਰਮਾਤਾ ਅਤੇ ਅਧਿਆਪਕ ਹਸਨ ਹਾਦੀ “ਦ ਪ੍ਰੈਜ਼ੀਡੈਂਟਸ ਕੇਕ” ਦੇ ਨਾਲ ਨਿਦੇਸ਼ਨ ਦੀ ਭੂਮਿਕਾ ਦੀ ਸ਼ੁਰੂਆਤ ਕਰ ਰਹੇ ਹਨ। ਇਸ ਫਿਲਮ ਦਾ ਵਿਸ਼ਵ ਪ੍ਰੀਮੀਅਰ 2025 ਦੇ ਕਾਨਸ ਫਿਲਮ ਸਮਾਰੋਹ ਦੇ ਡਾਇਰੈਕਟਰਸ ਫੋਰਟਨਾਈਟ ਸੈਕਸ਼ਨ ਵਿੱਚ ਹੋਇਆ ਸੀ, ਜਿੱਥੇ ਇਸ ਨੇ ਇਸ ਸੈਕਸ਼ਨ ਦਾ ਔਡੀਯੰਸ ਐਵਾਰਡ ਅਤੇ ਕੈਮਰਾ ਡੀ’ਓਰ (Caméra d'Or) ਜਿੱਤਿਆ ਸੀ। ਇਸ ਨੂੰ 98ਵੇਂ ਅਕਾਦਮਿਕ ਪੁਰਸਕਾਰਾਂ ਵਿੱਚ ਸਭ ਤੋਂ ਵਧੀਆ ਅੰਤਰਰਾਸ਼ਟਰੀ ਫੀਚਰ ਫਿਲਮ ਦੇ ਲਈ ਇਰਾਕੀ ਐਂਟਰੀ ਦੇ ਰੂਪ ਵਿੱਚ ਚੁਣਿਆ ਗਿਆ ਸੀ।
1990 ਦੇ ਦਹਾਕੇ ਦੇ ਇਰਾਕ ‘ਤੇ ਅਧਾਰਿਤ ਇਹ ਫਿਲਮ 9 ਸਾਲ ਦੀ ਲਾਮੀਆ ਦੀ ਕਹਾਣੀ ਹੈ, ਜਿਸ ਨੂੰ ਰਾਸ਼ਟਰਪਤੀ ਦੇ ਜਨਮ ਦਿਨ ਦਾ ਕੇਕ ਬਣਾਉਣ ਦਾ ਕੰਮ ਸੌਂਪਿਆ ਗਿਆ ਹੈ। ਰਾਜਨੀਤਿਕ ਅਸ਼ਾਂਤੀ ਦੇ ਦੌਰ ਵਿੱਚ, ਜਦੋਂ ਲੋਕ ਸੰਯੁਕਤ ਰਾਸ਼ਟਰ ਦੀਆਂ ਖੁਰਾਕ ਪਾਬੰਦੀਆਂ ਦੇ ਤਹਿਤ ਰੋਜ਼ਾਨਾ ਦੀ ਜ਼ਿੰਦਗੀ ਲਈ ਸੰਘਰਸ਼ ਕਰ ਰਹੇ ਹਨ, ਉਹ ਇਸ ਜ਼ਰੂਰੀ ਕੰਮ ਲਈ ਸਮਗੱਰੀ ਜੁਟਾਉਣ ਵਿੱਚ ਸੰਘਰਸ਼ ਕਰਦੀ ਹੈ ਅਤੇ ਜੇਕਰ ਉਹ ਨਾਕਾਮ ਰਹਿੰਦੀ ਹੈ ਤਾਂ ਉਸ ਨੂੰ ਸਜ਼ਾ ਵੀ ਭੁਗਤਨੀ ਪੈ ਸਕਦੀ ਹੈ।
ਭੁੱਖ ਦੇ ਵਾਰ-ਵਾਰ ਆਉਣ ਵਾਲੇ ਭਾਵ ਦੇ ਜ਼ਰੀਏ, ਇਹ ਫਿਲਮ ਯੁੱਧ ਅਤੇ ਰਾਜਨੀਤਿਕ ਉੱਥਲ-ਪੁਥਲ ਵਿੱਚ ਫਸੇ ਬੱਚਿਆਂ ਦੇ ਬੇਬਸ ਹੋਣ ਅਤੇ ਉਨ੍ਹਾਂ ਦੀ ਕਮਜ਼ੋਰੀ ਨੂੰ ਉਜਾਗਰ ਕਰਦੀ ਹੈ। ਆਟੇ ਦੀ ਖੋਜ ਤੋਂ ਸ਼ੁਰੂ ਹੋਣ ਵਾਲੀ ਇਸ ਫਿਲਮ ਦੀ ਕਹਾਣੀ, ਭੋਜਨ, ਸੁਰੱਖਿਆ ਅਤੇ ਬਚਪਨ ਦੇ ਅਧਿਕਾਰ ਤੋਂ ਵਾਂਝੇ ਹੋਣ ਦਾ ਇੱਕ ਭਿਆਨਕ ਰੂਪ ਬਣ ਜਾਂਦੀ ਹੈ।
ਦ ਵੇਵ (ਮੂਲ ਸਿਰਲੇਖ – ਲਾ ਓਲਾ)
ਚਿਲੀ ਸਿਨੇਮਾ ਦੇ ਮੋਹਰੀ ਫਿਲਮ ਨਿਰਮਾਤਾਵਾਂ ਵਿੱਚੋਂ, ਇੱਕ, ਸੇਬੇਸਟੀਅਨ ਲੇਲੀਓ (Sebastián Lelio) ਆਪਣੀ ਪਹਿਲੀ ਸੰਗੀਤਕ ਡ੍ਰਾਮਾ ਫਿਲਮ, “ਦ ਵੇਵ” ਲੈ ਕੇ ਆਏ ਹਨ।
ਇਸ ਫਿਲਮ ਦਾ ਪ੍ਰੀਮੀਅਰ ਕਾਨਸ ਫਿਲਮ ਮਹੋਤਸਵ 2025 ਵਿੱਚ ਹੋਵੇਗਾ। 2018 ਦੇ ਚਿਲੀ ਨਾਰੀਵਾਦੀ ਵਿਰੋਧ ਅਤੇ ਹੜਤਾਲਾਂ ਤੋਂ ਪ੍ਰੇਰਿਤ, ਇਹ ਫਿਲਮ ਇੱਕ ਯੂਨੀਵਰਸਿਟੀ ਦੀ ਵਿਦਿਆਰਥੀ ਜੂਲੀਆ ਦੀ ਕਹਾਣੀ ਹੈ, ਜੋ ਇੱਕ ਉਭਰਦੇ ਅੰਦੋਲਨ ਦੇ ਸੰਦਰਭ ਵਿੱਚ ਹੋਏ ਜਿਨਸੀ ਹਮਲੇ ਦੀਆਂ ਹਕੀਕਤਾਂ ਨਾਲ ਜੁਝਦੀ ਹੈ।
ਲੇਲੀਓ ਨੇ ਸੰਗੀਤਮਈ ਰੂਪ ਅਤੇ ਰਾਜਨੀਤਿਕ ਤਾਕੀਦ ਦਾ ਇੱਕ ਸਾਹਸਿਕ ਮਿਸ਼ਰਣ ਪੇਸ਼ ਕੀਤਾ ਹੈ- ਜਿਸ ਵਿੱਚ ਉਨ੍ਹਾਂ ਨੇ ਸਮੂਹਿਕ ਆਕ੍ਰੋਸ਼ (ਗੁੱਸੇ) ਨੂੰ ਇੱਕ ਸਿਨੇਮੈਟਿਕ ਵਿੱਚ ਬਦਲਣ ਲਈ ਕੋਰੀਓਗ੍ਰਾਫੀ, ਕੋਰਸ ਅਤੇ ਖੋਜੀ ਪ੍ਰਦਰਸ਼ਨਾਂ ਦੀ ਵਰਤੋਂ ਕੀਤੀ ਹੈ।
ਯਾਕੂਸ਼ੀਮਾਸ ਇਲਯੂਜ਼ਨ (ਮੂਲ ਸਿਰਲੇਖ – ਐੱਲ ‘ਇਲਯੂਜ਼ਨ ਡੀ ਯਾਕੂਸ਼ੀਮਾ)
ਪ੍ਰਸਿੱਧ ਜਾਪਾਨੀ ਲੇਖਿਕਾ ਨਾਓਮੀ ਕਾਵਾਸੇ ਨੇ ਇਸ ਅਸਤਿਤਵਵਾਦੀ ਨਾਟਕ ਲਈ ਲਕਜ਼ਮਬਰਗ-ਜਰਮਨ ਅਭਿਨੇਤਰੀ ਵਿਕੀ ਕ੍ਰਿਪਸ ਦੇ ਨਾਲ ਮਿਲ ਕੇ ਕੰਮ ਕੀਤਾ ਹੈ, ਜਿਸ ਦਾ ਪ੍ਰੀਮੀਅਰ ਲੋਕਾਰਨੋ ਫਿਲਮ ਫੈਸਟੀਵਲ 2025 ਵਿੱਚ ਹੋਇਆ ਸੀ, ਜਿੱਥੇ ਇਸ ਨੂੰ ਗੋਲਡਨ ਲੀਓਪਾਰਡ ਲਈ ਨਾਮਜ਼ਦ ਕੀਤਾ ਗਿਆ ਸੀ।
ਜਾਪਾਨ ਵਿੱਚ ਇੱਕ ਫਰਾਂਸੀਸੀ ਟ੍ਰਾਂਸਪਲਾਂਟ ਕੋਆਰਡੀਨੇਟਰ ਆਪਣੇ ਲਾਪਤਾ ਸਾਥੀ ਦੀ ਖੋਜ ਕਰਦੇ ਹੋਏ ਇੱਕ ਲੜਕੇ ਦੀ ਜਾਨ ਬਚਾਉਣ ਦਾ ਕੰਮ ਕਰਦੀ ਹੈ, ਜੋ ਦੇਸ਼ ਦੇ ਹਜ਼ਾਰਾਂ ਸਲਾਨਾ ‘ਜੋਹਾਤਸੂ’ ਵਿੱਚੋਂ ਇੱਕ ਬਣ ਜਾਂਦਾ ਹੈ ਜੋ ਅਜਿਹੇ ਲੋਕ ਹੁੰਦੇ ਹਨ ਜੋ ਬਿਨਾ ਕਿਸੇ ਨਿਸ਼ਾਨ ਦੇ ਗਾਇਬ ਹੋ ਜਾਂਦੇ ਹਨ।
ਕਾਵਾਸੇ ਦੀ ਵਿਸ਼ੇਸ਼ ਸ਼ੈਲੀ ਵਿੱਚ, ਇਹ ਫਿਲਮ ਮੌਤ, ਤਿਆਗ ਅਤੇ ਮਨੁੱਖੀ ਜੀਵਨ ਨੂੰ ਬੰਨ੍ਹਣ ਵਾਲੇ ਅਦਿੱਖ ਧਾਗਿਆਂ ‘ਤੇ ਡੂੰਘੇ ਚਿੰਤਨ ਦੇ ਰੂਪ ਵਿੱਚ ਦਰਸ਼ਕਾਂ ਦੇ ਸਾਹਮਣੇ ਆਉਂਦੀ ਹੈ।
ਤਨਵੀ ਦ ਗ੍ਰੇਟ
ਸਿਨੇਮਾਘਰਾਂ ਵਿੱਚ ਸਫ਼ਲ ਪ੍ਰਦਰਸ਼ਨ ਤੋਂ ਬਾਅਦ, ਅਭਿਨੇਤਾ ਅਤੇ ਡਾਇਰੈਕਟਰ ਅਨੁਪਮ ਖੇਰ ਦੀ ਮਸ਼ਹੂਰ ਨਿਰਦੇਸ਼ਨ ਵਾਲੀ ਫਿਲਮ ਤਨਵੀ ਦ ਗ੍ਰੇਟ ਦਾ ਇੱਫੀ ਵਿੱਚ ਪ੍ਰੀਮੀਅਰ ਹੋ ਰਿਹਾ ਹੈ।
ਔਟਿਜ਼ਮ ਨਾਲ ਪੀੜ੍ਹਤ ਤਨਵੀ ਰੈਨਾ, ਆਪਣੇ ਮ੍ਰਿੱਤਕ ਭਾਰਤੀ ਸੈਨਿਕ ਪਿਤਾ ਦੇ ਸਿਆਚਿਨ ਗਲੇਸ਼ੀਅਰ ‘ਤੇ ਝੰਡੇ ਨੂੰ ਸਲਾਮੀ ਦੇਣ ਦੇ ਸੁਪਨੇ ਨੂੰ ਸਾਕਾਰ ਕਰਦੀ ਹੈ। ਸੈਨਯ ਸੇਵਾ ਵਿੱਚ ਔਟੀਜ਼ਮ ਨਾਲ ਪੀੜ੍ਹਤ ਲੋਕਾਂ ਦੇ ਸਾਹਮਣੇ ਆਉਣ ਵਾਲੀਆਂ ਰੁਕਾਵਟਾਂ ਦੇ ਬਾਵਜੂਦ, ਉਹ ਆਪਣੇ ਮਿਸ਼ਨ ਨੂੰ ਪੂਰਾ ਕਰਨ ਦਾ ਸੰਕਲਪ ਲੈਂਦੀ ਹੈ।
ਤਨਵੀ ਦੇ ਸਫ਼ਰ ਰਾਹੀਂ, ਫਿਲਮ ਦਿਖਾਉਂਦੀ ਹੈ ਕਿ ਸਾਹਸ, ਮਜ਼ਬੂਤ ਦਿਲ ਅਤੇ ਦ੍ਰਿੜ੍ਹ ਸੰਕਲਪ ਹੀ ਸੱਚੇ ਨਾਇਕਾਂ ਦੀ ਪਹਿਚਾਣ ਹੁੰਦੇ ਹਨ।
ਵ੍ਹਾਈਟ ਸਨੋ
ਰਾਸ਼ਟਰੀ ਪੁਰਸਕਾਰ ਜੇਤੂ ਫਿਲਮ ਨਿਰਮਾਤਾ ਅਤੇ ਸਾਬਕਾ ਆਈਸੀਐੱਫਟੀ-ਯੂਨੈਸਕੋ ਗਾਂਧੀ ਮੈਡਲ ਜੇਤੂ ਪ੍ਰਵੀਨ ਮੋਰਛਲੇ ਦੀ ਨਵੀਨਤਮ ਫੀਚਰ ਫਿਲਮ ਇੱਕ ਉਰਦੂ ਭਾਸ਼ਾ ਦੇ ਡ੍ਰਾਮਾ, “ਵ੍ਹਾਈਟ ਸਨੋ” ਤੋਂ ਪ੍ਰੇਰਿਤ ਹੈ। ਇਸ ਪ੍ਰੋਜੈਕਟ ਨੂੰ 21ਵੇਂ ਹੌਂਗਕੌਂਗ-ਏਸ਼ੀਆ ਫਿਲਮ ਫਾਈਨੈਂਸਿੰਗ ਫੋਰਮ (ਐੱਚਏਐੱਫ) ਗ੍ਰਾਂਟ ਲਈ ਵੀ ਚੁਣਿਆ ਗਿਆ ਸੀ।
ਇੱਕ ਯੁਵਾ ਫਿਲਮ ਨਿਰਮਾਤਾ ਆਮਿਰ ਦੀ ਫਿਲਮ ਨੂੰ ਇੱਕ ਪਹਾੜੀ ਖੇਤਰ ਦੇ ਇੱਕ ਧਾਰਮਿਕ ਨੇਤਾ ਨੇ ਪਹਿਲੀ ਸਕ੍ਰੀਨਿੰਗ ਦੇ ਬਾਅਦ ਪਾਬੰਦੀ ਲਗਾ ਦਿੱਤੀ, ਸਿਰਫ਼ ਇਸ ਲਈ ਕਿ ਇਸ ਵਿੱਚ ਜਣੇਪੇਤੋਂ ਬਾਅਦ ਖੂਨ ਨੂੰ ਦਰਸਾਇਆ ਗਿਆ ਹੈ – ਇੱਕ ਕੁਦਰਤੀ ਪਲ ਜਿਸ ਨੂੰ ਸਮਾਜ ਦੇ ਲਈ ਵਿਘਨਕਾਰੀ ਮੰਨਿਆ ਜਾਂਦਾ ਹੈ। ਕੋਈ ਉਮੀਦ ਨਾ ਦੇਖ ਕੇ , ਉਨ੍ਹਾਂ ਦੀ ਮਾਂ ਫਾਤਿਮਾ, ਆਮਿਰ ਦੇ ਕਲਾਤਮਕ ਸੁਪਨੇ ਨੂੰ ਪੂਰਾ ਕਰਨ ਲਈ ਆਪਣੀ ਜਾਨ ਜੋਖਮ ਵਿੱਚ ਪਾ ਕੇ, ਇੱਕ ਯਾਕ ‘ਤੇ ਇੱਕ ਛੋਟਾ ਜਿਹਾ ਟੀਵੀ ਅਤੇ ਡੀਵੀਡੀ ਪਲੇਅਰ ਲੈ ਕੇ ਦੂਰ-ਦੁਰਾਡੇ ਦੇ ਪਿੰਡਾਂ ਵਿੱਚ ਜਾਂਦੇ ਹਨ।
ਇਹ ਫਿਲਮ ਉਤਪੀੜਨ ਅਤੇ ਪਿਤਰ-ਪ੍ਰਧਾਨ ਨਿਯੰਤਰਣ ਦੀ ਤਿੱਖੀ ਆਲੋਚਨਾ ਕਰਦੀ ਹੈ।
ਵਿਮੁਕਤ (ਅੰਗ੍ਰੇਜ਼ੀ ਸਿਰਲੇਖ- ਇਨ ਸਰਚ ਆਫ਼ ਦਾ ਸਕਾਈ)
ਜੀਤੰਕ ਸਿੰਘ ਗੁਰਜਰ ਦੀ ਸੰਵੇਦਨਸ਼ੀਲ ਫੀਚਰ ਡ੍ਰਾਮਾ ਦਾ ਪ੍ਰੀਮੀਅਰ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ (ਟੀਆਈਐੱਫਐੱਫ) ਵਿੱਚ ਹੋਇਆ ਅਤੇ ਇਸ ਨੇ ਪ੍ਰਤਿਸ਼ਠਿਤ ਨੈੱਟਪੈਕ ਪੁਰਸਕਾਰ ਜਿੱਤਿਆ, ਜਿਸ ਨਾਲ ਇੱਕ ਸਮਕਾਲੀ ਸੁਤੰਤਰ ਫਿਲਮ ਨਿਰਮਾਤਾ ਦੇ ਰੂਪ ਵਿੱਚ ਉਨ੍ਹਾਂ ਦੀ ਸਸ਼ਕਤ ਪਹਿਚਾਣ ਨੂੰ ਹੋਰ ਮਜ਼ਬੂਤੀ ਮਿਲੀ।
ਬ੍ਰਜ ਭਾਸ਼ਾ ਦੀ ਇਹ ਭਾਰਤੀ ਫਿਲਮ ਗ਼ਰੀਬੀ ਨਾਲ ਜੂਝ ਰਹੇ ਇੱਕ ਬਜ਼ੁਰਗ ਜੋੜੇ ਦੀ ਕਹਾਣੀ ਹੈ, ਜੋ ਆਪਣੇ ਬੌਧਿਕ ਰੂਪ ਨਾਲ ਦਿਵਯਾਂਗ ਬੇਟੇ ਦੇ ਇਲਾਜ ਦੀ ਉਮੀਦ ਵਿੱਚ ਮਹਾਕੁੰਭ ਮੇਲੇ ਦੀ ਤੀਰਥ ਯਾਤਰਾ ‘ਤੇ ਜਾਂਦੇ ਹਨ।
ਇਹ ਫਿਲਮ ਆਸਥਾ, ਨਿਰਾਸ਼ਾ, ਮਜ਼ਬੂਤੀ ਅਤੇ ਦਿਵਯਾਂਗਤਾ ਨਾਲ ਜੁੜੇ ਸਮਾਜਿਕ ਭੇਦਭਾਵ ਜਿਹੇ ਵਿਸ਼ਿਆਂ ਨੂੰ ਦਰਸਾਉਂਦੀ ਹੈ।
***
ਐਡਗਰ ਕੋਏਲਹੋ/ਪਰਸ਼ੂਰਾਮ ਕੋਰ/ਏਕੇ
Release ID:
2191282
| Visitor Counter:
3
Read this release in:
Assamese
,
English
,
Gujarati
,
Malayalam
,
Urdu
,
हिन्दी
,
Marathi
,
Bengali
,
Tamil
,
Telugu
,
Kannada