IFFI 2025: ਗੋਆ ਦੇ ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ ਅਤੇ ਕੇਂਦਰੀ ਰਾਜ ਮੰਤਰੀ ਡਾ. ਐੱਲ. ਮੁਰੂਗਨ ਨੇ ਫੈਸਟੀਵਲ ਦੀ ਆਲਮੀ ਪਹੁੰਚ ਅਤੇ ਸੱਭਿਆਚਾਰਕ ਪ੍ਰਭਾਵ ਨੂੰ ਉਜਾਗਰ ਕੀਤਾ
56ਵੇਂ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ਼ ਇੰਡੀਆ (IFFI) ਤੋਂ ਪੰਜ ਦਿਨ ਪਹਿਲਾਂ, ਗੋਆ ਦੇ ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ ਅਤੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਮਾਮਲੇ ਰਾਜ ਮੰਤਰੀ ਡਾ. ਐੱਲ. ਮੁਰੂਗਨ ਨੇ ਅੱਜ ਪਣਜੀ ਵਿੱਚ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਸ ਵੱਕਾਰੀ ਸਮਾਗਮ ਬਾਰੇ ਦੱਸਿਆ।
ਮੀਡੀਆ ਨੂੰ ਸੰਬੋਧਨ ਕਰਦੇ ਹੋਏ, ਡਾ. ਸਾਵੰਤ ਨੇ ਦੱਸਿਆ ਕਿ ਫੈਸਟੀਵਲ ਵਿੱਚ ਸ਼ਾਮਲ ਹੋਣ ਵਾਲੀਆਂ ਫਿਲਮਾਂ ਨੂੰ INOX ਪਣਜੀ, INOX ਪੋਰਵੋਰਿਮ, ਮੈਕੁਇਨੇਜ਼ ਪੈਲੇਸ ਪਣਜੀ, ਰਵਿੰਦਰ ਭਵਨ ਮਡਗਾਓਂ, ਮੈਜਿਕ ਮੂਵੀਜ਼ ਪੋਂਡਾ, ਅਸ਼ੋਕਾ ਅਤੇ ਸਮਰਾਟ ਪਣਜੀ ਵਿੱਚ ਦਿਖਾਇਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਇਸ ਸਾਲ ਫੈਸਟੀਵਲ ਦੇ ਉਦਘਾਟਨ ‘ਤੇ ਇੱਕ ਸ਼ਾਨਦਾਰ ਪਰੇਡ ਆਯੋਜਿਤ ਕੀਤੀ ਜਾਵੇਗੀ। ਪਰੇਡ 20 ਨਵੰਬਰ ਨੂੰ ਦੁਪਹਿਰ 3:30 ਵਜੇ ਸ਼ੁਰੂ ਹੋ ਕੇ ਐਂਟਰਟੇਨਮੈਂਟ ਸੋਸਾਇਟੀ ਆਫ਼ ਗੋਆ ਦੇ ਦਫ਼ਤਰ ਤੋਂ ਕਲਾ ਅਕੈਡਮੀ ਤੱਕ ਜਾਵੇਗੀ। ਵਫ਼ਦਾਂ ਦੀ ਸਹੂਲਤ ਲਈ ਸਾਰੇ ਆਯੋਜਨ ਸਥਾਨਾਂ ਲਈ ਮੁਫ਼ਤ ਆਵਾਜਾਈ ਦਾ ਪ੍ਰਬੰਧ ਕੀਤਾ ਗਿਆ ਹੈ। ਡਾ. ਸਾਵੰਤ ਨੇ ਕਿਹਾ ਕਿ ਮੀਰਾਮਾਰ ਬੀਚ, ਰਵਿੰਦਰ ਭਵਨ ਮਡਗਾਓਂ ਅਤੇ ਵੈਗਾਟੋਰ ਬੀਚ 'ਤੇ ਫਿਲਮਾਂ ਨੂੰ ਖੁੱਲ੍ਹੇ ਵਿੱਚ ਦਿਖਾਇਆ ਜਾਵੇਗਾ।
ਕੇਂਦਰੀ ਰਾਜ ਮੰਤਰੀ ਡਾ. ਐੱਲ. ਮੁਰੂਗਨ ਨੇ ਕਿਹਾ ਹੈ ਕਿ 20 ਤੋਂ 28 ਨਵੰਬਰ, 2025 ਤੱਕ ਗੋਆ ਵਿੱਚ ਆਯੋਜਿਤ ਹੋਣ ਵਾਲੇ 56ਵੇਂ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ਼ ਇੰਡੀਆ (IFFI) ਵਿੱਚ ਕਈ ਚੀਜ਼ਾਂ ਪਹਿਲੀ ਵਾਰ ਪੇਸ਼ ਕੀਤੀਆਂ ਜਾਣਗੀਆਂ ਜਿਸ ਨਾਲ ਫੈਸਟੀਵਲ ਦਾ ਵਿਸ਼ਵਵਿਆਪੀ ਕੱਦ ਵਧੇਗਾ। ਇਨ੍ਹਾਂ ਪਰਿਵਰਤਨਸ਼ੀਲ ਪਹਿਲਕਦਮੀਆਂ ਅਤੇ ਭਾਰਤੀ ਸਿਨੇਮਾ ਨੂੰ ਉਤਸ਼ਾਹਿਤ ਕਰਨ ਅਤੇ ਅੰਤਰਰਾਸ਼ਟਰੀ ਸੱਭਿਆਚਾਰਕ ਅਦਾਨ-ਪ੍ਰਦਾਨ ਨੂੰ ਹੁਲਾਰਾ ਦੇਣ ਵਿੱਚ ਇਸ ਦੀ ਮਹੱਤਵਪੂਰਨ ਭੂਮਿਕਾ ਨੂੰ ਪ੍ਰੋਤਸਾਹਨ ਮਿਲੇਗਾ। ਸ਼੍ਰੀ ਮੁਰੂਗਨ 15 ਨਵੰਬਰ, 2025 ਨੂੰ ਪਣਜੀ ਵਿੱਚ ਗੋਆ ਦੇ ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ ਦੇ ਨਾਲ ਫੈਸਟੀਵਲ ਤੋਂ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।
ਡਾ. ਮੁਰੂਗਨ ਨੇ ਕਿਹਾ ਕਿ ਇਫੀ (IFFI) 2025 ਨੂੰ 127 ਦੇਸ਼ਾਂ ਤੋਂ 3,400 ਸ਼ਾਨਦਾਰ ਫਿਲਮਾਂ ਪ੍ਰਾਪਤ ਕੀਤੀਆਂ ਗਈਆਂ ਹਨ, ਜਿਸ ਨਾਲ ਏਸ਼ੀਆ ਦੇ ਪ੍ਰਮੁੱਖ ਫਿਲਮ ਫੈਸਟੀਵਲਾਂ ਵਿੱਚੋਂ ਇਸ ਫੈਸਟੀਵਲ ਦੀ ਸਥਿਤੀ ਕਾਫ਼ੀ ਮਜ਼ਬੂਤ ਹੋਈ ਹੈ। ਉਨ੍ਹਾਂ ਨੇ ਕਿਹਾ, "84 ਦੇਸ਼ਾਂ ਦੀਆਂ 270 ਤੋਂ ਵੱਧ ਫਿਲਮਾਂ ਦਿਖਾਈਆਂ ਜਾਣਗੀਆਂ, ਜਿਨ੍ਹਾਂ ਵਿੱਚ 26 ਵਰਲਡ ਪ੍ਰੀਮੀਅਰ, 48 ਏਸ਼ਿਆਈ ਪ੍ਰੀਮੀਅਰ ਅਤੇ 99 ਭਾਰਤੀ ਪ੍ਰੀਮੀਅਰ ਸ਼ਾਮਲ ਹਨ। ਇਹ ਵਧਦੀ ਭਾਗੀਦਾਰੀ ਨਾ ਸਿਰਫ਼ ਫੈਸਟੀਵਲ ਦੀ ਪ੍ਰਤਿਸ਼ਠਾ ਨੂੰ ਦਰਸਾਉਂਦੀ ਹੈ, ਸਗੋਂ ਵਿਸ਼ਵ ਸਿਨੇਮਾ ਵਿੱਚ ਭਾਰਤ ਦੀ ਵਧਦੀ ਸਥਿਤੀ ਨੂੰ ਵੀ ਦਰਸਾਉਂਦੀ ਹੈ।"
ਇਸ ਵਰ੍ਹੇ, ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦਾ ਮੁੱਖ ਆਕਰਸ਼ਣ ਜਾਪਾਨ ਹੈ, ਜਿਸ ਵਿੱਚ ਸਪੇਨ ਅਤੇ ਆਸਟ੍ਰੇਲੀਆ ਤੋਂ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਪੈਕੇਜ ਹਨ। ਕੇਂਦਰੀ ਮੰਤਰੀ ਨੇ ਦੱਸਿਆ ਕਿ ਇਸ ਫੈਸਟੀਵਲ ਵਿੱਚ ਗੁਰੂ ਦੱਤ, ਰਾਜ ਖੋਸਲਾ, ਰਿਤਵਿਕ ਘਟਕ, ਪੀ. ਭਾਨੂਮਤੀ, ਭੂਪੇਨ ਹਜ਼ਾਰਿਕਾ ਅਤੇ ਸਲਿਲ ਚੌਧਰੀ ਵਰਗੇ ਮਹਾਨ ਭਾਰਤੀ ਸਿਨੇਮਾ ਦਿੱਗਜਾਂ ਨੂੰ ਜਨਮ ਸ਼ਤਾਬਦੀ ‘ਤੇ ਸ਼ਰਧਾਂਜਲੀ ਵੀ ਦਿੱਤੀ ਜਾਵੇਗਾ। ਡਾ. ਮੁਰੂਗਨ ਨੇ ਇਹ ਵੀ ਐਲਾਨ ਕੀਤਾ ਕਿ ਸਮਾਪਨ ਸਮਾਰੋਹ ਵਿੱਚ ਅਦਾਕਾਰ ਰਜਨੀਕਾਂਤ ਨੂੰ ਸਿਨੇਮਾ ਵਿੱਚ 50 ਵਰ੍ਹੇ ਪੂਰੇ ਕਰਨ ‘ਤੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਫਿਲਮ "ਲਾਲ ਸਲਾਮ" ਵੀ ਇਸ ਫੈਸਟੀਵਲ ਵਿੱਚ ਦਿਖਾਈ ਜਾਵੇਗੀ। ਗੋਆ ਦੇ ਮਸ਼ਹੂਰ ਸਿਨੇਮੈਟੋਗ੍ਰਾਫਰ ਸ਼੍ਰੀ ਕੇ. ਵੈਕੁੰਠ ਨੂੰ ਵੀ ਫੈਸਟੀਵਲ ਵਿੱਚ ਸਨਮਾਨਿਤ ਕੀਤਾ ਜਾਵੇਗਾ।
"ਕ੍ਰਿਏਟਿਵ ਮਾਈਂਡਸ ਆਫ ਟੂਮਾਰੋ" ਪਹਿਲਕਦਮੀ ਬਾਰੇ ਬੋਲਦਿਆਂ, ਮੰਤਰੀ ਨੇ ਕਿਹਾ ਕਿ ਇਸ ਸਾਲ 799 ਐਂਟਰੀਆਂ ਵਿੱਚੋਂ 124 ਨੌਜਵਾਨ ਕ੍ਰਿਏਟਰਸ ਨੂੰ ਇੱਕ ਬਹੁਤ ਹੀ ਮੁਕਾਬਲੇ ਵਾਲੀ ਪ੍ਰਕਿਰਿਆ ਰਾਹੀਂ ਚੁਣਿਆ ਗਿਆ ਹੈ। ਡਾ. ਮੁਰੂਗਨ ਨੇ ਇਹ ਵੀ ਕਿਹਾ ਕਿ ਵੇਵਸ ਫਿਲਮ ਬਜ਼ਾਰ ਦਾ 19ਵਾਂ ਐਡੀਸ਼ਨ ਭਾਰਤ ਅਤੇ ਵਿਦੇਸ਼ਾਂ ਤੋਂ ਸੈਂਕੜੇ ਪ੍ਰੋਜੈਕਟਾਂ ਲਈ ਸਹਿ-ਨਿਰਮਾਣ ਅਤੇ ਮਾਰਕਿਟ ਦੇ ਮੌਕੇ ਖੋਲ੍ਹੇਗਾ, ਜਿਸ ਵਿੱਚ ਏਆਈ, ਵੀਐੱਫਐਕਸ ਅਤੇ ਸੀਜੀਆਈ ਵਰਗੀਆਂ ਅਤਿ-ਆਧੁਨਿਕ ਤਕਨੀਕਾਂ ਦੀ ਖੋਜ ਕਰਨ ਲਈ ਇੱਕ ਸਮਰਪਿਤ ਟੈੱਕ ਪੈਵੇਲੀਅਨ ਵੀ ਹੋਵੇਗਾ।
ਭਾਰਤ ਦੀ ਵਿਕਾਸ ਯਾਤਰਾ ਦੇ ਕੇਂਦਰ ਵਿੱਚ ਨਾਰੀ ਸ਼ਕਤੀ ਬਾਰੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਨੂੰ ਦੁਹਰਾਉਂਦੇ ਹੋਏ, ਕੇਂਦਰੀ ਮੰਤਰੀ ਨੇ ਕਿਹਾ ਕਿ IFFI 2025 ਵਿੱਚ ਮਹਿਲਾ ਨਿਰਦੇਸ਼ਕਾਂ ਦੁਆਰਾ ਬਣਾਈਆਂ ਗਈਆਂ 50 ਤੋਂ ਵੱਧ ਫਿਲਮਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਇਸ ਫੈਸਟੀਵਲ ਵਿੱਚ 21 ਔਸਕਰ ਐਂਟਰੀਆਂ ਅਤੇ 50 ਤੋਂ ਵੱਧ ਉਭਰਦੇ ਫਿਲਮ ਨਿਰਮਾਤਾਵਾਂ ਦੇ ਕੰਮ ਵੀ ਪ੍ਰਦਰਸ਼ਿਤ ਕੀਤੇ ਜਾਣਗੇ। ਦੁਨੀਆ ਦੇ ਟੌਪ ਫਿਲਮ ਫੈਸਟੀਵਲਜ਼ ਦੀਆਂ ਟੌਪ ਪੁਰਸਕਾਰ ਜੇਤੂ ਫਿਲਮਾਂ ਵੀ 56ਵੇਂ IFFI ਦੌਰਾਨ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ।
ਸਿਨੇਮਾ ਵਿੱਚ ਰਚਨਾਤਮਕਤਾ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹੋਏ, ਮੰਤਰੀ ਨੇ ਕਿਹਾ, "ਸਿਨੇਮਾਈ ਹੈਕਾਥੌਨ (CinemAI Hackathon) ਅਤੇ ਥੀਏਟਰਸ ਵਿੱਚ ਪਹੁੰਚਯੋਗਤਾ ਵਰਗੀਆਂ ਪਹਿਲਕਦਮੀਆਂ ਨਾਲ ਸਿਨੇਮਾ ਨੂੰ ਵਧੇਰੇ ਸਮਾਵੇਸ਼ੀ, ਤਕਨਾਲੋਜੀ-ਅਧਾਰਿਤ ਅਤੇ ਵਿਸ਼ਵ ਪੱਧਰ 'ਤੇ ਸਹਿਯੋਗੀ ਬਣਾਉਣ ਦੇ ਸਾਡੇ ਦ੍ਰਿਸ਼ਟੀਕੋਣ ਨੂੰ ਦ੍ਰਿਸ਼ਟੀਕੋਣ ਦਾ ਪਤਾ ਚਲਦਾ ਹੈ।"
ਇਸ ਸਾਲ, IFFI ਦੀ ਸ਼ੁਰੂਆਤ ਪੁਰਾਣੀ ਜੀਐੱਮਸੀ ਇਮਾਰਤ ਦੇ ਸਾਹਮਣੇ ਵਾਲੀ ਸੜਕ 'ਤੇ ਇੱਕ ਰੰਗੀਨ ਪਰੇਡ ਨਾਲ ਹੋਵੇਗੀ, ਜਿੱਥੇ ਪ੍ਰੋਡਕਸ਼ਨ ਹਾਊਸ, ਵੱਖ-ਵੱਖ ਰਾਜਾਂ ਅਤੇ ਸੱਭਿਆਚਾਰਕ ਸਮੂਹਾਂ ਦੀਆਂ ਝਾਕੀਆਂ ਭਾਰਤੀ ਸੱਭਿਆਚਾਰ, ਪਰੰਪਰਾ ਅਤੇ ਲੋਕਾਚਾਰ ਨੂੰ ਪ੍ਰਦਰਸ਼ਿਤ ਕਰਨਗੀਆਂ। ਪਰੇਡ ਵਿੱਚ 34 ਝਾਕੀਆਂ ਸ਼ਾਮਲ ਹੋਣਗੀਆਂ, ਜਿਨ੍ਹਾਂ ਵਿੱਚੋਂ 12 ਗੋਆ ਸਰਕਾਰ ਦੁਆਰਾ ਤਿਆਰ ਕੀਤੀਆਂ ਗਈਆਂ ਹਨ।
****
ਰਿਆਜ਼ ਬਾਬੂ/ਸ੍ਰੀਯਾਂਕਾ ਚੈਟਰਜੀ/ਪਰਸ਼ੂਰਾਮ ਕੋਰ/ਏਕੇ
Release ID:
2190767
| Visitor Counter:
3