ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਫਿਲਮ ਪ੍ਰਮਾਣਨ ਨੂੰ ਸੁਚਾਰੂ ਕਰਨ ਲਈ, ਕੇਂਦਰੀ ਫਿਲਮ ਪ੍ਰਮਾਣਨ ਬੋਰਡ (CBFC) ਨੇ ਈ-ਸਿਨੇਪ੍ਰਮਾਣ ਪੋਰਟਲ ‘ਤੇ ਬਹੁ-ਭਾਸ਼ਾਈ ਮੌਡਿਊਲ ਪੇਸ਼ ਕੀਤਾ
Posted On:
14 NOV 2025 4:51PM by PIB Chandigarh
ਕੇਂਦਰੀ ਫਿਲਮ ਪ੍ਰਮਾਣਨ ਬੋਰਡ (CBFC) ਨੇ ਈ-ਸਿਨੇਪ੍ਰਮਾਣ ਪੋਰਟਲ ‘ਤੇ ਬਹੁ-ਭਾਸ਼ਾਈ ਮੌਡਿਊਲ ਲਾਂਚ ਕੀਤਾ ਹੈ। ਇਹ ਮੌਡਿਊਲ ਹੁਣ ਪੂਰੀ ਤਰ੍ਹਾਂ ਨਾਲ ਕਿਰਿਆਸ਼ੀਲ ਹੈ ਅਤੇ ਵਰਤੋਂ ਲਈ ਸਿੱਧੇ ਤੌਰ ‘ਤੇ ਉਪਲਬਧ ਹੈ। ਇਹ ਭਾਰਤੀ ਫਿਲਮ ਉਦਯੋਗ ਲਈ ਫਿਲਮ ਪ੍ਰਮਾਣਨ ਪ੍ਰਕਿਰਿਆ ਨੂੰ ਡਿਜੀਟਲ ਅਤੇ ਸਰਲ ਬਣਾਉਣ ਦਾ ਕੇਂਦਰੀ ਫਿਲਮ ਪ੍ਰਮਾਣਨ ਬੋਰਡ ਦੀ ਯੋਜਨਾ ਦਾ ਇੱਕ ਹਿੱਸਾ ਹੈ।
ਕੇਂਦਰੀ ਫਿਲਮ ਪ੍ਰਮਾਣਨ ਬੋਰਡ ਦੇ ਚੇਅਰਮੈਨ ਸ਼੍ਰੀ ਪ੍ਰਸੂਨ ਜੋਸ਼ੀ ਨੇ ਕਿਹਾ ਕਿ ਇਹ ਸਵੈ-ਇੱਛਾ ਸੁਵਿਧਾ ਮੌਜੂਦਾ ਪ੍ਰਕਿਰਿਆ ਤੋਂ ਇਲਾਵਾ ਸ਼ੁਰੂ ਕੀਤੀ ਗਈ ਹੈ। ਇਸ ਨੂੰ ਵੱਖ-ਵੱਖ ਭਾਰਤੀ ਭਾਸ਼ਾਵਾਂ ਵਿੱਚ ਰਿਲੀਜ਼ ਹੋਣ ਵਾਲੀਆਂ ਫਿਲਮਾਂ ਲਈ ਪ੍ਰਮਾਣਨ ਪ੍ਰਕਿਰਿਆ ਨੂੰ ਸੁਚਾਰੂ ਅਤੇ ਸਰਲ ਬਣਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸ ਸੁਵਿਧਾ ਦੇ ਨਾਲ, ਬਿਨੈਕਾਰ ਹੁਣ ਇੱਕ ਹੀ ਏਕੀਕ੍ਰਿਤ ਅਰਜੀ ਰਾਹੀਂ ਵੱਖ-ਵੱਖ ਭਾਸ਼ਾਵਾਂ ਦੀਆਂ ਫਿਲਮਾਂ ਪ੍ਰਮਾਣਨ ਲਈ ਪੇਸ਼ ਕਰ ਸਕਣਗੇ, ਜਿਸ ਨਾਲ ਪ੍ਰਕਿਰਿਆਤਮਕ ਡੂਪਲਿਕੇਸ਼ਨ ਵਿੱਚ ਜ਼ਿਕਰਯੋਗ ਕਮੀ ਆਵੇਗੀ।
ਇਸ ਮੌਡਿਊਲ ਦੇ ਤਹਿਤ, ਬਹੁ-ਭਾਸ਼ਾਈ ਰਿਲੀਜ਼ ਲਈ ਪ੍ਰਮਾਣਿਤ ਹਰੇਕ ਫਿਲਮ ਨੂੰ ਇੱਕ ਬਹੁ-ਭਾਸ਼ਾਈ ਪ੍ਰਮਾਣ ਪੱਤਰ ਪ੍ਰਾਪਤ ਹੋਵੇਗਾ, ਜਿਸ ਵਿੱਚ ਉਨ੍ਹਾਂ ਸਾਰੀਆਂ ਭਾਸ਼ਾਵਾਂ ਦਾ ਸਪਸ਼ਟ ਜ਼ਿਕਰ ਹੋਵੇਗਾ ਜਿਨ੍ਹਾਂ ਵਿੱਚ ਫਿਲਮ ਨੂੰ ਮਨਜ਼ੂਰੀ ਦਿੱਤੀ ਗਈ ਹੈ। ਪੈਨ-ਇੰਡੀਆ ਸਿਨੇਮਾ ਦੇ ਵਧ ਰਹੇ ਰੁਝਾਨ ਨੂੰ ਦੇਖਦੇ ਹੋਏ, ਬਹੁ-ਭਾਸ਼ਾਈ ਫਿਲਮ ਪ੍ਰਮਾਣਨ ਪਹਿਲ ਦਾ ਉਦੇਸ਼ ਫਿਲਮ ਨਿਰਮਾਤਾਵਾਂ ਨੂੰ ਦੇਸ਼ ਭਰ ਵਿੱਚ ਵਿਭਿੰਨ ਭਾਸ਼ਾਈ ਦਰਸ਼ਕਾਂ ਤੱਕ ਪਹੁੰਚਣ ਲਈ ਇੱਕ ਸਹਿਜ ਵਿਵਸਥਾ ਪ੍ਰਦਾਨ ਕਰਨਾ ਹੈ।
ਬਹੁ-ਭਾਸ਼ਾਈ ਫਿਮਲ ਪ੍ਰਮਾਣਨ ਦੀਆਂ ਮੁੱਖ ਵਿਸ਼ੇਸ਼ਤਾਵਾਂ:
ਸਿੰਗਲ ਐਪਲੀਕੇਸ਼ਨ : ਈ-ਸਿਨੇਪ੍ਰਮਾਣ ਪੋਰਟਲ ਰਾਹੀਂ ਇਕੱਠਿਆਂ ਸਾਰੀਆਂ ਭਾਸ਼ਾਵਾਂ ਵਿੱਚ ਸੰਸਕਰਣ ਅਪਲੋਡ ਅਤੇ ਜਮ੍ਹਾਂ ਕਰ ਸਕਣਗੇ ।
ਏਕੀਕ੍ਰਿਤ ਪ੍ਰਮਾਣ ਪੱਤਰ : ਹੁਣ ਇੱਕ ਹੀ ਪ੍ਰਮਾਣ ਪੱਤਰ ਜਾਰੀ ਕੀਤਾ ਜਾਵੇਗਾ। ਇਹ ਬਹੁ-ਭਾਸ਼ਾਈ ਦਰਜਾ ਪ੍ਰਦਾਨ ਕਰੇਗਾ ਅਤੇ ਸਾਰੀਆਂ ਪ੍ਰਮਾਣਿਤ ਭਾਸ਼ਾਵਾਂ ਦਾ ਵੇਰਵਾ ਪ੍ਰਦਾਨ ਕਰੇਗਾ।
ਸੁਚਾਰੂ ਪ੍ਰਕਿਰਿਆ: ਸੰਪੂਰਨ ਐਪਲੀਕੇਸ਼ਨ ਪ੍ਰਕਿਰਿਆ ਇੱਕ ਹੀ ਖੇਤਰੀ ਦਫ਼ਤਰ ਰਾਹੀਂ ਕੀਤੀ ਜਾਵੇਗੀ, ਜਿਸ ਨਾਲ ਕੁਸ਼ਲਤਾ ਅਤੇ ਇਕਸਾਰਤਾ ਯਕੀਨੀ ਬਣਾਈ ਜਾਵੇਗੀ।
ਕੇਂਦਰੀ ਫਿਲਮ ਪ੍ਰਮਾਣਨ ਬੋਰਡ ਭਾਰਤੀ ਫਿਲਮ ਇੰਡਸਟਰੀ ਦੀਆਂ ਬਦਲਦੀਆਂ ਜ਼ਰੂਰਤਾਂ ਦੇ ਅਨੁਸਾਰ ਫਿਲਮ ਪ੍ਰਮਾਣਨ ਪ੍ਰਕਿਰਿਆ ਵਿੱਚ ਪਾਰਦਰਸ਼ਿਤਾ, ਕੁਸ਼ਲਤਾ ਅਤੇ ਸੌਖ ਨੂੰ ਵਧਾਉਣ ਲਈ ਪ੍ਰਤੀਬੱਧ ਹੈ।
*** *** *** ***
ਸੌਰਭ ਖੇਕਡੇ /ਪਰਸ਼ੂਰਾਮ ਕੋਰ/ਏਕੇ
(Release ID: 2190411)
Visitor Counter : 3