ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਭਾਰਤ-ਕੈਨੇਡਾ ਸੰਯੁਕਤ ਬਿਆਨ: ਵਪਾਰ ਅਤੇ ਨਿਵੇਸ਼ 'ਤੇ ਵਰ੍ਹੇ 2025 ਮੰਤਰੀ ਪੱਧਰੀ ਗੱਲਬਾਤ

Posted On: 14 NOV 2025 9:22AM by PIB Chandigarh

ਕੈਨੇਡਾ ਦੇ ਨਿਰਯਾਤ ਪ੍ਰਮੋਸ਼ਨ, ਅੰਤਰਰਾਸ਼ਟਰੀ ਵਪਾਰ ਅਤੇ ਆਰਥਿਕ ਵਿਕਾਸ ਮੰਤਰੀ ਮਨਿੰਦਰ ਸਿੱਧੂ ਨੇ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਦੇ ਸੱਦੇ 'ਤੇ 11 ਤੋਂ 14 ਨਵੰਬਰ, 2025 ਤੱਕ ਭਾਰਤ ਦਾ ਅਧਿਕਾਰਤ ਦੌਰਾ ਕੀਤਾ।

ਕੈਨੇਡਾ ਦੇ ਕਨਾਨਸਕੀਸ ਵਿੱਚ ਜੀ7 ਮੀਟਿੰਗ ਦੌਰਾਨ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵੱਲੋਂ ਆਪਣੀ ਦੁਵੱਲੀ ਮੀਟਿੰਗ ਵਿੱਚ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਅਤੇ 13 ਅਕਤੂਬਰ, 2025 ਦੇ ਵਿਦੇਸ਼ ਮੰਤਰੀਆਂ ਦੇ ਸਾਂਝੇ ਬਿਆਨ: "ਇੱਕ ਮਜ਼ਬੂਤ ​​ਭਾਈਵਾਲੀ ਦੀ ਦਿਸ਼ਾ ਵਿੱਚ ਨਵੀਂ ਗਤੀ" ਜਿਸ ਵਿੱਚ ਵਪਾਰ ਨੂੰ ਦੁਵੱਲੇ ਆਰਥਿਕ ਵਿਕਾਸ ਦੇ ਨੀਂਹ ਪੱਥਰ ਵਜੋਂ ਪਛਾਣਿਆ ਗਿਆ ਹੈ। ਦੋਵਾਂ ਵਪਾਰ ਮੰਤਰੀਆਂ ਨੇ ਵਪਾਰ ਅਤੇ ਨਿਵੇਸ਼ (ਐੱਮਡੀਟੀਆਈ) 'ਤੇ ਮੰਤਰੀ ਪੱਧਰੀ ਗੱਲਬਾਤ ਦੇ 7ਵੇਂ ਸੰਸਕਰਣ ਦਾ ਆਯੋਜਨ ਕੀਤਾ। ਮੰਤਰੀਆਂ ਨੇ ਭਾਰਤ-ਕੈਨੇਡਾ ਆਰਥਿਕ ਭਾਈਵਾਲੀ ਦੀ ਮਜ਼ਬੂਤੀ ਅਤੇ ਨਿਰੰਤਰਤਾ ਦੀ ਪੁਸ਼ਟੀ ਕੀਤੀ। ਦੋਵਾਂ ਮੰਤਰੀਆਂ ਨੇ ਨਿਰੰਤਰ ਗੱਲਬਾਤ, ਆਪਸੀ ਸਨਮਾਨ ਅਤੇ ਦੂਰਦਰਸ਼ੀ ਪਹਿਲਕਦਮੀਆਂ ਰਾਹੀਂ ਦੁਵੱਲੇ ਸਹਿਯੋਗ ਨੂੰ ਮਜ਼ਬੂਤ ​​ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ।

ਵਸਤੂਆਂ ਅਤੇ ਸੇਵਾਵਾਂ ਦੇ ਦੁਵੱਲੇ ਵਪਾਰ ਵਿੱਚ, ਮੰਤਰੀਆਂ ਨੇ ਮਜ਼ਬੂਤ ​​ਵਾਧੇ ਦਾ ਜ਼ਿਕਰ ਕੀਤਾ, ਜੋ ਵਰ੍ਹੇ 2024 ਵਿੱਚ 23.66 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚ ਗਈ, ਜਿਸ ਦਾ ਵਪਾਰਕ ਮੁੱਲ ਲਗਭਗ 8.98 ਬਿਲੀਅਨ ਅਮਰੀਕੀ ਡਾਲਰ ਸੀ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 10 ਪ੍ਰਤੀਸ਼ਤ ਦਾ ਮਹੱਤਵਪੂਰਨ ਵਾਧਾ ਹੈ। ਮੰਤਰੀਆਂ ਨੇ ਭਾਰਤ-ਕੈਨੇਡਾ ਆਰਥਿਕ ਭਾਈਵਾਲੀ ਦੀ ਮਜ਼ਬੂਤੀ ਅਤੇ ਲਚਕੀਲੇਪਣ ਦੀ ਪੁਸ਼ਟੀ ਕੀਤੀ ਅਤੇ ਵਪਾਰ ਅਤੇ ਨਿਵੇਸ਼ ਦੇ ਮੌਕਿਆਂ ਨੂੰ ਪ੍ਰਦਾਨ ਕਰਨ ਲਈ ਨਿੱਜੀ ਖੇਤਰ ਨਾਲ ਨਿਰੰਤਰ ਸ਼ਮੂਲੀਅਤ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਦੋ-ਪੱਖੀ ਨਿਵੇਸ਼ ਪ੍ਰਵਾਹਾਂ ਦੇ ਨਿਰੰਤਰ ਵਿਸਥਾਰ ਦਾ ਸਵਾਗਤ ਕੀਤਾ, ਜਿਸ ਵਿੱਚ ਭਾਰਤ ਵਿੱਚ ਮਹੱਤਵਪੂਰਨ ਕੈਨੇਡੀਅਨ ਸੰਸਥਾਗਤ ਨਿਵੇਸ਼ ਅਤੇ ਕੈਨੇਡਾ ਵਿੱਚ ਭਾਰਤੀ ਫਰਮਾਂ ਦੀ ਵੱਧ ਰਹੀ ਮੌਜੂਦਗੀ ਸ਼ਾਮਲ ਹੈ, ਜੋ ਦੋਵਾਂ ਅਰਥਵਿਵਸਥਾਵਾਂ ਵਿੱਚ ਹਜ਼ਾਰਾਂ ਨੌਕਰੀਆਂ ਪੈਦਾ ਕਰਦੀਆਂ ਹਨ। ਮੰਤਰੀਆਂ ਨੇ ਇੱਕ ਪਾਰਦਰਸ਼ੀ ਅਤੇ ਅਨੁਮਾਨਯੋਗ ਨਿਵੇਸ਼ ਵਾਤਾਵਰਣ ਨੂੰ ਬਣਾਈ ਰੱਖਣ ਅਤੇ ਤਰਜੀਹੀ ਅਤੇ ਉੱਭਰ ਰਹੇ ਖੇਤਰਾਂ ਵਿੱਚ ਡੂੰਘੇ ਸਹਿਯੋਗ ਦੇ ਮੌਕਿਆਂ ਦੀ ਖੋਜ ਕਰਨ ਲਈ ਵਚਨਬੱਧਤਾ ਪ੍ਰਗਟਾਈ।

ਮੰਤਰੀਆਂ ਨੇ ਰਣਨੀਤਕ ਖੇਤਰਾਂ ਵਿੱਚ ਭਾਰਤ ਅਤੇ ਕੈਨੇਡਾ ਵਿਚਕਾਰ ਮਜ਼ਬੂਤ ​​ਪੂਰਕਤਾਵਾਂ ‘ਤੇ ਵੀ ਧਿਆਨ ਦਿੱਤਾ ਜੋ ਟਿਕਾਊ ਵਿਕਾਸ ਅਤੇ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਦੇ ਹਨ । ਇਹ ਵਪਾਰ ਲਈ ਨਵੇਂ ਮੌਕੇ ਪ੍ਰਦਾਨ ਕਰਦੇ ਹਨ। ਇਹ ਸਵੀਕਾਰ ਕਰਦੇ ਹੋਏ ਕਿ ਇਨ੍ਹਾਂ ਖੇਤਰਾਂ ਲਈ ਦੋਵਾਂ ਪੱਖਾਂ ਦੇ ਸਬੰਧਿਤ ਹਿੱਤਧਾਰਕਾਂ ਵਿਚਕਾਰ ਵੱਖ-ਵੱਖ ਡੋਮੇਨ- ਪੱਧਰੀ ਸਹਿਯੋਗ ਦੀ ਜ਼ਰੂਰਤ ਹੋਵੇਗੀ, ਮੰਤਰੀਆਂ ਨੇ:

• ਊਰਜਾ ਤਬਦੀਲੀ ਅਤੇ ਨਵੇਂ ਯੁੱਗ ਦੇ ਉਦਯੋਗਿਕ ਵਿਸਥਾਰ ਲਈ ਜ਼ਰੂਰੀ ਮਹੱਤਵਪੂਰਨ ਖਣਿਜਾਂ ਅਤੇ ਸਵੱਛ ਊਰਜਾ ਸਹਿਯੋਗ ਵਿੱਚ ਲੰਬੇ ਸਮੇਂ ਦੀ ਸਪਲਾਈ ਚੇਨ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਲਈ ਸਹਿਮਤ ਹੋਏ।

• ਭਾਰਤ ਵਿੱਚ ਕੈਨੇਡਾ ਦੀ ਸਥਾਪਿਤ ਮੌਜੂਦਗੀ ਅਤੇ ਭਾਰਤ ਦੇ ਹਵਾਬਾਜ਼ੀ ਖੇਤਰ ਦੇ ਵਿਕਾਸ ਦਾ ਲਾਭ ਉਠਾਉਂਦੇ ਹੋਏ, ਏਅਰੋਸਪੇਸ ਅਤੇ ਦੋਹਰੀ-ਵਰਤੋਂ ਸਮਰੱਥਾ ਭਾਈਵਾਲੀ ਵਿੱਚ ਨਿਵੇਸ਼ ਅਤੇ ਵਪਾਰ ਦੇ ਮੌਕਿਆਂ ਦੀ ਪਛਾਣ ਕਰਨ ਅਤੇ ਵਿਸਤਾਰ ਕਰਨ ਲਈ ਸਹਿਮਤ ਹੋਏ।

ਸਪਲਾਈ ਚੇਨ ਦੀ ਲਚਕਤਾ ਦੀ ਮਹੱਤਤਾ ਨੂੰ ਪਛਾਣਦੇ ਹੋਏ, ਮੰਤਰੀਆਂ ਨੇ ਵਿਸ਼ਵਵਿਆਪੀ ਘਟਨਾਕ੍ਰਮਾਂ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਉਨ੍ਹਾਂ ਨੇ ਹਾਲੀਆ ਰੁਕਾਵਟਾਂ ਤੋਂ ਸਿੱਖੇ ਸਬਕਾਂ 'ਤੇ ਚਰਚਾ ਕੀਤੀ। ਉਨ੍ਹਾਂ ਨੇ ਖੇਤੀਬਾੜੀ ਸਮੇਤ ਮਹੱਤਵਪੂਰਨ ਖੇਤਰਾਂ ਵਿੱਚ ਲਚਕਤਾ ਨੂੰ ਮਜ਼ਬੂਤ ​​ਕਰਨ ਦੀ ਸਾਰਥਕਤਾ ਅਤੇ ਲੰਬੇ ਸਮੇਂ ਦੀ ਆਰਥਿਕ ਸਥਿਰਤਾ ਲਈ ਵਿਭਿੰਨ ਅਤੇ ਭਰੋਸੇਮੰਦ ਸਪਲਾਈ ਚੇਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

ਮੰਤਰੀਆਂ ਨੇ ਦੁਵੱਲੇ ਆਰਥਿਕ ਸਬੰਧਾਂ ਨੂੰ ਮਜ਼ਬੂਤ ​​ਕਰਨ ਵਿੱਚ ਹੋਈ ਪ੍ਰਗਤੀ 'ਤੇ ਸੰਤੁਸ਼ਟੀ ਪ੍ਰਗਟ ਕੀਤੀ। ਉਨ੍ਹਾਂ ਨੇ ਵਿਸ਼ਵਵਿਆਪੀ ਵਿਕਾਸ, ਉੱਭਰ ਰਹੀਆਂ ਸਪਲਾਈ ਚੇਨਸ ਅਤੇ ਵਪਾਰ ਗਤੀਸ਼ੀਲਤਾ ਨੂੰ ਦਰਸਾਉਣ ਲਈ ਆਰਥਿਕ ਭਾਈਵਾਲੀ ਨੂੰ ਉੱਨਤ ਕਰਨ ਦੀ ਆਪਣੀ ਸਾਂਝੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਦੁਵੱਲੇ ਸੰਵਾਦ ਵਿੱਚ ਗਤੀ ਬਣਾਈ ਰੱਖਣ ਅਤੇ ਲੋਕਾਂ ਦਰਮਿਆਨ ਸਬੰਧਾਂ ਨੂੰ ਉਤਸ਼ਾਹਿਤ ਕਰਨ ਦੇ ਮਹੱਤਵ 'ਤੇ ਜ਼ੋਰ ਦਿੱਤਾ, ਜੋ ਸਾਂਝੇਦਾਰੀ ਨੂੰ ਇੱਕ ਮਜ਼ਬੂਤ ​​ਨੀਂਹ ਪ੍ਰਦਾਨ ਕਰਦੇ ਹਨ। 

ਮੰਤਰੀਆਂ ਨੇ ਅਗਲੇ ਸਾਲ ਦੇ ਸ਼ੁਰੂ ਵਿੱਚ ਕੈਨੇਡਾ ਅਤੇ ਭਾਰਤ ਦੋਵਾਂ ਦੇ ਵਪਾਰ ਅਤੇ ਨਿਵੇਸ਼ ਭਾਈਚਾਰੇ ਨਾਲ ਮੰਤਰੀ ਪੱਧਰੀ ਗੱਲਬਾਤ ਜਾਰੀ ਰੱਖਣ 'ਤੇ ਸਹਿਮਤੀ ਪ੍ਰਗਟ ਕੀਤੀ।

ਉਨ੍ਹਾਂ ਨੇ ਅਗਲੇ ਕਦਮਾਂ 'ਤੇ ਵਿਚਾਰ ਕਰਦੇ ਸਮੇਂ ਨਜ਼ਦੀਕੀ ਸੰਪਰਕ ਬਣਾਈ ਰੱਖਣ 'ਤੇ ਸਹਿਮਤੀ ਪ੍ਰਗਟ ਕੀਤੀ ਅਤੇ ਨਵੀਂ ਦਿੱਲੀ ਵਿੱਚ ਆਯੋਜਿਤ ਰਚਨਾਤਮਕ ਅਤੇ ਦੂਰਦਰਸ਼ੀ ਚਰਚਾਵਾਂ ਨੂੰ ਸਵੀਕਾਰ ਕਰਦੇ ਹੋਏ ਆਪਣੀ ਗੱਲ ਸਮਾਪਤ ਕੀਤੀ ।

*****

ਅਭਿਸ਼ੇਕ ਦਿਯਾਲ/ਸ਼ਬੀਰ ਆਜ਼ਾਦ


(Release ID: 2190398) Visitor Counter : 5