ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਭਗਵਾਨ ਬਿਰਸਾ ਮੁੰਡਾ ਜੀ ਦੀ 150ਵੀਂ ਜਯੰਤੀ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ


ਭਗਵਾਨ ਬਿਰਸਾ ਮੁੰਡਾ ਜੀ ਸਿਰਫ਼ ਜਨਜਾਤੀ ਸਮਾਜ ਦੇ ਹੀ ਨਹੀਂ, ਸਗੋਂ ਪੂਰੇ ਦੇਸ਼ ਦੇ ਮਾਣ ਹਨ

ਜਨਜਾਤੀਯ ਪਹਿਚਾਣ ਅਤੇ ਭਾਰਤੀ ਸਵੈ-ਮਾਣ ਦੇ ਪ੍ਰਤੀਕ ਅਤੇ ਮਹਾਨ ਸੁਤੰਤਰਤਾ ਸੈਨਾਨੀ ਧਰਤੀ ਆਬਾ ਭਗਵਾਨ ਬਿਰਸਾ ਮੁੰਡਾ ਜੀ ਨੂੰ ਉਨ੍ਹਾਂ ਦੀ ਜਯੰਤੀ ‘ਤੇ ਨਮਨ

ਪ੍ਰਧਾਨ ਮੰਤਰੀ ਮੋਦੀ ਜੀ ਨੇ ਭਗਵਾਨ ਬਿਰਸਾ ਮੁੰਡਾ ਜੀ ਦੀ ਜਯੰਤੀ ਨੂੰ ‘ਜਨਜਾਤੀਯ ਗੌਰਵ ਦਿਵਸ’ ਦੇ ਰੂਪ ਵਿੱਚ ਮਨਾਉਣ ਦੀ ਸ਼ੁਰੂਆਤ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ ਹੈ

ਧਰਤੀ ਆਬਾ ਨੇ ਇੱਕ ਪਾਸੇ ਆਦਿਵਾਸੀ ਸਮਾਜ ਨੂੰ ਆਪਣੇ ਸੱਭਿਆਚਾਰ ਅਤੇ ਅਧਿਕਾਰਾਂ ਦੀ ਰੱਖਿਆ ਲਈ ਪ੍ਰੇਰਿਤ ਕੀਤਾ, ਉੱਥੇ ਹੀ ਦੂਸਰੇ ਪਾਸੇ ਅੰਗ੍ਰੇਜ਼ੀ ਹਕੂਮਤ ਦੇ ਵਿਰੁੱਧ ਉਨ੍ਹਾਂ ਨੂੰ ਇਕਜੁੱਟ ਕਰ ਕੇ ‘ਉਲਗੁਲਾਨ ਅੰਦੋਲਨ’ ਲਈ ਪ੍ਰੋਤਸਾਹਿਤ ਕੀਤਾ

ਭਗਵਾਨ ਬਿਰਸਾ ਮੁੰਡਾ ਜੀ ਦਾ ਜੀਵਨ ਹਰ ਇੱਕ ਰਾਸ਼ਟਰ ਪ੍ਰੇਮੀ ਲਈ ਪ੍ਰੇਰਣਾ ਦਾ ਬੇਮਿਸਾਲ ਸਰੋਤ ਹੈ

Posted On: 15 NOV 2025 3:42PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਭਗਵਾਨ ਬਿਰਸਾ ਮੁੰਡਾ ਜੀ ਦੀ 150ਵੀਂ ਜਯੰਤੀ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ‘X’ ‘ਤੇ ਪੋਸਟ ਵਿੱਚ ਕਿਹਾ ਕਿ “ਭਗਵਾਨ ਬਿਰਸਾ ਮੁੰਡਾ ਜੀ ਸਿਰਫ਼ ਜਨਜਾਤੀ ਸਮਾਜ ਦੇ ਹੀ ਨਹੀਂ, ਸਗੋਂ ਪੂਰੇ ਦੇਸ਼ ਦੇ ਮਾਣ ਹਨ। ਅੱਜ ਪੂਰਾ ਦੇਸ਼ ਖੁਸ਼ੀ ਨਾਲ ਉਨ੍ਹਾਂ ਦੀ 150ਵੀਂ ਜਯੰਤੀ ਅਤੇ ‘ਜਨਜਾਤੀਯ ਗੌਰਵ ਦਿਵਸ’ ਮਨਾ ਰਿਹਾ ਹੈ। ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕਰਕੇ ਸੁਤੰਤਰਤਾ ਅੰਦੋਲਨ ਅਤੇ ਮਾਤ੍ਰਿਭੂਮੀ ਵਿੱਚ ਰੱਖਿਆ ਦੇ ਪ੍ਰਤੀ ਉਨ੍ਹਾਂ ਦੇ ਅਟੁੱਟ ਸੰਕਲਪ ਨੂੰ ਨਮਨ ਕੀਤਾ।”

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ “ਜਨਜਾਤੀ ਪਹਿਚਾਣ ਅਤੇ ਭਾਰਤੀ ਸਵੈ-ਮਾਨ ਦੇ ਪ੍ਰਤੀਕ ਅਤੇ ਮਹਾਨ ਸੁਤੰਤਰਤਾ ਸੈਨਾਨੀ ਧਰਤੀ ਆਬਾ ਭਗਵਾਨ ਬਿਰਸਾ ਮੁੰਡਾ ਜੀ ਨੂੰ ਉਨ੍ਹਾਂ ਦੀ ਜਯੰਤੀ ‘ਤੇ ਨਮਨ। ਮੋਦੀ ਜੀ ਨੇ ਉਨ੍ਹਾਂ ਦੀ ਜਯੰਤੀ ਨੂੰ ‘ਜਨਜਾਤੀਯ ਗੌਰਵ ਦਿਵਸ’ ਦੇ ਰੂਪ ਵਿੱਚ ਮਨਾਉਣ ਦੀ ਸ਼ੁਰੂਆਤ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ ਹੈ। ਧਰਤੀ ਆਬਾ ਨੇ ਇੱਕ ਪਾਸੇ ਆਦਿਵਾਸੀ ਸਮਾਜ ਨੂੰ ਆਪਣੇ ਸੱਭਿਆਚਾਰ ਅਤੇ ਅਧਿਕਾਰਾਂ ਦੀ ਰੱਖਿਆ ਲਈ ਪ੍ਰੇਰਿਤ ਕੀਤਾ, ਉੱਥੇ ਹੀ ਦੂਸਰੇ ਪਾਸੇ ਅੰਗ੍ਰੇਜ਼ੀ ਹਕੂਮਤ ਦੇ ਵਿਰੁੱਧ ਉਨ੍ਹਾਂ ਨੂੰ ਇਕਜੁੱਟ ਕਰਕੇ ‘ਉਲਗੁਲਾਨ ਅੰਦੋਲਨ’ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਦਾ ਜੀਵਨ ਹਰ ਇੱਕ ਰਾਸ਼ਟਰ ਪ੍ਰੇਮੀ ਲਈ ਪ੍ਰੇਰਣਾ ਦਾ  ਬੇਮਿਸਾਲ ਸਰੋਤ ਹੈ।”

*****

ਆਰਕੇ/ਆਰਆਰ/ਪੀਐੱਸ


(Release ID: 2190397) Visitor Counter : 3