ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਵੇਵਸ ਬਜ਼ਾਰ ਅਤੇ ਅਹਾ ਦੁਆਰਾ ਸੰਚਾਲਿਤ ਅਤੇ ਪ੍ਰੋਡਿਊਸਰ ਬਜ਼ਾਰ ਅਤੇ ਇੰਡੀਆਜੌਏ ਦੁਆਰਾ ਆਯੋਜਿਤ ਇੰਡੀਆਜੌਏ ਬੀ2ਬੀ 2025 ਨੇ ਭਾਰਤ ਦੀ ਰਚਨਾਤਮਕ ਅਰਥਵਿਵਸਥਾ ਨੂੰ ਮਜ਼ਬੂਤ ਕੀਤਾ ਇੰਡੀਆਜੌਏ ਬੀ2ਬੀ 2025 ਨੇ ਏਵੀਜੀਸੀ-ਐਕਸਆਰ ਅਤੇ ਫਿਲਮ ਉਦਯੋਗ ਦੇ ਪ੍ਰਮੁੱਖ ਕੇਂਦਰ ਦੇ ਰੂਪ ਵਿੱਚ ਹੈਦਰਾਬਾਦ ਦੀ ਸਥਿਤੀ ਨੂੰ ਮਜ਼ਬੂਤ ਕੀਤਾ
ਇੰਡੀਆਜੌਏ ਬੀ2ਬੀ 2025 ਨੇ ਏਵੀਜੀਸੀ-ਐਕਸਆਰ ਅਤੇ ਫਿਲਮ ਉਦਯੋਗ ਦੇ ਪ੍ਰਮੁੱਖ ਕੇਂਦਰ ਦੇ ਰੂਪ ਵਿੱਚ ਹੈਦਰਾਬਾਦ ਦੀ ਸਥਿਤੀ ਨੂੰ ਮਜ਼ਬੂਤ ਕੀਤਾ
Posted On:
11 NOV 2025 4:50PM by PIB Chandigarh
‘ਇੰਡੀਆਜੌਏ ਬੀ2ਬੀ 2025 ਪਹਿਲ’ ਜਿਸ ਵਿੱਚ ਭਾਰਤੀ ਫਿਲਮ ਬਜ਼ਾਰ ਅਤੇ ਵੇਵਸ ਐਨੀਮੇਸ਼ਨ ਬਜ਼ਾਰ ਸ਼ਾਮਲ ਸਨ, ਦਾ ਸਫ਼ਲ ਆਯੋਜਨ ਵੇਵਸ ਬਜ਼ਾਰ, ਪ੍ਰੋਡਿਊਸਰ ਬਜ਼ਾਰ ਅਤੇ ਅਹਾ ਦੇ ਸਹਿਯੋਗ ਨਾਲ ਇੰਡੀਆਜੌਏ ਪ੍ਰੋਗਰਾਮ ਵਿੱਚ ਕੀਤਾ ਗਿਆ। ਇਸ ਨਾਲ ਏਵੀਜੀਸੀ-ਐਕਸਆਰ (ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ, ਕੌਮਿਕਸ ਅਤੇ ਐਕਸਟੈਂਡਿਡ ਰਿਐਲਿਟੀ) ਅਤੇ ਫਿਲਮ ਉਦਯੋਗ ਲਈ ਇੱਕ ਮੋਹਰੀ ਕੇਂਦਰ ਵਜੋਂ ਹੈਦਰਾਬਾਦ ਦੀ ਸਥਿਤੀ ਹੋਰ ਮਜ਼ਬੂਤ ਹੋਈ।
ਇਸ ਵਰ੍ਹੇ ਦੇ ਐਡੀਸ਼ਨ ਵਿੱਚ ਦੇਸ਼ ਭਰ ਤੋਂ 120 ਵਿਕ੍ਰੇਤਾਵਾਂ ਅਤੇ 35 ਖਰੀਦਦਾਰਾਂ ਨੇ ਹਿੱਸਾ ਲਿਆ, ਜਿਸ ਨਾਲ ਸਹਿ-ਨਿਰਮਾਣ, ਸਮੱਗਰੀ ਲਾਇਸੈਂਸਿੰਗ ਅਤੇ ਰਣਨੀਤਕ ਸਹਿਯੋਗ ਦੇ ਲਈ ਇੱਕ ਮਜ਼ਬੂਤ ਪਲੈਟਫਾਰਮ ਤਿਆਰ ਹੋਇਆ। ਇਸ ਪ੍ਰੋਗਰਾਮ ਦੌਰਾਨ ਸਪ੍ਰਾਊਟਸ ਸਟੂਡੀਓ ਨੇ ਪ੍ਰੋਡਿਊਸਰ ਬਜ਼ਾਰ ਦੁਆਰਾ ਸੰਚਾਲਿਤ ਵੇਵਸ ਐਨੀਮੇਸ਼ਨ ਬਜ਼ਾਰ ਅਤੇ ਭਾਰਤੀ ਫਿਲਮ ਬਜ਼ਾਰ ਨਾਲ ਜੁੜੀ ਬੌਧਿਕ ਸੰਪਦਾ ਨੂੰ ਸਮਰਥਨ ਲਈ 6 ਕਰੋੜ ਰੁਪਏ ਦੇ ਫੰਡ ਦਾ ਐਲਾਨ ਕੀਤਾ।
ਵੇਵਸ ਦਾ ਐਨੀਮੇਸ਼ਨ ਬਜ਼ਾਰ
ਵੇਵਸ ਦੇ ਐਨੀਮੇਸ਼ਨ ਬਜ਼ਾਰ ਵਿੱਚ 18 ਉਭਰਦੇ ਰਚਨਾਕਾਰਾਂ ਅਤੇ ਬੌਧਿਕ ਸੰਪਦਾ ਧਾਰਕਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ, ਜੋ ਐਨੀਮੇਸ਼ਨ ਅਤੇ ਨਵੇਂ ਮੀਡੀਆ ਵਿੱਚ ਭਾਰਤ ਦੇ ਵਧਦੇ ਪ੍ਰਤਿਭਾ ਭੰਡਾਰ ਅਤੇ ਰਚਨਾਤਮਕਤਾ ਨੂੰ ਦਰਸਾਉਂਦੇ ਹਨ। ਇਸ ਬਜ਼ਾਰ ਨੇ ਕਹਾਣੀਕਾਰਾਂ, ਨਿਰਮਾਤਾਵਾਂ ਅਤੇ ਵਿਤਰਕਾਂ ਨੂੰ ਸਫ਼ਲਤਾਪੂਰਵਕ ਜੋੜਿਆ, ਜਿਸ ਨਾਲ ਸਾਰਥਕ ਚਰਚਾਵਾਂ ਅਤੇ ਸਾਂਝੇਦਾਰੀਆਂ ਹੋਈਆਂ ਜੋ ਭਾਰਤ ਦੇ ਮਨੋਰੰਜਨ ਈਕੋਸਿਸਟਮ ਨੂੰ ਅੱਗੇ ਵਧਾਉਣ ਵਿੱਚ ਮਦਦ ਕਰਨਗੀਆਂ।
ਇਸ ਵਰ੍ਹੇ ਦੇ ਐਡੀਸ਼ਨ ਵਿੱਚ ਪ੍ਰਮੁੱਖ ਖਰੀਦਦਾਰਾਂ ਵਿੱਚ ਅਹਾ, ਜੀ, ਸਪਿਰਿਟ ਮੀਡੀਆ, ਜੀਓ ਹੌਟਸਟਾਰ, ਸੁਰੇਸ਼ ਪ੍ਰੋਡਕਸ਼ਨ, ਈਟੀਵੀ ਵਿਨ, ਵਾਚੋ, ਨੌਰਥਸਟਾਰ ਐਂਟਰਟੇਨਮੈਂਟ ਅਤੇ ਅਲਫਾ ਪਿਕਚਰਸ ਸ਼ਾਮਲ ਸਨ। ਇਸ ਪਹਿਲ ਦੇ ਤਹਿਤ ਸਮੱਗਰੀ ਅਧਿਕਾਰ ਮੁਦ੍ਰੀਕਰਣ ਲਈ 24 ਕਰੋੜ ਰੁਪਏ ਦੇ ਪ੍ਰਸਤਾਵ ਰੱਖੇ ਗਏ ਅਤੇ ਸੰਭਾਵਿਤ ਭਾਗੀਦਾਰਾਂ ਦੇ ਨਾਲ ਉਨ੍ਹਾਂ ‘ਤੇ ਚਰਚਾ ਕੀਤੀ ਗਈ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ, ਸ਼੍ਰੀ ਸੰਜੈ ਜਾਜੂ ਨੇ ਉਦਘਾਟਨ ਸੈਸ਼ਨ ਦੌਰਾਨ ਕਿਹਾ:
“ਇਸ ਆਯੋਜਨ ਨਾਲ ਮਨੋਰੰਜਨ ਉਦਯੋਗ ਦੇ ਸਾਰੇ ਖੇਤਰਾਂ ਨੂੰ ਲਾਭ ਹੋਣ ਦੀ ਉਮੀਦ ਹੈ। ਵਿਕਰੇਤਾਵਾਂ ਅਤੇ ਖਰੀਦਦਾਰਾਂ ਨੂੰ ਇੱਕ ਹੀ ਪਲੈਟਫਾਰਮ ‘ਤੇ ਲਿਆਉਣ ਨਾਲ ਭਾਰਤ ਦੇ ਮਨੋਰੰਜਨ ਵਪਾਰ ਨੂੰ ਹੋਰ ਊਰਜਾ ਮਿਲੇਗੀ। ਜਿਸ ਤਰ੍ਹਾਂ ਆਈਪੀਐੱਲ ਨੇ ਭਾਰਤੀ ਕ੍ਰਿਕੇਟ ਵਿੱਚ ਕ੍ਰਾਂਤੀ ਲਿਆ ਦਿੱਤੀ, ਉਸੇ ਤਰ੍ਹਾਂ ਰਚਨਾਤਮਕਤਾ ਅਤੇ ਤਕਨਾਲੋਜੀ ਨੂੰ ਏਕੀਕ੍ਰਿਤ ਕਰਨ ਵਾਲੀ ਵੇਵਸ ਪਹਿਲ ਮਨੋਰੰਜਨ ਖੇਤਰ ਨੂੰ ਬਦਲ ਦੇਵੇਗੀ।”
ਇੰਡੀਆਜੌਏ ਵਿੱਚ ਵੇਵਸ ਬਜ਼ਾਰ ਦੇ ਨਾਲ ਸਹਿਯੋਗ ਨੇ ਸ਼ੁਰੂਆਤੀ ਪੜਾਅ ਦੇ ਸਟੂਡੀਓ ਨੂੰ ਹੁਲਾਰਾ ਦੇਣ ਅਤੇ ਗਲੋਬਲ ਦਰਸ਼ਕਾਂ ਲਈ “ਭਾਰਤ ਵਿੱਚ ਨਿਰਮਾਣ” ਸਮੱਗਰੀ ਨੂੰ ਹੁਲਾਰਾ ਦੇ ਕੇ ਪਹਿਲਕਦਮੀ ਨੂੰ ਹੋਰ ਜ਼ਿਆਦਾ ਮਜ਼ਬੂਤ ਕੀਤਾ ਹੈ।
ਉਤਸ਼ਾਹੀ ਭਾਗੀਦਾਰੀ ਅਤੇ ਪ੍ਰਭਾਵਸ਼ਾਲੀ ਕਾਰੋਬਾਰੀ ਨਤੀਜਿਆਂ ਦੇ ਨਾਲ ਇੰਡੀਆਜੌਏ ਬੀ2ਬੀ 2025 ਵਿੱਚ ਵੇਵਸ ਬਜ਼ਾਰ ਨੇ ਇੱਕ ਵਾਰ ਫਿਰ ਭਾਰਤ ਦੇ ਰਚਨਾਤਮਕ ਉਦਯੋਗਾਂ ਵਿੱਚ ਸਹਿਯੋਗ, ਇਨੋਵੇਸ਼ਨ ਅਤੇ ਵਿਕਾਸ ਨੂੰ ਹੁਲਾਰਾ ਦੇਣ ਵਾਲੇ ਇੱਕ ਪ੍ਰਮੁੱਖ ਪਲੈਟਫਾਰਮ ਦੇ ਰੂਪ ਵਿੱਚ ਆਪਣੀ ਭੂਮਿਕਾ ਨੂੰ ਮਜ਼ਬੂਤ ਕੀਤਾ ਹੈ।
ਇੰਡੀਆਜੌਏ 2025 ਵਿੱਚ ‘ਕ੍ਰਿਏਟ ਇਨ ਇੰਡੀਆ ਚੈਲੇਂਜ’ ਦੇ ਜੇਤੂਆਂ ਦਾ ਪ੍ਰਦਰਸ਼ਨ
ਇੰਡੀਆਜੌਏ 2025 ਵਿੱਚ ਵੇਵਸ ਬਜ਼ਾਰ ਪਵੇਲੀਅਨ ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਸਮਰਥਿਤ ‘ਕ੍ਰਿਏਟ ਇਨ ਇੰਡੀਆ ਚੈਲੇਂਜ’ (ਸੀਆਈਸੀ) ਜੇਤੂਆਂ ਦੇ ਪ੍ਰਦਰਸ਼ਨ ਦੀ ਵੀ ਮੇਜ਼ਬਾਨੀ ਕੀਤੀ। ਏਵੀਜੀਸੀ-ਐਕਸਆਰ ਖੇਤਰ ਦੇ 20 ਤੋਂ ਵੱਧ ਜੇਤੂਆਂ ਨੇ ਆਪਣੇ ਬੇਮਿਸਾਲ ਪ੍ਰੋਜੈਕਟਾਂ ਦਾ ਪ੍ਰਦਰਸ਼ਨ ਕੀਤਾ, ਜਿਨ੍ਹਾਂ ਵਿੱਚ ਵੀਆਰ ਹੈਡਸੈੱਟ, ਵਿਦਿਅਕ ਟੇਕ ਉਪਕਰਣ, ਗੇਮਿੰਗ ਪ੍ਰੋਟੋਟਾਈਪ,
ਐਨੀਮੇਸ਼ਨ ਫਿਲਮਾਂ ਅਤੇ ਸਿਨੇਮੈਟਿਕ ਆਈਪੀ ਸ਼ਾਮਲ ਸਨ, ਜਿਨ੍ਹਾਂ ਨੇ ਐਨੀਮੇਸ਼ਨ ਫਿਲਮ ਮੁਕਾਬਲਾ, ਇਨੋਵੇਟ2 ਐਜੂਕੇਟ ਹੈਂਡਹੈਲਡ ਡਿਵਾਈਸ ਚੈਲੇਂਜ, ਵੇਵਸ ਉੱਤਮਤਾ ਪੁਰਸਕਾਰ, ਐਕਸਆਰ ਕ੍ਰਿਏਟਰ ਹੈਕਾਥੌਨ ਅਤੇ ਅਨਰੀਅਲ ਸਿਨੇਮੈਟਿਕ ਚੈਲੇਂਜ ਜਿਹੇ ਮੁਕਾਬਲਿਆਂ ਰਾਹੀਂ ਵਿਕਸਿਤ ਕੀਤਾ ਗਿਆ ਸੀ।
ਨੌਜਵਾਨ ਇਨੋਵੇਟਰਸ ਨੇ ਸੂਚਨਾ ਅਤੇ ਪ੍ਰਸਾਰਣ ਸਕੱਤਰ ਸ਼੍ਰੀ ਸੰਜੈ ਜਾਜੂ ਦੇ ਨਾਲ ਗੱਲਬਾਤ ਕੀਤੀ ਅਤੇ ਵੇਵਸ ਪਹਿਲ ਦੇ ਤਹਿਤ ਆਪਣੀ ਰਚਨਾਮਤਕ ਯਾਤਰਾ ਅਤੇ ਇਨਕਿਊਬੇਸ਼ਨ ਅਨੁਭਵਾਂ ਨੂੰ ਸਾਂਝਾ ਕੀਤਾ। ਕਈ ਪ੍ਰਤੀਭਾਗੀਆਂ ਨੇ ‘ਪਿਚ ਟੂ ਡੀਲ’ ਨਾਮਕ ਇੱਕ ਬੀ2ਬੀ ਮਾਰਕਿਟਪਲੇਸ ਵਿੱਚ ਆਪਣੇ ਬੌਧਿਕ ਸੰਪਦਾ (ਆਈਪੀ) ਨੂੰ ਵੀ ਪੇਸ਼ ਕੀਤਾ, ਜੋ ਰਚਨਾਕਾਰਾਂ ਨੂੰ ਸੰਭਾਵਿਤ ਨਿਵੇਸ਼ਕਾਂ ਅਤੇ ਸਟੂਡੀਓ ਨਾਲ ਜੋੜਦਾ ਹੈ।
‘ਕ੍ਰਿਏਟ ਇਨ ਇੰਡੀਆ ਚੈਲੇਂਜ’ ਜੇਤੂਆਂ ਦੀ ਭਾਗੀਦਾਰੀ ਅਤੇ ਇੰਡੀਆਜੌਏ ਬੀ2ਬੀ 2025 ਦੀ ਸਫਲਤਾ ਨੌਜਵਾਨ ਰਚਨਾਕਾਰਾਂ ਨੂੰ ਮਜ਼ਬੂਤ ਬਣਾਉਣ, ਭਾਰਤ ਦੀ ਰਚਨਾਤਮਕ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਦੇਸ਼ ਨੂੰ ਮੀਡੀਆ, ਮਨੋਰੰਜਨ ਅਤੇ ਤਕਨਾਲੋਜੀ ਵਿੱਚ ਇਨੋਵੇਸ਼ਨ ਲਈ ਇੱਕ ਗਲੋਬਲ ਸੈਂਟਰ ਦੇ ਰੂਪ ਵਿੱਚ ਸਥਾਪਿਤ ਕਰਨ ਲਈ ਮੰਤਰਾਲੇ ਦੀ ਨਿਰੰਤਰ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ।
******
ਧਰਮੇਂਦਰ ਤਿਵਾਰੀ/ਮਹੇਸ਼ ਕੁਮਾਰ/ਐੱਸਜੇ
(Release ID: 2189732)
Visitor Counter : 2