ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਕਵੀ ਅਤੇ ਚਿੰਤਕ ਐਂਡੇ ਸ੍ਰੀ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ

Posted On: 10 NOV 2025 3:02PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪ੍ਰਸਿੱਧ ਕਵੀ ਅਤੇ ਚਿੰਤਕ ਐਂਡੇ ਸ੍ਰੀ ਦੇ ਦੇਹਾਂਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਐਂਡੇ ਸ੍ਰੀ ਦੇ ਦੇਹਾਂਤ ਨੇ ਸਾਡੇ ਸਭਿਆਚਾਰਕ ਅਤੇ ਬੌਧਿਕ ਖੇਤਰ ਵਿੱਚ ਇੱਕ ਡੂੰਘਾ ਖਲਾਅ ਪੈਦਾ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ, "ਉਨ੍ਹਾਂ ਦੇ ਵਿਚਾਰ ਤੇਲੰਗਾਨਾ ਦੀ ਆਤਮਾ ਨੂੰ ਦਰਸਾਉਂਦੇ ਸਨ। ਇੱਕ ਸ਼ਕਤੀਸ਼ਾਲੀ ਕਵੀ ਅਤੇ ਚਿੰਤਕ ਦੇ ਰੂਪ ਵਿੱਚ ਉਨ੍ਹਾਂ ਨੇ ਲੋਕਾਂ ਦੇ ਸੰਘਰਸ਼ਾਂ, ਇੱਛਾਵਾਂ ਅਤੇ ਅਮਰ ਭਾਵਨਾਵਾਂ ਨੂੰ ਪ੍ਰਗਟ ਕੀਤਾ। ਉਨ੍ਹਾਂ ਦੇ ਸ਼ਬਦਾਂ ਵਿੱਚ ਦਿਲਾਂ ਨੂੰ ਛੂਹਣ, ਲੋਕਾਂ ਨੂੰ ਇੱਕਜੁੱਟ ਕਰਨ ਅਤੇ ਸਮਾਜ ਦੇ ਸਮੂਹਿਕ ਦਿਲ ਦੀ ਧੜਕਣ ਨੂੰ ਆਕਾਰ ਦੇਣ ਦੀ ਤਾਕਤ ਸੀ। ਜਿਸ ਤਰ੍ਹਾਂ ਉਨ੍ਹਾਂ ਨੇ ਸਮਾਜਿਕ ਚੇਤਨਾ ਨੂੰ ਕਾਵਿਕ ਸੁੰਦਰਤਾ ਨਾਲ ਮਿਲਾਇਆ, ਉਹ ਸ਼ਾਨਦਾਰ ਸੀ।"

ਪ੍ਰਧਾਨ ਮੰਤਰੀ ਨੇ ਐੱਕਸ 'ਤੇ ਪੋਸਟ ਵਿੱਚ ਲਿਖਿਆ:

"ਐਂਡੇ ਸ੍ਰੀ ਦੇ ਦੇਹਾਂਤ ਨੇ ਸਾਡੇ ਸਭਿਆਚਾਰਕ ਅਤੇ ਬੌਧਿਕ ਦ੍ਰਿਸ਼ਟੀਕੋਣ ਵਿੱਚ ਇੱਕ ਡੂੰਘਾ ਖਲਾਅ ਪੈਦਾ ਕੀਤਾ ਹੈ। ਉਨ੍ਹਾਂ ਦੇ ਵਿਚਾਰ ਤੇਲੰਗਾਨਾ ਦੀ ਆਤਮਾ ਨੂੰ ਦਰਸਾਉਂਦੇ ਸਨ। ਇੱਕ ਉੱਘੇ ਕਵੀ ਅਤੇ ਚਿੰਤਕ ਹੋਣ ਕਰਕੇ, ਉਹ ਲੋਕਾਂ ਦੀ ਆਵਾਜ਼ ਸਨ ਅਤੇ ਉਨ੍ਹਾਂ ਦੇ ਸੰਘਰਸ਼ਾਂ, ਇੱਛਾਵਾਂ ਅਤੇ ਅਮਿੱਟ ਭਾਵਨਾਵਾਂ ਨੂੰ ਪ੍ਰਗਟ ਕਰਦੇ ਸਨ। ਉਨ੍ਹਾਂ ਦੇ ਸ਼ਬਦਾਂ ਵਿੱਚ ਦਿਲਾਂ ਨੂੰ ਝੰਜੋੜਣ, ਲੋਕਾਂ ਨੂੰ ਇੱਕਜੁੱਟ ਕਰਨ ਅਤੇ ਸਮਾਜ ਦੀ ਸਮੂਹਿਕ ਮਾਨਸਿਕਤਾ ਨੂੰ ਆਕਾਰ ਦੇਣ ਦੀ ਤਾਕਤ ਸੀ। ਜਿਸ ਤਰ੍ਹਾਂ ਉਨ੍ਹਾਂ ਨੇ ਸਮਾਜਿਕ ਚੇਤਨਾ ਨੂੰ ਕਾਵਿਕ ਸੁੰਦਰਤਾ ਨਾਲ ਮਿਲਾਇਆ, ਉਹ ਸ਼ਾਨਦਾਰ ਸੀ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਪ੍ਰਤੀ ਮੇਰੀਆਂ ਸੰਵੇਦਨਾਵਾਂ। ਓਮ ਸ਼ਾਂਤੀ।"

 


“అందె శ్రీ మరణం మన సాంస్కృతిక, మేధో ప్రపంచంలో పూడ్చలేని లోటు. ఆయన ఆలోచనలు తెలంగాణ ఆత్మను ప్రతిబింబిస్తాయి. ఒక గొప్ప కవి, మేధావి అయిన ఆయన, ప్రజల పోరాటాలకు , ఆకాంక్షలకు ,అకుంఠిత స్ఫూర్తికి గొంతుకగా నిలిచారు. ఆయన పదాలకు హృదయాలను కదిలించే శక్తి, అన్ని వర్గాల ప్రజల ఆకాంక్షలను ఏకం చేసే శక్తి,ప్రజల సాంఘిక హృదయస్పందనకి రూపం ఇచ్చే శక్తి ఉన్నాయి. ఆయన సామాజిక స్పృహను,సాహితీ సౌందర్యంతో మిళితం చేసిన విధానం అద్వితీయం. వారి కుటుంబసభ్యులకు,అభిమానులకు నా ప్రగాఢ సంతాపం తెలియజేస్తున్నాను. ఓం శాంతి."

************

ਐਮਜੇਪੀਐਸ/ਵੀਜੇ


(Release ID: 2188440) Visitor Counter : 6