ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇੱਕ ਲੇਖ ਸਾਂਝਾ ਕੀਤਾ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਸਾਡਾ ਰਾਸ਼ਟਰੀ ਗੀਤ 'ਵੰਦੇ ਮਾਤਰਮ' ਇੱਕ ਆਤਮ-ਵਿਸ਼ਵਾਸੀ, ਸਵੈ-ਨਿਰਭਰ ਅਤੇ ਉੱਭਰ ਰਹੇ ਵਿਕਸਿਤ ਭਾਰਤ 2047 ਦੇ ਦ੍ਰਿਸ਼ਟੀਕੋਣ ਨੂੰ ਪ੍ਰੇਰਿਤ ਕਰਦਾ ਰਿਹਾ ਹੈ
प्रविष्टि तिथि:
07 NOV 2025 2:54PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਂਦਰੀ ਮੰਤਰੀ ਸ਼੍ਰੀ ਅਮਿਤ ਸ਼ਾਹ ਵੱਲੋਂ ਬੰਕਿਮ ਚੰਦਰ ਚਟੋਪਾਧਿਆਇ ਵੱਲੋਂ ਲਿਖੇ ਭਾਰਤ ਦੇ ਰਾਸ਼ਟਰੀ ਗੀਤ, ਜੋ ਭਾਰਤ ਦੀ ਆਜ਼ਾਦੀ ਦਾ ਸਦੀਵੀ ਗੀਤ ਹੈ, 'ਤੇ ਲਿਖੇ ਇੱਕ ਲੇਖ ਨੂੰ ਸਾਂਝਾ ਕੀਤਾ। ਸ਼੍ਰੀ ਮੋਦੀ ਨੇ ਕਿਹਾ, "ਉਨ੍ਹਾਂ ਨੇ ਲਿਖਿਆ ਹੈ ਕਿ ਵੰਦੇ ਮਾਤਰਮ ਇੱਕ ਆਤਮ-ਵਿਸ਼ਵਾਸੀ, ਸਵੈ-ਨਿਰਭਰ ਅਤੇ ਉੱਭਰ ਰਹੇ ਵਿਕਸਿਤ ਭਾਰਤ 2047 ਦੇ ਦ੍ਰਿਸ਼ਟੀਕੋਣ ਨੂੰ ਪ੍ਰੇਰਿਤ ਕਰਦਾ ਰਿਹਾ ਹੈ।"
ਪ੍ਰਧਾਨ ਮੰਤਰੀ ਨੇ ਐੱਕਸ 'ਤੇ ਕੇਂਦਰੀ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਇੱਕ ਪੋਸਟ ਦੇ ਜਵਾਬ ਵਿੱਚ ਲਿਖਿਆ:
"ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ 'ਤੇ, ਕੇਂਦਰੀ ਮੰਤਰੀ ਸ਼੍ਰੀ @AmitShah ਬੰਕਿਮ ਚੰਦਰ ਚਟੋਪਾਧਿਆਇ ਵੱਲੋਂ ਲਿਖੇ ਭਾਰਤ ਦੇ ਰਾਸ਼ਟਰੀ ਗੀਤ, ਜੋ ਭਾਰਤ ਦੀ ਆਜ਼ਾਦੀ ਦਾ ਸਦੀਵੀ ਗੀਤ ਹੈ, ਦੇ ਬਾਰੇ ਲਿਖਦੇ ਹਨ। ਉਹ ਯਾਦ ਦਿਵਾਉਂਦੇ ਹਨ ਕਿ ਕਿਵੇਂ ਬਸਤੀਵਾਦੀ ਸ਼ਾਸਨ ਦੇ ਹਨੇਰੇ ਵਾਲੇ ਦਿਨਾਂ ਵਿੱਚ ਲਿਖਿਆ ਗਿਆ ਇਹ ਗੀਤ, ਸਭਿਆਚਾਰਕ ਮਾਣ ਅਤੇ ਸਭਿਅਤਾਵਾਦੀ ਰਾਸ਼ਟਰਵਾਦ ਦਾ ਸੁਮੇਲ ਕਰਦੇ ਹੋਏ, ਜਾਗ੍ਰਿਤੀ ਦੀ ਇੱਕ ਸਵੇਰ ਦਾ ਗੀਤ ਬਣ ਗਿਆ।"
ਉਨ੍ਹਾਂ ਨੇ ਲਿਖਿਆ ਕਿ ਵੰਦੇ ਮਾਤਰਮ ਇੱਕ ਆਤਮ-ਵਿਸ਼ਵਾਸੀ, ਸਵੈ-ਨਿਰਭਰ ਅਤੇ ਉੱਭਰ ਰਹੇ ਵਿਕਸਿਤ ਭਾਰਤ 2047 ਦੇ ਸਾਡੇ ਦ੍ਰਿਸ਼ਟੀਕੋਣ ਨੂੰ ਪ੍ਰੇਰਿਤ ਕਰਦਾ ਰਿਹਾ ਹੈ। ਇਸ ਲੇਖ ਨੂੰ ਜ਼ਰੂਰ ਪੜ੍ਹੋ।”
***************
ਐੱਮਜੇਪੀਐੱਸ/ਵੀਜੇ
(रिलीज़ आईडी: 2187642)
आगंतुक पटल : 24
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam