ਕਿਰਤ ਤੇ ਰੋਜ਼ਗਾਰ ਮੰਤਰਾਲਾ
ਡਾ. ਮਨਸੁਖ ਮਾਂਡਵੀਆ ਨੇ ਅੰਤਰਰਾਸ਼ਟਰੀ ਕਿਰਤ ਸੰਗਠਨ ਦੁਆਰਾ ਆਯੋਜਿਤ ਗਲੋਬਲ ਸੋਸ਼ਲ ਜਸਟਿਸ ਗੱਠਜੋੜ ਦੇ ਵਿਸ਼ੇਸ਼ ਵਿਚਾਰ-ਵਟਾਂਦਰੇ ਸੈਸ਼ਨ ਵਿੱਚ ਸਮਾਜਿਕ ਨਿਆਂ ਅੱਗੇ ਵਧਾਉਣ ਵਿੱਚ ਭਾਰਤ ਦੀ ਪ੍ਰਗਤੀ ਦਾ ਜ਼ਿਕਰ ਕੀਤਾ
ਕੇਂਦਰੀ ਕਿਰਤ ਮੰਤਰੀ ਨੇ ਦੁਵੱਲੇ ਆਲਮੀ ਸਮਾਜਿਕ ਵਿਕਾਸ ਸਮਾਗਮ ਦੇ ਮੌਕੇ ‘ਤੇ ਨੀਤੀ ਆਯੋਗ ਦੁਆਰਾ ਆਯੋਜਿਤ ਪ੍ਰੋਗਰਾਮ ਵਿੱਚ ਗਰੀਬੀ ਦੇ ਖ਼ਾਤਮੇ ਵਿੱਚ ਭਾਰਤ ਦੀ ਇਤਿਹਾਸਕ ਪ੍ਰਗਤੀ ਪ੍ਰਦਰਸ਼ਿਤ ਕੀਤੀ
ਡਾ. ਮਾਂਡਵੀਆ ਨੇ ਕਿਰਤ, ਹੁਨਰ ਅਤੇ ਸਮਾਜਿਕ ਸੁਰੱਖਿਆ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਰੋਮਾਨੀਆ, ਰੂਸ, ਕਤਰ, ਯੂਰਪੀ ਸੰਘ ਅਤੇ ਆਈਐੱਲਓ ਦੇ ਨੇਤਾਵਾਂ ਨਾਲ ਦੁਵੱਲੀ ਮੀਟਿੰਗਾਂ ਕੀਤੀਆਂ
प्रविष्टि तिथि:
06 NOV 2025 4:20PM by PIB Chandigarh
ਕੇਂਦਰੀ ਕਿਰਤ ਅਤੇ ਰੁਜ਼ਗਾਰ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਦੂਸਰੇ ਆਲਮੀ ਸਮਾਜਿਕ ਵਿਕਾਸ ਸੰਮੇਲਨ ਲਈ ਕਤਰ ਦੀ ਰਾਜਧਾਨੀ ਦੋਹਾ ਵਿੱਚ ਹਨ, ਜਿੱਥੇ ਉਨ੍ਹਾਂ ਨੇ ਉੱਚ-ਪੱਧਰੀ ਗੋਲਮੇਜ਼ ਅਤੇ ਪੂਰਨ ਸੈਸ਼ਨਾਂ ਵਿੱਚ ਗਰੀਬੀ ਦੇ ਖ਼ਾਤਮੇ ਅਤੇ ਸਮਾਜਿਕ ਸੰਭਾਲ ਵਿੱਚ ਭਾਰਤ ਦੀ ਪਰਿਵਰਤਨਸ਼ੀਲ ਯਾਤਰਾ ਦਾ ਜ਼ਿਕਰ ਕੀਤਾ।
ਨੀਤੀ ਆਯੋਗ ਵੱਲੋਂ ਕੱਲ੍ਹ ਆਯੋਜਿਤ ਪ੍ਰੋਗਰਾਮ "ਗਰੀਬੀ ਤੋਂ ਆਜ਼ਾਦੀ ਦੇ ਮਾਰਗ: ਆਖਰੀ ਵਿਅਕਤੀ ਨੂੰ ਵੀ ਸਸ਼ਕਤ ਬਣਾਉਣ ਵਿੱਚ ਭਾਰਤ ਦਾ ਤਜਰਬਾ" ਵਿੱਚ, ਡਾ. ਮਾਂਡਵੀਆ ਨੇ ਲਗਭਗ 25 ਕਰੋੜ ਲੋਕਾਂ ਨੂੰ ਬਹੁ-ਖੇਤਰੀ ਗਰੀਬੀ ਤੋਂ ਬਾਹਰ ਕੱਢਣ ਅਤੇ 64 ਪ੍ਰਤੀਸ਼ਤ ਤੋਂ ਵੱਧ ਆਬਾਦੀ ਤੱਕ ਸਮਾਜਿਕ ਸੁਰੱਖਿਆ ਦਾਇਰੇ ਦਾ ਵਿਸਤਾਰ ਕਰਨ ਵਿੱਚ ਭਾਰਤ ਦੀਆਂ ਉਪਲਬਧੀਆਂ ਪ੍ਰਦਰਸ਼ਿਤ ਕੀਤੀਆਂ। ਉਨ੍ਹਾਂ ਜ਼ੋਰ ਦਿੱਤਾ ਕਿ ਮਹਿਲਾਵਾਂ ਅਤੇ ਬੱਚੇ ਭਾਰਤ ਦੇ ਵਿਕਾਸ ਦੇ ਕੇਂਦਰ ਵਿੱਚ ਬਣੇ ਹੋਏ ਹਨ, ਜਿੱਥੇ 11.8 ਕਰੋੜ ਤੋਂ ਵੱਧ ਸਕੂਲੀ ਬੱਚਿਆਂ ਨੂੰ ਦੁਪਹਿਰ ਦਾ ਭੋਜਨ ਮਿਲ ਰਿਹਾ ਹੈ ਅਤੇ ਲੱਖਾਂ ਮਹਿਲਾਵਾਂ ਸਵੈ-ਸਹਾਇਤਾ ਸਮੂਹਾਂ ਨਾਲ ਜੁੜ ਕੇ ਜ਼ਮੀਨੀ ਪੱਧਰ ‘ਤੇ ਉੱਦਮਤਾ ਨੂੰ ਹੁਲਾਰਾ ਦੇ ਰਹੀਆਂ ਹਨ।
ਡਾ. ਮਾਂਡਵੀਆ ਨੇ ਕਿਹਾ ਕਿ ਜਨ ਧਨ, ਆਧਾਰ ਅਤੇ ਮੋਬਾਈਲ ਦੀ ਟ੍ਰਿਨਿਟੀ ਦੀ ਵਰਤੋਂ ਦੁਆਰਾ ਭਾਰਤ ਦੀ ਡਿਜੀਟਲ ਕ੍ਰਾਂਤੀ ਨੇ ਭਲਾਈ ਸਕੀਮਾਂ ਪ੍ਰਦਾਨ ਕਰਨ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ, ਜਿਸ ਨਾਲ ਪਾਰਦਰਸ਼ਿਤਾ ਅਤੇ ਸਮਾਵੇਸ਼ ਨੂੰ ਯਕੀਨੀ ਬਣਾਇਆ ਹੈ। ਉਨ੍ਹਾਂ ਕਿਹਾ ਕਿ ਸਕਿੱਲ ਇੰਡੀਆ ਮਿਸ਼ਨ ਦੇ ਤਹਿਤ 1.4 ਕਰੋੜ ਤੋਂ ਵੱਧ ਨੌਜਵਾਨਾਂ ਨੂੰ ਟ੍ਰੇਂਡ ਕੀਤਾ ਗਿਆ ਹੈ ਅਤੇ ਨਵੀਂ ਪ੍ਰਧਾਨ ਮੰਤਰੀ ਵਿਕਾਸਸ਼ੀਲ ਭਾਰਤ ਰੁਜ਼ਗਾਰ ਯੋਜਨਾ ਨਾਲ ਹੋਰ 3.5 ਕਰੋੜ ਰਸਮੀ ਨੌਕਰੀਆਂ ਪੈਦਾ ਹੋਣਗੀਆਂ।

ਡਾ. ਮਾਂਡਵੀਆ ਨੇ ਕੱਲ੍ਹ ਅੰਤਰਰਾਸ਼ਟਰੀ ਕਿਰਤ ਸੰਗਠਨ (ਆਈਐੱਲਓ) ਦੁਆਰਾ ਆਯੋਜਿਤ ਆਲਮੀ ਸਮਾਜਿਕ ਨਿਆਂ ਗਠਬੰਧਨ ਦੇ ਸਪੌਟਲਾਈਟ ਸੈਸ਼ਨ – ਵਿਸ਼ੇਸ਼ ਵਿਚਾਰ ਵਟਾਂਦਰਾਂ ਸੈਸ਼ਨ ਵਿੱਚ ਵੀ ਹਿੱਸਾ ਲਿਆ। ਉਨ੍ਹਾਂ ਨੇ ਸਮਾਜਿਕ ਨਿਆਂ ਅਤੇ ਜ਼ਿੰਮੇਵਾਰ ਵਪਾਰਕ ਆਚਰਣ ਨੂੰ ਹੁਲਾਰਾ ਦੇਣ ਦੀ ਭਾਰਤ ਦੀ ਮਜ਼ਬੂਤ ਵਚਨਬੱਧਤਾ ਦੁਹਰਾਈ। ਡਾ. ਮਾਂਡਵੀਆ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਵਿੱਚ ਸਾਲ 2017 ਅਤੇ 2023 ਦੇ ਵਿਚਕਾਰ 17 ਕਰੋੜ ਤੋਂ ਵੱਧ ਰੁਜ਼ਗਾਰ ਪੈਦਾ ਹੋਏ ਹਨ, ਬੇਰੁਜ਼ਗਾਰੀ ਦਰ 6 ਪ੍ਰਤੀਸ਼ਤ ਤੋਂ ਘਟ ਕੇ 3.2 ਪ੍ਰਤੀਸ਼ਤ ‘ਤੇ ਆ ਗਈ ਹੈ ਅਤੇ ਕਰਮਚਾਰੀਆਂ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਲਗਭਗ ਦੁੱਗਣੀ ਹੋ ਗਈ ਹੈ।
ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਸਮਾਜਿਕ ਨਿਆਂ 'ਤੇ ਆਲਮੀ ਸੰਵਾਦ ਨੂੰ ਹੁਲਾਰਾ ਦੇਣ ਦੇ ਲਈ ਅੰਤਰਰਾਸ਼ਟਰੀ ਕਿਰਤ ਸੰਗਠਨ ਅਤੇ ਗਲੋਬਲ ਅਲਾਇੰਸ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਯਾਦ ਦਿਵਾਇਆ ਕਿ ਭਾਰਤ ਨੇ ਫਰਵਰੀ 2025 ਵਿੱਚ ਸਮਾਜਿਕ ਨਿਆਂ 'ਤੇ ਪਹਿਲੀ ਖੇਤਰੀ ਸੰਵਾਦ ਆਯੋਜਿਤ ਕੀਤੀ ਸੀ, ਜਿਸ ਵਿੱਚ ਭਾਰਤ ਦੇ ਸਭ ਤੋਂ ਇੰਪਲੌਇਰਸ ਫੈਡਰੇਸ਼ਨ ਅਤੇ ਵਰਕਰਸ ਯੂਨੀਅਨ ਸਮੇਤ 21 ਤੋਂ ਵੱਧ ਸੰਗਠਨਾਂ ਨੇ ਗੱਠਜੋੜ ਵਿੱਚ ਸ਼ਾਮਲ ਹੋਣ ਦਾ ਸੰਕਲਪ ਪ੍ਰਗਟ ਕੀਤਾ ਸੀ।

ਕੇਂਦਰੀ ਮੰਤਰੀ ਨੇ ਭਾਰਤ ਦੀ ਮਜ਼ਬੂਤ ਸਮਾਜਿਕ ਸੁਰੱਖਿਆ ਈਕੋਸਿਸਟਮ ਦਾ ਵੀ ਜ਼ਿਕਰ ਕੀਤਾ, ਜਿੱਥੇ ਕਰਮਚਾਰੀ ਭਵਿੱਖ ਨਿਧੀ ਸੰਗਠਨ 7 ਕਰੋੜ 80 ਲੱਖ ਤੋਂ ਵੱਧ ਮੈਂਬਰਾਂ ਨੂੰ ਸੇਵਾ ਪ੍ਰਦਾਨ ਕਰਦਾ ਹੈ ਅਤੇ ਕਰਮਚਾਰੀ ਰਾਜ ਬੀਮਾ ਨਿਗਮ 15 ਕਰੋੜ 80 ਲੱਖ ਬੀਮਾਯੁਕਤ ਵਿਅਕਤੀਆਂ ਅਤੇ ਉਨ੍ਹਾਂ ਦੇ ਆਸ਼੍ਰਿਤਾਂ ਨੂੰ ਸਿਹਤ ਅਤੇ ਸਮਾਜਿਕ ਸੁਰੱਖਿਆ ਦਿੰਦਾ ਹੈ। ਉਨ੍ਹਾਂ ਕਿਹਾ ਕਿ ਈ-ਸ਼੍ਰਮ ਪਲੈਟਫਾਰਮ 31 ਕਰੋੜ ਤੋਂ ਵੱਧ ਅਸੰਗਠਿਤ ਕਾਮਿਆਂ ਨੂੰ ਸਮਾਜਿਕ ਸੁਰੱਖਿਆ ਅਤੇ ਬਿਹਤਰ ਨੀਤੀ ਨਿਰਮਾਣ ਤੱਕ ਨਿਰਵਿਘਨ ਪਹੁੰਚ ਨੂੰ ਸਮਰੱਥ ਬਣਾਉਂਦਾ ਹੈ।
ਡਾ. ਮਾਂਡਵੀਆ ਨੇ ਪ੍ਰਮੁੱਖ ਵਿਸ਼ਵਵਿਆਪੀ ਹਮਰੁਤਬਾ ਨਾਲ ਦੁਵੱਲੀ ਮੀਟਿੰਗਾਂ ਵੀ ਕੀਤੀਆਂ:
-
ਕਤਰ ਦੇ ਸਮਾਜਿਕ ਵਿਕਾਸ ਅਤੇ ਪਰਿਵਾਰ ਭਲਾਈ ਮੰਤਰੀ ਸੁਸ਼੍ਰੀ ਬੁਥੈਨਾ ਬਿੰਤ ਅਲੀ ਅਲ ਜਬਰ ਅਲ ਨੁਆਇਮੀ (Ms. Buthaina Bint Ali Al Jabr Al Nuaimi) ਨਾਲ ਇੱਕ ਮੁਲਾਕਾਤ ਵਿੱਚ ਡਾ. ਮਾਂਡਵੀਆ ਨੇ ਕਤਰ ਦੀ ਨਿੱਘੀ ਪ੍ਰਰਾਹੁਣਚਾਰੀ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਕਾਰ ਮਜ਼ਬੂਤ ਸਬੰਧਾਂ ਦੀ ਸ਼ਲਾਘਾ ਕੀਤੀ। ਮੀਟਿੰਗ ਵਿੱਚ ਦੋਵਾਂ ਧਿਰਾਂ ਨੇ ਸਮਾਜਿਕ ਸੁਰੱਖਿਆ, ਪਰਿਵਾਰ ਭਲਾਈ ਅਤੇ ਡਿਜੀਟਲ ਨਵੀਨਤਾ ਵਿੱਚ ਸਹਿਯੋਗ ਵਧਾਉਣ 'ਤੇ ਚਰਚਾ ਕੀਤੀ। ਡਾ. ਮਾਂਡਵੀਆ ਨੇ ਭਾਰਤ ਦੁਆਰਾ ਦੇਸ਼ ਵਿੱਚ 64 ਪ੍ਰਤੀਸ਼ਤ ਤੋਂ ਵੱਧ ਆਬਾਦੀ ਤੱਕ ਸਮਾਜਿਕ ਸੁਰੱਖਿਆ ਦਾਇਰੇ ਦਾ ਵਿਸਤਾਰ ਕਰਨ ਅਤੇ ਕਤਰ ਵਿੱਚ ਯੂਪੀਆਈ ਦੀ ਵਧਦੀ ਸਵੀਕ੍ਰਿਤੀ ਸਮੇਤ ਡਿਜੀਟਲ ਬੁਨਿਆਦੀ ਢਾਂਚੇ ਦੀ ਸਫਲਤਾ ਦਾ ਉਦਾਹਰਣ ਦਿੱਤਾ।

-
ਡਾ. ਮਾਂਡਵੀਆ ਨੇ ਰੋਮਾਨੀਆ ਦੇ ਕਿਰਤ ਅਤੇ ਸਮਾਜਿਕ ਏਕਤਾ ਮੰਤਰੀ ਸ਼੍ਰੀ ਪੇਟ੍ਰੇ ਫਲੋਰੀਨ ਮਨੋਲੇ (Mr. Petre-Florin Manole) ਨਾਲ ਮੁਲਾਕਾਤ ਵਿੱਚ ਭਾਰਤ ਅਤੇ ਰੋਮਾਨੀਆ ਦਰਮਿਆਨ 77 ਵਰ੍ਹਿਆਂ ਦੀ ਲੰਬੇ ਸਮੇਂ ਦੀ ਸਾਂਝੇਦਾਰੀ ਦੀ ਚਰਚਾ ਕੀਤੀ। ਉਨ੍ਹਾਂ ਨੇ ਸਮਾਜਿਕ ਸੁਰੱਖਿਆ ਦਾਇਰੇ ਨੂੰ 2015 ਦੇ 19 ਪ੍ਰਤੀਸ਼ਤ ਤੋਂ ਵੱਧ ਕੇ 2025 ਵਿੱਚ 64.3 ਪ੍ਰਤੀਸ਼ਤ ਤੱਕ ਪਹੁੰਚਣ ਦਾ ਭਾਰਤ ਦੀ ਜ਼ਿਕਰਯੋਗ ਪ੍ਰਗਤੀ ਦੀ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਵਿੱਚ 94 ਕਰੋੜ ਤੋਂ ਵੱਧ ਲੋਕ ਲਾਭਾਰਥੀ ਹੋਏ। ਦੋਹਾਂ ਧਿਰਾਂ ਨੇ ਹੁਨਰ ਵਿਕਾਸ, ਭਾਸ਼ਾ ਅਤੇ ਸੱਭਿਆਚਾਰ ਟ੍ਰੇਨਿੰਗ, ਅਤੇ ਕਿਰਤ ਗਤੀਸ਼ੀਲਤਾ ਮਜ਼ਬੂਤ ਕਰਨ ਲਈ ਸਿੱਖਿਆ-ਤੋ–ਰੁਜ਼ਗਾਰ (ਈਟੂਈ) ਪਹਿਲ ‘ਤੇ ਚਰਚਾ ਕੀਤੀ।

-
ਅੰਤਰਰਾਸ਼ਟਰੀ ਕਿਰਤ ਸੰਗਠਨ ਦੇ ਡਾਇਰੈਕਟਰ ਜਨਰਲ ਸ਼੍ਰੀ ਗਿਲਬਰਟ ਐੱਫ. ਹੁਂਗਬੋ (Mr. Gilbert F. Houngbo) ਨਾਲ ਮੀਟਿੰਗ ਵਿੱਚ ਡਾ. ਮਾਂਡਵੀਆ ਨੇ ਆਈਐੱਲਓ ਨਾਲ ਭਾਰਤ ਦੀ ਮਜ਼ਬੂਤ ਸਾਂਝੇਦਾਰੀ ਦੀ ਪੁਸ਼ਟੀ ਕਰਦੇ ਹੋਏ ਵਿਕਾਸਸ਼ੀਲ ਗਲੋਬਲ ਲੇਬਰ ਏਜੰਡੇ ਨੂੰ ਅੱਗੇ ਵਧਾਉਣ ਵਿੱਚ ਸੰਗਠਨ ਦੇ ਯਤਨਾਂ ਦੀ ਸ਼ਲਾਘਾ ਕੀਤੀ। ਦੋਵਾਂ ਧਿਰਾਂ ਨੇ ਸਮਾਜਿਕ ਸੁਰੱਖਿਆ, ਹੁਨਰ ਅਤੇ ਕਿਰਤ ਗਤੀਸ਼ੀਲਤਾ ਵਿੱਚ ਡੂੰਘੇ ਸਹਿਯੋਗ ‘ਤੇ ਚਰਚਾ ਕੀਤੀ ਅਤੇ ਕਾਰੋਬਾਰੀ ਪੇਸ਼ੇ ਦੇ ਅੰਤਰਰਾਸ਼ਟਰੀ ਵਰਗੀਕਰਣ ਲਈ ਸੰਭਾਵਨਾ ਅਧਿਐਨ 'ਤੇ ਹਾਲ ਹੀ ਵਿੱਚ ਹੋਏ ਸਹਿਮਤੀ ਪੱਤਰ ਦਾ ਸਵਾਗਤ ਕੀਤਾ। ਡਾ. ਮਾਂਡਵੀਆ ਨੇ ਭਾਰਤ ਦੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਅਤੇ ਈ-ਸ਼੍ਰਮ ਪਲੈਟਫਾਰਮਾਂ ਰਾਹੀਂ ਸਮਾਜਿਕ ਸੁਰੱਖਿਆ ਦੇ ਵਿਸਤਾਰ ਦੇ ਨਾਲ-ਨਾਲ ਗਿਗ (ਬਰਾਬਰ ਵੰਡ ਨਾਲ ਜੁੜੇ) ਅਤੇ ਪਲੈਟਫਾਰਮ ਵਰਕਰਾਂ (ਵੇਅਰਹਾਊਸਿੰਗ ਅਤੇ ਵਸਤੁ ਨਿਰਮਾਣ ਨਾਲ ਜੁੜੇ) ਤੱਕ ਪੈਨਸ਼ਨ ਦਾਇਰਾ ਵਧਾਉਣ ਦੀਆਂ ਪਹਿਲਕਦਮੀ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਸਾਲ 2026 ਵਿੱਚ ਆਪਣੀ ਬ੍ਰਿਕਸ ਦੀ ਪ੍ਰਧਾਨਗੀ ਦੌਰਾਨ ਆਈਐੱਲਓ ਦੀ ਤਕਨੀਕੀ ਭਾਗੀਦਾਰੀ ਪ੍ਰਤੀ ਭਾਰਤ ਦੀ ਦਿਲਚਸਪੀ ਦਰਸਾਈ।
-
ਰੂਸ ਦੇ ਕਿਰਤ ਅਤੇ ਸਮਾਜਿਕ ਸੁਰੱਖਿਆ ਮੰਤਰੀ ਸ਼੍ਰੀ ਐਂਟੋਨ ਓਲੇਗੋਵਿਚ ਕੋਤਯਾਕੋਵ (Mr. Anton Olegovich Kotyakov) ਨਾਲ ਮੀਟਿੰਗ ਵਿੱਚ ਡਾ. ਮਾਂਡਵੀਆ ਨੇ ਭਾਰਤ ਅਤੇ ਰੂਸ ਵਿਚਕਾਰ ਵਿਸ਼ੇਸ਼ ਅਤੇ ਵਿਲੱਖਣ ਰਣਨੀਤਕ ਸਾਂਝੇਦਾਰੀ ਦੀ ਮੁੜ ਪੁਸ਼ਟੀ ਕੀਤੀ ਅਤੇ ਸੰਯੁਕਤ ਰਾਸ਼ਟਰ, ਜੀ20 ਅਤੇ ਬ੍ਰਿਕਸ ਵਰਗੇ ਬਹੁਪੱਖੀ ਫੋਰਮਾਂ ‘ਤੇ ਉਨ੍ਹਾਂ ਦੇ ਨੇੜਲੇ ਸਹਿਯੋਗ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਾਲ 2026 ਵਿੱਚ ਭਾਰਤ ਦੀ ਆਉਣ ਵਾਲੀ ਬ੍ਰਿਕਸ ਪ੍ਰਧਾਨਗੀ ਦੌਰਾਨ ਰੂਸ ਨਾਲ ਮਿਲ ਕੇ ਕੰਮ ਕਰਨ ਦਾ ਇਰਾਦਾ ਪ੍ਰਗਟ ਕੀਤਾ।

-
ਡਾ. ਮਾਂਡਵੀਆ ਨੇ ਸਮਿਟ ਦੌਰਾਨ ਸਮਾਜਿਕ ਅਧਿਕਾਰ ਅਤੇ ਹੁਨਰ ਲਈ ਯੂਰੋਪੀਅਨ ਯੂਨੀਅਨ ਦੀ ਕਾਰਜਕਾਰੀ ਉਪ ਪ੍ਰਧਾਨ, ਸੁਸ਼੍ਰੀ ਰੋਕਸਾਨਾ ਮਿੰਜ਼ਾਤੂ (Ms. Roxana Minzatu) ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਨੇ ਰਸਮੀ ਖੇਤਰ ਵਿੱਚ ਰੁਜ਼ਗਾਰ ਪੈਦਾ ਕਰਨ, ਮਹਿਲਾ ਕਾਰਜਬਲ ਦੀ ਭਾਗੀਦਾਰੀ ਅਤੇ ਸਮਾਜਿਕ ਸੁਰੱਖਿਆ ਦੇ ਵਿਸਥਾਰ ਵਿੱਚ ਭਾਰਤ ਦੀ ਪ੍ਰਗਤੀ ਰੇਖਾਂਕਿਤ ਕੀਤੀ। ਕੇਂਦਰੀ ਮੰਤਰੀ ਨੇ ਯੂਰੋਪੀਅਨ ਯੂਨੀਅਨ ਦੀ ਉੱਭਰ ਰਹੀ ਹੁਨਰ ਮੰਗ ਨੂੰ ਪੂਰਾ ਕਰਨ ਲਈ ਢਾਂਚਾਗਤ ਕਿਰਤ ਗਤੀਸ਼ੀਲਤਾ ਸਾਂਝੇਦਾਰੀ ਸੰਭਾਵਨਾ ਲੱਭਣ ਦਾ ਪ੍ਰਸਤਾਵ ਰੱਖਿਆ ਅਤੇ ਭਾਸ਼ਾ ਅਤੇ ਸੌਫਟ-ਸਕਿੱਲ (ਰਚਨਾਤਮਕਤਾ ਅਤੇ ਸੰਚਾਰ ਵਿਵਹਾਰ ਹੁਨਰ) ਟ੍ਰੇਨਿੰਗ ਦੇ ਮਹੱਤਵ 'ਤੇ ਜ਼ੋਰ ਦਿੱਤਾ।
ਡਾ. ਮਾਂਡਵੀਆ ਨੇ ਕਤਰ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਵੀ ਸੰਵਾਦ ਕੀਤਾ ਅਤੇ ਭਾਰਤ-ਕਤਰ ਸਾਂਝੇਦਾਰੀ ਦੇ ਪ੍ਰਮੁੱਖ ਥੰਮ੍ਹਾਂ ਵਜੋਂ 8 ਲੱਖ ਤੋਂ ਵਧ ਪ੍ਰਵਾਸੀ ਭਾਰਤੀਆਂ ਦੀ ਇਮਾਨਦਾਰੀ, ਹੁਨਰ ਅਤੇ ਯੋਗਦਾਨ 'ਤੇ ਮਾਣ ਪ੍ਰਗਟਾਇਆ। ਉਨ੍ਹਾਂ ਨੇ ਆਪਸੀ ਸਬੰਧ ਨੂੰ ਰਣਨੀਤਕ ਸਾਂਝੇਦਾਰੀ ਪੱਧਰ ਤੱਕ ਵਧਾਉਣ ਅਤੇ ਵਪਾਰ ਅਤੇ ਊਰਜਾ ਸਹਿਯੋਗ ਮਜ਼ਬੂਤ ਕਰਨ ਸਮੇਤ ਦੋਵਾਂ ਦੇਸ਼ਾਂ ਦੇ ਡੂੰਘੇ ਹੁੰਦੇ ਦੁਵੱਲੇ ਸਬੰਧਾਂ ਦੀ ਚਰਚਾਂ ਕੀਤੀ। ਡਾ. ਮਾਡਵੀਯਾ ਨੇ ਭਾਰਤੀ ਭਾਈਚਾਰੇ ਨੂੰ ਭਾਰਤ ਦੇ ਤੇਜ਼ ਆਰਥਿਕ ਵਿਕਾਸ, ਡਿਜੀਟਲ ਬਦਲਾਅ, ਹੁਨਰ ਵਿਕਾਸ ਪਹਿਲਕਦਮੀ ਅਤੇ ਵਿਕਸਿਤ ਭਾਰਤ 2047 ਵਿਜ਼ਨ ਦੇ ਤਹਿਤ ਬੁਨਿਆਦੀ ਢਾਂਚੇ ਵਿੱਚ ਹੋਈ ਪ੍ਰਗਤੀ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰਵਾਸੀ ਭਾਰਤੀ ਦੇਸ਼ ਦੀ ਪ੍ਰਗਤੀ ਵਿੱਚ ਹਮੇਸ਼ਾ ਹੀ ਮਹੱਤਵਪੂਰਨ ਸਾਂਝੇਦਾਰ ਰਹੇ ਹਨ।
*****
ਰਿਨੀ ਚੌਧਰੀ/ਐਂਜਲੀਨਾ ਅਲੈਗਜ਼ੈਂਡਰ/ਏਕੇ
(रिलीज़ आईडी: 2187396)
आगंतुक पटल : 7