ਆਯੂਸ਼
ਰਾਸ਼ਟਰੀ ਕੈਂਸਰ ਜਾਗਰੂਰਤਾ ਦਿਵਸ-2025
ਆਯੁਸ਼ ਮੰਤਰਾਲੇ ਨੇ ਖੋਜ, ਉੱਤਮਤਾ ਕੇਂਦਰਾਂ ਅਤੇ ਭਾਈਚਾਰਕ ਪਹੁੰਚ ਰਾਹੀਂ ਏਕੀਕ੍ਰਿਤ ਕੈਂਸਰ ਦੇਖਭਾਲ ਵਿੱਚ ਤਰੱਕੀ
ਕੇਂਦਰੀ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਕੈਂਸਰ ਜਾਗਰੂਕਤਾ ਅਤੇ ਏਕੀਕ੍ਰਿਤ ਦੇਖਭਾਲ ਲਈ ਸਰਗਰਮ, ਜਨ-ਕੇਂਦ੍ਰਿਤ ਪਹੁੰਚ ਨੂੰ ਉਜਾਗਰ ਕੀਤਾ
ਸਕੱਤਰ ਵੈਦਯ ਰਾਜੇਸ਼ ਕੋਟੇਚਾ ਨੇ ਸਬੂਤ-ਅਧਾਰਿਤ, ਸਮੁਚਿਤ ਕੈਂਸਰ ਸਮਾਧਾਨ ਲਈ ਮੰਤਰਾਲੇ ਦੀ ਵਚਨਬੱਧਤਾ ਨੂੰ ਰੇਖਾਂਕਿਤ ਕੀਤਾ
प्रविष्टि तिथि:
07 NOV 2025 12:14PM by PIB Chandigarh
ਆਯੁਸ਼ ਮੰਤਰਾਲੇ ਨੇ ਰਾਸ਼ਟਰੀ ਕੈਂਸਰ ਜਾਗਰੂਕਤਾ ਦਿਵਸ ‘ਤੇ ਜਨਤਕ ਜਾਗਰੂਕਤਾ ਅਤੇ ਜਲਦੀ ਪਹਿਚਾਣ ਦੇ ਯਤਨਾਂ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੰਦਾ ਹੈ। ਕੈਂਸਰ ਵਿਸ਼ਵ ਵਿੱਚ ਮੌਤ ਦਾ ਦੂਸਰਾ ਪ੍ਰਮੁੱਖ ਕਾਰਨ ਬਣਿਆ ਹੋਇਆ ਹੈ। ਵਿਸ਼ਵ ਵਿੱਚ ਕਈ ਦੇਸ਼ਾਂ ਵਿੱਚ ਮੂੰਹ, ਸਰਵਾਈਕਲ ਅਤੇ ਬ੍ਰੈਸਟ ਕੈਂਸਰ ਦੇ ਮਾਮਲੇ ਕਾਫੀ ਸੰਖਿਆ ਵਿੱਚ ਦਰਜ ਕੀਤੇ ਗਏ ਹਨ। ਭਾਰਤ ਇਸ ਚੁਣੌਤੀ ਦਾ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸਮਾਧਾਨ ਕਰਨ ਲਈ ਸਿੱਖਿਆ, ਜਾਂਚ ਅਤੇ ਸੰਪੂਰਨ ਸਿਹਤ ਪ੍ਰਕਿਰਿਆਵਾਂ ‘ਤੇ ਵਧੇਰੇ ਜ਼ੋਰ ਦੇ ਰਿਹਾ ਹੈ।
ਕੈਂਸਰ ਦੇ ਮਾਮਲਿਆਂ ਦਾ ਇੱਕ ਵੱਡਾ ਹਿੱਸਾ ਤੰਬਾਕੂ ਦਾ ਸੇਵਨ, ਗੈਰ ਸਿਹਤਮੰਦ ਖੁਰਾਕ, ਮੋਟਾਪਾ, ਸਰੀਰਕ ਅਕਿਰਿਆਸ਼ੀਲਤਾ, ਸ਼ਰਾਬ ਦਾ ਸੇਵਨ, ਵਾਤਾਵਰਣ ਪ੍ਰਦੂਸ਼ਨ ਅਤੇ ਹਿਊਮਨ ਪੇਪੀਲੋਮਾਵਾਇਰਸ (ਐੱਚਪੀਵੀ) ਸੰਕ੍ਰਮਣ ਜਿਹੇ ਰੋਕਥਾਮ ਯੋਗ ਕਾਰਕਾਂ ਨਾਲ ਜੁੜਿਆ ਹੈ, ਜੋ ਵਧੇਰੇ ਜਾਗਰੂਕਤਾ ਅਤੇ ਸਮੇਂ ‘ਤੇ ਕਾਰਵਾਈ ਦੀ ਜ਼ਰੂਰਤ ਨੂੰ ਰੇਖਾਂਖਿਤ ਕਰਦਾ ਹੈ। ਸ਼ੁਰੂਆਤੀ ਪਛਾਣ ਨਾਲ ਜੀਵਨ ਰੱਖਿਆ ਵਿੱਚ ਕਾਫੀ ਸੁਧਾਰ ਹੁੰਦਾ ਹੈ, ਖਾਸ ਕਰਕੇ ਬ੍ਰੈਸਟ, ਸਰਵਾਈਕਲ ਅਤੇ ਮੂੰਹ ਦੇ ਕੈਂਸਰ ਲਈ, ਜਿਨ੍ਹਾਂ ਦੀ ਪਛਾਣ ਨਿਯਮਿਤ ਜਾਂਚ ਰਾਹੀਂ ਵਧੇਰੇ ਇਲਾਜ ਯੋਗ ਪੜਾਵਾਂ ਵਿੱਚ ਕੀਤੀ ਜਾ ਸਕਦੀ ਹੈ। ਕਈ ਕੈਂਸਰਾਂ ਦੀ ਰੋਕਥਾਮ ਸੰਭਵ ਹੈ। ਕਈਆਂ ਦਾ ਸ਼ੁਰੂਆਤੀ ਜਾਂਚ ਹੋਣ ‘ਤੇ ਇਲਾਜ ਸੰਭਵ ਹੈ, ਇਸ ਲਈ ਸਵਸਥ ਜੀਵਨ ਸ਼ੈਲੀ ਦੇ ਨਿਰੰਤਰ ਵਿਕਲਪ ਮਹੱਤਵਪੂਰਨ ਬਣੇ ਹੋਏ ਹਨ। ਤੰਬਾਕੂ ਤੋਂ ਪਰਹੇਜ਼, ਸ਼ਰਾਬ ਦਾ ਸੇਵਨ ਸੀਮਿਤ ਕਰਨਾ, ਸਾਗ-ਸਬਜ਼ੀਆਂ ਦਾ ਸੇਵਨ, ਸਵਸਥ ਵਜ਼ਨ ਬਣਾਏ ਰੱਖਣਾ, ਸਰਗਰਮ ਰਹਿਣਾ ਅਤੇ ਧੂੰਏ ਅਤੇ ਪ੍ਰਦੂਸ਼ਨ ਦੇ ਸੰਪਰਕ ਵਿੱਚ ਘੱਟ ਆਉਣਾ ਸਮੂਹਿਕ ਤੌਰ ‘ਤੇ ਜੋਖਮ ਨੂੰ ਘੱਟ ਕਰਨ ਅਤੇ ਦੀਰਘਕਾਲੀ ਸਿਹਤ ਨੂੰ ਹੁਲਾਰਾ ਦੇਣ ਵਿੱਚ ਮਦਦ ਕਰਦੇ ਹਨ।
ਕੇਂਦਰੀ ਆਯੁਸ਼ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ, ਸ਼੍ਰੀ ਪ੍ਰਤਾਪਰਾਓ ਜਾਧਵ ਨੇ ਕਿਹਾ ਕਿ ਜਨਤਕ ਸਿਹਤ ਸੁਰੱਖਿਆ ਦੇ ਲਈ ਕੈਂਸਰ ਜਾਗਰੂਕਤਾ ਅਤੇ ਰੋਕਥਾਮ ਲਈ ਇੱਕ ਸਰਗਰਮ ਅਤੇ ਜਨ-ਕੇਂਦ੍ਰਿਤ ਪਹੁੰਚ ਦੀ ਜ਼ਰੂਰਤ ਹੈ। ਮੰਤਰਾਲੇ ਦੀਆਂ ਵਿਸਤਾਰਿਤ ਪਹਿਲਕਦਮੀਆਂ- ਜਿਨ੍ਹਾਂ ਵਿੱਚ ਏਕੀਕ੍ਰਿਤ ਕੈਂਸਰ ਦੇਖਭਾਲ ਕੇਂਦਰ, ਸਹਿਯੋਗਾਤਮਕ ਖੋਜ ਯਤਨ ਅਤ ਭਾਈਚਾਰਾ-ਕੇਂਦ੍ਰਿਤ ਪ੍ਰੋਗਰਾਮ ਸ਼ਾਮਲ ਹਨ- ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਹਰ ਨਾਗਰਿਕ ਤੱਕ ਸਸਤਾ, ਸੰਪੂਰਨ ਅਤੇ ਸਹਾਇਕ ਦੇਖਭਾਲ ਪਹੁੰਚੇ। ਉਨ੍ਹਾਂ ਨੇ ਅੱਗੇ ਕਿਹਾ ਕਿ ਆਧੁਨਿਕ ਕੈਂਸਰ ਵਿਗਿਆਨ ਨੂੰ ਆਯੁਸ਼ ਪ੍ਰਣਾਲੀਆਂ ਦੇ ਨਾਲ ਜੋੜਨ ਵਾਲੇ ਏਕੀਕ੍ਰਿਤ ਮਾਡਲ ਜੀਵਨ ਦੀ ਗੁਣਵੱਤਾ ਵਿੱਚ ਜ਼ਿਕਰਯੋਗ ਸੁਧਾਰ ਲਿਆ ਸਕਦੇ ਹਨ, ਖਾਸ ਕਰਕੇ ਸਮਾਜ ਦੇ ਕਮਜ਼ੋਰ ਵਰਗਾਂ ਦੇ ਲਈ।
ਆਯੁਸ਼ ਮੰਤਰਾਲੇ ਦੇ ਸਕੱਤਰ ਵੈਦਯ ਰਾਜੇਸ਼ ਕੋਟੇਚਾ ਨੇ ਕਿਹਾ ਕਿ ਦੇਸ਼ ਵਿੱਚ ਏਕੀਕ੍ਰਿਤ ਕੈਂਸਰ ਦੇਖਭਾਲ ਪਹਿਲਕਦਮੀਆਂ ਦਾ ਵਧਦਾ ਨੈੱਟਵਰਕ, ਸਬੂਤ-ਅਧਾਰਿਤ, ਮਰੀਜ਼-ਕੇਂਦ੍ਰਿਤ ਸਮਾਧਾਨਾਂ ਨੂੰ ਮਜ਼ਬੂਤ ਕਰਨ ਲਈ ਮੰਤਰਾਲੇ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉੱਤਮਤਾ ਕੇਂਦਰ, ਸਹਿਯੋਗੀ ਖੋਜ ਮੰਚ ਅਤੇ ਟੀਐੱਮਸੀ-ਐਕਟ੍ਰੈਕ, ਆਰਿਆ ਵੈਦਯਸ਼ਾਲਾ, ਏਮਸ ਅਤੇ ਹੋਰ ਪ੍ਰਤਿਸ਼ਠਿਤ ਸੰਗਠਨਾਂ ਜਿਹੇ ਮੋਹਰੀ ਸੰਸਥਾਨਾਂ ਦੇ ਨਾਲ ਸਾਂਝੇਦਾਰੀ, ਨਵੀਂ ਚਿਕਿਤਸਾ ਸਬੰਧੀ ਸੂਝ ਨੂੰ ਅੱਗੇ ਵਧਾਉਣ ਲੱਛਣ ਪ੍ਰਬੰਧਨ ਵਿੱਚ ਸੁਧਾਰ ਅਤੇ ਕੈਂਸਰ ਦੇ ਮਰੀਜ਼ਾਂ ਦੇ ਜੀਵਨ ਦੀ ਗੁਣਵੱਤਾ ਵਧਾਉਣ ਵਿੱਚ ਮਦਦ ਕਰ ਰਹੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਪਹਿਲ ਸੁਚਾਰੂ ਖੋਜ, ਟ੍ਰੇਂਡ ਮਨੁੱਖੀ ਸ਼ਕਤੀ ਅਤੇ ਕਲੀਨਿਕ ਤੌਰ ‘ਤੇ ਪ੍ਰਮਾਣਿਤ ਸਹਾਇਕ ਦੇਖਭਾਲ ਰਾਹੀਂ ਆਧੁਨਿਕ ਕੈਂਸਰ ਵਿਗਿਆਨ ਨੂੰ ਪੂਰਕ ਬਣਾਉਣ ਦੀਆਂ ਆਯੁਸ਼ ਪ੍ਰਣਾਲੀਆਂ ਦੀ ਸਮਰੱਥਾ ਨੂੰ ਪ੍ਰਦਰਸ਼ਿਤ ਕਰਦੀਆਂ ਹਨ।
ਆਯੁਸ਼ ਮੰਤਰਾਲੇ,ਏਕੀਕ੍ਰਿਤ ਦੇਖਭਾਲ ਅਤੇ ਆਯੁਸ਼ ਔਸ਼ਧੀ ਖੋਜ ਲਈ ਮੁੰਬਈ ਸਥਿਤ ਟੀਐੱਮਸੀ-ਐਕਟ੍ਰੈਕ ਸਮੇਤ ਪ੍ਰਮੁੱਖ ਉੱਤਮਤਾ ਕੇਂਦਰਾਂ ਰਾਹੀਂ ਏਕੀਕ੍ਰਿਤ ਕੈਂਸਰ ਦੇਖਭਾਲ ਦਾ ਵਿਸਤਾਰ ਕਰ ਰਿਹਾ ਹੈ। ਇਹ ਕੇਂਦਰ ਇਨ-ਸਿਲੀਕੋ, ਪ੍ਰੀ-ਕਲੀਨਿਕਲ ਅਤੇ ਕਲੀਨਿਕਲ ਅਧਿਐਨਾਂ, ਵਿਸ਼ੇਸ਼ ਓਪੀਡੀ ਅਤੇ ਸਮਰੱਥਾ ਨਿਰਮਾਣ ਵਿੱਚ ਸਹਾਇਤਾ ਕਰਦੇ ਹਨ। ਕੌਂਟੱਕਲ ਸਥਿਤ ਆਰੀਆ ਵੈਦਯ ਸ਼ਾਲਾ ਵਿੱਚ, ਇੱਕ ਸਮਰਪਿਤ ਉੱਤਮਤਾ ਕੇਂਦਰ ਜੀਵਨ ਦੀ ਗੁਣਵੱਤਾ ਅਤੇ ਸਹਾਇਕ ਚਿਕਿਤਸਾ ‘ਤੇ ਕੇਂਦ੍ਰਿਤ ਹੈ। ਇਸ ਨੇ ਪਿਛਲੇ ਦੋ ਵਰ੍ਹਿਆਂ ਵਿੱਚ 338 ਫੇਫੜਿਆਂ ਦੇ ਕੈਂਸਰ ਦੇ ਮਾਮਲਿਆਂ ਸਮੇਤ 26,356 ਕੈਂਸਰ ਮਰੀਜ਼ਾਂ ਦਾ ਇਲਾਜ ਕੀਤਾ ਹੈ ਅਤੇ ਏਕੀਕ੍ਰਿਤ ਮਰੀਜ਼ ਦੇਖਭਾਲ ਦੇ ਪ੍ਰਭਾਵ ਨੂੰ ਪ੍ਰਦਰਸ਼ਿਤ ਕੀਤਾ ਹੈ।
ਆਯੁਸ਼ ਮੰਤਰਾਲਾ ਇਸ ਗੱਲ ‘ਤੇ ਜ਼ੋਰ ਦਿੰਦਾ ਹੈ ਕਿ ਵਧਦੇ ਕੈਂਸਰ ਦੇ ਬੋਝ ਨਾਲ ਨਜਿੱਠਣ ਲਈ ਰੋਕਥਾਮ, ਜਲਦੀ ਨਿਦਾਨ ਅਤੇ ਏਕੀਕ੍ਰਿਤ ਸਹਾਇਕ ਦੇਖਭਾਲ ਦੇਸ਼ ਦੀ ਪ੍ਰਤੀਕਿਰਿਆ ਦਾ ਕੇਂਦਰ ਬਿੰਦੂ ਬਣੇ ਰਹਿਣਾ ਚਾਹੀਦਾ ਹੈ। ਜਾਗਰੂਕਤਾ ਵਧਾਉਣਾ, ਸਕ੍ਰੀਨਿੰਗ ਤੱਕ ਪਹੁੰਚ ਵਿੱਚ ਸੁਧਾਰ ਅਤੇ ਸਵਸਥ ਜੀਵਨ ਸ਼ੈਲੀ ਵਿਕਲਪਾਂ ਨੂੰ ਪ੍ਰੋਤਸਾਹਿਤ ਕਰਨਾ ਜੋਖਮ ਘੱਟ ਕਰਨ ਅਤੇ ਨਤੀਜਿਆਂ ਵਿੱਚ ਸੁਧਾਰ ਲਿਆਉਣ ਲਈ ਜ਼ਰੂਰੀ ਹੈ। ਇਹ ਯਤਨ ਆਧੁਨਿਕ ਚਿਕਿਤਸਾ ਵਿਧੀਆਂ ਨੂੰ ਆਯੁਸ਼ ਪ੍ਰਣਾਲੀਆਂ ਦੀ ਨਿਵਾਰਕ ਅਤੇ ਸਹਾਇਕ ਸ਼ਕਤੀਆਂ ਦੇ ਨਾਲ ਜੋੜਨ ਦੇ ਦ੍ਰਿਸ਼ਟੀਕੋਣ ਦੇ ਪੂਰਕ ਹਨ ਤਾਂ ਜੋ ਰਾਸ਼ਟਰੀ ਬੋਝ ਨੂੰ ਘੱਟ ਕਰਨ ਅਤੇ ਮਰੀਜ਼ਾਂ ਅਤੇ ਭਾਈਚਾਰਿਆਂ ਦੀ ਭਲਾਈ ਨੂੰ ਵਧਾਉਣ ਲਈ ਇੱਕ ਬਿਹਤਰ ਤਰੀਕਾ ਪ੍ਰਦਾਨ ਕੀਤਾ ਜਾ ਸਕੇ।
ਕੈਂਸਰ ਜਾਗਰੂਕਤਾ ‘ਤੇ ਸੀਸੀਆਰਏਐੱਸ ਆਈਈਸੀ ਪ੍ਰਕਾਸ਼ਨ ਨੂੰ ਇਸ ਲਿੰਕ ਰਾਹੀਂ ਦੇਖਿਆ ਜਾ ਸਕਦਾ ਹੈ: https://ccras.nic.in/wp-content/uploads/2023/06/Cancer.pdf ।
************
ਐੱਸਆਰ/ਜੀਐੱਸ/ਐੱਸਜੀ
(रिलीज़ आईडी: 2187383)
आगंतुक पटल : 19