ਰੱਖਿਆ ਮੰਤਰਾਲਾ
azadi ka amrit mahotsav

ਇੰਡੀਅਨ ਨੇਵੀ ਅਕਾਦਮੀ ਵਿੱਚ ਭਾਰਤੀ ਨੇਵੀ ਕੁਇਜ਼-ਥਿੰਕ-25 ਦਾ ਗ੍ਰੈਂਡ ਫਿਨਾਲੇ ਸਮਾਪਤ


ਜੈਸ਼੍ਰੀ ਪੇਰੀਵਾਲ ਹਾਈ ਸਕੂਲ, ਜੈਪੁਰ ਚੈਂਪੀਅਨ ਬਣ ਕੇ ਉਭਰਿਆ

Posted On: 06 NOV 2025 10:09AM by PIB Chandigarh

ਇੰਡੀਅਨ ਨੇਵਲ ਅਕੈਡਮੀ (ਆਈਐੱਨਏ),ਐਝੀਮਾਲਾ ਵਿੱਚ ਇੰਡੀਅਨ ਨੇਵੀ ਕੁਇਜ਼ ਥਿੰਕ-25 ਦਾ ਗ੍ਰੈਂਡ ਫਿਨਾਲੇ 5 ਨਵੰਬਰ, 2025 ਨੂੰ ਬਹੁਤ ਉਤਸ਼ਾਹ ਅਤੇ ਜਸ਼ਨ ਨਾਲ ਸਮਾਪਤ ਹੋਇਆ। ਨੇਵੀ ਦੇ ਮੁਖੀ ਐਡਮਿਰਲ ਦਿਨੇਸ਼ ਕੇ. ਤ੍ਰਿਪਾਠੀ ਇਸ ਮੌਕੇ ‘ਤੇ ਮੁੱਖ ਮਹਿਮਾਨ ਸਨ। ਇਹ ਸਮਾਗਮ ਗਿਆਨ, ਨਵੀਨਤਾ ਅਤੇ ਭਾਰਤ ਦੀ ਸਮ੍ਰਿੱਧ ਸਮੁੰਦਰੀ ਵਿਰਾਸਤ ਦਾ ਜਸ਼ਨ ਮਨਾਉਣ ਵਾਲੀ ਇੱਕ ਰਾਸ਼ਟਰ ਵਿਆਪੀ ਬੌਧਿਕ ਯਾਤਰਾ ਦਾ ਸਮਾਪਨ ਸੀ। 

 ‘ਮਹਾਸਾਗਰ’ ਥੀਮ ‘ਤੇ ਅਧਾਰਿਤ ਇਸ ਸਾਲ ਦੇ ਆਯੋਜਨ ਵਿੱਚ ਭਾਰਤੀ ਜਲ ਸੈਨਾ ਦੀ ਖੋਜ, ਉੱਤਮਤਾ ਅਤੇ ਨੌਜਵਾਨਾਂ ਵਿੱਚ ਸਮੁੰਦਰ ਦੇ ਪ੍ਰਤੀ ਜਾਗਰੂਕਤਾ ਨੂੰ ਹੁਲਾਰਾ ਦੇਣ ਦੀ ਪ੍ਰਤੀਬੱਧਤਾ ਸ਼ਾਮਲ ਸੀ। ਦੇਸ਼ ਭਰ ਦੇ ਹਜ਼ਾਰਾਂ ਭਾਗੀਦਾਰਾਂ ਵਿੱਚੋਂ, ਉੱਤਰ, ਦੱਖਣ, ਪੂਰਬ ਅਤੇ ਪੱਛਮ ਖੇਤਰਾਂ ਦੀ ਨੁਮਾਇੰਦਗੀ ਕਰਨ ਵਾਲੇ 16 ਸਕੂਲਾਂ ਨੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ।

ਸਿਖਰਲੀਆਂ ਅੱਠ ਟੀਮਾਂ ਗ੍ਰੈਂਡ ਫਿਨਾਲੇ ਵਿੱਚ ਪਹੁੰਚੀਆਂ। ਉਨ੍ਹਾਂ ਨੇ ਬੁੱਧੀ, ਟੀਮਵਰਕ ਅਤੇ ਉਤਸੁਕਤਾ ਦੇ ਇੱਕ ਉਤਸ਼ਾਹੀ ਮੁਕਾਬਲੇ ਵਿੱਚ ਪ੍ਰਤਿਸ਼ਠਿਤ ਥਿੰਕ-25 ਟਰਾਫੀ ਲਈ ਮੁਕਾਬਲਾ ਕੀਤਾ।

ਜੈਸ਼੍ਰੀ ਪੇਰੀਵਾਲ ਹਾਈ ਸਕੂਲ, ਜੈਪੁਰ; ਭਾਰਤੀ ਵਿਦਿਆ ਭਵਨ, ਕੰਨੂਰ; ਸੁਬੋਧ ਪਬਲਿਕ ਸਕੂਲ, ਜੈਪੁਰ; ਸਿੱਖਿਆ ਨਿਕੇਤਨ, ਜਮਸ਼ੇਦਪੁਰ; ਪਦਮ ਸੇਸ਼ਾਦਰੀ ਬਾਲਾ ਭਵਨ ਸੀਨੀਅਰ ਸੈਕੰਡਰੀ ਸਕੂਲ, ਚੇੱਨਈ; ਕੈਂਬ੍ਰਿਜ ਕੋਰਟ ਹਾਈ ਸਕੂਲ, ਜੈਪੁਰ; ਡਾ: ਵਰੇਂਦਰ ਸਵਰੂਪ ਸਿੱਖਿਆ ਕੇਂਦਰ, ਕਾਨਪੁਰ; ਪੀਐੱਮ ਸ਼੍ਰੀ ਜੇਐੱਨਵੀ, ਸਮਸਤੀਪੁਰ ਫਾਈਨਲਿਸਟ ਸਨ।

ਜੈਸ਼੍ਰੀ ਪੇਰੀਵਾਲ ਹਾਈ ਸਕੂਲ, ਜੈਪੁਰ ਜੇਤੂ ਬਣਿਆ, ਜਦੋਂ ਕਿ ਪੈਐੱਮ ਸ਼੍ਰੀ ਜਵਾਹਰ ਨਵੋਦਯ ਵਿਦਿਆਲਿਆ, ਸਮਸਤੀਪੁਰ ਨੇ ਉਪ-ਜੇਤੂ ਸਥਾਨ ਹਾਸਲ ਕੀਤਾ, ਜਿਸ ਵਿੱਚ ਥਿੰਕ-25 ਦੀ ਸਮਾਪਤੀ ਇੱਕ ਢੁਕਵਾਂ ਅਤੇ ਪ੍ਰੇਰਨਾਦਾਇਕ ਤਰੀਕੇ ਨਾਲ ਹੋਈ।

ਇਸ ਮੌਕੇ ਆਪਣੇ ਸੰਬੋਧਨ ਵਿੱਚ ਨੇਵੀ ਪ੍ਰਮੁੱਖ ਨੇ ਨੌਜਵਾਨ ਭਾਗੀਦਾਰਾਂ ਦੇ ਉਤਸ਼ਾਹ, ਜਾਗਰੂਕਤਾ ਅਤੇ ਭਾਰਤ ਦੀ ਸਮੁੰਦਰੀ ਵਿਰਾਸਤ ਦੀ ਡੂੰਘੀ ਸਮਝ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਨੌਜਵਾਨਾਂ ਵਿੱਚ ਉਤਸੁਕਤਾ ਪੈਦਾ ਕਰਨ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ ਅਜਿਹੇ ਗੁਣ ਹਨ ਜੋ ਭਵਿੱਖ ਵਿੱਖ ਮੈਰੀਟਾਈਮ ਲੀਡਰਸ ਅਤੇ ਚਿੰਤਕਾਂ ਨੂੰ ਆਕਾਰ ਦੇਵੇਗਾ। 

ਗ੍ਰੈਂਡ ਫਿਨਾਲੇ ਦਾ ਇੰਡੀਅਨ ਨੇਵੀ ਦੇ ਅਧਿਕਾਰਿਤ ਯੂਟਿਊਬ ਅਤੇ ਫੇਸਬੁੱਕ ਪੇਜ਼ਾਂ 'ਤੇ ਸਿੱਧਾ ਪ੍ਰਸਾਰਣ ਕੀਤਾ ਗਿਆ। ਇਸ ਵਿੱਚ ਦੇਸ਼ ਭਰ ਦੇ ਸਕੂਲਾਂ, ਜਲ ਸੈਨਾ ਸੰਸਥਾਵਾਂ ਅਤੇ ਸਮੁੰਦਰੀ ਵਿਸ਼ਿਆਂ ‘ਤੇ ਉਤਸੁਕਤਾ ਰੱਖਣ ਵਾਲੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਉਤਸਾਹਪੂਰਵਕ ਹਿੱਸਾ ਲਿਆ।

ਸਮੇਂ ਦੇ ਨਾਲ ਇਸ ਖੇਤਰ ਵਿੱਚ ਗਿਆਨ ਦਾ ਨਿਰੰਤਰ ਪ੍ਰਸਾਰ ਹੋ ਰਿਹਾ ਹੈ। ਅਜਿਹੇ ਵਿੱਚ ਭਾਰਤੀ ਜਲ ਸੈਨਾ ਥਿੰਕ-26 ਦੀ ਉਡੀਕ ਕਰ ਰਹੀ ਹੈ। ਇਨ੍ਹਾਂ ਯਤਨਾਂ ਨਾਲ ਨਵੀਆਂ ਪ੍ਰਤਿਭਾਵਾਂ ਨੂੰ ਖੋਜ, ਜੁੜਨ ਅਤੇ ਉੱਤਮਤਾ ਦੀ ਦਿਸ਼ਾ ਵਿੱਚ ਪ੍ਰੇਰਣਾ ਮਿਲੇਗੀ ਅਤੇ ਗਿਆਨ ਅਤੇ ਖੋਜ ਦੀ ਯਾਤਰਾ ਜਾਰੀ ਰਹੇਗੀ। 

***********

ਵੀਐੱਮ/ਐੱਸਕੇਵਾਈ   


(Release ID: 2187042) Visitor Counter : 3