ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਵੱਛਤਾ ਅਭਿਆਨ ਅਤੇ ਲੰਬਿਤ ਮਾਮਲਿਆਂ ਦੇ ਨਿਪਟਾਰੇ ਲਈ ਵਿਸ਼ੇਸ਼ ਅਭਿਆਨ 5.0 ਦਾ ਹੋਈਆਂ ਸਫਲਤਾਪੂਰਵਕ ਸਮਾਪਨ
ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਸ਼੍ਰੀ ਡਾ. ਐੱਲ. ਮੁਰੂਗਨ ਨੇ ਮੰਤਰਾਲੇ ਵੱਲੋਂ ਚਲਾਏ ਗਏ ਵਿਸ਼ੇਸ਼ ਅਭਿਆਨ 5.0 ਤਹਿਤ ਕੀਤੀਆਂ ਗਈਆਂ ਗਤੀਵਿਧੀਆਂ ਦਾ ਨਿਰੀਖਣ ਅਤੇ ਸਮੀਖਿਆ ਕੀਤੀ
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਵਿਸ਼ੇਸ਼ ਅਭਿਆਨ 5.0 ਤਹਿਤ 2.6 ਲੱਖ ਕਿਲੋਗ੍ਰਾਮ ਤੋਂ ਵੱਧ ਕਬਾੜ ਦਾ ਨਿਪਟਾਰਾ ਕੀਤਾ ਗਿਆ ਅਤੇ 77,000 ਵਰਗ ਫੁੱਟ ਦਫ਼ਤਰੀ ਸਥਾਨ ਖਾਲੀ ਕਰਵਾਏ ਗਏ
प्रविष्टि तिथि:
04 NOV 2025 7:52PM by PIB Chandigarh
ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਦੇ ਸਵੱਛ ਭਾਰਤ ਮਿਸ਼ਨ ਦੀ ਕਲਪਨਾ ਤੋਂ ਪ੍ਰਰਿਤ ਹੋ ਕੇ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਸਵੱਛਤਾ ਅਤੇ ਲੰਬਿਤ ਮਾਮਲਿਆਂ ਦੇ ਨਿਪਟਾਰੇ ਲਈ ਵਿਸ਼ੇਸ਼ ਅਭਿਆਨ 5.0 ਨੂੰ ਸਫਲਤਾਪੂਰਵਕ ਚਲਾਇਆ, ਜੋ 2 ਅਕਤੂਬਰ ਤੋਂ 31 ਅਕਤੂਬਰ, 2025 ਤੱਕ ਆਯੋਜਿਤ ਕੀਤਾ ਗਿਆ ਸੀ। ਇਸ ਦਾ ਪ੍ਰਾਇਮਰੀ ਉਦੇਸ਼ ਸਵੱਛਤਾ ਅਤੇ ਦਫਤਰ ਪਰਿਸਰ ਦੇ ਸੁੰਦਰੀਕਰਣ ਨੂੰ ਸੰਸਥਾਗਤ ਬਣਾਉਣਾ ਅਤੇ ਫੈਸਲੇ ਲੈਣ ਵਿੱਚ ਕੁਸ਼ਲਤਾ ਵਧਾਉਣਾ ਸੀ।
ਵਿਸ਼ੇਸ਼ ਅਭਿਆਨ 5.0 ਦੀਆਂ ਉਪਲਬਧੀਆਂ ਦੇ ਮੁੱਖ ਬਿੰਦੂ ਹੇਠਾਂ ਲਿਖੇ ਹਨ:
-
ਬਾਹਰੀ ਅਭਿਆਨ ਚਲਾਏ ਗਏ ਅਤੇ ਸਥਾਨਾਂ ਦੀ ਸਫਾਈ ਕੀਤੀ ਗਈ ਜਿਨ੍ਹਾਂ ਦੀ ਗਿਣਤੀ ਕ੍ਰਮਵਾਰ: 1272 ਅਤੇ 2073 ਹੈ।
-
ਨਿਪਟਾਏ ਗਏ ਸਕ੍ਰੈਪ ਦੀ ਮਾਤਰਾ 2,62,391 ਕਿਲੋਗ੍ਰਾਮ ਹੈ, ਜਿਸ ਵਿੱਚ 40,381 ਕਿਲੋਗ੍ਰਾਮ ਈ-ਵੇਸਟ ਸ਼ਾਮਲ ਹੈ, ਜਿਸ ਦੇ ਨਤੀਜੇ ਵਜੋਂ 1.37 ਕਰੋੜ ਰੁਪਏ ਦਾ ਮਾਲੀਆ ਹਾਸਲ ਹੋਇਆ ਅਤੇ 77,348 ਵਰਗ ਫੁੱਟ ਜਗ੍ਹਾਂ ਖਾਲੀ ਹੋਈ। ਕੁੱਲ 174 ਵਾਹਨਾਂ ਨੂੰ ਵੀ ਤਬਾਹ ਕੀਤਾ ਗਿਆ।
-
ਰਿਕਾਰਡ ਪ੍ਰਬੰਧਨ ਅਧੀਨ, 35,281 ਭੌਤਿਕ ਫਾਈਲਾਂ ਦੀ ਸਮੀਖਿਆ ਕੀਤੀ ਗਈ, ਜਿਨ੍ਹਾਂ ਵਿੱਚੋਂ 11,389 ਫਾਈਲਾਂ ਨੂੰ ਹਟਾ ਦਿੱਤਾ ਗਿਆ। ਇਸੇ ਤਰ੍ਹਾਂ, 1,486 ਈ-ਫਾਈਲਾਂ ਦੀ ਸਮੀਖਿਆ ਕੀਤੀ ਗਈ, ਜਿਨ੍ਹਾਂ ਵਿੱਚੋਂ 289 ਨੂੰ ਬੰਦ ਕਰ ਦਿੱਤਾ ਗਿਆ।
-
ਅਭਿਆਨ ਦੌਰਾਨ ਕੁੱਲ 489 ਜਨਤਕ ਸ਼ਿਕਾਇਤਾਂ, 121 ਪੀਜੀ ਅਪੀਲਾਂ, 19 ਸਾਂਸਦ ਹਵਾਲੇ, 2 ਰਾਜ ਸਰਕਾਰ ਦੇ ਹਵਾਲੇ ਅਤੇ 2 ਪੀਐੱਮਓ ਹਵਾਲਿਆਂ (Reference) ਦਾ ਨਿਪਟਾਰਾ ਕੀਤਾ ਗਿਆ।
ਪ੍ਰਚਾਰ ਅਤੇ ਜਨ-ਜਾਗਰੂਕਤਾ ਰਾਹੀਂ ਸਵੱਛਤਾ ਦਾ ਸੰਦੇਸ਼ ਫੈਲਾਉਣ ਅਤੇ ਜਨਤਕ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਅਭਿਆਨ ਦਾ ਪ੍ਰਚਾਰ ਪ੍ਰਿੰਟ, ਇਲੈਕਟ੍ਰੌਨਿਕ ਅਤੇ ਸੋਸ਼ਲ ਮੀਡੀਆ ਰਾਹੀਂ ਕੀਤਾ ਗਿਆ।
ਅਭਿਆਨ ਦੀ ਪ੍ਰਗਤੀ ਦੀ ਹਫ਼ਤਾਵਰ ਸਮੀਖਿਆ ਸਕੱਤਰ ਸ਼੍ਰੀ ਸੰਜੈ ਜਾਜੂ ਵੱਲੋਂ ਨਿਯਮਿਤ ਤੌਰ ‘ਤੇ ਕੀਤੀ ਗਈ। ਮੰਤਰਾਲੇ ਦੇ ਨੋਡਲ ਅਫਸਰ, ਸ਼੍ਰੀ ਆਰ.ਕੇ.ਜੇਨਾ, ਸੀਨੀਅਰ ਆਰਥਿਕ ਸਲਾਹਕਾਰ ਨੇ ਹਰੇਕ ਮੀਡੀਆ ਯੂਨਿਟ ਦੇ ਸਾਰੇ ਨੋਡਲ ਅਧਿਕਾਰੀਆਂ ਦੇ ਨਾਲ ਡੈਲੀ ਬੇਸਿਸ ‘ਤੇ ਪ੍ਰਗਤੀ ਦੀ ਨਿਗਰਾਨੀ ਕੀਤੀ। ਮਾਣਯੋਗ ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਕਾਰਜ ਰਾਜ ਮੰਤਰੀ, ਡਾ. ਐੱਲ. ਮੁਰੂਗਨ ਨੇ ਮੰਤਰਾਲੇ ਦੇ ਦਫ਼ਤਰਾਂ ਦਾ ਨਿਰੀਖਣ ਕੀਤਾ ਅਤੇ ਅੱਗੇ ਸੁਧਾਰ ਲਈ ਨਿਰਦੇਸ਼ ਦਿੱਤੇ।
ਅਭਿਆਨ ਦੌਰਾਨ ਮੰਤਰਾਲੇ ਅਤੇ ਇਸ ਦੇ ਖੇਤਰੀ ਦਫਤਰਾਂ ਦੁਆਰਾ ਕਈ ਸਰਵੋਤਮ ਕਾਰਜ ਪ੍ਰਣਾਲੀਆਂ ਅਪਣਾਈਆਂ ਗਈਆਂ। ਇਨ੍ਹਾਂ ਵਿੱਚੋਂ ਕੁਝ ਨੂੰ ਹੇਠਾਂ ਦਿੱਤੇ ਗਏ ਚਿੱਤਰਾਂ ਵਿੱਚ ਦਰਸਾਈਆਂ ਗਈਆਂ ਹਨ:
-
ਆਕਾਸ਼ਵਾਣੀ ਅਹਿਮਦਾਬਾਦ ਦੀ ਚਾਰਦੀਵਾਰੀ ਦਾ ਸੁੰਦਰੀਕਰਣ
ਆਕਾਸ਼ਵਾਣੀ, ਅਹਿਮਦਾਬਾਦ ਨੇ ਆਪਣੇ ਦਫ਼ਤਰੀ ਪਰਿਸਰ ਦੀ ਚਾਰਦੀਵਾਰੀ ਦਾ ਮੀਡੀਆ ਅਤੇ ਮਨੋਰੰਜਨ ਖੇਤਰ ਦੀ ਪ੍ਰਤੀਨਿਧਤਾ ਕਰਨ ਵਾਲੇ ਪ੍ਰਤੀਕਾਂ ਦੀ ਚਿੱਤਰਕਾਰੀ ਨਾਲ ਨਵੀਨੀਕਰਨ ਕੀਤਾ।

-
ਐੱਸਆਰਐੱਫਟੀਆਈ, ਕੋਲਕਾਤਾ ਵੱਲੋਂ ‘ਵੇਸਟ ਟੂ ਆਰਟ’
ਐੱਸਆਰਐੱਫਟੀਆਈ ਦੇ ਵਿਦਿਆਰਥੀਆਂ ਨੇ ਪੁਰਾਣੇ ਅਖ਼ਬਾਰਾਂ ਅਤੇ ਅਣਵਰਤੇ ਕਾਰਡ ਬੋਰਡਾਂ ਤੋਂ ਬੋਗਨਵਿਲੀਆ ਦੇ ਰੁੱਖ ਵਾਲਾ ਇੱਕ ਜਾਪਾਨੀ ਘਰ ਮੁੜ ਤੋਂ ਬਣਾਇਆ, ਜਿਸ ਦੀ ਵਰਤੋਂ ਬਾਅਦ ਵਿੱਚ ਸੈੱਟ ‘ਤੇ ਇੱਕ ਪ੍ਰੌਪ ਵਜੋਂ ਕੀਤੀ ਗਈ।


-
ਐੱਸਆਰਐੱਫਟੀਆਈ, ਕੋਲਕਾਤਾ ਰਾਹੀਂ ਵੀਏਟੀ ਖੇਤਰ ਦਾ ਸੁੰਦਰੀਕਰਣ
ਐੱਸਆਰਐੱਫਟੀਆਈ ਨੇ ਕੁੜਾ ਇਕੱਠਾ ਕਰਨ ਵਾਲੇ ਵੀਏਟੀ ਖੇਤਰ ਦਾ ਸੁੰਦਰੀਕਰਣ ਕੀਤਾ।

-
ਆਈਆਈਐੱਮਸੀ ਕੋੱਟਾਯਮ ਦੁਆਰਾ ਤਲਾਬ ਦਾ ਨਿਰਮਾਣ
ਆਈਆਈਐੱਮਸੀ ਕੋੱਟਾਯਮ ਪਾਣੀ ਦੀ ਘਾਟ ਵਾਲੇ ਕੈਂਪਸ ਦੇ ਦੂਰ-ਦੁਰਾਡੇ ਖੇਤਰ ਵਿੱਚ ਇੱਕ ਤਲਾਬ ਵਿਕਸਿਤ ਕਰ ਰਿਹਾ ਹੈ।


5. ਮੁੱਖ ਸਕੱਤਰੇਤ ਵਿਖੇ ਕਮਰੇ ਦਾ ਸੁੰਦਰੀਕਰਣ
ਮੁੱਖ ਸਕੱਤਰੇਤ ਦੇ ਸਟਾਫ਼ ਅਤੇ ਅਧਿਕਾਰੀਆਂ ਨੇ ਸ਼ਾਸਤਰੀ ਭਵਨ ਵਿਖੇ ਰਾਜਭਾਸ਼ਾ ਡਿਵੀਜ਼ਨ ਦੇ ਕਮਰੇ 116A ਨੂੰ ਸੁੰਦਰ ਬਣਾਇਆ।


ਤਸਵੀਰਾਂ ਵਿੱਚ ਕੁਝ ਮਹੱਤਵਪੂਰਨ ਗਤੀਵਿਧੀਆਂ:
1. ਸੀਬੀਸੀ ਭੁਬਨੇਸ਼ਵਰ ਨੇ ਜਾਗਰੂਕਤਾ ਪੈਦਾ ਕਰਨ ਲਈ ਮੁਹਿੰਮ ਦੌਰਾਨ ਪੁਰੀ ਬੱਸ ਸਟੈਂਡ ਵਿਖੇ ਇੱਕ ਜਾਗਰੂਕਤਾ ਸਮਾਗਮ ਦਾ ਆਯੋਜਨ ਕੀਤਾ।

2. ਡੀਡੀਕੇ ਪ੍ਰਯਾਗਰਾਜ ਦੁਆਰਾ ਸਫਾਈ
ਪਹਿਲਾ ਅਤੇ ਬਾਅਦ ਵਿੱਚ
3. ਡੀਪੀਡੀ ਤਿਰੂਵਨੰਤਪੁਰਮ ਵਿਖੇ ਸਫਾਈ ਮੁਹਿੰਮ

-
ਮਾਣਯੋਗ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਦਾ ਮੰਤਰਾਲੇ ਦੇ ਦਫ਼ਤਰਾਂ ਦਾ ਦੌਰਾ
ਮੁੱਖ ਸਕੱਤਰੇਤ, ਸ਼ਾਸਤਰੀ ਭਵਨ, ਨਵੀਂ ਦਿੱਲੀ:
-
ਦੂਰਦਰਸ਼ਨ ਭਵਨ, ਨਵੀਂ ਦਿੱਲੀ

-
ਆਕਾਸ਼ਵਾਣੀ ਭਵਨ, ਨਵੀਂ ਦਿੱਲੀ

*************
ਧਰਮੇਂਦਰ ਤਿਵਾਰੀ/ਨਵੀਨ ਸ੍ਰੀਜੀਤ
(रिलीज़ आईडी: 2187041)
आगंतुक पटल : 20