ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਰਾਸ਼ਟਰੀ ਖੇਡ ਪੁਰਸਕਾਰ 2025 ਲਈ ਆਨਲਾਈਨ ਅਰਜ਼ੀਆਂ ਜਮ੍ਹਾਂ ਕਰਨ ਦੀ ਆਖ਼ਰੀ ਮਿਤੀ ਵਧਾਈ ਗਈ
Posted On:
28 OCT 2025 5:14PM by PIB Chandigarh
ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ 29 ਸਤੰਬਰ, 2025 ਨੂੰ ਸਾਲ 2025 ਲਈ ਰਾਸ਼ਟਰੀ ਖੇਡ ਪੁਰਸਕਾਰਾਂ, ਭਾਵ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ, ਅਰਜੁਨ ਪੁਰਸਕਾਰ, ਅਰਜੁਨ ਪੁਰਸਕਾਰ (ਲਾਈਫਟਾਈਮ), ਦ੍ਰੋਣਾਚਾਰਿਆ ਪੁਰਸਕਾਰ ਅਤੇ ਰਾਸ਼ਟਰੀਯ ਖੇਲ ਪ੍ਰੋਤਸਾਹਨ ਪੁਰਸਕਾਰ (ਆਰਕੇਪੀਪੀ) ਲਈ ਅਰਜ਼ੀਆਂ ਮੰਗੀਆਂ ਸਨ। ਸੂਚਨਾਵਾਂ ਮੰਤਰਾਲੇ ਦੀ ਵੈੱਬਸਾਈਟ www.yas.nic.in 'ਤੇ ਅਪਲੋਡ ਕੀਤੀਆਂ ਗਈਆਂ ਸਨ।
ਹੁਣ, ਅਰਜ਼ੀਆਂ ਪ੍ਰਾਪਤ ਕਰਨ ਦੀ ਆਖ਼ਰੀ ਮਿਤੀ 28 ਅਕਤੂਬਰ, 2025 ਤੋਂ ਵਧਾ ਕੇ 4 ਨਵੰਬਰ, 2025 (ਮੰਗਲਵਾਰ) ਕਰ ਦਿੱਤੀ ਗਈ ਹੈ। ਪੁਰਸਕਾਰ ਲਈ ਯੋਗ ਐਥਲੀਟਾਂ/ਕੋਚਾਂ/ਅਦਾਰਿਆਂ ਤੋਂ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ। ਉਨ੍ਹਾਂ ਨੂੰ ਸਮਰਪਿਤ ਪੋਰਟਲ dbtyas-sports.gov.in 'ਤੇ ਵਿਅਕਤੀਗਤ ਤੌਰ 'ਤੇ ਆਨਲਾਈਨ ਅਰਜ਼ੀ ਦੇਣੀ ਪਵੇਗੀ। ਭਾਰਤੀ ਓਲੰਪਿਕ ਐਸੋਸੀਏਸ਼ਨ/ਭਾਰਤੀ ਖੇਡ ਅਥਾਰਿਟੀ/ਮਾਨਤਾ ਪ੍ਰਾਪਤ ਰਾਸ਼ਟਰੀ ਖੇਡ ਫੈਡਰੇਸ਼ਨਾਂ/ਖੇਡ ਪ੍ਰਮੋਸ਼ਨ ਕੌਂਸਲਾਂ/ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਆਦਿ ਨੂੰ ਵੀ ਇਸ ਅਨੁਸਾਰ ਸੂਚਿਤ ਕੀਤਾ ਜਾਂਦਾ ਹੈ। ਸਾਰੇ ਸਰਕਾਰੀ ਕਰਮਚਾਰੀਆਂ ਲਈ ਵਿਜੀਲੈਂਸ ਕਲੀਅਰੈਂਸ ਜਮ੍ਹਾਂ ਕਰਵਾਉਣਾ ਲਾਜ਼ਮੀ ਹੈ। 4 ਨਵੰਬਰ, 2025 (ਮੰਗਲਵਾਰ) ਤੋਂ ਬਾਅਦ ਪ੍ਰਾਪਤ ਨਾਮਜ਼ਦਗੀਆਂ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ।
*****
ਰਿਨੀ ਚੌਧਰੀ
(Release ID: 2183770)
Visitor Counter : 4