ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਨਹਾਏ-ਖਾਏ ਦੀ ਪਵਿੱਤਰ ਰਸਮ ਨਾਲ ਛੱਠ ਮਹਾਪਰਵ ਦੀ ਸ਼ੁਭ ਸ਼ੁਰੂਆਤ 'ਤੇ ਵਧਾਈਆਂ ਦਿੱਤੀਆਂ

Posted On: 25 OCT 2025 9:06AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਹਾਏ-ਖਾਏ ਦੀ ਰਵਾਇਤੀ ਰਸਮ ਨਾਲ ਸ਼ੁਰੂ ਹੋ ਰਹੇ ਛੱਠ ਮਹਾਪਰਵ ਦੇ ਪਵਿੱਤਰ ਮੌਕੇ 'ਤੇ ਦੇਸ਼ ਅਤੇ ਦੁਨੀਆ ਭਰ ਦੇ ਸ਼ਰਧਾਲੂਆਂ ਨੂੰ ਵਧਾਈਆਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਸਾਰੇ ਸ਼ਰਧਾਲੂਆਂ ਦੀ ਅਟੁੱਟ ਸ਼ਰਧਾ ਨੂੰ ਨਮਨ ਕੀਤਾ ਅਤੇ ਇਸ ਚਾਰ ਰੋਜ਼ਾ ਤਿਉਹਾਰ ਦੇ ਡੂੰਘੇ ਸਭਿਆਚਾਰਕ ਮਹੱਤਵ 'ਤੇ ਚਾਨਣਾ ਪਾਇਆ।

ਸ਼੍ਰੀ ਮੋਦੀ ਨੇ ਛੱਠ ਦੀ ਵੱਧ ਰਹੀ ਵਿਸ਼ਵ-ਵਿਆਪੀ ਮਾਨਤਾ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਦੁਨੀਆ ਭਰ ਵਿੱਚ ਭਾਰਤੀ ਪਰਿਵਾਰ ਇਸ ਦੀਆਂ ਰਸਮਾਂ ਵਿੱਚ ਪੂਰੀ ਸ਼ਰਧਾ ਨਾਲ ਹਿੱਸਾ ਲੈਂਦੇ ਹਨ।

ਇਸ ਮੌਕੇ ਪ੍ਰਧਾਨ ਮੰਤਰੀ ਨੇ ਛਠੀ ਮਈਆ ਨੂੰ ਸਮਰਪਿਤ ਇੱਕ ਭਗਤੀ ਗੀਤ ਸਾਂਝਾ ਕੀਤਾ ਅਤੇ ਸਾਰਿਆਂ ਨੂੰ ਇਸ ਦੀ ਅਧਿਆਤਮਿਕ ਗੂੰਜ ਵਿੱਚ ਲੀਨ ਹੋਣ ਦਾ ਸੱਦਾ ਦਿੱਤਾ।

ਸ਼੍ਰੀ ਮੋਦੀ ਨੇ ਆਪਣੇ ਐਕਸ ਹੈਂਡਲ 'ਤੇ ਇੱਕ ਲੜੀਵਾਰ ਪੋਸਟ ਵਿੱਚ ਲਿਖਿਆ:

“ਨਹਾਏ-ਖਾਏ ਦੀ ਪਵਿੱਤਰ ਰਸਮ ਨਾਲ ਅੱਜ ਤੋਂ ਚਾਰ ਰੋਜ਼ਾ ਮਹਾਪਰਵ ਛੱਠ ਦੀ ਸ਼ੁਭ ਸ਼ੁਰੂਆਤ ਹੋ ਰਹੀ ਹੈ। ਬਿਹਾਰ ਸਮੇਤ ਦੇਸ਼ ਭਰ ਦੇ ਸ਼ਰਧਾਲੂਆਂ ਨੂੰ ਮੇਰੀਆਂ ਸ਼ੁਭਕਾਮਨਾਵਾਂ। ਸਾਰੇ ਸ਼ਰਧਾਲੂਆਂ ਨੂੰ ਮੇਰਾ ਨਮਨ ਅਤੇ ਸਤਿਕਾਰ!”

“ਸਾਡੇ ਸਭਿਆਚਾਰ ਦਾ ਇਹ ਵਿਸ਼ਾਲ ਤਿਉਹਾਰ ਸਾਦਗੀ ਅਤੇ ਸੰਜਮ ਦਾ ਪ੍ਰਤੀਕ ਹੈ, ਜਿਸ ਦੀ ਪਵਿੱਤਰਤਾ ਅਤੇ ਨਿਯਮਾਂ ਪ੍ਰਤੀ ਸ਼ਰਧਾ ਬੇਮਿਸਾਲ ਹੈ। ਇਸ ਪਵਿੱਤਰ ਮੌਕੇ 'ਤੇ ਛਠ ਦੇ ਘਾਟਾਂ 'ਤੇ ਜੋ ਦ੍ਰਿਸ਼ ਦਿਖਾਈ ਦਿੰਦਾ ਹੈ, ਉਸ ਵਿੱਚ ਪਰਿਵਾਰਕ ਅਤੇ ਸਮਾਜਿਕ ਸਦਭਾਵਨਾ ਦੀ ਵਿਲੱਖਣ ਪ੍ਰੇਰਨਾ ਮਿਲਦੀ ਹੈ। ਛੱਠ ਦੀ ਪ੍ਰਾਚੀਨ ਪਰੰਪਰਾ ਦਾ ਸਾਡੇ ਸਮਾਜ 'ਤੇ ਬਹੁਤ ਡੂੰਘਾ ਪ੍ਰਭਾਵ ਰਿਹਾ ਹੈ।”

“ਅੱਜ ਦੁਨੀਆ ਦੇ ਕੋਨੇ-ਕੋਨੇ ਵਿੱਚ ਛੱਠ ਨੂੰ ਸਭਿਆਚਾਰ ਦੇ ਮਹਾ-ਉਤਸਵ ਵਜੋਂ ਮਨਾਇਆ ਜਾਂਦਾ ਹੈ। ਪੂਰੀ ਦੁਨੀਆ ਵਿੱਚ ਵੱਸਦੇ ਭਾਰਤੀ ਪਰਿਵਾਰ ਇਸ ਦੀਆਂ ਪਰੰਪਰਾਵਾਂ ਵਿੱਚ ਪੂਰੇ ਸਨੇਹ ਨਾਲ ਸ਼ਾਮਲ ਹੁੰਦੇ ਹਨ। ਮੇਰੀ ਕਾਮਨਾ ਹੈ ਕਿ ਛਠੀ ਮਈਆ ਸਾਰਿਆਂ ਨੂੰ ਆਪਣਾ ਭਰਪੂਰ ਅਸ਼ੀਰਵਾਦ ਦੇਣ।”

“ਛੱਠ ਦਾ ਤਿਉਹਾਰ ਆਸਥਾ, ਉਪਾਸਨਾ ਅਤੇ ਕੁਦਰਤ ਪ੍ਰੇਮ ਦਾ ਇੱਕ ਅਨੋਖਾ ਸੰਗਮ ਹੈ। ਇਸ ਵਿੱਚ ਜਿੱਥੇ ਡੁੱਬਦੇ (ਅਸਤਾਚਲਗਾਮੀ) ਅਤੇ ਚੜ੍ਹਦੇ (ਉਦਯਮਾਨ) ਸੂਰਜ ਦੇਵ ਨੂੰ ਅਰਘ ਦਿੱਤਾ ਜਾਂਦਾ ਹੈ, ਉੱਥੇ ਹੀ ਪ੍ਰਸ਼ਾਦ ਵਿੱਚ ਵੀ ਕੁਦਰਤ ਦੇ ਵੱਖ-ਵੱਖ ਰੰਗ ਸਮਾਏ ਹੁੰਦੇ ਹਨ। ਛੱਠ ਪੂਜਾ ਦੇ ਗੀਤਾਂ ਅਤੇ ਧੁਨਾਂ ਵਿੱਚ ਵੀ ਭਗਤੀ ਅਤੇ ਕੁਦਰਤ ਦੀ ਵਿਲੱਖਣ ਭਾਵਨਾ ਭਰੀ ਹੁੰਦੀ ਹੈ।”

“ਮੇਰੀ ਖ਼ੁਸ਼ਕਿਸਮਤੀ ਹੈ ਕਿ ਕੱਲ੍ਹ ਹੀ ਮੈਨੂੰ ਬੇਗੂਸਰਾਏ ਜਾਣ ਦਾ ਮੌਕਾ ਮਿਲਿਆ ਸੀ। ਬਿਹਾਰ ਕੋਕਿਲਾ ਸ਼ਾਰਦਾ ਸਿਨਹਾ ਜੀ ਦਾ ਬੇਗੂਸਰਾਏ ਨਾਲ ਇੱਕ ਖ਼ਾਸ ਰਿਸ਼ਤਾ ਰਿਹਾ ਹੈ। ਸ਼ਾਰਦਾ ਸਿਨਹਾ ਜੀ ਅਤੇ ਬਿਹਾਰ ਦੇ ਕਈ ਲੋਕ ਕਲਾਕਾਰਾਂ ਨੇ ਆਪਣੇ ਗੀਤਾਂ ਨਾਲ ਛੱਠ ਦੇ ਤਿਉਹਾਰ ਨੂੰ ਇੱਕ ਵਿਲੱਖਣ ਭਾਵਨਾ ਨਾਲ ਜੋੜਿਆ ਹੈ।”

“ਅੱਜ ਇਸ ਮਹਾਪਰਵ 'ਤੇ ਮੈਂ ਤੁਹਾਡੇ ਸਾਰਿਆਂ ਨਾਲ ਛਠੀ ਮਈਆ ਦੇ ਅਜਿਹੇ ਗੀਤ ਸਾਂਝੇ ਕਰ ਰਿਹਾ ਹਾਂ, ਜਿਨ੍ਹਾਂ ਨੂੰ ਸੁਣ ਕੇ ਹਰ ਕੋਈ ਮੰਤਰ-ਮੁਗਧ ਹੋ ਜਾਵੇਗਾ।”

https://m.youtube.com/watch?v=6e6Hp6R5SVU

************

ਐੱਮਜੇਪੀਐੱਸ/ਐੱਸਆਰ 


(Release ID: 2182769) Visitor Counter : 2