ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਵਿੱਚ ਛੱਤੀਸਗੜ੍ਹ ਅਤੇ ਮਹਾਰਾਸ਼ਟਰ ਵਿੱਚ 258 ਨਕਸਲੀਆਂ ਨੇ ਆਤਮ-ਸਮਰਪਣ ਕੀਤਾ


ਅੱਜ ਛੱਤੀਸਗੜ੍ਹ ਵਿੱਚ 170 ਨਕਸਲੀਆਂ ਨੇ ਆਤਮ-ਸਮਰਪਣ ਕੀਤਾ, ਜਦਕਿ ਕੱਲ੍ਹ ਛੱਤੀਸਗੜ੍ਹ ਵਿੱਚ 27 ਅਤੇ ਮਹਾਰਾਸ਼ਟਰ ਵਿੱਚ 61 ਨਕਸਲੀਆਂ ਨੇ ਆਪਣੇ ਹਥਿਆਰ ਸੁੱਟੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਸਰਕਾਰ ਦੀਆਂ ਨਿਰੰਤਰ ਕੋਸ਼ਿਸ਼ਾਂ ਦਾ ਹੀ ਇਹ ਨਤੀਜਾ ਹੈ ਕਿ ਨਕਸਲਵਾਦ ਆਖਰੀ ਸਾਹ ਲੈ ਰਿਹਾ ਹੈ

ਆਤਮ-ਸਮਰਪਣ ਕਰਨ ਵਾਲੇ ਨਕਸਲੀਆਂ ਵਿੱਚ 10 ਸੀਨੀਅਰ ਆਪ੍ਰੇਟਿਵਸ ਸ਼ਾਮਲ ਹਨ, ਜਿਨ੍ਹਾਂ ਵਿੱਚ ਸਤੀਸ਼ ਉਰਫ ਟੀ. ਵਾਸੁਦੇਵ ਰਾਓ (ਸੀਸੀਐੱਮ) ਵੀ ਹੈ, ਜਿਸ ‘ਤੇ ਇੱਕ ਕਰੋੜ ਰੁਪਏ ਦਾ ਇਨਾਮ ਸੀ

ਆਤਮ-ਸਮਰਪਣ ਕਰਨ ਵਾਲੇ ਨਕਸਲੀਆਂ ਨੇ ਵੱਡੀ ਸੰਖਿਆ ਵਿੱਚ ਏਕੇ-47, ਇੰਸਾਸ, ਐੱਸਐੱਲਆਰ, 303 ਰਾਈਫਲ ਵਰਗੇ ਸਵੈ-ਚਾਲਿਤ ਹਥਿਆਰ ਸੁੱਟੇ ਹਨ

ਗ੍ਰਹਿ ਮੰਤਰੀ ਨੇ ਕਿਹਾ ਕਿ ਨਕਸਲਵਾਦ ਦੇ ਵਿਰੁੱਧ ਲੜਾਈ ਵਿੱਚ ਵੱਡੀ ਸਫ਼ਲਤਾ

ਹਿੰਸਾ ਛੱਡ ਕੇ ਭਾਰਤ ਦੇ ਸੰਵਿਧਾਨ ਵਿੱਚ ਭਰੋਸਾ ਮੁੜ ਤੋਂ ਸਥਾਪਿਤ ਕਰਨ ਦੇ ਇਨ੍ਹਾਂ ਸਾਰਿਆਂ ਦੇ ਫੈਸਲੇ ਦੀ ਸ਼ਲਾਘਾ ਕਰਦਾ ਹਾਂ

Posted On: 16 OCT 2025 6:04PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਵਿੱਚ ਛੱਤੀਸਗੜ੍ਹ ਅਤੇ ਮਹਾਰਾਸ਼ਟਰ ਵਿੱਚ 258 ਨਕਸਲੀਆਂ ਨੇ ਆਤਮ-ਸਮਰਪਣ ਕੀਤਾ ਹੈ, ਜਿਸ ਨਾਲ ਨਕਸਲਵਾਦ ਦੇ ਵਿਰੁੱਧ ਲੜਾਈ ਵਿੱਚ ਵੱਡੀ ਸਫ਼ਲਤਾ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਛੱਤੀਸਗੜ੍ਹ ਵਿੱਚ 170 ਨਕਸਲੀਆਂ ਨੇ ਆਤਮ-ਸਮਰਪਣ ਕੀਤਾ, ਜਦਕਿ ਕੱਲ੍ਹ ਛੱਤੀਸਗੜ੍ਹ ਵਿੱਚ 27 ਅਤੇ ਮਹਾਰਾਸ਼ਟਰ ਵਿੱਚ 61 ਨਕਸਲੀਆਂ ਨੇ ਆਪਣੇ ਹਥਿਆਰ ਸੁੱਟੇ।

ਗ੍ਰਹਿ ਮੰਤਰੀ ਨੇ ਹਿੰਸਾ ਦਾ ਤਿਆਗ ਕਰਨ ਅਤੇ ਭਾਰਤ ਦੇ ਸੰਵਿਧਾਨ ਵਿੱਚ ਭਰੋਸਾ ਰੱਖਣ ਦੇ ਉਨ੍ਹਾਂ ਦੇ ਫੈਸਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਇਸ ਗੱਲ ਦਾ ਪ੍ਰਮਾਣ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੁਆਰਾ ਇਸ ਸਮੱਸਿਆ ਨੂੰ ਸਮਾਪਤ ਕਰਨ ਦੇ ਅਣਥੱਕ ਯਤਨਾਂ ਦੇ ਕਾਰਨ ਨਕਸਲਵਾਦ ਹੁਣ ਆਪਣੇ ਅੰਤਿਮ ਸਾਹ ਲੈ ਰਿਹਾ ਹੈ।

ਐਕਸ ‘ਤੇ ਇੱਕ ਪੋਸਟ ਵਿੱਚ, ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਨਕਸਲਵਾਦ ਦੇ ਵਿਰੁੱਧ ਲੜਾਈ ਵਿੱਚ ਵੱਡੀ ਸਫ਼ਲਤਾ। ਛੱਤੀਸਗੜ੍ਹ ਵਿੱਚ ਅੱਜ 170 ਨਕਸਲੀਆਂ ਨੇ ਆਤਮ-ਸਮਰਪਣ ਕੀਤਾ ਹੈ, ਕੱਲ੍ਹ 27 ਨੇ ਹਥਿਆਰ ਸੁੱਟੇ ਸਨ। ਮਹਾਰਾਸ਼ਟਰ ਵਿੱਚ ਵੀ ਕੱਲ੍ਹ 61 ਨਕਸਲੀ ਹਥਿਆਰ ਸੁੱਟ ਕੇ ਮੁੱਖਧਾਰਾ ਵਿੱਚ ਵਾਪਸ ਪਰਤੇ। ਪਿਛਲੇ ਦੋ ਦਿਨਾਂ ਵਿੱਚ ਕੁੱਲ 258 ਖੱਬੇ ਪੱਖੀ ਅੱਤਵਾਦੀਆਂ ਨੇ ਹਿੰਸਾ ਦਾ ਰਸਤਾ ਛੱਡਿਆ ਹੈ।”

ਮੈਂ ਹਿੰਸਾ ਦਾ ਤਿਆਗ ਕਰਨ ਅਤੇ ਭਾਰਤ ਦੇ ਸੰਵਿਧਾਨ ਵਿੱਚ ਵਿਸ਼ਵਾਸ ਰੱਖਣ ਦੇ ਉਨ੍ਹਾਂ ਦੇ ਫੈਸਲੇ ਦੀ ਸ਼ਲਾਘਾ ਕਰਦਾ ਹਾਂ। ਇਹ ਇਸ ਗੱਲ ਦਾ ਪ੍ਰਮਾਣ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੁਆਰਾ ਇਸ ਸਮੱਸਿਆ ਨੂੰ ਖਤਮ ਕਰਨ ਦੇ ਅਣਥੱਕ ਯਤਨਾਂ ਕਾਰਨ ਨਕਸਲਵਾਦ ਹੁਣ ਆਪਣੇ ਆਖਰੀ ਸਾਹ ਲੈ ਰਿਹਾ ਹੈ। ਮੋਦੀ ਸਰਕਾਰ ਦੀ ਨੀਤੀ ਸਪਸ਼ਟ ਹੈ: ਜੋ ਆਤਮ –ਸਮਰਪਣ ਕਰਨਾ ਚਾਹੁੰਦੇ ਹਨ, ਉਨ੍ਹਾਂ ਦਾ ਸੁਆਗਤ ਹੈ ਅਤੇ ਜੋ ਬੰਦੂਕ ਚਲਾਉਣਾ ਜਾਰੀ ਰੱਖਣਗੇ, ਉਨ੍ਹਾਂ ਨੂੰ ਸਾਡੀ ਸੈਨਾ ਦੇ ਪ੍ਰਕੋਪ ਦਾ ਸਾਹਮਣਾ ਕਰਨਾ ਪਵੇਗਾ। ਮੈਂ ਉਨ੍ਹਾਂ ਲੋਕਾਂ ਨੂੰ ਮੁੜ ਤੋਂ ਅਪੀਲ ਕਰਦਾ ਹਾਂ ਜੋ ਹਾਲੇ ਵੀ ਨਕਸਲਵਾਦ ਦੀ ਰਾਹ ‘ਤੇ ਹਨ ਕਿ ਉਹ ਆਪਣੇ ਹਥਿਆਰ ਸੁੱਟ ਕੇ ਮੁੱਖਧਾਰਾ ਵਿੱਚ ਸ਼ਾਮਲ ਹੋਣ। ਅਸੀਂ 31 ਮਾਰਚ 2026 ਤੋਂ ਪਹਿਲਾਂ ਨਕਸਲਵਾਦ ਨੂੰ ਜੜ੍ਹੋਂ ਉਖਾੜ ਕੇ ਸੁੱਟਣ ਲਈ ਵਚਨਬੱਧ ਹਨ।

ਐਕਸ ‘ਤੇ ਇੱਕ ਹੋਰ ਪੋਸਟ ਵਿੱਚ, ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਇੱਕ ਸਮੇਂ ਅੱਤਵਾਦ ਦਾ ਗੜ੍ਹ ਰਹੇ ਛੱਤੀਸਗੜ੍ਹ ਦੇ ਅਬੂਝਮਾੜ੍ਹ ਅਤੇ ਨੌਰਥ ਬਸਤਰ ਨੂੰ ਅੱਜ ਨਕਸਲੀ ਹਿੰਸਾ ਤੋਂ ਪੂਰੀ ਤਰ੍ਹਾਂ ਨਾਲ ਮੁਕਤ ਐਲਾਨ ਕਰ ਦਿੱਤਾ ਗਿਆ ਹੈ। ਹੁਣ ਕੁਝ ਕੁ ਨਕਸਲੀ ਸਿਰਫ਼ ਸਾਊਥ ਬਸਤਰ ਵਿੱਚ ਬਚੇ ਹੋਏ ਹਨ, ਜਿਨ੍ਹਾਂ ਨੂੰ ਸਾਡੇ ਸੁਰੱਖਿਆ ਬਲ ਛੇਤੀ ਹੀ ਖਤਮ ਕਰ ਦੇਣਗੇ। ਜਨਵਰੀ 2024 ਵਿੱਚ ਛੱਤੀਸਗੜ੍ਹ ਵਿੱਚ ਸਾਡੀ ਪਾਰਟੀ ਦੀ ਸਰਕਾਰ ਬਣਨ ਦੇ ਬਾਅਦ ਤੋਂ 2100 ਨਕਸਲੀਆਂ ਨੇ ਆਤਮ-ਸਮਰਪਣ ਕੀਤਾ ਹੈ, 1785 ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 477 ਨੂੰ ਨਿਊਟ੍ਰੀਲਾਇਜ਼ ਕੀਤਾ ਗਿਆ ਹੈ। ਇਹ 31 ਮਾਰਚ 2026 ਤੋਂ ਪਹਿਲਾਂ ਨਕਸਲਵਾਦ ਨੂੰ ਜੜ੍ਹੋਂ ਖ਼ਤਮ ਕਰਨ ਦੇ ਸਾਡੇ ਦ੍ਰਿੜ੍ਹ ਸੰਕਲਪ ਦਾ ਪ੍ਰਤੀਬਿੰਬ ਹੈ।”

ਆਤਮ-ਸਮਰਪਣ ਕਰਨ ਵਾਲੇ ਨਕਸਲੀਆਂ ਦੀ ਸੂਚੀ ਵਿੱਚ 10 ਸੀਨੀਅਰ ਆਪ੍ਰੇਟਿਵ ਸ਼ਾਮਲ ਹਨ, ਜਿਨ੍ਹਾਂ ਵਿੱਚ ਸਤੀਸ਼ ਉਰਫ ਟੀ. ਵਾਸੁਦੇਵ ਰਾਓ (ਸੀਸੀਐੱਮ), ਰਾਨੀਤਾ (ਐੱਸਜ਼ੈੱਡਸੀਐੱਮ, ਮਾੜ੍ਹ ਡੀਵੀਸੀ ਦੀ ਸਕੱਤਰ), ਭਾਸਕਰ (ਡੀਵੀਸੀਐੱਮ, ਪੀਐੱਲ 32) ਨੀਲਾ ਉਰਫ ਨੰਦੇ (ਡੀਵੀਸੀਐੱਮ, ਆਈਸੀ ਅਤੇ ਨੇਲਨਾਰ ਏਸੀ ਦੀ ਸਕੱਤਰ (ਦੀਪਕ ਪਾਲੋ (ਡੀਵੀਸੀਐੱਮ, ਆਈਸੀ ਅਤੇ ਇੰਦ੍ਰਾਵਤੀ ਏਸੀ ਦਾ ਸਕੱਤਰ) ਸ਼ਾਮਲ ਹਨ। ਟੀ. ਵਾਸੁਦੇਵ ਰਾਓ (ਸੀਸੀਐੱਮ) ਦੇ ਸਿਰ ‘ਤੇ ਇੱਕ ਕਰੋੜ ਰੁਪਏ ਦਾ ਇਨਾਮ ਸੀ। ਐੱਸਜ਼ੈੱਡਸੀਐੱਮ ਰੈਂਕ ਦੇ ਆਪ੍ਰੇਟਿਵਸ ‘ਤੇ 25 ਲੱਖ ਰੁਪਏ, ਡੀਵੀਸੀਐੱਮ ‘ਤੇ 10 ਤੋਂ 15 ਲੱਖ ਰੁਪਏ ਅਤੇ ਏਸੀਐੱਮ ‘ਤੇ 5 ਲੱਖ ਰੁਪਏ ਦੇ ਇਨਾਮ ਸਨ। ਉਨ੍ਹਾਂ ਦੁਆਰਾ ਵੱਡੀ ਸੰਖਿਆ ਵਿੱਚ ਸਵੈਚਾਲਿਤ ਹਥਿਆਰ, ਜਿਨ੍ਹਾਂ ਵਿੱਚ ਏਕੇ-47, ਇੰਸਾਸ, ਐੱਸਐੱਲਆਰ, 303 ਰਾਈਫਲ ਆਦਿ ਸ਼ਾਮਲ ਹਨ, ਸੁੱਟੇ ਗਏ ਹਨ। 

 

 

************

ਆਰਕੇ/ਏਕੇ/ਪੀਆਰ/ਪੀਐੱਸ/ਏਕੇ


(Release ID: 2180304) Visitor Counter : 5