ਸਿੱਖਿਆ ਮੰਤਰਾਲਾ
ਦੇਸ਼ ਦੀ ਸਭ ਤੋਂ ਵੱਡੀ ਲਾਈਵ ਸਕੂਲ ਇਨੋਵੇਸ਼ਨ ਪ੍ਰਤੀਯੋਗਿਤਾ ਵਿੱਚ 3 ਲੱਖ ਤੋਂ ਵੱਧ ਸਕੂਲਾਂ ਦੀ ਭਾਗਾਦਾਰੀ ਇਤਿਹਾਸਿਕ
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਦੇਸ਼ ਦੇ ਸਭ ਤੋਂ ਵੱਡੇ ਸਕੂਲ ਇਨੋਵੇਸ਼ਨ ਮੂਵਮੈਂਟ-ਵਿਕਸਿਤ ਭਾਰਤ ਬਿਲਡਥੌਨ 2025 ਦਾ ਉਦਘਾਟਨ ਕੀਤਾ
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕਿਹਾ- ਸਾਡੇ ਪ੍ਰਤਿਭਾਸ਼ਾਲੀ ਸਕੂਲੀ ਵਿਦਿਆਰਥੀ ਵਿਕਸਿਤ ਅਤੇ ਸਮ੍ਰਿੱਧ ਭਾਰਤ ਦਾ ਨਿਰਮਾਣ ਕਰਨਗੇ
प्रविष्टि तिथि:
13 OCT 2025 5:07PM by PIB Chandigarh
ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਨਵੀਂ ਦਿੱਲੀ ਵਿੱਚ ਵਿਕਸਿਤ ਭਾਰਤ ਬਿਲਡਥੌਨ (ਵੀਬੀਬੀ) 2025 ਦਾ ਉਦਘਾਟਨ ਕੀਤਾ। ਸਕੂਲੀ ਵਿਦਿਆਰਥੀਆਂ ਦੇ ਲਈ ਭਾਰਤ ਦੇ ਸਭ ਤੋਂ ਵੱਡੇ ਸਿੰਕ੍ਰੋਨਾਈਜ਼ਰ ਇਨੋਵੇਸ਼ਨ ਹੈਕਾਥੌਨ-ਵਿਕਸਿਤ ਭਾਰਤ ਬਿਲਡਥੌਨ 2025 ਵਿੱਚ 3 ਲੱਖ ਤੋਂ ਵੱਧ ਸਕੂਲਾਂ ਨੇ ਇੱਕਠੇ ਹਿੱਸਾ ਲਿਆ। ਸ਼੍ਰੀ ਧਰਮੇਂਦਰ ਪ੍ਰਧਾਨ ਨੇ ਉਦਘਾਟਨੀ ਸੈਸ਼ਨ ਦੌਰਾਨ, ਓਡੀਸ਼ਾ ਦੇ ਭੁਵਨੇਵਸ਼ਵਰ ਸਥਿਤ ਖੋਰਦਾ ਦੇ ਪੀਐੱਮ ਸ਼੍ਰੀ ਗਵਰਨਮੈਂਟ ਹਾਈ ਸਕੂਲ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।
ਸ਼੍ਰੀ ਪ੍ਰਧਾਨ ਨੇ ਆਪਣੇ ਸੰਬੋਧਨ ਵਿੱਚ ਇਸ ਵਿਸ਼ਾਲ ਸਕੂਲ ਇਨੋਵੇਸ਼ਨ ਪਹਿਲ ਵਿੱਚ ਉਤਸ਼ਾਹਪੂਰਵਕ ਭਾਗੀਦਾਰੀ ਲਈ ਦੇਸ਼ ਭਰ ਦੇ 3 ਲੱਖ ਤੋਂ ਵੱਧ ਸਕੂਲਾਂ ਅਤੇ ਭਾਗੀਦਾਰ ਵਿਦਿਆਰਥੀਆਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇੱਥੋਂ ਦੀ ਨਿਕਲੇ ਨਵੀਨਤਾਕਾਰੀ ਵਿਚਾਰ ਨਵੇਂ ਗਲੋਬਲ ਮਾਡਲ ਬਣਾਉਣ ਅਤੇ ਘਰੇਲੂ ਅਤੇ ਗਲੋਬਲ ਚੁਣੌਤੀਆਂ ਦੇ ਸਮਾਧਾਨ ਲੱਭਣ ਦਾ ਰਾਹ ਪੱਧਰਾ ਕਰਨਗੇ। ਉਨ੍ਹਾਂ ਨੇ ਕਿਹਾ ਕਿ ਸਾਡੀ ਪ੍ਰਤਿਭਾਸ਼ਾਲੀ ਸਕੂਲੀ ਵਿਦਿਆਰਥੀ ਇੱਕ ਵਿਕਸਿਤ ਅਤੇ ਸਮ੍ਰਿੱਧ ਭਾਰਤ ਦਾ ਨਿਰਮਾਣ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ 2047 ਤੱਕ ਵਿਕਸਿਤ ਭਾਰਤ ਦਾ ਸੁਪਨਾ ਵੀਬੀਬੀ ਜਿਹੇ ਪਰਿਵਰਤਨਕਾਰੀ ਯਤਨਾਂ ਰਾਹੀਂ ਸਾਕਾਰ ਹੋਵੇਗਾ। ਕੇਂਦਰੀ ਮੰਤਰੀ ਨੇ ਵਿਦਿਆਰਥੀਆਂ ਨੂੰ ਦੇਸ਼ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ।

ਸਿੱਖਿਆ ਮੰਤਰਾਲੇ ਦੇ ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ ਦੇ ਸਕੱਤਰ ਸ਼੍ਰੀ ਸੰਜੈ ਕੁਮਾਰ ਨੇ ਆਪਣੇ ਸੰਬੋਧਨ ਦੌਰਾਨ ਇਸ ਪਹਿਲ ਵਿੱਚ ਦੇਸ਼ ਭਰ ਦੇ ਵਿਦਿਆਰਥੀਆਂ ਦੀ ਭਾਗੀਦਾਰੀ ਅਤੇ ਯਤਨਾਂ ਦੀ ਸ਼ਲਾਘਾ ਕੀਤੀ। ਸ਼੍ਰੀ ਕੁਮਾਰ ਨੇ ਇਹ ਵੀ ਕਿਹਾ ਕਿ ਇਹ ਵਿਲੱਖਣ ਅਭਿਆਨ ਵਿਦਿਆਰਥੀਆਂ ਦੀ ਸਿੱਖਣ ਦੀ ਸਮਰੱਥਾ ਨੂੰ ਵਧਾਏਗਾ ਅਤੇ ਉਨ੍ਹਾਂ ਦੀ ਨਵੀਨਤਾਕਾਰੀ ਪਹੁੰਚ ਨੂੰ ਮਜ਼ਬੂਤ ਕਰੇਗਾ। ਸ਼੍ਰੀ ਕੁਮਾਰ ਨੇ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੂੰ ਉਨ੍ਹਾਂ ਦੇ ਮਾਰਗਦਰਸ਼ਨ ਅਤੇ ਸਹਿਯੋਗ ਲਈ ਧੰਨਵਾਦ ਵੀ ਕੀਤਾ। ਅਟਲ ਇਨੋਵੇਸ਼ਨ ਮਿਸ਼ਨ ਦੇ ਮਿਸ਼ਨ ਡਾਇਰੈਕਟਰ ਸ਼੍ਰੀ ਦੀਪਕ ਬਾਗਲਾ ਨੇ ਵੀਬੀਬੀ ਦੇ ਵਧਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਬਿਲਡਥੌਨ ਇਨੋਵੇਸ਼ਨ ਨੂੰ ਇੱਕ ਜਨਤਕ ਅੰਦੋਲਨ ਬਣਾ ਦੇਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਨਾਲ ਦੂਰ-ਦੁਰਾਡੇ ਦੇ ਪਿੰਡਾਂ ਦੇ ਸਕੂਲਾਂ ਨੂੰ ਮਹਾ ਨਗਰਾਂ ਦੇ ਸਕੂਲਾਂ ਨਾਲ ਜੁੜੇਗਾ।
ਸ਼੍ਰੀ ਪ੍ਰਧਾਨ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਗੱਲਬਾਤ ਕਰਨ ਲਈ ਮਥੁਰਾ ਰੋਡ ਸਥਿਤ ਦਿੱਲੀ ਪਬਲਿਕ ਸਕੂਲ ਅਤੇ ਦਿੱਲੀ ਕੈਂਟ ਸਥਿਤ ਪੀਐੱਮ ਸ਼੍ਰੀ ਕੇਂਦਰੀ ਵਿਦਿਆਲਿਆ ਨੰਬਰ-2 ਦਾ ਵੀ ਦੌਰਾ ਕੀਤਾ। ਸ਼੍ਰੀ ਪ੍ਰਧਾਨ ਨੇ ਵਿਦਿਆਰਥੀਆਂ ਦੇ ਕਈ ਨਵੇਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਉਨ੍ਹਾਂ ਦੀ ਸਿੱਖਣ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਦੀ ਰਚਨਾਤਮਕਤਾ ਅਤੇ ਉਤਸ਼ਾਹ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਜਿਗਿਆਸੂ ਬਣੇ ਰਹਿਣ ਲਈ ਪ੍ਰੋਤਸਾਹਿਤ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਆਤਮਨਿਰਭਰ ਭਾਰਤ ਦੇ ਟੀਚੇ ਦੀ ਦਿਸ਼ਾ ਵਿੱਚ ਸਰਗਰਮ ਯੋਗਦਾਨ ਲਈ ਜ਼ਰੂਰੀ ਉਨ੍ਹਾਂ ਦੀ ਅਸਾਧਾਰਣ ਰਚਨਾਤਮਕਤਾ ਦੀ ਸ਼ਲਾਘਾ ਵੀ ਕੀਤੀ।


ਉਦਘਾਟਨੀ ਸੈਸ਼ਨ ਦੇ ਬਾਅਦ 120 ਮਿੰਟ ਦਾ ਲਾਈਵ ਇਨੋਵੇਸ਼ਨ ਚੈਲੈਂਜ ਦਾ ਆਯੋਜਨ ਹੋਇਆ। ਦੋ ਘੰਟੇ ਲੰਬੇ ਇਸ ਲਾਈਵ ਟਿੰਕਰਿੰਗ ਸੈਸ਼ਨ ਵਿੱਚ 1 ਕਰੋੜ ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਵਿੱਚ ਕਲਾਸ 6 ਤੋਂ 12 ਤੱਕ ਦੇ ਵਿਦਿਆਰਥੀਆਂ ਨੇ 3-5 ਦੀਆਂ ਟੀਮਾਂ ਵਿੱਚ ਕੰਮ ਕਰਕੇ ਚਾਰ ਵਿਸ਼ਿਆਂ- ਆਤਮਨਿਰਭਰ ਭਾਰਤ, ਸਵਦੇਸ਼ੀ, ਵੋਕਲ ਫੋਰ ਲੋਕਲ ਅਤੇ ਸਮ੍ਰਿੱਧੀ ਵਿਸ਼ੇ ‘ਤੇ ਅਧਾਰਿਤ ਪ੍ਰੋਟੋਟਾਈਪ ਤਿਆਰ ਕੀਤੇ। ਇਸ ਪ੍ਰੋਗਰਾਮ ਦਾ ਵਿਸ਼ੇਸ਼ ਆਕਰਸ਼ਣ ਸਕੂਲ ਸਪੌਟਲਾਈਟਸ ਰਿਹਾ ਅਤੇ ਇਸ ਵਿੱਚ ਦੂਰ-ਦੁਰਾਡੇ ਦੇ ਖੇਤਰਾਂ, ਅਭਿਲਾਸ਼ੀ ਜ਼ਿਲ੍ਹਿਆਂ, ਪਹਾੜੀ ਰਾਜਾਂ ਅਤੇ ਸਰਹੱਦੀ ਖੇਤਰਾਂ ਦੇ 150 ਤੋਂ ਵੱਧ ਸਕੂਲ ਆਪਣੀ ਤਰੱਕੀ ਅਤੇ ਆਪਣੇ ਅਨੁਭਵ ਸਾਂਝੇ ਕਰਨ ਲਈ ਸਿੱਧੇ ਜੁੜੇ।
ਰਜਿਸਟਰਡ ਸਕੂਲਾਂ ਦਾ ਵੇਰਵਾ (ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਖੇਤਰ ਅਨੁਸਾਰ)
-
ਅੰਡੇਮਾਨ ਅਤੇ ਨਿਕੋਬਾਰ ਆਈਲੈਂਡਸ 171
-
ਆਂਧਰ ਪ੍ਰਦੇਸ਼ 3980
-
ਅਰੁਣਾਚਲ ਪ੍ਰਦੇਸ਼ 206
-
ਅਸਾਮ 15656
-
ਬਿਹਾਰ 15732
-
ਚੰਡੀਗੜ੍ਹ 269
-
ਛੱਤੀਸਗੜ੍ਹ 8363
-
ਦਿੱਲੀ 4033
-
ਗੋਆ 194
-
ਗੁਜਰਾਤ 20017
-
ਹਰਿਆਣਾ 11567
-
ਹਿਮਾਚਲ ਪ੍ਰਦੇਸ਼ 4575
-
ਜੰਮੂ-ਕਸ਼ਮੀਰ 4754
-
ਝਾਰਖੰਡ 9779
-
ਕਰਨਾਟਕ 10248
-
ਕੇਰਲ 4640
-
ਲੱਦਾਖ 358
-
ਲਕਸ਼ਦ੍ਵੀਪ 9
19 ਮੱਧ ਪ੍ਰਦੇਸ਼ 18129
20 ਮਹਾਰਾਸ਼ਟਰ 41198
21 ਮਣੀਪੁਰ 896
22 ਮੇਘਾਲਿਆ 544
23 ਮਿਜ਼ੋਰਮ 835
24 ਨਾਗਾਲੈਂਡ 926
25 ਓਡੀਸ਼ਾ 12344
26 ਪੁਡੂਚੇਰੀ 149
27 ਪੰਜਾਬ 5725
28 ਰਾਜਸਥਾਨ 6310
29 ਸਿਕੱਮ 338
30 ਤਮਿਲ ਨਾਡੂ 16370
31 ਤੇਲੰਗਾਨਾ 2724
32 ਦਾਦਰਾ ਅਤੇ ਨਾਗਰ ਹਵੇਲੀ ਅਤੇ ਦਮਨ ਅਤੇ ਦੀਓ 235
33 ਤ੍ਰਿਪੁਰਾ 2299
34 ਉੱਤਰ ਪ੍ਰਦੇਸ਼ 78206
35 ਉੱਤਰਾਖੰਡ 2473
36 ਪੱਛਮ ਬੰਗਾਲ 1216
****
ਐੱਸਆਰ/ਏਕੇ
(रिलीज़ आईडी: 2178901)
आगंतुक पटल : 20