ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਸਕਤਰੇਤ ਨੇ ਹਰੇਕ ਨਾਗਰਿਕ ਦੇ ਲਈ ਸੀਪੀਆਰ ਦੇ ਜੀਵਨ ਰੱਖਿਅਕ ਮਹੱਤਵ ’ਤੇ ਜ਼ੋਰ ਦਿੰਦੇ ਹੋਏ ਸੀਪੀਆਰ ਜਾਗਰੂਕਤਾ ਸਪਤਾਹ (13-17 ਅਕਤੂਬਰ) ਦਾ ਉਦਘਾਟਨ ਕੀਤਾ


ਸੀਪੀਆਰ ਜਾਗਰੂਕਤਾ ਦੇ ਲਈ ਕਸਮ ਦੇ ਨਾਲ ਸੀਪੀਆਰ ਜਾਗਰੂਕਤਾ ਸਪਤਾਹ ਦੀ ਸ਼ੁਰੂਆਤ

ਕਿਸੇ ਵਿਅਕਤੀ ਦੁਆਰਾ ਸਮੇਂ ’ਤੇ ਸੀਪੀਆਰ ਦੇਣ ਤੋਂ ਜੀਵਨ ਦੇ ਨਤੀਜਿਆਂ ਵਿੱਚ ਜਿਕਰਯੋਗ ਸੁਧਾਰ ਹੋ ਸਕਦਾ ਹੈ: ਕੇਂਦਰੀ ਸਿਹਤ ਸਕਤਰੇਤ

ਰਾਸ਼ਟਰ ਵਿਆਪੀ ਸੀਪੀਆਰ ਜਾਗਰੂਕਤਾ ਸਪਤਾਹ ਦੇ ਸ਼ੁਰੂਆਤ ਵਿੱਚ ਸਿਹਤ ਖੇਤਰ ਅਤੇ ਨਾਗਰਿਕਾਂ ਸਹਿਤ 15,000 ਤੋਂ ਜ਼ਿਆਦਾ ਪ੍ਰਤਿਭਾਗੀਆਂ ਨੇ ਹਿੱਸਾ ਲਿਆ

प्रविष्टि तिथि: 13 OCT 2025 1:14PM by PIB Chandigarh

ਕਾਰਡਿਯੋਪੱਲਮੋਨਰੀ ਰਿਸਸਿਟੇਸ਼ਨ (ਸੀਪੀਆਰ)ਇੱਕ ਜੀਵਨ ਰੱਖਿਅਕ ਅਤੇ ਮਹੱਤਵਪੂਰਨ ਐਮਰਜੈਂਸੀ ਪ੍ਰਕਿਰਿਆ ਹੈ ਜੋ ਗੰਭੀਰ ਦਿਲ ਸੰਬਧੀ ਮਾਮਲਿਆਂ ਵਿੱਚ ਜੀਉਂਦੇ ਰਹਿਣ ਦੀ ਸੰਭਾਵਨਾਵਾਂ ਨੂੰ ਬਿਹਤਰ ਬਣਾਉਂਦੀ ਹੈ। ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਨੇ ਕਾਰਡਿਯੋਪੱਲਮੋਨਰੀ ਰਿਸਸਿਟੇਸ਼ਨ (ਸੀਪੀਆਰ) ਦੇ ਬਾਰੇ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਅੱਜ ਸੀਪੀਆਰ ਜਾਗਰੂਕਤਾ ਸਪਤਾਹ (13-17 ਅਕਤੂਬਰ 2025) ਦਾ ਉਦਘਾਟਨ ਕੀਤਾ। ਸੀਪੀਆਰ ਜਾਗਰੂਕਤਾ ਸਪਤਾਹ ਦਾ ਉਦੇਸ਼ ਕਾਰਡਿਯੋਪੱਲਮੋਨਰੀ ਰਿਸਸਿਟੇਸ਼ਨ (ਸੀਪੀਆਰ) ਵਿੱਚ ਪ੍ਰਸ਼ਿਕਸ਼ਣ ਅਤੇ ਸਾਮੁਦਾਇਕ ਭਾਗੀਦਾਰੀ ਨੂੰ ਹੁਲਾਰਾ ਦੇਣਾ ਹੈ। ਇਸ ਅਭਿਆਨ ਦਾ ਉਦਘਾਟਨ ਕੇਂਦਰੀ ਸਿਹਤ ਸਕਤਰੇਤ ਸ਼੍ਰੀਮਤੀ ਪੁਣ੍ਯ ਸਲਿਲਾ ਸ੍ਰੀਵਾਸਤਵ ਨੇ ਸਿਹਤ ਮੰਤਰਾਲੇ ਦੇ ਉੱਚ ਅਧਿਕਾਰੀਆਂ, ਸਿਹਤ ਪੇਸ਼ੇਵਰਾਂ, ਚਿਕਤਿਸਾ ਸੰਸਥਾਨਾਂ ਅਤੇ ਨਾਗਰਿਕ ਸਮਾਜ ਦੇ ਪ੍ਰਤੀਨਿਧੀਆਂ ਦੀ ਮੌਜੂਦਗੀ ਵਿੱਚ ਕੀਤਾ।

ਕੇਂਦਰੀ ਸਿਹਤ ਸਕਤਰੇਤ ਸ਼੍ਰੀਮਤੀ ਪੁਣ੍ਯ ਸਲਿਲਾ ਸ੍ਰੀਵਾਸਤਵ ਨੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸੀਪੀਆਰ ਕਰਨ ਵਿੱਚ ਜਨਤਾ ਦੀ ਸਮਰੱਥਾ ਨਿਰਮਾਣ ਦੀ ਤਤਕਾਲ ਜ਼ਰੂਰਤ ’ਤੇ ਰੌਸ਼ਨੀ ਪਾਈ। ਉਨ੍ਹਾਂ ਨੇ ਕਿਹਾ, ਸੀਪੀਆਰ ਦੀ ਸਰਲ ਕਿਰਿਆ, ਪੇਸ਼ੇਵਰ ਚਿਕਤਿਸਾ ਮਿਲਣ ਤੱਕ ਮਹੱਤਵਪੂਰਨ ਅੰਗਾਂ ਤੱਕ ਰਕਤ ਪ੍ਰਵਾਹ ਅਤੇ ਆਕਸੀਜਨ ਬਣਾਏ ਰੱਖ ਸਕਦੀ ਹੈ, ਜਿਸ ਨਾਲ ਜੀਵਨ ਦੀ ਸੰਭਾਵਨਾ ਕਈ ਗੁਣਾ ਵੱਧ ਜਾਂਦੀ ਹੈ।”

ਕੇਂਦਰੀ ਸਿਹਤ ਸਕਤਰੇਤ ਸ਼੍ਰੀਮਤੀ ਪੁਣ੍ਯ ਸਲਿਲਾ ਸ੍ਰੀਵਾਸਤਵ ਨੇ ਸੀਪੀਆਰ ਜਾਗਰੂਕਤਾ ਸਪਤਾਹ ਦੇ ਤਹਿਤ ਮੰਤਰਾਲਾ ਦੇ ਦ੍ਰਿਸ਼ਟੀਕੋਣ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਸ ਪਹਿਲ ਦਾ ਉਦੇਸ਼ ਇਹ ਸੁਨਿਸ਼ਚਿਤ ਕਰਨਾ ਹੈ ਕਿ ਹਰ ਘਰ, ਸਕੂਲ, ਦਫ਼ਤਰ ਅਤੇ ਜਨਤਕ ਥਾਵਾਂ ’ਤੇ ਘੱਟ ਤੋਂ ਘੱਟ ਇੱਕ ਵਿਅਕਤੀ ਇਸ ਜੀਵਨ ਰੱਖਿਅਕ ਤਕਨੀਕ ਵਿੱਚ ਟਰੇਂਡ ਹੋਵੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ, “ਦੇਸ਼ ਵਿੱਚ ਅਚਾਨਕ ਹੋਣ ਵਾਲੀ ਮੌਤਾਂ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਦਿਲ ਦਾ ਦੋਸ਼ ਹੈ। ਜੋ ਲਗਭਗ 70 ਪ੍ਰਤੀਸ਼ਤ ਅਜਿਹੇ ਮਾਮਲੇ ਉੱਥੇ ਹੁੰਦੇ ਹਨ, ਜਿੱਥ ਅਕਸਰ ਤਤਕਾਲ ਚਿਕਤਿਸਾ ਸਹਾਇਤਾ ਉਪਲਬੱਧ ਨਹੀਂ ਹੁੰਦੀ। ਅਜਿਹੇ ਨਾਜੁਕ ਪਲਾਂ ਵਿੱਚ, ਕਿਸੇ ਵਿਅਕਤੀ ਦੁਆਰਾ ਸਮੇਂ ’ਤੇ ਸੀਪੀਆਰ ਦੇਣ ਨਾਲ ਜੀਵਨ ਦੀ ਗੁਣਵੱਤਾ ਵਿੱਚ ਕਾਫ਼ੀ ਸੁਧਾਰ ਹੋ ਸਕਦਾ ਹੈ।”

ਉਦਘਾਟਨ ਸਮਾਰੋਹ ਦੇ ਇੱਕ ਹਿੱਸੇ ਦੇ ਰੂਪ  ਵਿੱਚ, ਪ੍ਰਤੀਭਾਗੀਆਂ ਨੇ ਸੀਪੀਆਰ ਜਾਗਰੂਕਤਾ ਨੂੰ ਹੁਲਾਰਾਦੇਣ ਅਤੇ ਦੂਜਿਆਂ ਨੂੰ ਇਸ ਜੀਵਨ ਰੱਖਿਅਕ ਤਕਨੀਕ ਨੂੰ ਸਿੱਖਣ ਦੇ ਲਈ ਪ੍ਰੋਤਸਾਹਿਤ ਕਰਨ ਦਾ ਸੰਕਲਪ ਵੀ ਲਿਆ। ਇਸ ਸਮਾਗਮ ਵਿੱਚ ਚਿਕਤਿਸਾ ਮਾਹਿਰਾਂ ਦੁਆਰਾ ਹੱਥਾਂ ਨਾਲ ਸੀਪੀਆਰ ਦਾ ਲਾਇਵ ਪ੍ਰਦਰਸ਼ਨ ਕੀਤਾ ਗਿਆ।

ਲੋਕਾਂ ਵਿੱਚ ਸੀਪੀਆਰ ਸਬੰਧੀ ਜਾਣਕਾਰੀ ਦੇ ਅਭਾਵ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਲਗਾਤਾਰ ਸਮੁਦਾਇ-ਕੇਂਦ੍ਰਿਤ ਯਤਨਾਂ ਨੂੰ ਹੁਲਾਰਾ ਦੇਣ ਦੇ ਲਈ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ 13-17 ਅਕਤੂਬਰ, 2025 ਤੱਕ ਅਖਿਲ ਭਾਰਤੀ ਸੀਪੀਆਰ ਜਾਗਰੂਕਤਾ ਸਪਤਾਹ ਮਨਾ ਰਿਹਾ ਹੈ, ਜਿਸਦਾ ਉਦੇਸ਼ ਆਮ ਲੋਕਾਂ ਵਿੱਚ ਸੀਪੀਆਰ ਦੇ ਬਾਰੇ ਵਿੱਚ ਵਿਆਪਕ ਜਾਗਰੂਕਤਾ ਵਧਾਉਣਾ ਅਤੇ ਸਮਰੱਥਾ ਨਿਰਮਾਣ ਕਰਨਾ ਹੈ। ਇਸ ਸਪਤਾਹ ਦੌਰਾਨ ਇੱਕ ਰਾਸ਼ਟਰ ਵਿਆਪੀ ਸੌਂਹ ਚੁੱਕ ਸਮਾਰੋਹ, ਸੀਪੀਆਰ ’ਤੇ ਭੌਤਿਕ ਅਤੇ ਆਭਾਸੀ ਪ੍ਰਦਰਸ਼ਨਾਂ ਦਾ ਆਯੋਜਨ, ਮਾਹਿਰਾਂ ਦੇ ਨਾਲ ਗੱਲਬਾਤ, ਪੈਨਲ ਚਰਚਾ ਅਤੇ ਹੋਰ ਆਈਈਸੀ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ। ਸੀਪੀਆਰ ਜਾਗਰੂਕਤਾ ਸਪਤਾਹ ਦੀ ਸ਼ੁਰੂਆਤ ਵਿੱਚ ਦੇਸ਼ ਭਰ ਦੇ ਚਿਕਤਿਸਾ ਸੰਸਥਾਨਾਂ ਅਤੇ ਨਾਗਰਿਕ ਸਮਾਜ ਦੇ ਪ੍ਰਤੀਨਿਧੀਆਂ ਦੇ ਨਾਲ-ਨਾਲ ਸਿਹਤ ਖੇਤਰ ਦੇ 15,000 ਤੋਂ ਜ਼ਿਆਦਾ ਪ੍ਰਤੀਭਾਗੀਆਂ ਨੇ ਹਿੱਸਾ ਲਿਆ।

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ ਮਾਇਗੋਵ ਅਤੇ ਮਾਇਭਾਰਤ ਪਲੈਟਫਾਰਮ ਦੇ ਸਹਿਯੋਗ ਨਾਲ ਔਨਲਾਈਨ ਸਹੁੰ ਅਤੇ ਸੀਪੀਆਰ ਕੁਇਜ ਵੀ ਪ੍ਰਕਾਸ਼ਿਤ ਕੀਤੀ ਹੈ। ਸਹੁੰ ਅਤੇ ਕੁਇਜ ਕ੍ਰਮਵਾਰ:

https://quiz.mygov.in/quiz/quiz-cpr-awareness-week-2025/ਅਤੇhttps://pledge.mygov.in/save-a-life-cpr/and https://mybharat.gov.in/quiz/quiz_dashboard/bUZNV2VOMUhDSTZXSzg3c1JJVzNuZz09 

ਲਿੰਕ ’ਤੇ ਦੇਖੀ ਜਾ ਸਕਦੀ ਹੈ।

  

*****

ਐੱਸਆਰ/ ਬੀ


(रिलीज़ आईडी: 2178824) आगंतुक पटल : 27
इस विज्ञप्ति को इन भाषाओं में पढ़ें: Malayalam , English , Urdu , हिन्दी , Tamil , Telugu , Kannada