ਆਯੂਸ਼
azadi ka amrit mahotsav

“ਦ੍ਰਵਯ (DRAVYA)” ਪੋਰਟਲ ਪਹਿਲੇ ਪੜਾਅ ਵਿੱਚ 100 ਆਯੁਸ਼ ਪਦਾਰਥਾਂ ਨੂੰ ਸੂਚੀਬੱਧ ਕਰੇਗਾ


ਡਿਜੀਟਲ ਸੰਗ੍ਰਹਿ ਤੋਂ ਕਿਤੇ ਵੱਧ, ‘द्रव्य’ ਭਾਰਤ ਦੀ ਗਿਆਨ ਪਰੰਪਰਾ ਦਾ ਜੀਵੰਤ ਅਵਤਾਰ ਹੈ: ਕੇਂਦਰੀ ਆਯੁਸ਼ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ

ਸੀਸੀਆਰਏਐੱਸ ਦਾ ਏਆਈ-ਅਧਾਰਿਤ ਪੋਰਟਲ ਆਯੁਸ਼ ਪਦਾਰਥਾਂ ‘ਤੇ ਸ਼ਾਸਤਰੀ ਅਤੇ ਆਧੁਨਿਕ ਖੋਜ ਨੂੰ ਡਿਜੀਟਲ ਅਤੇ ਏਕੀਕ੍ਰਿਤ ਕਰੇਗਾ ਜਿਸ ਨਾਲ ਅੰਤਰ-ਅਨੁਸ਼ਾਸਨੀ ਨਵੀਨਤਾ ਨੂੰ ਹੁਲਾਰਾ ਮਿਲੇਗਾ

प्रविष्टि तिथि: 09 OCT 2025 11:49AM by PIB Chandigarh

ਪਹਿਲੇ ਪੜਾਅ ਵਿੱਚ ਦ੍ਰਵਯ (DRAVYA) ਪੋਰਟਲ ਦਾ ਉਦੇਸ਼ 100 ਪ੍ਰਮੁੱਖ ਔਸ਼ਧੀ ਪਦਾਰਥਾਂ ਦੀ ਜਾਣਕਾਰੀ ਸੂਚੀਬੱਧ ਕਰਨਾ ਹੈ ਅਤੇ ਸ਼ੁੱਧਤਾ ਅਤੇ ਪ੍ਰਮਾਣਿਕਤਾ ਨੂੰ ਯਕੀਨੀ ਬਣਾਉਣ ਲਈ ਇੱਕ ਸਮਰਪਿਤ ਐਂਟਰੀ ਸੌਫਟਵੇਅਰ ਰਾਹੀਂ ਡੇਟਾ ਨੂੰ ਨਿਰੰਤਰ ਅਪਡੇਟ ਕੀਤਾ ਜਾਵੇਗਾ। ਕੇਂਦਰੀ ਆਯੁਰਵੈਦਿਕ ਵਿਗਿਆਨ ਖੋਜ ਪਰਿਸ਼ਦ (ਸੀਸੀਆਰਏਐੱਸ) ਦੀ ਅਭਿਲਾਸ਼ੀ ਪਹਿਲ-ਆਯੁਸ਼ ਪਦਾਰਥਾਂ ਦੇ ਬਹੁਪੱਖੀ ਮਾਪਦੰਡ ਲਈ ਡਿਜੀਟਾਈਜ਼ਡ ਰਿਟ੍ਰੀਵਲ ਐਪਲੀਕੇਸ਼ਨ (ਦ੍ਰਵਯ) (DRAVYA) ਇੱਕ ਨਵੀਨਤਾਕਾਰੀ ਔਨਲਾਈਨ ਗਿਆਨ ਭੰਡਾਰ ਹੈ।

ਜ਼ਿਕਰਯੋਗ ਹੈ ਕਿ ‘ਦ੍ਰਵਯ (DRAVYA)” ਏਆਈ ਅਧਾਰਿਤ ਹੈ ਅਤੇ ਇਹ ਆਯੁਸ਼ ਗ੍ਰਿੱਡ ਅਤੇ ਔਸ਼ਧੀ ਪਦਾਰਥਾਂ ਅਤੇ ਔਸ਼ਧੀ ਨੀਤੀ ‘ਤੇ ਮੰਤਰਾਲੇ ਦੀਆਂ ਹੋਰ ਪਹਿਲਕਦਮੀਆਂ ਨਾਲ ਜੁੜ ਜਾਵੇਗਾ। ਇਸ ਪਲੈਟਫਾਰਮ ਵਿੱਚ ਕਿਊਆਰ ਕੋਡ ਏਕੀਕਰਣ ਵੀ ਹੈ, ਜਿਸ ਨਾਲ ਦੇਸ਼ ਭਰ ਦੇ ਔਸ਼ਧੀ ਪੌਦਿਆਂ ਦੇ ਬਗੀਚਿਆਂ ਅਤੇ ਔਸ਼ਧੀ ਭੰਡਾਰਾਂ ਵਿੱਚ ਮਿਆਰੀ ਜਾਣਕਾਰੀ ਪ੍ਰਦਰਸ਼ਨ ਸੰਭਵ ਹੋ ਸਕੇਗਾ।

ਰਵਾਇਤੀ ਮੈਡੀਕਲ ਵਿੱਚ ਸਬੂਤ-ਅਧਾਰਿਤ ਏਕੀਕਰਣ ਅਤੇ ਡਿਜੀਟਲ ਪਰਿਵਰਤਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਉਠਾਉਂਦੇ ਹੋਏ, ਆਯੁਸ਼ ਮੰਤਰਾਲੇ ਨੇ 23 ਸਤੰਬਰ ਨੂੰ ਗੋਆ ਵਿੱਚ ਆਯੋਜਿਤ 10ਵੇਂ ਆਯੁਰਵੇਦ ਦਿਵਸ ਸਮਾਰੋਹ ਦੇ ਦੌਰਾਨ ਇਸ ਪੋਰਟਲ ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਗੋਆ ਦੇ ਰਾਜਪਾਲ ਸ਼੍ਰੀ ਅਸ਼ੋਕ ਗਜਪਤੀ ਰਾਜੂ, ਗੋਆ ਦੇ ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ, ਕੇਂਦਰੀ ਆਯੁਸ਼ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਤਾਪਰਾਓ ਜਾਧਵ, ਕੇਂਦਰੀ ਬਿਜਲੀ ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਯੈਸੋ ਨਾਇਕ ਅਤੇ ਆਯੁਸ਼ ਮੰਤਰਾਲੇ ਦੇ ਸਕੱਤਰ ਵੈਦਯ ਰਾਜੇਸ਼ ਕੋਟੇਚਾ ਵੀ ਮੌਜੂਦ ਸਨ। ਇਹ ਪਹਿਲ ਆਯੁਸ਼ ਔਸ਼ਧੀ ਪਦਾਰਥਾਂ ‘ਤੇ ਪ੍ਰਮਾਣਿਕ ਅਤੇ ਖੋਜ-ਸਮਰਥਿਤ ਜਾਣਕਾਰੀ ਤੱਕ ਗਲੋਬਲ ਪਹੁੰਚ ਦੇ ਲਈ ਤਕਨਾਲੋਜੀ ਦਾ ਲਾਭ ਉਠਾਉਣ ਲਈ ਮੰਤਰਾਲੇ ਦੀ ਵਚਨਬੱਧਤਾ ਨੂੰ ਰੇਖਾਂਕਿਤ ਕਰਦੀ ਹੈ।

ਦ੍ਰਵਯ (DRAVYA) ਪੋਰਟਲ ਇੱਕ ਵਿਆਪਕ, ਮੁਕਤ-ਪਹੁੰਚ ਡੇਟਾਬੇਸ ਦੇ ਰੂਪ ਵਿੱਚ ਕੰਮ ਕਰਦਾ ਹੈ। ਜੋ ਸ਼ਾਸਤਰੀ ਆਯੁਰਵੈਦਿਕ ਗ੍ਰੰਥਾਂ ਅਤੇ ਸਟੈਂਡਰਡ ਔਨਲਾਈਨ ਰਿਸਰਚ ਪਲੈਟਫਾਰਮਾਂ ਤੋਂ ਡੇਟਾ ਨੂੰ ਗਤੀਸ਼ੀਲ ਰੂਪ ਨਾਲ ਇਕੱਠਾ ਕਰਦਾ ਹੈ। ਇੱਕ ਅਨੁਭਵੀ ਉਪਭੋਗਤਾ ਇੰਟਰਫੇਸ ਦੇ ਨਾਲ ਡਿਜ਼ਾਈਨ ਕੀਤਾ ਗਿਆ ਇਹ ਪੋਰਟਲ ਉਪਭੋਗਤਾਵਾਂ ਨੂੰ ਆਯੁਸ਼ ਪ੍ਰਣਾਲੀਆਂ ਵਿੱਚ ਵਰਤੇ ਜਾਣ ਵਾਲੇ ਔਸ਼ਧੀ ਪਦਾਰਥਾਂ ਦੀ ਖੋਜ ਕਰਨ ਅਤੇ ਆਯੁਰਵੇਦ ਔਸ਼ਧੀ ਚਿਕਿਤਸਾ, ਬਨਸਪਤੀ ਵਿਗਿਆਨ, ਰਸਾਇਣ ਵਿਗਿਆਨ, ਫਾਰਮੈਸੀ, ਔਸ਼ਧ ਵਿਗਿਆਨ ਅਤੇ ਸੁਰੱਖਿਆ ਸਬੰਧੀ ਵਿਸਤ੍ਰਿਤ ਜਾਣਕਾਰੀ ਤੱਕ ਪਹੁੰਚ ਬਣਾਉਣ ਵਿੱਚ ਸਮਰੱਥ ਬਣਾਉਂਦਾ ਹੈ।

ਕੇਂਦਰੀ ਆਯੁਸ਼ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਇਸ ਪਹਿਲ ਬਾਰੇ ਬੋਲਦੇ ਹੋਏ ਕਿਹਾ ਕਿ ਦ੍ਰਵਯ (DRAVYA) ਇੱਕ ਡਿਜੀਟਲ ਸੰਗ੍ਰਹਿ ਤੋਂ ਕਿਤੇ ਵੱਧ ਹੈ। ਇਹ ਸਮਕਾਲੀ ਤੌਰ ‘ਤੇ ਭਾਰਤ ਦੀ ਗਿਆਨ ਪਰੰਪਰਾ ਦਾ ਜੀਵੰਤ ਅਵਤਾਰ ਹੈ। ਉਨ੍ਹਾਂ ਨੇ ਕਿਹਾ ਕਿ ਰਵਾਇਤੀ ਗਿਆਨ ਨੂੰ ਅਤਿਆਧੁਨਿਕ ਤਕਨਾਲੋਜੀ ਦੇ ਨਾਲ ਜੋੜ ਕੇ, ਅਸੀਂ ਗਲੋਬਲ ਸਹਿਯੋਗ ਅਤੇ ਨਵੀਨਤਾ ਲਈ ਆਯੁਰਵੇਦ ਅਤੇ ਹੋਰ ਆਯੁਸ਼ ਪ੍ਰਣਾਲੀਆਂ ਦੇ ਵਿਗਿਆਨਿਕ ਅਧਾਰ ਨੂੰ ਮਜ਼ਬੂਤ ਕਰ ਰਹੇ ਹਾਂ।

ਆਯੁਸ਼ ਮੰਤਰਾਲੇ ਦੇ ਸਕੱਤਰ ਵੈਦਯ ਰਾਜੇਸ਼ ਕੋਟੇਚਾ ਨੇ ਕਿਹਾ ਕਿ ਦ੍ਰਵਯ (DRAVYA), ਆਯੁਸ਼ ਗਿਆਨ ਨੂੰ ਵਿਗਿਆਨਿਕ ਦ੍ਰਿੜ੍ਹਤਾ ਅਤੇ ਗਲੋਬਲ ਪਹੁੰਚ ਦੇ ਨਾਲ ਡਿਜੀਟਲ ਯੁੱਗ ਵਿੱਚ ਲਿਆਉਣ ਦੇ ਸਰਕਾਰ ਦੇ ਦ੍ਰਿਸ਼ਟੀਕੋਣ ਦੀ ਇੱਕ ਉਦਾਹਰਣ ਹੈ। ਸ਼ਾਸਤਰੀ ਸੰਦਰਭਾਂ ਨੂੰ ਸਮਕਾਲੀ ਖੋਜ ਦੇ ਨਾਲ ਏਕੀਕ੍ਰਿਤ ਕਰਕੇ, ਇਹ ਪਲੈਟਫਾਰਮ ਨਾ ਸਿਰਫ਼ ਵਿਗਿਆਨਿਕ ਭਾਈਚਾਰੇ ਨੂੰ ਸਸ਼ਕਤ ਬਣਾਏਗਾ ਸਗੋਂ ਦੁਨੀਆ ਭਰ ਦੇ ਨੀਤੀ ਨਿਰਮਾਤਾਵਾਂ ਅਤੇ ਇਨੋਵੇਟਰਾਂ ਲਈ ਇੱਕ ਭਰੋਸੇਯੋਗ, ਤਕਨਾਲੋਜੀ-ਸੰਚਾਲਿਤ ਸੰਸਾਧਨ ਦੇ ਰੂਪ ਵਿੱਚ ਕੰਮ ਕਰੇਗਾ।

ਕੇਂਦਰੀ ਆਯੁਰਵੈਦਿਕ ਵਿਗਿਆਨ ਖੋਜ ਪਰਿਸ਼ਦ (ਸੀਸੀਆਰਏਐੱਸ)ਦੇ ਡਾਇਰੈਕਟਰ ਜਨਰਲ ਪ੍ਰੋਫੈਸਰ ਰਵੀਨਾਰਾਇਣ ਆਚਾਰਿਆ ਨੇ ਕਿਹਾ ਕਿ ਇਹ ਪਲੈਟਫਾਰਮ ਖੋਜ -ਕਰਤਾਵਾਂ, ਪ੍ਰੈਕਟੀਸ਼ਨਰਾਂ ਅਤੇ ਵਿਦਿਆਰਥੀਆਂ ਲਈ ਇੱਕ ਮਹੱਤਵਪੂਰਨ ਪਹਿਲ ਸਾਬਤ ਹੋਵੇਗਾ। ਇਹ ਅੰਤਰ-ਅਨੁਸ਼ਾਸਨੀ ਖੋਜ ਨੂੰ ਸਮਰੱਥ ਬਣਾਏਗਾ, ਫਾਰਮਾਕੋਪੋਈਅਲ ਸੁਮੇਲ ਨੂੰ ਉਤਸ਼ਾਹਿਤ ਕਰੇਗਾ ਅਤੇ ਆਯੁਸ਼ ਔਸ਼ਧੀਆਂ ਦੀ ਸਬੂਤ-ਅਧਾਰਿਤ ਪ੍ਰਮਾਣਿਕਤਾ ਨੂੰ ਵਧਾਏਗਾ।

ਆਪਣੇ ਮੌਡਿਊਲਰ ਡਿਜ਼ਾਈਨ ਅਤੇ ਵਿਸਤਾਰ ਦੀ ਸਮਰੱਥਾ ਦੇ ਨਾਲ, ‘ਦ੍ਰਵਯ (DRAVYA)’ ਰਵਾਇਤੀ ਚਿਕਿਤਸਾ ਦੇ ਵਿਸ਼ਾਲ ਭੰਡਾਰ ਨੂੰ ਆਧੁਨਿਕ ਵਿਗਿਆਨਕ ਸਮਝ ਦੇ ਨਾਲ ਏਕੀਕ੍ਰਿਤ ਕਰਨ ਦੀ ਦਿਸ਼ਾ ਵਿੱਚ ਇੱਕ ਪਰਿਵਰਤਨਕਾਰੀ ਕਦਮ ਹੈ। ਪ੍ਰਮਾਣਿਕ ਆਯੁਸ਼ ਗਿਆਨ ਨੂੰ ਪਹੁੰਚਯੋਗ, ਖੋਜ ਯੋਗ ਅਤੇ ਵਿਸ਼ਵਵਿਆਪੀ ਤੌਰ ‘ਤੇ ਪ੍ਰਾਸੰਗਿਕ ਬਣਾਉਣ ਦੀ ਦਿਸ਼ਾ ਵਿੱਚ ਇਹ ਇੱਕ ਵੱਡੀ ਉਪਲਬਧੀ ਹੈ।

************

ਐੱਸਆਰ/ਜੀਐੱਸ/ਐੱਸਜੀ


(रिलीज़ आईडी: 2176821) आगंतुक पटल : 16
इस विज्ञप्ति को इन भाषाओं में पढ़ें: Urdu , हिन्दी , English , Gujarati , Malayalam , Marathi , Tamil , Telugu