ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਬਾਲਗ ਸਿੱਖਿਆ ਵਿੱਚ ਤਬਦੀਲੀ ਅਤੇ ਸਾਖ਼ਰਤਾ ਟੀਚਿਆਂ ਨੂੰ ਅੱਗੇ ਵਧਾਉਣ ਲਈ ਉੱਲਾਸ ਪ੍ਰੋਗਰਾਮ ਦੀ ਸ਼ਲਾਘਾ ਕਰਦੇ ਹੋਏ ਇੱਕ ਲੇਖ ਸਾਂਝਾ ਕੀਤਾ

प्रविष्टि तिथि: 06 OCT 2025 12:27PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਲੇਖ ਸਾਂਝਾ ਕੀਤਾ, ਜਿਸ ਤਹਿਤ ਸਮਾਜ ਵਿੱਚ ਸਾਰਿਆਂ ਦੇ ਲਈ ਜੀਵਨ ਭਰ ਸਿੱਖਣ ਦੀ ਸਮਝ (ਉੱਲਾਸ) ਪ੍ਰੋਗਰਾਮ ਦੇ ਪਰਿਵਰਤਨਸ਼ੀਲ ਪ੍ਰਭਾਵ ਦੀ ਸ਼ਲਾਘਾ ਕੀਤੀ ਗਈ ਹੈ। ਇਸ ਪ੍ਰੋਗਰਾਮ ਦੀ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਦੇ ਤਹਿਤ ਇੱਕ ਪ੍ਰਮੁੱਖ ਪਹਿਲ ਦੇ ਰੂਪ ਵਿੱਚ 2022 ਵਿੱਚ ਸ਼ੁਰੂਆਤ ਕੀਤੀ ਗਈ ਹੈ। ਇਸ ਪ੍ਰੋਗਰਾਮ ਨੇ ਗ੍ਰਾਮੀਣ ਭਾਈਚਾਰਿਆਂ ਅਤੇ ਮਹਿਲਾਵਾਂ ’ਤੇ ਖ਼ਾਸ ਧਿਆਨ ਕੇਂਦ੍ਰਿਤ ਕਰਦੇ ਹੋਏ ਪੂਰੇ ਭਾਰਤ ਵਿੱਚ ਬਾਲਗ ਸਿੱਖਿਆਰਥੀਆਂ ਦੇ ਲਈ ਵਿੱਦਿਅਕ ਮੌਕਿਆਂ ਦਾ ਬਹੁਤ ਵਿਸਥਾਰ ਕੀਤਾ ਹੈ।

ਕੇਂਦਰੀ ਮੰਤਰੀ ਸ਼੍ਰੀ ਜਯੰਤ ਚੌਧਰੀ ਵੱਲੋਂ ਐਕਸ ’ਤੇ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ ਪੀਐੱਮਓ ਇੰਡੀਆ ਹੈਂਡਲ ਨੇ ਆਪਣੇ ਐਕਸ ਹੈਂਡਲ ਵਿਚ ਲਿਖਿਆ:

“ਇਸ ਲੇਖ ਵਿੱਚ ਰਾਜ ਮੰਤਰੀ ਸ਼੍ਰੀ @jayantrld ਨੇ ਜਾਣਕਾਰੀ ਦਿੱਤੀ ਹੈ ਕਿ ਕਿਸ ਤਰ੍ਹਾਂ ਐੱਨਈਪੀ 2020 ਦੇ ਅਨੁਸਾਰ 2022 ਵਿੱਚ ਸ਼ੁਰੂ ਕੀਤੇ ਗਏ ਉੱਲਾਸ ਪ੍ਰੋਗਰਾਮ (ਸਮਾਜ ਵਿੱਚ ਸਾਰਿਆਂ ਦੇ ਲਈ ਜੀਵਨ ਭਰ ਸਿੱਖਣ ਦੀ ਸਮਝ) ਬਾਲਗਾਂ ਦੇ ਲਈ ਵਿੱਦਿਅਕ ਮੌਕੇ ਪ੍ਰਦਾਨ ਕਰਦਾ ਹੈ।

ਉਨ੍ਹਾਂ ਨੇ ਜ਼ਿਕਰ ਕੀਤਾ ਹੈ ਕਿ ਉੱਲਾਸ ਪ੍ਰੋਗਰਾਮ ਦੇ ਪ੍ਰਭਾਵ ਨਾਲ ਗ੍ਰਾਮੀਣ ਅਤੇ ਮਹਿਲਾ ਸਾਖ਼ਰਤਾ ਵਿੱਚ ਵਾਧਾ ਹੋਇਆ ਹੈ, ਜਿਸ ਨਾਲ ਭਾਰਤ ਸਾਲ 2030 ਤੱਕ ਸੰਯੁਕਤ ਰਾਸ਼ਟਰ ਦੇ ਟਿਕਾਊ ਵਿਕਾਸ ਟੀਚਿਆਂ ਦੇ ਸਾਖ਼ਰਤਾ ਟੀਚੇ ਨੂੰ ਹਾਸਲ ਕਰਨ ਦੇ ਰਾਹ ’ਤੇ ਚੱਲ ਰਿਹਾ ਹੈ।”

************

MJPS/SR

ਐੱਮਜੇਪੀਐੱਸ/ਐੱਸਆਰ


(रिलीज़ आईडी: 2175407) आगंतुक पटल : 22
इस विज्ञप्ति को इन भाषाओं में पढ़ें: English , Urdu , हिन्दी , Marathi , Manipuri , Bengali-TR , Assamese , Bengali , Gujarati , Odia , Tamil , Kannada , Malayalam