ਵਿੱਤ ਮੰਤਰਾਲਾ
azadi ka amrit mahotsav

ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਗਾਂਧੀਨਗਰ ਵਿੱਚ ਦੇਸ਼ ਵਿਆਪੀ ਵਿੱਤੀ ਜਾਗਰੂਕਤਾ ਮੁਹਿੰਮ "ਆਪਕੀ ਪੂੰਜੀ, ਆਪਕਾ ਅਧਿਕਾਰ"("आपकी पूंजी, आपका अधिकार") ਦੀ ਸ਼ੁਰੂਆਤ ਕੀਤੀ


"ਲਵਾਰਿਸ ਜਮ੍ਹਾਂ (Unclaimed deposits) ਰਾਸ਼ੀ ਸਿਰਫ਼ ਕਾਗਜ਼ਾਂ 'ਤੇ ਐਂਟਰੀਆਂ ਨਹੀਂ ਹਨ; ਇਹ ਆਮ ਪਰਿਵਾਰਾਂ ਦੀ ਮਿਹਨਤ ਨਾਲ ਕਮਾਈ ਗਈ ਬੱਚਤ ਨੂੰ ਦਰਸਾਉਂਦੀਆਂ ਹਨ" - ਕੇਂਦਰੀ ਵਿੱਤ ਮੰਤਰੀ

"ਜਾਗਰੂਕਤਾ, ਪਹੁੰਚਯੋਗਤਾ ਅਤੇ ਕਾਰਵਾਈ ਦੀ 3As ਰਣਨੀਤੀ ਮੁਹਿੰਮ ਦੇ ਮਾਰਗਦਰਸ਼ਕ ਸਿਧਾਂਤ ਹੋਣਗੇ" - ਸ਼੍ਰੀਮਤੀ ਨਿਰਮਲਾ ਸੀਤਾਰਮਣ

ਕੇਂਦਰੀ ਗ੍ਰਹਿ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਇੱਕ ਸੰਦੇਸ਼ ਵਿੱਚ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਜਨਤਕ ਵਿਸ਼ਵਾਸ, ਮਾਣ ਅਤੇ ਸਸ਼ਕਤੀਕਰਣ ਨੂੰ ਮਜ਼ਬੂਤ ​​ਕਰਨ ਦੀ ਦਿਸ਼ਾ ਵਿੱਚ ਇੱਕ ਸਮੂਹਿਕ ਯਤਨ ਦੱਸਿਆ

"ਲਵਾਰਿਸ ਜਮ੍ਹਾਂ ਰਾਸ਼ੀ ਸਿੱਖਿਆ, ਸਸ਼ਕਤੀਕਰਣ ਅਤੇ ਲਾਭਪਾਤਰੀਆਂ ਦੀਆਂ ਹੋਰ ਵਿੱਤੀ ਜ਼ਰੂਰਤਾਂ ਲਈ ਉਪਯੋਗੀ" - ਰਾਜ ਵਿੱਤ ਮੰਤਰੀ, ਸ਼੍ਰੀ. ਕਨੂਭਾਈ ਦੇਸਾਈ

“ਨਾਗਰਿਕਾਂ ਦੇ ਦਾਅਵਿਆਂ ਦਾ ਜਲਦੀ ਅਤੇ ਨਿਰਪੱਖ ਢੰਗ ਨਾਲ ਨਿਪਟਾਰਾ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਉਹ ਸਪਸ਼ਟਤਾ ਅਤੇ ਵਿਸ਼ਵਾਸ ਨਾਲ ਅੱਗੇ ਵਧ ਸਕਣ ” - ਸਕੱਤਰ, ਡੀਐੱਫਐੱਸ

ਅਕਤੂਬਰ ਤੋਂ ਦਸੰਬਰ 2025 ਤੱਕ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਾਰੇ ਜ਼ਿਲ੍ਹਿਆਂ ਨੂੰ ਕਵਰ ਕਰਨ ਲਈ ਮੁਹਿੰਮ

ਨਾਗਰਿਕਾਂ ਨੂੰ ਲਵਾਰਿਸ ਵਿੱਤੀ ਸੰਪਤੀਆਂ ਦਾ ਪਤਾ ਲਗਾਉਣ ਅਤੇ ਉਨ੍ਹਾਂ ‘ਤੇ ਦਾਅਵਾ ਕਰਨ ਵਿੱਚ ਸਹਾਇਤਾ ਕਰਨ ਲਈ ਡਿਜੀਟਲ ਪ੍ਰਦਰਸ਼ਨ ਅਤੇ ਹੈਲਪ ਡੈਸਕ

Posted On: 04 OCT 2025 5:13PM by PIB Chandigarh

ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਗੁਜਰਾਤ ਦੇ ਗਾਂਧੀਨਗਰ ਵਿੱਚ ਦੇਸ਼ ਵਿਆਪੀ ਜਾਗਰੂਕਤਾ ਮੁਹਿੰਮ "आपकी पूँजी, आपका अधिकारी" ਦੀ ਸ਼ੁਰੂਆਤ ਕੀਤੀ। ਇਹ ਮੁਹਿੰਮ ਰਾਜ ਦੇ ਵਿੱਤ ਮੰਤਰੀ, ਸ਼੍ਰੀ ਕਨੂਭਾਈ ਦੇਸਾਈ ਦੀ ਮੌਜੂਦਗੀ ਵਿੱਚ ਸ਼ੁਰੂ ਕੀਤੀ ਗਈ ਸੀ।

ਇਸ ਸਮਾਗਮ ਵਿੱਚ ਸਕੱਤਰ,  ਡੀਐੱਫਐੱਸ, ਸ਼੍ਰੀ ਐੱਮ. ਨਾਗਾਰਾਜੂ, ਭਾਰਤੀ ਰਿਜ਼ਰਵ ਬੈਂਕ ਦੇ ਕਾਰਜਕਾਰੀ ਨਿਰਦੇਸ਼ਕ, ਆਈਆਰਡੀਏਆਈ, ਸੇਬੀ, ਪੀਐੱਫਆਰਡੀਏ ਦੇ ਪੂਰੇ ਸਮੇਂ ਦੇ ਮੈਂਬਰ, ਭਾਰਤ ਸਰਕਾਰ, ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਅਤੇ ਪ੍ਰਮੁੱਖ ਵਿੱਤੀ ਸੰਸਥਾਵਾਂ ਦੇ ਪ੍ਰਤੀਨਿਧੀ ਵੀ ਮੌਜੂਦ ਸਨ।

 

ਇਸ ਮੌਕੇ 'ਤੇ ਬੋਲਦਿਆਂ, ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਇਹ ਮੁਹਿੰਮ ਇੱਕ ਸਾਧਾਰਣ ਪਰ ਸ਼ਕਤੀਸ਼ਾਲੀ ਸੰਦੇਸ਼ ਦਿੰਦੀ ਹੈ ਕਿ ਨਾਗਰਿਕਾਂ ਦੁਆਰਾ ਬਚਾਇਆ ਗਿਆ ਹਰ ਰੁਪਿਆ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਵਾਪਸ ਮਿਲਣਾ ਚਾਹੀਦਾ ਹੈ।

 

ਵਿੱਤ ਮੰਤਰੀ ਨੇ ਕਿਹਾ ਕਿ ਲਵਾਰਿਸ ਜਮ੍ਹਾਂ ਰਕਮਾਂ, ਬੀਮਾ ਰਾਸ਼ੀ, ਲਾਭਅੰਸ਼, ਮਿਉਚੁਅਲ ਫੰਡ ਬਕਾਇਆ ਅਤੇ ਪੈਨਸ਼ਨਾਂ ਸਿਰਫ਼ ਕਾਗਜ਼ 'ਤੇ ਐਂਟਰੀਆਂ ਨਹੀਂ ਹਨ; ਇਹ ਆਮ ਪਰਿਵਾਰਾਂ ਵੱਲੋਂ ਸਖਤ ਮਿਹਨਤ ਨਾਲ ਕਮਾਈ ਗਈ ਬੱਚਤ ਨੂੰ ਦਰਸਾਉਂਦੇ ਹਨ –ਅਜਿਹੀਆਂ ਬੱਚਤਾਂ ਜੋ ਸਿੱਖਿਆ, ਸਿਹਤ ਸੰਭਾਲ ਅਤੇ ਵਿੱਤੀ ਸੁਰੱਖਿਆ ਵਿੱਚ ਸਹਾਇਕ ਹੋ ਸਕਦੀਆਂ ਹਨ।

 

ਇਸ ਤੋਂ ਇਲਾਵਾ, ਕੇਂਦਰੀ ਵਿੱਤ ਮੰਤਰੀ ਨੇ ਇਸ ਮੁਹਿੰਮ ਦੇ ਮਾਰਗਦਰਸ਼ਕ ਸਿਧਾਂਤਾਂ ਵਜੋਂ "3 A's" - ਜਾਗਰੂਕਤਾ, ਪਹੁੰਚਯੋਗਤਾ ਅਤੇ ਕਾਰਵਾਈ - ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਜਾਗਰੂਕਤਾ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਹਰੇਕ ਨਾਗਰਿਕ ਅਤੇ ਭਾਈਚਾਰੇ ਨੂੰ ਲਵਾਰਿਸ ਸੰਪਤੀਆਂ ਦਾ ਪਤਾ ਲਗਾਉਣ ਦੇ ਤਰੀਕੇ ਬਾਰੇ ਜਾਣਕਾਰੀ ਹੋਵੇ। ਪਹੁੰਚਯੋਗਤਾ ਸਰਲ ਡਿਜੀਟਲ ਟੂਲ ਅਤੇ ਜ਼ਿਲ੍ਹਾ-ਪੱਧਰੀ ਪਹੁੰਚ ਪ੍ਰਦਾਨ ਕਰਨ 'ਤੇ ਕੇਂਦ੍ਰਿਤ ਹੈ। ਕਾਰਵਾਈ ਸਮਾਂ-ਬੱਧ ਅਤੇ ਪਾਰਦਰਸ਼ੀ ਦਾਅਵਿਆਂ ਦੇ ਨਿਪਟਾਰੇ 'ਤੇ ਜ਼ੋਰ ਦਿੰਦੀ ਹੈ।

 

ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ "ਇਕੱਠੇ ਮਿਲ ਕੇ, ਇਹ ਤਿੰਨ ਥੰਮ੍ਹ ਨਾਗਰਿਕਾਂ ਅਤੇ ਵਿੱਤੀ ਸੰਸਥਾਵਾਂ ਵਿਚਕਾਰ ਪਾੜੇ ਨੂੰ ਪੂਰਾ ਕਰਨ ਵਿੱਚ ਮਦਦ ਕਰਨਗੇ, ਭਾਈਚਾਰਕ ਜਾਗਰੂਕਤਾ ਨੂੰ ਉਤਸ਼ਾਹਿਤ ਕਰਨਗੇ ਅਤੇ ਇਹ ਯਕੀਨੀ ਬਣਾਉਣਗੇ ਕਿ ਹਰ ਵਿਅਕਤੀ ਆਪਣੀ ਸਹੀ ਬੱਚਤ ਨੂੰ ਮਾਣ ਅਤੇ ਅਸਾਨੀ ਨਾਲ ਮੁੜ ਪ੍ਰਾਪਤ ਕਰ ਸਕੇ।

 

ਵਿੱਤ ਮੰਤਰੀ ਨੇ ਹਾਲ ਹੀ ਵਿੱਚ ਕੇਵਾਈਸੀ ਅਤੇ ਰੀ-ਕੇਵਾਈਸੀ ਮੁਹਿੰਮਾਂ ਵਿੱਚ ਖੇਤਰੀ ਪੇਂਡੂ ਬੈਂਕਾਂ, ਖਾਸ ਕਰਕੇ ਗੁਜਰਾਤ ਗ੍ਰਾਮੀਣ ਬੈਂਕ ਅਤੇ ਹੋਰ ਵਿੱਤੀ ਸੰਸਥਾਵਾਂ ਦੀ ਸਰਗਰਮ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਨ੍ਹਾਂ ਯਤਨਾਂ ਨੇ ਨਾਗਰਿਕਾਂ ਅਤੇ ਰਸਮੀ ਵਿੱਤੀ ਪ੍ਰਣਾਲੀ ਵਿਚਕਾਰ ਸਬੰਧ ਨੂੰ ਮਜ਼ਬੂਤ ​​ਕੀਤਾ ਹੈ। ਕੇਂਦਰੀ ਮੰਤਰੀ ਨੇ ਦੱਸਿਆ ਕਿ "ਪਿੰਡਾਂ ਅਤੇ ਕਸਬਿਆਂ ਵਿੱਚ ਕੀਤੇ ਗਏ, ਅਜਿਹੇ ਉਪਰਾਲਿਆਂ ਨੇ ਇਹ ਯਕੀਨੀ ਬਣਾਇਆ ਹੈ ਕਿ ਲਾਭਪਾਤਰੀ ਆਪਣੀਆਂ ਬੱਚਤਾਂ ਅਤੇ ਅਧਿਕਾਰਾਂ ਨਾਲ ਜੁੜੇ ਰਹਿਣ ਅਤੇ ਮੌਜੂਦਾ ਮੁਹਿੰਮ ਦੀ ਸਫਲਤਾ ਲਈ ਇੱਕ ਮਜ਼ਬੂਤ ​​ਨੀਂਹ ਰੱਖਣ।"

 

ਸ਼੍ਰੀਮਤੀ. ਸੀਤਾਰਮਣ ਨੇ ਸਾਰੀਆਂ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਲਵਾਰਿਸ ਵਿੱਤੀ ਸੰਪਤੀਆਂ 'ਤੇ ਇਸ ਦੇਸ਼ ਵਿਆਪੀ ਪਹਿਲ ਵਿੱਚ ਉਹੀ ਸਮਰਪਣ ਅਤੇ ਪਹੁੰਚ ਨੂੰ ਅੱਗੇ ਵਧਾਉਣ, ਤਾਂ ਜੋ ਕੋਈ ਵੀ ਨਾਗਰਿਕ ਬਿਨਾ ਦਾਅਵਾ ਕੀਤੇ ਵਿੱਤੀ ਜਾਇਦਾਦਾਂ ਤੱਕ ਪਹੁੰਚ ਸਕੇ ਅਤੇ ਆਪਣੇ ਸਹੀ ਪੈਸੇ ਤੋਂ ਵੱਖ ਨਾ ਹੋਵੇ।

 

ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਉਨ੍ਹਾਂ ਲਾਭਪਾਤਰੀਆਂ ਨੂੰ ਸਰਟੀਫਿਕੇਟ ਵੀ ਸੌਂਪੇ ਜਿਨ੍ਹਾਂ ਨੇ ਵੱਖ-ਵੱਖ ਸੰਸਥਾਵਾਂ ਤੋਂ ਆਪਣੀਆਂ ਲਵਾਰਿਸ ਜਮ੍ਹਾਂ ਰਾਸ਼ੀਆਂ ਨੂੰ ਸਫਲਤਾਪੂਰਵਕ ਵਾਪਸ ਪ੍ਰਾਪਤ ਕੀਤਾ।

 

 

ਇਸ ਮੌਕੇ 'ਤੇ ਬੋਲਦੇ ਹੋਏ, ਗੁਜਰਾਤ ਦੇ ਰਾਜ ਵਿੱਤ ਮੰਤਰੀ, ਸ਼੍ਰੀ ਕਨੂਭਾਈ ਦੇਸਾਈ ਨੇ ਕਿਹਾ ਕਿ ਗੁਜਰਾਤ ਤੋਂ ਇਸ ਦੇਸ਼ ਵਿਆਪੀ ਮੁਹਿੰਮ ਦੀ ਸ਼ੁਰੂਆਤ ਰਾਜ ਲਈ ਮਾਣ ਵਾਲੀ ਗੱਲ ਹੈ ਅਤੇ ਉਨ੍ਹਾਂ ਨੇ ਸਰਗਰਮ ਭਾਗੀਦਾਰੀ ਅਤੇ ਪਹੁੰਚ ਰਾਹੀਂ ਇਸ ਨੂੰ ਸਫਲ ਬਣਾਉਣ ਲਈ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ। ਸ਼੍ਰੀ ਕਨੂਭਾਈ ਦੇਸਾਈ ਨੇ ਕਿਹਾ, "ਲਵਾਰਿਸ ਜਮ੍ਹਾਂ ਰਾਸ਼ੀ ਲਾਭਪਾਤਰੀਆਂ ਦੀ ਸਿੱਖਿਆ, ਸਸ਼ਕਤੀਕਰਣ ਅਤੇ ਹੋਰ ਵਿੱਤੀ ਜ਼ਰੂਰਤਾਂ ਲਈ ਬਹੁਤ ਉਪਯੋਗੀ ਹੈ।"

 

ਪ੍ਰੋਗਰਾਮ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਤੇ ਗਾਂਧੀਨਗਰ ਤੋਂ ਲੋਕ ਸਭਾ ਮੈਂਬਰ, ਸ਼੍ਰੀ ਅਮਿਤ ਸ਼ਾਹ ਦਾ ਇੱਕ ਸੰਦੇਸ਼ ਵੀ ਸ਼ਾਮਲ ਸੀ। ਕੇਂਦਰੀ ਗ੍ਰਹਿ ਮੰਤਰੀ ਨੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਨਾਗਰਿਕਾਂ ਨੂੰ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸਾਹਿਤ ਕੀਤਾ। ਸੰਦੇਸ਼ ਵਿੱਚ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਇਹ ਪਹਿਲਕਦਮੀ ਲਵਾਰਿਸ ਵਿੱਤੀ ਸੰਪਤੀਆਂ ਦੀ ਵਾਪਸੀ ਤੋਂ ਪਰ੍ਹੇ ਹੈ ਅਤੇ ਜਨਤਕ ਵਿਸ਼ਵਾਸ, ਮਾਣ ਅਤੇ ਸਸ਼ਕਤੀਕਰਣ ਨੂੰ ਮਜ਼ਬੂਤ ​​ਕਰਨ ਦੀ ਦਿਸ਼ਾ ਵਿੱਚ ਇੱਕ ਸਮੂਹਿਕ ਯਤਨ ਨੂੰ ਦਰਸਾਉਂਦੀ ਹੈ।

 

ਇਸ ਮੌਕੇ 'ਤੇ ਬੋਲਦੇ ਹੋਏ, ਵਿੱਤੀ ਸੇਵਾਵਾਂ ਸਕੱਤਰ, ਸ਼੍ਰੀ ਐੱਮ. ਨਾਗਾਰਾਜੂ ਨੇ ਕਿਹਾ ਕਿ ਅਗਸਤ 2025 ਤੱਕ, ₹75,000 ਕਰੋੜ ਤੋਂ ਵੱਧ ਦੀ ਦਾਅਵਾ ਰਹਿਤ ਜਮ੍ਹਾਂ ਰਾਸ਼ੀ ਆਰਬੀਆਈ ਦੇ ਡਿਪੌਜ਼ਿਟਰ ਐਜੂਕੇਸ਼ਨ ਐਂਡ ਅਵੇਅਰਨੈੱਸ ਫੰਡ ਵਿੱਚ ਟ੍ਰਾਂਸਫਰ ਕੀਤੀ ਗਈ ਹੈ। ਇਸ ਤੋਂ ਇਲਾਵਾ, ਸ਼੍ਰੀ ਨਾਗਾਰਾਜੂ ਨੇ ਦੱਸਿਆ ਕਿ ਦਾਅਵਾ ਰਹਿਤ ਬੀਮਾ ਰਾਸ਼ੀ ₹13,800 ਕਰੋੜ ਰੁਪਏ ਤੋਂ ਵੱਧ ਹੈ, ਮਿਉਚੁਅਲ ਫੰਡਾਂ ਵਿੱਚ ਦਾਅਵਾ ਰਹਿਤ ਬਕਾਇਆ ਰਾਸ਼ੀ ਲਗਭਗ ₹3,000 ਕਰੋੜ ਰੁਪਏ ਹੈ, ਅਤੇ ਅਦਾਇਗੀ ਨਾ ਕੀਤੇ ਲਾਭਅੰਸ਼ 9,000 ਕਰੋੜ ਰੁਪਏ ਤੋਂ ਵੱਧ ਹਨ।

ਸਕੱਤਰ, ਡੀਐੱਫਐੱਸ ਨੇ ਕਿਹਾ ਕਿ "ਦਾਅਵਿਆਂ 'ਤੇ ਜਲਦੀ, ਨਿਰਪੱਖਤਾ ਨਾਲ ਅਤੇ ਨਾਗਰਿਕਾਂ ਲਈ ਗੈਰ ਜ਼ਰੂਰੀ ਰੁਕਾਵਟਾਂ ਤੋਂ ਬਿਨਾ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਉਹ ਸਪਸ਼ਟਤਾ ਅਤੇ ਵਿਸ਼ਵਾਸ ਨਾਲ ਅੱਗੇ ਵਧ ਸਕਣ। ਸ਼੍ਰੀ ਨਾਗਾਰਾਜੂ ਨੇ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਹਰੇਕ ਨਾਗਰਿਕ ਦੇ ਵਿੱਤੀ ਸਸ਼ਕਤੀਕਰਣ ਦੇ ਵਿਭਾਗ ਦੇ ਲੰਬੇ ਸਮੇਂ ਤੋਂ ਚੱਲ ਰਹੇ ਟੀਚੇ ਨੂੰ ਪ੍ਰਾਪਤ ਕਰਨਾ ਹੈ।


 

ਹੁਣ ਤੱਕ ਲਗਭਗ 172 ਕਰੋੜ ਸ਼ੇਅਰ ਨਿਵੇਸ਼ਕ ਸਿੱਖਿਆ ਅਤੇ ਸੁਰੱਖਿਆ ਫੰਡ ਵਿੱਚ ਟ੍ਰਾਂਸਫਰ ਕੀਤੇ ਗਏ ਹਨ। ਇਹ ਲਾਂਚ ਭਾਰਤ ਦੀਆਂ ਵਿੱਤੀ ਸਮਾਵੇਸ਼ ਵਿੱਚ ਵਿਆਪਕ ਪ੍ਰਾਪਤੀਆਂ 'ਤੇ ਅਧਾਰਿਤ ਹੈ - ਜਨ ਧਨ ਯੋਜਨਾ ਅਤੇ ਯੂਪੀਆਈ ਤੋਂ ਲੈ ਕੇ ਪ੍ਰਤੱਖ ਲਾਭ ਟ੍ਰਾਂਸਫਰ ਤੱਕ - ਇਹ ਯਕੀਨੀ ਬਣਾ ਕੇ ਕਿ ਨਾਗਰਿਕਾਂ ਨੂੰ ਨਾ ਸਿਰਫ਼ ਵਿੱਤੀ ਸੇਵਾਵਾਂ ਤੱਕ ਪਹੁੰਚ ਪ੍ਰਾਪਤ ਹੋਵੇ, ਸਗੋਂ ਉਨ੍ਹਾਂ ਨੂੰ ਉਹ ਵੀ ਵਾਪਸ ਮਿਲੇ ਜੋ ਉਨ੍ਹਾਂ ਦਾ ਅਸਲ ਅਧਿਕਾਰ ਹੈ।

 

ਗੁਜਰਾਤ ਤੋਂ "ਆਪਕੀ ਪੂੰਜੀ, ਆਪਕਾ ਅਧਿਕਾਰ"("आपकी पूंजी, आपका अधिकार") ਮੁਹਿੰਮ ਦੀ ਸ਼ੁਰੂਆਤ ਦੇ ਨਾਲ, ਸਰਕਾਰ ਨੇ ਵਿੱਤੀ ਸਮਾਵੇਸ਼ ਨੂੰ ਹਰ ਘਰ ਲਈ ਸਾਰਥਕ, ਪਾਰਦਰਸ਼ੀ ਅਤੇ ਪਹੁੰਚਯੋਗ ਬਣਾਉਣ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ।

 

ਵਿਆਪਕ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ, ਇਹ ਮੁਹਿੰਮ ਅਕਤੂਬਰ-ਦਸੰਬਰ 2025 ਦੌਰਾਨ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਚਲਾਈ ਜਾਵੇਗੀ। ਡਿਜੀਟਲ ਪ੍ਰਦਰਸ਼ਨ ਅਤੇ ਹੈਲਪ ਡੈਸਕ ਨਾਗਰਿਕਾਂ ਨੂੰ ਉਨ੍ਹਾਂ ਦੀਆਂ ਲਵਾਰਿਸ ਵਿੱਤੀ ਸੰਪਤੀਆਂ ਨੂੰ ਅਸਾਨੀ ਨਾਲ ਲੱਭਣ ਅਤੇ ਦਾਅਵਾ ਕਰਨ ਵਿੱਚ ਸਹਾਇਤਾ ਕਰਨਗੇ, ਜੋ ਕਿ ਨਾਗਰਿਕ-ਕੇਂਦ੍ਰਿਤ ਸ਼ਾਸਨ ਪ੍ਰਤੀ ਸਰਕਾਰ ਦੀ ਵਚਨਬੱਧਤਾ ਅਤੇ ਜੀਵਨ ਦੀ ਸੌਖ ਨੂੰ ਵਧਾਉਣ ਦੇ ਇਸ ਦੇ ਵਿਆਪਕ ਦ੍ਰਿਸ਼ਟੀਕੋਣ ਨੂੰ ਦਰਸਾਉਂਦੇ ਹਨ।

 

ਇਹ ਮੁਹਿੰਮ ਵਿੱਤ ਮੰਤਰਾਲੇ ਦੇ ਵਿੱਤੀ ਸੇਵਾਵਾਂ ਵਿਭਾਗ (ਡੀਐੱਫਐੱਸ) ਦੇ ਤਾਲਮੇਲ ਨਾਲ ਭਾਰਤੀ ਰਿਜ਼ਰਵ ਬੈਂਕ (ਆਰਬੀਆਈ), ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ), ਬੀਮਾ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਿਟੀ ਆਫ ਇੰਡੀਆ (ਆਈਆਰਡੀਏਆਈ), ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਿਟੀ (ਪੀਐੱਫਆਰਡੀਏ) ਅਤੇ ਨਿਵੇਸ਼ਕ ਐਜੂਕੇਸ਼ਨ ਐਂਡ ਪ੍ਰੋਟੈਕਸ਼ਨ ਫੰਡ ਅਥਾਰਿਟੀ (ਆਈਈਪੀਐੱਫਏ) ਦੇ ਨਾਲ ਬੈਂਕਾਂ, ਬੀਮਾ ਕੰਪਨੀਆਂ, ਮਿਊਚੁਅਲ ਫੰਡ ਅਤੇ ਪੈਨਸ਼ਨ ਸੰਸਥਾਵਾਂ ਨੂੰ ਇੱਕ ਸਾਂਝੇ ਮੰਚ ’ਤੇ ਲਿਆਉਂਦੀ ਹੈ।

**************

ਐੱਨਬੀ/ਏਡੀ/ਏਕੇ


(Release ID: 2175188) Visitor Counter : 5