ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਯੂਆਈਡੀਏਆਈ (UIDAI) ਨੇ 7-15 ਸਾਲ ਦੀ ਉਮਰ ਦੇ ਬੱਚਿਆਂ ਲਈ ਆਧਾਰ ਬਾਇਓਮੈਟ੍ਰਿਕ ਅਪਡੇਟਸ ਪ੍ਰਕਿਰਿਆ ਲਈ ਚਾਰਜ ਮੁਆਫ਼ ਕੀਤੇ, ਲਗਭਗ 6 ਕਰੋੜ ਬੱਚਿਆਂ ਨੂੰ ਲਾਭ ਹੋਵੇਗਾ
ਐੱਮਬੀਯੂ (MBU) ਚਾਰਜਾਂ ਦੀ ਛੋਟ 1 ਅਕਤੂਬਰ 2025 ਨੂੰ ਲਾਗੂ ਹੋਈ ਅਤੇ ਇੱਕ ਸਾਲ ਤਕ ਲਾਗੂ ਰਹੇਗੀ
ਆਧਾਰ ਵਿੱਚ ਮੁਫ਼ਤ ਬਾਇਓਮੈਟ੍ਰਿਕ ਅਪਡੇਟਸ ਦੀ ਸੁਵਿਧਾ ਤੋਂ ਬੱਚਿਆਂ ਦੀ ਸਿੱਖਿਆ, ਸਕਾਲਰਸ਼ਿਪ ਅਤੇ ਡੀਬੀਟੀ ਸਕੀਮਾਂ ਤੱਕ ਪਹੁੰਚ ਅਸਾਨ ਹੋਵੇਗੀ
Posted On:
04 OCT 2025 7:03PM by PIB Chandigarh
ਲੋਕ-ਪੱਖੀ ਇੱਕ ਵੱਡਾ ਕਦਮ ਚੁੱਕਦੇ ਹੋਏ, ਭਾਰਤੀ ਵਿਲੱਖਣ ਪਛਾਣ ਅਥਾਰਟੀ (UIDAI) ਨੇ ਲਾਜ਼ਮੀ ਬਾਇਓਮੈਟ੍ਰਿਕ ਅਪਡੇਟ (MBU-1) ਲਈ ਸਾਰੇ ਖਰਚੇ ਮੁਆਫ਼ ਕਰ ਦਿੱਤੇ ਹਨ, ਇੱਕ ਅਜਿਹਾ ਕਦਮ ਜਿਸ ਨਾਲ ਲਗਭਗ 6 ਕਰੋੜ ਬੱਚਿਆਂ ਨੂੰ ਲਾਭ ਹੋਣ ਦੀ ਉਮੀਦ ਹੈ।
ਉਕਤ ਉਮਰ ਸਮੂਹ ਲਈ ਐੱਮਬੀਯੂ (MBU) ਖਰਚਿਆਂ ਦੀ ਛੋਟ ਪਹਿਲਾਂ ਹੀ 1 ਅਕਤੂਬਰ 2025 ਤੋਂ ਲਾਗੂ ਹੋ ਚੁੱਕੀ ਹੈ ਅਤੇ ਇੱਕ ਸਾਲ ਦੀ ਮਿਆਦ ਲਈ ਲਾਗੂ ਰਹੇਗੀ।
ਪੰਜ ਸਾਲ ਤੋਂ ਘੱਟ ਉਮਰ ਦਾ ਬੱਚਾ ਫੋਟੋ, ਨਾਮ, ਜਨਮ ਮਿਤੀ, ਲਿੰਗ, ਪਤਾ ਅਤੇ ਜਨਮ ਸਰਟੀਫਿਕੇਟ ਪ੍ਰਦਾਨ ਕਰਕੇ ਆਧਾਰ ਲਈ ਨਾਮ ਦਰਜ ਕਰਵਾਉਂਦਾ ਹੈ। ਪੰਜ ਸਾਲ ਤੋਂ ਘੱਟ ਉਮਰ ਦੇ ਆਧਾਰ ਨਾਮਾਂਕਣ ਲਈ ਬੱਚੇ ਦੇ ਫਿੰਗਰ ਪ੍ਰਿੰਟ ਅਤੇ ਆਇਰਿਸ ਬਾਇਓਮੈਟ੍ਰਿਕਸ ਨਹੀਂ ਲਏ ਜਾਂਦੇ ਕਿਉਂਕਿ ਇਹ ਉਸ ਉਮਰ ਤੱਕ ਪਰਿਪੱਕ ਨਹੀਂ ਹੁੰਦੇ।
ਮੌਜੂਦਾ ਨਿਯਮਾਂ ਦੇ ਅਨੁਸਾਰ, ਇਸ ਲਈ, ਜਦੋਂ ਬੱਚਾ ਪੰਜ ਸਾਲ ਦੀ ਉਮਰ ਦਾ ਹੋ ਜਾਂਦਾ ਹੈ ਤਾਂ ਉਸ ਦੇ ਆਧਾਰ ਵਿੱਚ ਉਂਗਲੀਆਂ ਦੇ ਨਿਸ਼ਾਨ, ਆਇਰਿਸ ਅਤੇ ਫੋਟੋ ਨੂੰ ਅਪਡੇਟ ਕਰਨਾ ਲਾਜ਼ਮੀ ਹੁੰਦਾ ਹੈ। ਇਸਨੂੰ ਪਹਿਲਾ ਲਾਜ਼ਮੀ ਬਾਇਓਮੈਟ੍ਰਿਕ ਅਪਡੇਟ (MBU) ਕਿਹਾ ਜਾਂਦਾ ਹੈ। ਇਸੇ ਤਰ੍ਹਾਂ, ਇੱਕ ਬੱਚੇ ਨੂੰ 15 ਸਾਲ ਦੀ ਉਮਰ ਤੱਕ ਪਹੁੰਚਣ 'ਤੇ ਇੱਕ ਵਾਰ ਫਿਰ ਬਾਇਓਮੈਟ੍ਰਿਕਸ ਅਪਡੇਟ ਕਰਨ ਦੀ ਲੋੜ ਹੁੰਦੀ ਹੈ, ਜਿਸ ਨੂੰ ਦੂਜਾ ਐੱਮਬੀਯੂ ਕਿਹਾ ਜਾਂਦਾ ਹੈ।
ਇਸ ਤਰ੍ਹਾਂ, ਪਹਿਲੇ ਅਤੇ ਦੂਜੇ ਐੱਮਬੀਯੂ, ਜੇਕਰ ਕ੍ਰਮਵਾਰ 5-7 ਅਤੇ 15-17 ਸਾਲ ਦੀ ਉਮਰ ਦੇ ਵਿਚਕਾਰ ਕੀਤੇ ਜਾਂਦੇ ਹਨ, ਤਾਂ ਇਹ ਮੁਫ਼ਤ ਹਨ। ਇਸ ਤੋਂ ਬਾਅਦ, ਪ੍ਰਤੀ ਐੱਮਬੀਯੂ ਦੇ ਲਈ 125/- ਰੁਪਏ ਦੀ ਨਿਰਧਾਰਿਤ ਫੀਸ ਲਈ ਜਾਂਦੀ ਹੈ। ਇਸ ਫੈਸਲੇ ਨਾਲ, ਐੱਮਬੀਯੂ ਹੁਣ 5-17 ਸਾਲ ਦੀ ਉਮਰ ਸਮੂਹ ਦੇ ਸਾਰੇ ਬੱਚਿਆਂ ਲਈ ਪ੍ਰਭਾਵਸ਼ਾਲੀ ਢੰਗ ਨਾਲ ਮੁਫ਼ਤ ਹੈ।
ਅਪਡੇਟ ਕੀਤੇ ਬਾਇਓਮੈਟ੍ਰਿਕ ਵਾਲਾ ਆਧਾਰ ਜੀਵਨ ਵਿੱਚ ਕਈ ਪ੍ਰਕ੍ਰਿਆਵਾਂ ਨੂੰ ਸੁਖਾਲਾ ਬਣਾਉਂਦਾ ਹੈ ਅਤੇ ਸਕੂਲ ਦਾਖਲੇ, ਦਾਖਲਾ ਪ੍ਰੀਖਿਆਵਾਂ ਲਈ ਰਜਿਸਟ੍ਰੇਸ਼ਨ, ਸਕਾਲਰਸ਼ਿਪ ਦੇ ਲਾਭ ਪ੍ਰਾਪਤ ਕਰਨ, ਡੀਬੀਟੀ (ਡਾਇਰੈਕਟ ਬੈਨੀਫਿਟ ਟ੍ਰਾਂਸਫਰ) ਸਕੀਮਾਂ, ਆਦਿ ਵਰਗੀਆਂ ਸੇਵਾਵਾਂ ਜਿੱਥੇ ਵੀ ਲਾਗੂ ਹੋਣ, ਦਾ ਲਾਭ ਪ੍ਰਾਪਤ ਕਰਨ ਵਿੱਚ ਆਧਾਰ ਦੀ ਵਰਤੋਂ ਨੂੰ ਆਸਾਨ ਅਤੇ ਯਕੀਨੀ ਬਣਾਉਂਦਾ ਹੈ । ਮਾਪਿਆਂ/ਸਰਪ੍ਰਸਤਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ/ਵਾਰਡਾਂ ਦੇ ਬਾਇਓਮੈਟ੍ਰਿਕਸ ਨੂੰ ਪਹਿਲ ਦੇ ਅਧਾਰ 'ਤੇ ਆਧਾਰ ਵਿੱਚ ਅਪਡੇਟ ਕਰਨ।
*****
ਧਰਮੇਂਦਰ ਤਿਵਾਰੀ/ਏਕੇ
(Release ID: 2174913)
Visitor Counter : 10