ਗ੍ਰਹਿ ਮੰਤਰਾਲਾ
azadi ka amrit mahotsav

ਗਾਂਧੀ ਜਯੰਤੀ ਦੇ ਮੌਕੇ 'ਤੇ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਦੇ ਕਨਾਟ ਪਲੇਸ ਵਿਖੇ ਖਾਦੀ ਇੰਡੀਆ ਸ਼ੋਅਰੂਮ ਦਾ ਦੌਰਾ ਕੀਤਾ। ਸ਼੍ਰੀ ਸ਼ਾਹ ਨੇ ਖਾਦੀ ਉਤਪਾਦ ਖਰੀਦੇ ਅਤੇ ਔਨਲਾਈਨ ਪੇਮੈਂਟ ਕੀਤੀ


ਮਹਾਤਮਾ ਗਾਂਧੀ ਨੇ ਭਾਰਤ ਦੀ ਆਤਮਾ ਨੂੰ ਪਛਾਣਿਆ ਅਤੇ ਦੇਸ਼ ਦੇ ਆਮ ਲੋਕਾਂ ਨੂੰ ਜਾਗਰੂਕ ਕਰਕੇ ਉਨ੍ਹਾਂ ਨੂੰ ਅੰਗਰੇਜ਼ਾਂ ਦੇ ਵਿਰੁੱਧ ਖੜ੍ਹਾ ਕੀਤਾ

ਗਾਂਧੀ ਜੀ ਨੇ ਆਜ਼ਾਦੀ ਦੇ ਅੰਦੋਲਨ ਵਿੱਚ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਬੁਣੀਆਂ, ਜਿਨ੍ਹਾਂ ਨਾਲ ਅੱਜ ਤੱਕ ਭਵਿੱਖ ਦੇ ਭਾਰਤ ਦਾ ਨਕਸ਼ਾ ਬਣ ਰਿਹਾ ਹੈ, ਉਨ੍ਹਾਂ ਵਿੱਚੋਂ ਹੀ ਦੋ ਵੱਡੇ ਵਿਚਾਰ ਉੱਭਰੇ - ਖਾਦੀ ਅਤੇ ਸਵਦੇਸ਼ੀ

ਮਹਾਤਮਾ ਗਾਂਧੀ ਜੀ ਨੇ ਦੇਸ਼ ਨੂੰ ਸਵਦੇਸ਼ੀ ਅਤੇ ਖਾਦੀ ਦਾ ਵਿਚਾਰ ਦੇ ਕੇ ਆਜ਼ਾਦੀ ਦੇ ਅੰਦੋਲਨ ਨੂੰ ਤਾਂ ਗਤੀ ਦਿੱਤੀ ਹੀ, ਨਾਲ ਹੀ ਦੇਸ਼ ਦੇ ਅਨੇਕਾਂ ਗ਼ਰੀਬਾਂ ਦੇ ਜੀਵਨ ਵਿੱਚ ਚਾਨਣ ਮੁਨਾਰਾ ਕਰਨ ਦਾ ਕੰਮ ਵੀ ਕੀਤਾ

ਸ਼੍ਰੀ ਨਰੇਂਦਰ ਮੋਦੀ ਜੀ 2003 ਵਿੱਚ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸਨ, ਉਦੋਂ ਉਨ੍ਹਾਂ ਨੇ ਉੱਥੇ ਖਾਦੀ ਨੂੰ ਪੁਨਰ ਸੁਰਜੀਤ ਕਰਨ ਦਾ ਬਹੁਤ ਵੱਡਾ ਅਭਿਆਨ ਚਲਾਇਆ ਅਤੇ ਉੱਥੋਂ ਹੀ ਇਸ ਅੰਦੋਲਨ ਦੀ ਸ਼ੁਰੂਆਤ ਹੋਈ

ਮੋਦੀ ਜੀ ਦੇ 11 ਵਰ੍ਹਿਆਂ ਦੌਰਾਨ ਖਾਦੀ ਅਤੇ ਗ੍ਰਾਮ ਉਦਯੋਗ ਦੀ ਵਿਕਰੀ 33000 ਕਰੋੜ ਰੁਪਏ ਤੋਂ 5 ਗੁਣਾ ਵਧ ਕੇ 1 ਲੱਖ 70 ਹਜ਼ਾਰ ਕਰੋੜ ਰੁਪਏ ਨੂੰ ਪਾਰ ਕਰ ਗਈ ਹੈ

ਗ੍ਰਹਿ ਮੰਤਰੀ ਨੇ ਦੇਸ਼ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਹਰ ਪਰਿਵਾਰ ਹਰ ਸਾਲ ਘੱਟੋ-ਘੱਟ 5000 ਰੁਪਏ ਦੇ ਖਾਦੀ ਉਤਪਾਦ ਖਰੀਦੇ, ਇਸ ਨਾਲ ਲੱਖਾਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਉਨ੍ਹਾਂ ਦੇ ਜੀਵਨ ਵਿੱਚ ਰੌਸ਼ਨੀ ਆਵੇਗੀ

Posted On: 02 OCT 2025 4:47PM by PIB Chandigarh

ਗ੍ਰਹਿ ਮੰਤਰੀ ਨੇ ਦੇਸ਼ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਹਰ ਪਰਿਵਾਰ ਨੂੰ ਹਰ ਸਾਲ ਘੱਟੋ-ਘੱਟ 5000 ਰੁਪਏ ਦੇ ਖਾਦੀ ਉਤਪਾਦ ਖਰੀਦਣੇ ਚਾਹੀਦੇ ਹਨ, ਇਸ ਨਾਲ ਲੱਖਾਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਉਨ੍ਹਾਂ ਦੇ ਜੀਵਨ ਵਿੱਚ ਰੌਸ਼ਨੀ ਆਵੇਗੀ।

ਇਸ ਮੌਕੇ 'ਤੇ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਇਹ ਮਹਾਤਮਾ ਗਾਂਧੀ ਨੇ ਹੀ ਭਾਰਤ ਦੀ ਆਤਮਾ ਨੂੰ ਪਛਾਣਿਆ ਅਤੇ ਦੇਸ਼ ਦੇ ਆਮ ਲੋਕਾਂ ਨੂੰ ਜਾਗਰੂਕ ਕਰਕੇ, ਉਨ੍ਹਾਂ ਨੂੰ ਅੰਗਰੇਜ਼ਾਂ ਦੇ ਵਿਰੁੱਧ ਖੜ੍ਹਾ ਕੀਤਾ। ਉਨ੍ਹਾਂ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਆਜ਼ਾਦੀ ਦੇ ਅੰਦੋਲਨ ਵਿੱਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਬੁਣੀਆਂ, ਜਿਨ੍ਹਾਂ ਨਾਲ ਅੱਜ ਤੱਕ ਭਵਿੱਖ ਦੇ ਭਾਰਤ ਦਾ ਨਕਸ਼ਾ ਬਣਾ ਰਿਹਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਉਨ੍ਹਾਂ ਚੀਜ਼ਾਂ ਤੋਂ ਹੀ ਦੋ ਵੱਡੇ ਵਿਚਾਰ ਉੱਭਰੇ - ਖਾਦੀ ਅਤੇ ਸਵਦੇਸ਼ੀ। ਅਸੀਂ ਆਜ਼ਾਦੀ ਦੇ ਅੰਦੋਲਨ ਨੂੰ ਖਾਦੀ ਅਤੇ ਸਵਦੇਸ਼ੀ ਤੋਂ ਵੱਖ ਨਹੀਂ ਦੇਖ ਸਕਦੇ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਨੇ ਦੇਸ਼ ਨੂੰ ਸਵਦੇਸ਼ੀ ਅਤੇ ਖਾਦੀ ਦਾ ਵਿਚਾਰ ਦੇ ਕੇ, ਆਜ਼ਾਦੀ ਦੇ ਅੰਦੋਲਨ ਨੂੰ ਤਾਂ ਗਤੀ ਦਿੱਤੀ ਹੀ ਹੈ, ਨਾਲ ਹੀ ਦੇਸ਼ ਦੇ ਬਹੁਤ ਸਾਰੇ ਗ਼ਰੀਬ ਲੋਕਾਂ ਦੇ ਜੀਵਨ ਵਿੱਚ ਰੌਸ਼ਨੀ ਲਿਆਉਣ ਦਾ ਕੰਮ ਵੀ ਕੀਤਾ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਬਹੁਤ ਲੰਬੇ ਸਮੇਂ ਤੱਕ ਖਾਦੀ ਅਤੇ ਸਵਦੇਸ਼ੀ ਦੋਵੇਂ ਵਿਚਾਰਾਂ ਨੂੰ ਭੁਲਾ ਦਿੱਤਾ ਗਿਆ ਸੀ। 2003 ਵਿੱਚ, ਜਦੋਂ ਸ਼੍ਰੀ ਨਰੇਂਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ, ਤਦ ਉਨ੍ਹਾਂ ਨੇ ਖਾਦੀ ਨੂੰ ਮੁੜ ਸੁਰਜੀਤ ਕਰਨ ਲਈ ਇੱਕ ਵਿਸ਼ਾਲ ਮੁਹਿੰਮ ਚਲਾਈ, ਅਤੇ ਉੱਥੋਂ ਹੀ ਇਸ ਅੰਦੋਲਨ ਦੀ ਸ਼ੁਰੂਆਤ ਹੋਈ। ਗ੍ਰਹਿ ਮੰਤਰੀ ਨੇ ਕਿਹਾ ਕਿ ਖਾਦੀ ਇੱਕ ਵਾਰ ਫਿਰ ਤੋਂ ਜਨ-ਜਨ ਲਈ ਇੱਕ ਉਪਯੋਗ ਦੀ ਵਸਤੂ ਬਣ ਗਈ ਹੈ। ਉਨ੍ਹਾਂ ਕਿਹਾ ਕਿ 11 ਵਰ੍ਹਿਆਂ ਵਿੱਚ, ਖਾਦੀ ਅਤੇ ਗ੍ਰਾਮ ਉਦਯੋਗ ਦੇ ਉਤਪਾਦਾਂ ਦੀ ਵਿਕਰੀ ₹33,000 ਕਰੋੜ ਤੋਂ 5 ਗੁਣਾ ਵਧ ਕੇ ₹1.70 ਲੱਖ ਕਰੋੜ ਨੂੰ ਪਾਰ ਕਰ ਗਈ ਹੈ, ਜੋ ਕਿ ਇੱਕ ਬਹੁਤ ਵੱਡੀ ਪ੍ਰਾਪਤੀ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ 'ਮਨ ਕੀ ਬਾਤ' ਪ੍ਰੋਗਰਾਮ ਵਿੱਚ ਸਵਦੇਸ਼ੀ ਦੇ ਵਿਚਾਰ ਨੂੰ ਚੁੱਕ ਕੇ ਦੇਸ਼ ਦੀ ਜਨਤਾ ਨੂੰ ਦੇਸ਼ ਦੇ ਆਰਥਿਕ ਵਿਕਾਸ ਅਤੇ ਮੇਕ ਇਨ ਇੰਡੀਆ ਮੁਹਿੰਮ ਨਾਲ ਜੋੜਨ ਦਾ ਸੰਦੇਸ਼ ਦਿੱਤਾ ਹੈ। ਇਸ ਤੋਂ ਪ੍ਰੇਰਿਤ ਹੋ ਕੇ, ਦੇਸ਼ ਭਰ ਦੇ ਲੱਖਾਂ ਪਰਿਵਾਰਾਂ ਨੇ ਇਹ ਤੈਅ ਕੀਤਾ ਹੈ ਕਿ ਉਹ ਆਪਣੇ ਪਰਿਵਾਰ ਵਿੱਚ ਕਿਸੇ ਵੀ ਵਿਦੇਸ਼ੀ ਵਸਤੂ ਦੀ ਵਰਤੋਂ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ, ਦੇਸ਼ ਦੇ ਲੱਖਾਂ ਦੁਕਾਨਦਾਰਾਂ ਨੇ ਤੈਅ ਕੀਤਾ ਹੈ ਕਿ ਉਹ ਆਪਣੀਆਂ ਦੁਕਾਨਾਂ ਵਿੱਚ ਕਿਸੇ ਵੀ ਵਿਦੇਸ਼ੀ ਸਮਾਨ ਨੂੰ ਨਹੀਂ ਵੇਚਣਗੇ।

 

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਖਾਦੀ ਅਤੇ ਸਵਦੇਸ਼ੀ ਦੇ ਅਭਿਆਨਾਂ ਨੂੰ ਸਫਲ ਬਣਾਉਣ ਲਈ ਦੇਸ਼ ਦੀ ਜਨਤਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਦੇਸ਼ ਦੇ ਹਰ ਪਰਿਵਾਰ ਨੂੰ ਤੈਅ ਕਰਨਾ ਚਾਹੀਦਾ ਹੈ ਕਿ ਉਹ ਹਰ ਸਾਲ ਘੱਟੋ-ਘੱਟ 5,000 ਰੁਪਏ ਦੇ ਖਾਦੀ ਉਤਪਾਦ ਖਰੀਦਣ। ਇਸ ਨਾਲ ਲੱਖਾਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਉਨ੍ਹਾਂ ਦੇ ਜੀਵਨ ਵਿੱਚ ਰੌਸ਼ਨੀ ਆਵੇਗੀ। ਸ਼੍ਰੀ ਸ਼ਾਹ ਨੇ ਕਿਹਾ ਕਿ ਜਦੋਂ ਅਸੀਂ ਸਵਦੇਸ਼ੀ ਦਾ ਪ੍ਰਣ ਅਪਣਾਉਂਦੇ ਹਾਂ, ਤਾਂ ਭਾਰਤ ਨੂੰ 2047 ਤੱਕ ਦੁਨੀਆ ਵਿੱਚ ਸਰਵਉੱਚ ਸਥਾਨ 'ਤੇ ਲਿਜਾਣ ਦੀ ਮਹੱਤਵਾਕਾਂਖੀ ਅਭਿਆਨ ਨਾਲ ਵੀ ਆਪਣੇ ਆਪ ਨੂੰ ਜੋੜਦੇ ਹਾਂ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਦੁਆਰਾ ਸ਼ੁਰੂ ਕੀਤੇ ਗਏ ਖਾਦੀ ਦੇ ਉਪਯੋਗ ਅਤੇ ਸਵਦੇਸ਼ੀ ਨੂੰ ਆਪਣਾਉਣ ਦੇ ਦੋਵੇਂ ਅਭਿਆਨਾਂ ਨੂੰ ਸਾਨੂੰ ਤਾਕਤ ਦੇਣੀ ਚਾਹੀਦੀ ਹੈ। ਇਨ੍ਹਾਂ ਨੂੰ ਸਾਨੂੰ ਆਪਣੇ ਸੁਭਾਅ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਅਤੇ ਆਪਣੀਆਂ ਆਉਣ ਵਾਲੀਆਂ ਨੂੰ ਇਹ ਦੋਵੇਂ ਅਭਿਆਨ ਅਸੀਂ ਦੇ ਕੇ ਜਾਈਏ।

************

ਆਰਕੇ/ਵੀਵੀ/ਪੀਐੱਸ/ਪੀਆਰ/ਏਕੇ


(Release ID: 2174318) Visitor Counter : 2