ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਖੇਡ ਪੁਰਸਕਾਰਾਂ ਦੇ ਲਈ ਅਰਜ਼ੀਆਂ ਮੰਗੀਆਂ

Posted On: 30 SEP 2025 11:17AM by PIB Chandigarh

ਖੇਡਾਂ ਵਿੱਚ ਉਤਕ੍ਰਿਸ਼ਟਤਾ ਨੂੰ ਮਾਨਤਾ ਦੇਣ ਅਤੇ ਪੁਰਸਕ੍ਰਿਤ ਕਰਨ ਦੇ ਲਈ ਪ੍ਰਤੀ ਵਰ੍ਹੇ ਖੇਡ ਪੁਰਸਕਾਰ ਦਿੱਤੇ ਜਾਂਦੇ ਹਨ। ਖੇਡ ਦੇ ਖੇਤਰ ਵਿੱਚ ਕਿਸੇ ਖਿਡਾਰੀ ਦੇ ਅਸਧਾਰਣ ਅਤੇ ਉਤਕ੍ਰਿਸ਼ਟ ਪ੍ਰਦਰਸ਼ਨ ਦੇ ਲਈ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਪ੍ਰਦਾਨ ਕੀਤਾ ਜਾਂਦਾ ਹੈ। ਉੱਥੇ, ਅਰਜੁਨ ਪੁਰਸਕਾਰ ਕਿਸੇ ਖਿਡਾਰੀ ਦੇ ਨਿਰੰਤਰ ਉਤਕ੍ਰਿਸ਼ਟ ਪ੍ਰਦਰਸ਼ਨ ਦੇ ਲਈ ਦਿੱਤਾ ਜਾਂਦਾ ਹੈ। ਖੇਡ ਦੇ ਵਿਕਾਸ ਵਿੱਚ ਜੀਵਨ ਭਰ ਯੋਗਦਾਨ ਦੇ ਲਈ ਅਰਜੁਨ ਪੁਰਸਕਾਰ (ਲਾਈਫਟਾਈਮ) ਦਿੱਤਾ ਜਾਂਦਾ ਹੈ ਜਦਕਿ ਦ੍ਰੋਣਾਚਾਰਿਆ ਪੁਰਸਕਾਰ ਪ੍ਰਤਿਸ਼ਠਿਤ ਅੰਤਰਰਾਸ਼ਟਰੀ ਖੇਡ ਆਯੋਜਨਾਂ ਵਿੱਚ ਮੈਡਲ ਜੇਤੂਆਂ ਨੂੰ ਤਿਆਰ ਕਰਨ ਵਾਲੇ ਟ੍ਰੇਨਰਾਂ ਨੂੰ ਦਿੱਤਾ ਜਾਂਦਾ ਹੈ ਅਤੇ ਰਾਸ਼ਟਰੀ ਖੇਡ ਪ੍ਰੋਤਸਾਹਨ ਪੁਰਸਕਾਰ (ਆਰਕੇਪੀਪੀ) ਦੇਸ਼ ਵਿੱਚ ਖੇਡਾਂ ਦੇ ਪ੍ਰਚਾਰ ਅਤੇ ਵਿਕਾਸ ਵਿੱਚ ਜ਼ਿਕਰਯੋਗ ਭੂਮਿਕਾ ਨਿਭਾਉਣ ਵਾਲੀ ਕਾਰਪੋਰੇਟ ਸੰਸਥਾਵਾਂ (ਜਨਤਕ/ਨਿਜੀ) ਅਤੇ ਗੈਰ-ਸਰਕਾਰੀ ਸੰਗਠਨਾਂ (ਐੱਨਜੀਓ) ਨੂੰ ਦਿੱਤਾ ਜਾਂਦਾ ਹੈ। ਇਨ੍ਹਾਂ ਯੋਜਨਾਵਾਂ ਦੀ ਪ੍ਰਤੀ ਮੰਤਰਾਲਾ ਦੀ ਵੈਬਸਾਈਟ www.yas.nic.in ‘ਤੇ ਦੇਖੀ ਜਾ ਸਕਦੀ ਹੈ।

 

ਭਾਰਤ ਸਰਕਾਰ ਦਾ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਪ੍ਰਤੀ ਵਰ੍ਹੇ ਖੇਡ ਪੁਰਸਕਾਰਾਂ ਦੇ ਲਈ ਅਰਜ਼ੀਆਂ ਦਾ ਸੱਦਾ ਦਿੰਦਾ ਹੈ। ਵਰ੍ਹੇ 2025 ਦੇ ਲਈ ਇਨ੍ਹਾਂ ਖੇਡ ਪੁਰਸਕਾਰਾਂ ਲਈ ਅਰਜ਼ੀਆਂ ਨੂੰ ਸੱਦਾ ਦੇਣ ਵਾਲੀਆਂ ਸੂਚਨਾਵਾਂ ਮੰਤਰਾਲੇ ਦੀ ਵੈਬਸਾਈਟ www.yas.nic.in ‘ਤੇ ਅੱਪਲੋਡ ਕਰ ਦਿੱਤੀਆਂ ਗਈਆਂ ਹਨ।

ਇਸ ਦੇ ਤਹਿਤ ਸਬੰਧਿਤ ਪੁਰਸਕਾਰਾਂ ਦੇ ਲਈ ਯੋਗ ਖਿਡਾਰੀਆਂ/ਟ੍ਰੇਨਰਾਂ/ਸੰਸਥਾਵਾਂ ਤੋਂ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ। ਇਹ ਅਰਜ਼ੀਆਂ ਸਿਰਫ ਇੱਕ ਸਮਰਪਿਤ ਪੋਰਟਲ ਦੇ ਮਾਧਿਅਮ ਨਾਲ ਔਨਲਾਈਨ ਮੰਗੀਆਂ ਜਾ ਰਹੀਆਂ ਹਨ।

 

ਯੋਗ ਆਵੇਦਕਾਂ ਨੂੰ ਪੁਰਸਕਾਰਾਂ ਨਾਲ ਸਬੰਧਿਤ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਸਿਰਫ www.dbtyas-sports.gov.in ਪੋਰਟਲ ‘ਤੇ ਖੁਦ ਔਨਲਾਈਨ ਅਰਜ਼ੀ ਦੇਣੀ ਹੋਵੇਗੀ। ਔਨਲਾਈਨ ਅਰਜ਼ੀ ਪੱਤਰ ਵਿੱਚ ਕਿਸੇ ਵੀ ਸਮੱਸਿਆ ਦੀ ਸਥਿਤੀ ਵਿੱਚ ਬਿਨੈਕਾਰ ਕਿਸੇ ਵੀ ਕਾਰਜ ਦਿਵਸ ਵਿੱਚ ਸਵੇਰੇ 9:00 ਵਜੇ ਤੋਂ ਸ਼ਾਮ 5:30 ਵਜੇ ਤੱਕ ਖੇਡ ਵਿਭਾਗ ਦੇ ਈਮੇਲ sportsawards-moyas[at]gov[dot]in, ਟੈਲੀਫੋਨ ਨੰਬਰ 011-233-87432 ਜਾਂ ਟੋਲ-ਫ੍ਰੀ ਨੰਬਰ 1800-202-5155, 1800-258-5155 (ਕਿਸੇ ਵੀ ਕਾਰਜ ਦਿਵਸ ਵਿੱਚ ਸਵੇਰੇ 8:00 ਵਜੇ ਤੋਂ ਸ਼ਾਮ 8:00 ਵਜੇ ਦੇ ਵਿੱਚ) ‘ਤੇ ਸੰਪਰਕ ਕਰ ਸਕਦੇ ਹਨ। ਪੁਰਸਕਾਰਾਂ ਦੇ ਲਈ ਯੋਗ ਖਿਡਾਰੀਆਂ/ਟ੍ਰੇਨਰਾਂ/ਸੰਸਥਾਵਾਂ ਨੂੰ 28 ਅਕਤੂਬਰ, 2025 (ਭਾਵ ਮੰਗਲਵਾਰ) ਨੂੰ ਰਾਤ 11:59 ਵਜੇ ਤੱਕ ਔਨਲਾਈਨ ਪੋਰਟਲ www.dbtyas-sports.gov.in ‘ਤੇ ਅਰਜ਼ੀਆਂ ਜਮ੍ਹਾਂ ਕਰਨੀਆਂ ਹੋਣਗੀਆਂ।

*****

Rini Choudhary

ਰਿਨੀ ਚੌਧਰੀ


(Release ID: 2173426) Visitor Counter : 3