ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ
ਵਰਲਡ ਫੂਡ ਇੰਡੀਆ 2025
ਸਮਿਟ ਦੇ ਪਹਿਲੇ ਅਤੇ ਦੂਸਰੇ ਦਿਨ 1 ਲੱਖ ਕਰੋੜ ਰੁਪਏ ਦੇ ਸਮਝੌਤੇ ਪੱਤਰ੍ਹਾਂ (MoUs) ‘ਤੇ ਹਸਤਾਖਰ ਕੀਤੇ ਗਏ
ਫੂਡ ਪ੍ਰੋਸੈੱਸਿੰਗ ਅਤੇ ਸੈਕਟਰ ਸਟੇਕਹੋਲਡਰਸ ਨੂੰ ਸ਼ਾਮਲ ਕਰਦੇ ਹੋਏ 25 ਤੋਂ ਵੱਧ ਜਾਣਕਾਰੀ ਸੈਸ਼ਨ ਆਯੋਜਿਤ ਕੀਤੇ ਗਏ
Posted On:
27 SEP 2025 9:40AM by PIB Chandigarh
ਵਰਲਡ ਫੂਡ ਇੰਡੀਆ 2025 ਦੇ ਦੂਸਰੇ ਦਿਨ, ਅਸੀਂ ਭਾਰਤ ਨੂੰ ਭਵਿੱਖ ਦੀ ਗਲੋਬਲ ਫੂਡ ਬਾਸਕੇਟ ਵਜੋਂ ਸਥਾਪਿਤ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਤਰੱਕੀ ਦੇਖੀ, ਜਿਸ ਵਿੱਚ ਸਥਿਰਤਾ, ਟੈਕਨੋਲੋਜੀ, ਨਿਵੇਸ਼ ਅਤੇ ਅੰਤਰਰਾਸ਼ਟਰੀ ਸਾਂਝੇਦਾਰੀ ‘ਤੇ ਕੇਂਦ੍ਰਿਤ ਸੰਵਾਦ ਸ਼ਾਮਲ ਸਨ। ਇਹ ਪ੍ਰੋਗਰਾਮ ਭਾਰਤ ਮੰਡਪਮ ਵਿਖੇ ਆਯੋਜਿਤ ਹੋ ਰਿਹਾ ਹੈ ਜਿਸ ਵਿੱਚ ਗਲੋਬਲ ਰੈਗੂਲੇਟਰਸ, ਇੰਡਸਟਰੀ ਲੀਡਰਜ਼, ਸਟਾਰਟਅੱਪਸ ਅਤੇ ਨੀਤੀ ਨਿਰਮਾਤਾਵਾਂ ਦੀ ਉੱਚ-ਪੱਧਰੀ ਭਾਗੀਦਾਰੀ ਹੋਵੇਗੀ।
ਅੱਜ, ਭਾਗੀਦਾਰ ਅਤੇ ਵਿਸ਼ੇਸ਼ ਧਿਆਨ ਦੇਣ ਵਾਲੇ ਰਾਜਾਂ, ਉੱਤਰ ਪ੍ਰਦੇਸ਼, ਗੁਜਰਾਤ, ਪੰਜਾਬ, ਝਾਰਖੰਡ ਅਤੇ ਬਿਹਾਰ; ਨਿਊਜ਼ੀਲੈਂਡ, ਵੀਅਤਨਾਮ, ਜਾਪਾਨ ਅਤੇ ਰੂਸ ਵਰਗੇ ਦੇਸ਼ਾਂ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ, ਆਯੁਸ਼ ਮੰਤਰਾਲੇ, ਅਪੇਡਾ (APEDA) ਅਤੇ ਵਰਲਡ ਬੈਂਕ ਦੁਆਰਾ ਆਯੋਜਿਤ ਸੈਸ਼ਨ ਸ਼ਾਮਲ ਹਨ। ਇਸ ਤੋਂ ਇਲਾਵਾ, ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਨੇ ਇਸ ਵਰ੍ਹੇ ਦੇ ਆਯੋਜਨ ਦੇ ਪੰਜ ਮੁੱਖ ਥੰਮ੍ਹਾਂ ਅਤੇ ਪਾਲਤੂ ਪਸ਼ੂਆਂ ਦੇ ਖੁਰਾਕ ਪਦਾਰਥਾਂ ਵਰਗੇ ਮੁੱਖ ਵਿਸ਼ਿਆਂ ਸਮੇਤ ਵੱਖ-ਵੱਖ ਵਿਸ਼ਿਆਂ ਨੂੰ ਸ਼ਾਮਲ ਕਰਦੇ ਹੋਏ ਤੇਰ੍ਹਾਂ ਸੈਸ਼ਨਾਂ ਦਾ ਆਯੋਜਨ ਕੀਤਾ।
ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਵਿੱਚ 21 ਕੰਪਨੀਆਂ ਨੇ 25,000 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਵਾਲੇ ਸਮਝੌਤੇ ਪੱਤਰਾਂ (MoUs) ‘ਤੇ ਹਸਤਾਖਰ ਕੀਤੇ। ਇਸ ਦੇ ਨਾਲ ਹੀ, ਪਹਿਲੇ ਅਤੇ ਦੂਸਰੇ ਦਿਨ ਹਸਤਾਖਰ ਕੀਤੇ ਕੁੱਲ ਨਿਵੇਸ਼ ਸਮਝੌਤੇ ਪੱਤਰਾਂ ਦੀ ਕੀਮਤ 1 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਈ। ਸਮਿਟ ਦੌਰਾਨ, ਖੇਤੀਬਾੜੀ ਅਤੇ ਫੂਡ ਪ੍ਰੋਸੈੱਸਿੰਗ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਰੂਸ ਅਤੇ ਪੁਰਤਗਾਲ ਜਿਹੇ ਅੰਤਰਰਾਸ਼ਟਰੀ ਹਮਰੁਤਬਿਆਂ ਨਾਲ ਮਹੱਤਵਪੂਰਨ ਸਰਕਾਰੀ ਬੈਠਕਾਂ ਵੀ ਹੋਈਆਂ।
ਵਰਲਡ ਫੂਡ ਇੰਡੀਆ 2025 ਦੇ ਨਾਲ-ਨਾਲ, ਦੋ ਪ੍ਰਤੀਸ਼ਠਿਤ ਅੰਤਰਰਾਸ਼ਟਰੀ ਆਯੋਜਨ ਵੀ ਹੋ ਰਹੇ ਹਨ। ਐੱਫਐੱਸਐੱਸਏਆਈ (FSSAI) ਦੁਆਰਾ ਤੀਸਰੀ ਗਲੋਬਲ ਫੂਡ ਰੈਗੂਲੇਟਰਸ ਸਮਿਟ, ਜਿਸ ਦਾ ਉਦੇਸ਼ ਗਲੋਬਲ ਰੈਗੂਲੇਟਰਸ ਨੂੰ ਖੁਰਾਕ ਸੁਰੱਖਿਆ ਮਿਆਰਾਂ ਨਾਲ ਤਾਲਮੇਲ ਬਾਰੇ ਚਰਚਾ ਕਰਨ ਅਤੇ ਰੈਗੂਲੇਟਰੀ ਕੋਆਪ੍ਰੇਸ਼ਨ ਨੂੰ ਮਜ਼ਬੂਤ ਕਰਨ ਲਈ ਇੱਕ ਅਨੋਖਾ ਮੰਚ ਪ੍ਰਦਾਨ ਕਰਨਾ ਹੈ। ਇਸ ਤੋਂ ਇਲਾਵਾ, ਸੀਫੂਡ ਐਕਸਪੋਰਟਰਸ ਐਸੋਸੀਏਸ਼ਨ ਆਫ ਇੰਡੀਆ (SEAI) ਦੁਆਰਾ 24ਵਾਂ ਇੰਡੀਆ ਇੰਟਰਨੈਸ਼ਨਲ ਸੀਫੂਡ ਸ਼ੋਅ (IISS) ਵੀ ਵਰਲਡ ਫੂਡ ਇੰਡੀਆ ਦੇ ਇੱਕ ਹਿੱਸੇ ਵਜੋਂ ਸਮਾਨ ਰੂਪ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ, ਜੋ ਕਿ ਭਾਰਤ ਦੀ ਵਧਦੀ ਸੀਫੂਡ ਐਕਸਪੋਰਟ ਸਮਰੱਥਾ ਅਤੇ ਆਲਮੀ ਬਜ਼ਾਰ ਸਬੰਧਾਂ ‘ਤੇ ਕੇਂਦ੍ਰਿਤ ਹੈ।
ਇਸ ਪ੍ਰੋਗਰਾਮ ਵਿੱਚ ਸਾਰੇ ਉਦਯੋਗ ਹਿਤਧਾਰਕਾਂ ਨੂੰ ਫੂਡ ਪ੍ਰੋਸੈੱਸਿੰਗ ਖੇਤਰਾਂ ਨਾਲ ਸਬੰਧਿਤ ਇਨੋਵੇਸ਼ਨਾਂ ਵਿੱਚ ਨਿਵੇਸ਼ ਕਰਨ ਦੀ ਤਾਕੀਦ ਕੀਤੀ ਗਈ। ਇਸ ਪ੍ਰੋਗਰਾਮ ਨੇ ਭਾਰਤ ਦੀ ਇੱਕ ਗ੍ਰਹਿਣਸ਼ੀਲ ਅਤੇ ਨਿਵੇਸ਼ ਲਈ ਤਿਆਰ ਮੰਜ਼ਿਲ ਵਜੋਂ ਸਥਿਤੀ ਨੂੰ ਮਜ਼ਬੂਤ ਕੀਤਾ ਅਤੇ ਆਲਮੀ ਹਿਤਧਾਰਕਾਂ ਨੂੰ ਫੂਡ ਪ੍ਰੋਸੈੱਸਿੰਗ ਖੇਤਰਾਂ ਵਿੱਚ ਇਨੋਵੇਸ਼ਨਾਂ ਦਾ ਲਾਭ ਲੈਣ, ਟੈਕਨੋਲੋਜੀ ਟ੍ਰਾਂਸਫਰ ਅਤੇ ਗਿਆਨ ਸਾਂਝਾ ਕਰਨ ਵਿੱਚ ਸਹਿਯੋਗ ਕਰਨ ਅਤੇ ਖੁਰਾਕ ਸੁਰੱਖਿਆ ਅਤੇ ਪੋਸ਼ਣ ਸੁਰੱਖਿਆ ਤੱਕ ਭਾਰਤ ਦੀ ਯਾਤਰਾ ਵਿੱਚ ਹਿੱਸਾ ਲੈਣ ਦੀ ਤਾਕੀਦ ਕੀਤੀ।
****
ਐੱਸਟੀਕੇ
(Release ID: 2172410)
Visitor Counter : 2