ਭਾਰਤ ਚੋਣ ਕਮਿਸ਼ਨ
azadi ka amrit mahotsav

ਚੋਣ ਕਮਿਸ਼ਨ ਨੇ ਪੋਸਟਲ ਬੈਲੇਟਸ ਦੀ ਗਿਣਤੀ ਦੀ ਪ੍ਰਕਿਰਿਆ ਨੂੰ ਹੋਰ ਸੁਚਾਰੂ ਕੀਤਾ

Posted On: 25 SEP 2025 12:59PM by PIB Chandigarh
  1. ਚੋਣ ਕਮਿਸ਼ਨ ਨੇ ਪਿਛਲੇ ਛੇ ਮਹੀਨਿਆਂ ਵਿੱਚ ਚੋਣ ਪ੍ਰਕਿਰਿਆ ਨੂੰ ਸੁਚਾਰੂ ਅਤੇ ਬਿਹਤਰ ਬਣਾਉਣ ਦੇ ਉਦੇਸ਼ ਨਾਲ 29 ਮਹੱਤਵਪੂਰਨ ਪਹਿਲਕਦਮੀਆਂ ਕੀਤੀਆਂ ਹਨ। ਇਸੇ ਲੜੀ ਵਿੱਚ ਚੋਣ ਕਮਿਸ਼ਨ ਨੇ ਆਪਣੀ 30ਵੀਂ ਪਹਿਲ ਦੇ ਤਹਿਤ ਦੇਰੀ ਨੂੰ ਘੱਟ ਕਰਨ ਅਤੇ ਸਪਸ਼ਟਤਾ ਵਧਾਉਣ ਲਈ ਪੋਸਟਲ ਬੈਲੇਟਸ ਦੀ ਗਿਣਤੀ ਦੀ ਪ੍ਰਕਿਰਿਆ ਨੂੰ ਹੋਰ ਸੁਚਾਰੂ ਕਰਨ ਦਾ ਫੈਸਲਾ ਲਿਆ ਹੈ। (ਨੱਥੀ)

  2. ਵੋਟਾਂ ਦੀ ਪ੍ਰਕਿਰਿਆ ਦੇ ਦੋ ਮੁੱਖ ਹਿੱਸੇ ਹਨ:

  1. ਪੋਸਟਲ ਬੈਲੇਟਸ/ਇਲੈਕਟ੍ਰੌਨਿਕ ਤੌਰ ‘ਤੇ ਪ੍ਰਸਾਰਿਤ ਪੋਸਟਲ ਬੈਲੇਟਸ (ਈਟੀਪੀਬੀਜ਼) ਅਤੇ  

  2. ਈਵੀਐੱਮ ਰਾਹੀਂ ਗਿਣਤੀ।

  1. ਵੋਟਾਂ ਦੀ ਗਿਣਤੀ ਦੇ ਦਿਨ ਪੋਸਟਲ ਬੈਲੇਟਸ ਦੀ ਗਿਣਤੀ ਸਵੇਰੇ 8 ਵਜੇ ਅਤੇ ਈਵੀਐੱਮ ਦੀ ਗਿਣਤੀ ਸਵੇਰੇ 8.30 ਵਜੇ ਸ਼ੁਰੂ ਹੁੰਦੀ ਹੈ। ਪੂਰਵ ਨਿਰਦੇਸ਼ਾਂ ਅਨੁਸਾਰ ਪੋਸਟਲ ਬੈਲੇਟਸ ਦੀ ਗਿਣਦੀ ਦੇ ਪੜਾਅ ਦੀ ਪਰਵਾਹ ਕੀਤੇ ਬਗੈਰ ਬਿਨਾ ਸਿਧਾਂਤਕ ਤੌਰ ‘ਤੇ ਈਵੀਐੱਮ ਦੀ ਗਿਣਤੀ ਜਾਰੀ ਰਹਿ ਸਕਦੀ ਹੈ ਅਤੇ ਪੋਸਟਲ ਬੈਲੇਟਸ ਦੀ ਗਿਣਤੀ ਪੂਰੀ ਹੋਣ ਤੋਂ ਪਹਿਲਾਂ ਇਸ ਦੇ ਪੂਰਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

  2. ਦਿਵਯਾਂਗਜਨਾਂ ਅਤੇ ਸੀਨੀਅਰ ਨਾਗਰਿਕਾਂ (85 ਵਰ੍ਹੇ ਤੋਂ ਵੱਧ) ਦੇ ਲਈ ਘਰ ਤੋਂ ਵੋਟਿੰਗ ਲਈ ਕਮਿਸ਼ਨ ਦੁਆਰਾ ਹਾਲ ਹੀ ਵਿੱਚ ਕੀਤੀਆਂ ਪਹਿਲਕਦਮੀਆਂ ਦੇ ਮੱਦੇਨਜ਼ਰ ਪੋਸਟਲ ਬੈਲੇਟਸ ਦੀ ਗਿਣਤੀ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ।

  3. ਭਾਵੇਂ ਪੋਸਟਲ ਬੈਲੇਟਸ ਦੀ ਗਿਣਤੀ ਆਮ ਤੌਰ ‘ਤੇ ਈਵੀਐੱਮ ਦੀ ਗਿਣਤੀ ਤੋਂ ਪਹਿਲਾਂ ਪੂਰੀ ਹੋ ਜਾਂਦੀ ਹੈ। ਫਿਰ ਵੀ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਵਿੱਚ ਇਕਰੂਪਤਾ ਅਤੇ ਵਧੇਰੇ ਸਪਸ਼ਟਤਾ ਯਕੀਨੀ ਬਣਾਉਣ ਲਈ ਕਮਿਸ਼ਨ ਨੇ ਫੈਸਲਾ ਲਿਆ ਹੈ ਕਿ ਹੁਣ ਈਵੀਐੱਮ/ਵੀਵੀਪੈਟ ਦੀ ਗਿਣਤੀ ਦਾ ਆਖਰੀ ਤੋਂ ਪਹਿਲੇ ਵਾਲਾ (ਦੂਸਰਾ ਅੰਤਿਮ) ਦੌਰ ਪੋਸਟਲ ਬੈਲੇਟਸ ਦੀ ਗਿਣਤੀ ਪੂਰੀ ਹੋਣ ਤੋਂ ਬਾਅਦ ਹੀ ਵੋਟਾਂ ਦੀ ਗਿਣਤੀ ਕੇਂਦਰ ਤੋਂ ਸ਼ੁਰੂ ਕੀਤਾ ਜਾਵੇਗਾ। ਜਿੱਥੇ ਪੋਸਟਲ ਬੈਲੇਟਸ ਦੀ ਗਿਣਤੀ ਕੀਤੀ ਜਾ ਰਹੀ ਹੈ।

  4.  ਕਮਿਸ਼ਨ ਨੇ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਜਿੱਥੇ ਪੋਸਟਲ ਬੈਲੇਟਸ ਦੀ ਗਿਣਤੀ ਜ਼ਿਆਦਾ ਹੋਵੇ ਤਾਂ ਉੱਥੇ ਰਿਟਰਨਿੰਗ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਚਿਤ ਸੰਖਿਆ ਵਿੱਚ ਟੇਬਲ ਅਤੇ ਵੋਟਾਂ ਦੀ ਗਿਣਤੀ ਵਾਲੇ ਸਟਾਫ ਮੈਂਬਰ ਮੌਜੂਦ ਹੋਣ ਤਾਂ ਜੋ ਕੋਈ ਦੇਰੀ ਨਾ ਹੋਵੇ ਅਤੇ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਨੂੰ ਹੋਰ ਸੁਚਾਰੂ ਕੀਤਾ ਜਾ ਸਕੇ।

 *****

ਪੀਕੇ/ਕੇਸੀ/ਐੱਸਕੇ

ਨੱਥੀ

ਪਿਛਲੇ ਛੇ ਮਹੀਨਿਆਂ ਦੇ ਦੌਰਾਨ 29 ਪਹਿਲਕਦਮੀਆਂ ਦੀ ਸੂਚੀ:

  1. ਵੋਟਰਾਂ ਦੀ ਸੁਵਿਧਾ

  1. ਪੋਲਿੰਗ ਸਟੇਸ਼ਨਾਂ ‘ਤੇ ਵੋਟਾਂ ਦੇ ਦਿਨ ਸੁਵਿਧਾ ਵਾਸਤੇ ਵੋਟਰਾਂ ਦੇ ਲਈ ਮੋਬਾਈਲ ਜ਼ਮ੍ਹਾਂ ਸੁਵਿਧਾ। (Link)

  2. ਭੀੜ ਨੂੰ ਘੱਟ ਕਰਨ ਲਈ ਪ੍ਰਤੀ ਵੋਟ ਕੇਂਦਰ 1200 ਤੋਂ ਵੱਧ ਵੋਟਰ ਨਹੀਂ .(Link)

  3. ਵੋਟਰ ਸੂਚਨਾ ਸਲਿੱਪ (ਵੀਆਈਐੱਸ) ਦੇ ਡਿਜ਼ਾਈਨ ਨੂੰ ਸੋਧਿਆ ਗਿਆ ਹੈ ਤਾਂ ਜੋ ਵੋਟਰ ਦਾ ਸੀਰੀਅਲ ਨੰਬਰ ਅਤੇ ਪਾਰਟ ਨੰਬਰ ਵਧੇਰੇ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਹੋਵੇ। .(Link)

  4. ਵੋਟਰਾਂ ਦੀ ਸੁਵਿਧਾ ਲਈ ਪੋਲਿੰਗ ਸਟੇਸ਼ਨਾਂ ਤੋਂ 100 ਮੀਟਰ ਤੋਂ ਥੋੜ੍ਹਾ ਅੱਗੇ ਉਮੀਦਵਾਰ ਬੂਥਾਂ ਦੀ ਪ੍ਰਵਾਨਗੀ ਹੈ। (Link)

  5. ਬਿਹਤਰ ਦ੍ਰਿਸ਼ਟਤਾ ਲਈ ਈਵੀਐੱਮ ਵਿੱਚ ਉਮੀਦਵਾਰਾਂ ਦੀਆਂ ਰੰਗੀਨ ਤਸਵੀਰਾਂ ਹੋਣਗੀਆਂ । (Link)

ਚੋਣ ਪ੍ਰਣਾਲੀਆਂ ਨੂੰ ਮਜ਼ਬੂਤ ​​ਅਤੇ ਸਾਫ਼ ਕਰਨਾ

  1. ਰਜਿਸਟ੍ਰੇਸ਼ਨ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਹਿਣ ਵਾਲੀਆਂ 808 ਰਜਿਸਟਰਡ ਗੈਰ-ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ (RUPPs) ਨੂੰ ਦੋ ਪੜਾਵਾਂ ਵਿੱਚ ਸੂਚੀ ਤੋਂ ਹਟਾਇਆ ਜਾਵੇਗਾ। (Link)

  2.  ਸੰਵਿਧਾਨ, ਆਰਪੀਏ 1950, 1951 ਦੇ ਅਨੁਸਾਰ 28 ਈਸੀਆਈ ਹਿਤਧਾਰਕਾਂ ਦੀਆਂ ਭੂਮਿਕਾਵਾਂ ਦੀ ਪਛਾਣ ਅਤੇ ਮੈਪਿੰਗ। ਚੋਣ ਨਿਯਮ 1960, ਕੰਡਕਟ ਆਫ ਇਲੈਕਸ਼ਨ ਰੂਲਜ਼ , 1961, ਅਤੇ ਵੱਖ-ਵੱਖ ਚੋਣ ਕਮਿਸ਼ਨ ਨਿਰਦੇਸ਼ਾ। (Link)

  3. ਬੀਐੱਲਓ (BLOs) ਨੂੰ ਜਾਰੀ ਕੀਤੇ ਗਏ ਮਿਆਰੀ ਫੋਟੋ ਪਛਾਣ ਪੱਤਰ। (Link)

  4. ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ ਈਵੀਐੱਮ ਦੀ ਬਰਨ ਮੈਮੋਰੀ (ਜਲੀ ਹੋਈ ਮੈਮੋਰੀ)/ਮਾਈਕ੍ਰੋਕੰਟਰੋਲਰ ਦੀ ਜਾਂਚ ਅਤੇ ਤਸਦੀਕ ਲਈ ਤਕਨੀਕੀ ਅਤੇ ਪ੍ਰਸ਼ਾਸਕੀ ਮਿਆਰ ਸੰਚਾਲਨ ਪ੍ਰਕਿਰਿਆਵਾਂ। (Link)

  5. ਈਸੀਆਈ ਦੇ ਕਾਨੂੰਨੀ ਢਾਂਚੇ ਨੂੰ ਮਜ਼ਬੂਤ ​​ਅਤੇ ਮੁੜ-ਨਿਰਦੇਸ਼ਿਤ ਕਰਨ ਲਈ ਕਾਨੂੰਨੀ ਸਲਾਹਕਾਰਾਂ ਅਤੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਨੈਸ਼ਨਲ ਕਾਨਫਰੰਸ। (Link)

  6. ਦੁਨੀਆ ਭਰ ਵਿੱਚ ਚੋਣ ਪ੍ਰਬੰਧਨ ਸੰਸਥਾਵਾਂ ਦੇ ਨਾਲ ਭਾਰਤ ਦੀ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਲਈ ਚੋਣ ਪ੍ਰਬੰਧਨ ਸੰਸਥਾਵਾਂ ਦੇ ਮੁਖੀਆਂ ਨਾਲ ਦੁਵੱਲੀਆਂ ਮੀਟਿੰਗਾਂ। (Link)

III. ਰਾਜਨੀਤਿਕ ਪਾਰਟੀਆਂ ਨਾਲ ਸਰਗਰਮ ਸ਼ਮੂਲੀਅਤ

12. ਈਆਰਓ (EROs), ਡੀਈਓ (DEOs) ਅਤੇ ਸੀਈਓ (CEOs) ਪੱਧਰਾਂ 'ਤੇ ਦੇਸ਼ ਭਰ ਵਿੱਚ 4,719 ਸਰਬ-ਪਾਰਟੀ ਮੀਟਿੰਗਾਂ ਆਯੋਜਿਤ ਕੀਤੀਆਂ ਗਈਆਂ। (Link)

13. ਹੁਣ ਤੱਕ 25 ਮਾਨਤਾ ਪ੍ਰਾਪਤ ਰਾਸ਼ਟਰੀ/ਰਾਜ ਰਾਜਨੀਤਿਕ ਪਾਰਟੀਆਂ ਨਾਲ ਚੋਣ ਕਮਿਸ਼ਨ ਦੀਆਂ ਮੀਟਿੰਗਾਂ ਆਯੋਜਿਤ ਕੀਤੀਆਂ ਗਈਆਂ। (Link)

IV. ਤਕਨਾਲੋਜੀ ਦੀ ਵਧੀ ਹੋਈ ਵਰਤੋਂ

14.  ਈਸੀਆਈਐੱਨਈਟੀ (ECINET) ਦੀ ਸ਼ੁਰੂਆਤ ਕੀਤੀ ਗਈ। ਇਹ ਵੋਟਰਾਂ ਅਤੇ ਹੋਰਨਾਂ ਲਈ 40 ਤੋਂ ਵੱਧ  ਐਪਸ/ਵੈੱਬਸਾਈਟਾਂ ਨੂੰ ਸ਼ਾਮਲ ਕਰਨ ਵਾਲਾ ਇੱਕ ਵੰਨ-ਸਟੌਪ ਡਿਜੀਟਲ ਪਲੈਟਫਾਰਮ ਹੈ। ਸਾਰੇ ਹਿਤਧਾਰਕਾਂ ਲਈ। (Link)

  1. ਪੋਲਿੰਗ ਪ੍ਰਕਿਰਿਆ ਦੀ ਨਿਰੰਤਰ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਸਾਰੇ ਪੋਲਿੰਗ ਸਟੇਸ਼ਨਾਂ 'ਤੇ 100% ਵੈੱਬਕਾਸਟਿੰਗ। (Link)

  2.  ਪ੍ਰੀਜ਼ਾਈਡਿੰਗ ਅਫਸਰ (PRO) ਵੋਟਿੰਗ ਵਾਲੇ ਦਿਨ ਹਰ ਦੋ ਘੰਟਿਆਂ ਬਾਅਦ ਨਵੇਂ ਈਸੀਆਈਐੱਨਈਟੀ (ECINET) ਐਪ 'ਤੇ ਵੋਟਰ ਮਤਦਾਨ ਨੂੰ ਸਿੱਧਾ ਦਰਜ ਕਰਨਗੇ ਤਾਂ ਜੋ ਸਮਾਂ ਅੰਤਰ ਘੱਟ ਕੀਤਾ ਜਾ ਸਕੇ। (Link)

  3. ਹਲਕੇ ਪੱਧਰ 'ਤੇ ਚੋਣ-ਸਬੰਧਿਤ ਡੇਟਾ ਦੀ ਤੇਜ਼ੀ ਨਾਲ ਸਾਂਝ ਨੂੰ ਯਕੀਨੀ ਬਣਾਉਣ ਲਈ ਸੁਚਾਰੂ ਸੂਚਕਾਂਕ ਕਾਰਡ ਅਤੇ ਅੰਕੜਾ ਰਿਪੋਰਟਾਂ ਤਿਆਰ ਕਰਨਾ। (Link)

  4. ਫਾਰਮ 17C ਅਤੇ ਈਵੀਐੱਮ ਵਿਚਕਾਰ ਬੇਮੇਲ ਹੋਣ ਦੇ ਹਰੇਕ ਮਾਮਲੇ ਵਿੱਚ ਵੀਵੀਪੈਟ (VVPAT) ਗਿਣਤੀ ਯਕੀਨੀ ਬਣਾਈ ਜਾਵੇ। (Link)

V. ਵੋਟਰ ਸੂਚੀਆਂ ਦੀ ਸ਼ੁੱਧਤਾ

  1. ਬਿਹਾਰ ਵਿੱਚ ਕੋਈ ਵੀ ਯੋਗ ਵੋਟਰ ਬਾਹਰ ਨਾ ਰਹੇ ਅਤੇ ਕੋਈ ਵੀ ਅਯੋਗ ਵਿਅਕਤੀ ਵੋਟਰ ਸੂਚੀ ਵਿੱਚ ਸ਼ਾਮਲ ਨਾ ਹੋਵੇ, ਇਹ ਯਕੀਨੀ ਬਣਾਉਣ ਲਈ ਵਿਸ਼ੇਸ਼ ਗਹਿਨ ਸੋਧ । (Link)

  2. ਲਗਭਗ 2 ਦਹਾਕਿਆਂ ਵਿੱਚ ਪਹਿਲੀ ਵਾਰ 4 ਰਾਜਾਂ ਵਿੱਚ ਉਪ-ਚੋਣਾਂ ਤੋਂ ਪਹਿਲਾਂ ਵਿਸ਼ੇਸ਼ ਸੰਖੇਪ ਸੋਧ। (Link)

  3. ਮੌਤ ਰਜਿਸਟ੍ਰੇਸ਼ਨ ਡੇਟਾ ਨੂੰ ਜੋੜਨਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਈਆਰਓ (EROs) ਨੂੰ ਰਜਿਸਟਰਡ ਮੌਤਾਂ ਬਾਰੇ ਸਮੇਂ ‘ਤੇ ਜਾਣਕਾਰੀ ਮਿਲੇ। (Link)

  4. ਵੱਖ-ਵੱਖ ਵਿਅਕਤੀਆਂ ਲਈ ਇੱਕ ਸਮਾਨ EPIC ਨੰਬਰ ਹਟਾਏ ਗਏ। (Link)

  5. ਵੋਟਰ ਸੂਚੀ ਵਿੱਚ ਅੱਪਡੇਟ ਦੇ 15 ਦਿਨਾਂ ਦੇ ਅੰਦਰ EPIC ਡਿਲੀਵਰੀ ਨੂੰ ਯਕੀਨੀ ਬਣਾਉਣ ਲਈ ਨਵੀਂ ਐੱਸਓਪੀ, ਡਿਲੀਵਰੀ ਦੇ ਹਰੇਕ ਪੜਾਅ 'ਤੇ ਐੱਸਐੱਮਐੱਸ ਸੂਚਨਾ ਦੇ ਨਾਲ। (Link)

  1. ਸਮਰੱਥਾ ਨਿਰਮਾਣ

23 ਪਹਿਲੀ ਵਾਰ ਆਈਆਈਆਈਡੀਈਐੱਮ ਨਵੀਂ ਦਿੱਲੀ ਵਿੱਚ 7,000 ਤੋਂ ਵੱਧ ਬੀਐੱਲਓਜ਼ ਅਤੇ ਬੀਐੱਲਓ ਸੁਪਰਵਾਈਜ਼ਰਾਂ ਨੂੰ ਟ੍ਰੇਂਡ ਕੀਤਾ ਗਿਆ। (Link)

24. ਬਿਹਾਰ, ਤਮਿਲ ਨਾਡੂ ਅਤੇ ਪੁਡੂਚੇਰੀ ਦੀਆਂ ਸਾਰੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੁਆਰਾ ਨਿਯੁਕਤ ਬੂਥ ਲੈਵਲ ਏਜੰਟਾਂ (BLAs) ਲਈ ਪਹਿਲੀ ਵਾਰ IIIDEM, ਨਵੀਂ ਦਿੱਲੀ ਵਿਖੇ ਟ੍ਰੇਨਿੰਗ। (Link)

25. 36 ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸੀਈਓਜ਼ ਦੇ ਦਫਤਰਾਂ ਦੇ ਮੀਡੀਆ ਅਤੇ ਸੰਚਾਰ ਅਧਿਕਾਰੀਆਂ ਲਈ ਟ੍ਰੇਨਿੰਗ। (Link)

 

ਬਿਹਾਰ ਵਿੱਚ ਚੋਣਾਂ ਦੀ ਤਿਆਰੀ ਲਈ ਪੁਲਿਸ ਅਧਿਕਾਰੀਆਂ ਦੀ ਟ੍ਰੇਨਿੰਗ। (Link)

26. ਈਸੀਆਈ ਹੈੱਡਕੁਆਰਟਰ ਵਿੱਚ ਅਨੁਸ਼ਾਸਨ ਲਾਗੂ ਕਰਨਾ, ਵਰਕਫਲੋ ਦਾ ਡਿਜੀਟਾਈਜ਼ੇਸ਼ਨ ਅਤੇ ਸਰੋਤਾਂ ਦੀ ਬਿਹਤਰ ਵਰਤੋਂ। (Link)

27. ਬੀਐੱਲਓਜ਼ ਦਾ ਮਿਹਨਤਾਨਾ ਦੁੱਗਣਾ ਕੀਤਾ ਗਿਆ ਹੈ, ਬੀਐੱਲਓ ਸੁਪਰਵਾਈਜ਼ਰਾਂ ਅਤੇ ਪੋਲਿੰਗ/ ਕਾਊਂਟਿੰਗ ਸਟਾਫ਼, ਸੀਏਪੀਐੱਫ, ਨਿਗਰਾਨੀ ਟੀਮਾਂ ਅਤੇ ਸੂਖਮ-ਨਿਰੀਖਕਾਂ (micro-observers) ਦਾ ਮਿਹਨਤਾਨਾ ਵਧਾਇਆ ਗਿਆ ਹੈ। (Link)

 

*************


(Release ID: 2171789) Visitor Counter : 4