ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸੁਰੱਖਿਆ ਬਲਾਂ ਦੁਆਰਾ ਨਕਸਲੀਆਂ ਦੇ ਵਿਰੁੱਧ ਹਾਸਲ ਵੱਡੀ ਸਫਲਤਾ ਦੀ ਸ਼ਲਾਘਾ ਕੀਤੀ


ਸੁਰੱਖਿਆ ਬਲਾਂ ਨੇ ਮਹਾਰਾਸ਼ਟਰ-ਛੱਤੀਸਗੜ੍ਹ ਸਰਹੱਦ ‘ਤੇ ਨਾਰਾਇਣਪੁਰ ਦੇ ਅਬੂਝਮਾਢ (Abujhmad) ਖੇਤਰ ਵਿੱਚ ਕੇਂਦਰੀ ਕਮੇਟੀ ਦੇ ਦੋ ਮੈਂਬਰ ਨਕਸਲ ਨੇਤਾਵਾਂ –ਕਾਦਰੀ ਸੱਤਿਆਨਾਰਾਇਣ ਰੈੱਡੀ ਉਰਫ ਕੋਸਾ ਅਤੇ ਕੱਟਾ ਰਾਮਚੰਦ੍ਰ ਰੈੱਡੀ ਨੂੰ ਮਾਰ ਸੁੱਟਿਆ

ਮਾਰੇ ਗਏ ਦੋਵੇਂ ਨਕਸਲ ਨੇਤਾਵਾਂ ‘ਤੇ 40-40 ਲੱਖ ਰੁਪਏ ਦਾ ਇਨਾਮ ਸੀ

ਸਾਡੇ ਸੁਰੱਖਿਆਬਲ ਨਕਸਲੀਆਂ ਦੀ ਚੋਟੀ ਦੀ ਲੀਡਰਸ਼ਿਪ ਨੂੰ ਪੂਰਨ ਤੌਰ ‘ਤੇ ਖਤਮ ਕਰ ਰਹੇ ਹਨ, ਲਾਲ ਦਹਿਸ਼ਤ ਦੀ ਰੀੜ੍ਹ ਦੀ ਹੱਡੀ ਤੋੜ ਰਹੇ ਹਨ

Posted On: 22 SEP 2025 7:30PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਸੁਰੱਖਿਆ ਬਲਾਂ ਦੁਆਰਾ ਨਕਸਲੀਆਂ ਦੇ ਵਿਰੁੱਧ ਪ੍ਰਾਪਤ ਵੱਡੀ ਸਫ਼ਲਤਾ ਦੀ ਸ਼ਲਾਘਾ ਕੀਤੀ। 

ਐਕਸ ਪਲੈਟਫਾਰਮ 'ਤੇ ਇੱਕ ਪੋਸਟ ਵਿੱਚ, ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ, ਸਾਡੇ ਸੁਰੱਖਿਆ ਬਲਾਂ ਨੇ ਨਕਸਲੀਆਂ ਵਿਰੁੱਧ ਇੱਕ ਹੋਰ ਵੱਡੀ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ-ਛੱਤੀਸਗੜ੍ਹ ਸਰਹੱਦ ਦੇ ਨਾਲ ਨਾਰਾਇਣਪੁਰ ਦੇ ਅਬੂਝਮਾਢ ਖੇਤਰ ਵਿੱਚ, ਸਾਡੇ ਸੁਰੱਖਿਆ ਬਲਾਂ ਨੇ ਦੋ ਕੇਂਦਰੀ ਕਮੇਟੀ ਮੈਂਬਰ ਨਕਸਲੀ ਨੇਤਾਵਾਂ - ਕਾਦਰੀ ਸੱਤਿਆਨਾਰਾਇਣ ਰੈੱਡੀ ਉਰਫ਼ ਕੋਸਾ, ਕੱਟਾ ਰਾਮਚੰਦ੍ਰ ਰੈੱਡੀ ਨੂੰ ਮਾਰ ਦਿੱਤਾ। ਮਾਰੇ ਗਏ ਦੋਵੇਂ ਨਕਸਲੀ ਨੇਤਾਵਾਂ 'ਤੇ 40 ਲੱਖ ਰੁਪਏ ਦਾ ਇਨਾਮ ਸੀ। ਸਾਡੇ ਸੁਰੱਖਿਆ ਬਲ ਯੋਜਨਾਬੱਧ ਢੰਗ ਨਾਲ ਨਕਸਲੀਆਂ ਦੀ ਚੋਟੀ ਦੀ ਲੀਡਰਸ਼ਿਪ ਨੂੰ ਖਤਮ ਕਰ ਰਹੇ ਹਨ, ਲਾਲ ਦਹਿਸ਼ਤ ਦੀ ਰੀੜ੍ਹ ਦੀ ਹੱਡੀ ਤੋੜ ਰਹੇ ਹਨ।

 

*********

ਆਰਕੇ/ ਵੀਵੀ/ ਆਰਆਰ/ਪੀਐੱਸ/ਬਲਜੀਤ


(Release ID: 2170198)