ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਨਰਾਤਿਆਂ ਦੇ ਮੌਕੇ ’ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ


ਜੀਐੱਸਟੀ ਬੱਚਤ ਉਤਸਵ ਦੇ ਨਾਲ ਸਵਦੇਸ਼ੀ ਦੇ ਮੰਤਰ ਨੂੰ ਨਵੀਂ ਊਰਜਾ ਮਿਲਣ ਵਾਲੀ ਹੈ: ਪ੍ਰਧਾਨ ਮੰਤਰੀ

Posted On: 22 SEP 2025 9:26AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਰਾਤਿਆਂ ਦੇ ਪਵਿੱਤਰ ਮੌਕੇ ’ਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਵਾਰ ਨਰਾਤਿਆਂ ਦਾ ਪਵਿੱਤਰ ਮੌਕਾ ਬਹੁਤ ਖ਼ਾਸ ਹੈ। ਸ਼੍ਰੀ ਮੋਦੀ ਨੇ ਕਿਹਾ, “ਜੀਐੱਸਟੀ ਬੱਚਤ ਉਤਸਵ ਦੇ ਨਾਲ-ਨਾਲ ਸਵਦੇਸ਼ੀ ਦੇ ਮੰਤਰ ਨੂੰ ਵੀ ਇਸ ਦੌਰਾਨ ਨਵੀਂ ਊਰਜਾ ਮਿਲਣ ਵਾਲੀ ਹੈ। ਆਓ, ਵਿਕਸਿਤ ਅਤੇ ਆਤਮ-ਨਿਰਭਰ ਭਾਰਤ ਦੇ ਸੰਕਲਪ ਦੀ ਪ੍ਰਾਪਤੀ ਦੇ ਲਈ ਅਸੀਂ ਸਮੂਹਿਕ ਯਤਨਾਂ ਵਿੱਚ ਲੱਗ ਜਾਈਏ।”

ਪ੍ਰਧਾਨ ਮੰਤਰੀ ਨੇ ਐਕਸ ’ਤੇ ਪੋਸਟ ਕੀਤਾ:

ਤੁਹਾਨੂੰ ਸਭ ਨੂੰ ਨਰਾਤਿਆਂ ਦੀਆਂ ਬਹੁਤ ਸ਼ੁਭਕਾਮਨਾਵਾਂ। ਹੌਸਲੇ, ਸੰਜਮ ਅਤੇ ਸੰਕਲਪ ਦੇ ਭਗਤੀ-ਭਾਵ ਨਾਲ ਭਰਿਆ ਇਹ ਤਿਉਹਾਰ ਹਰ ਇੱਕ ਦੀ ਜ਼ਿੰਦਗੀ ਵਿੱਚ ਨਵੀਂ ਸ਼ਕਤੀ ਅਤੇ ਨਵਾਂ ਵਿਸ਼ਵਾਸ ਲੈ ਕੇ ਆਉਂਦਾ ਹੈ। ਜੈ ਮਾਤਾ ਦੀ!”

"નવરાત્રીની હાર્દિક શુભકામનાઓ! 

શક્તિ, ભક્તિ અને આનંદનું આ પાવન પર્વ આપ સૌના જીવનમાં નવો ઉમંગ, ઉત્સાહ અને સુખ સમૃદ્ધિ લાવે એવી મા અંબા પાસે પ્રાર્થના….."

ਇਸ ਵਾਰ ਨਰਾਤਿਆਂ ਦਾ ਇਹ ਸ਼ੁਭ ਮੌਕਾ ਬਹੁਤ ਖ਼ਾਸ ਹੈ। GST ਬੱਚਤ ਉਤਸਵ ਦੇ ਨਾਲ-ਨਾਲ ਸਵਦੇਸ਼ੀ ਦੇ ਮੰਤਰ ਨੂੰ ਇਸ ਦੌਰਾਨ ਇੱਕ ਨਵੀ ਊਰਜਾ ਮਿਲਣ ਵਾਲੀ ਹੈ। ਆਓ, ਵਿਕਸਿਤ ਅਤੇ ਆਤਮ-ਨਿਰਭਰ ਭਾਰਤ ਦੇ ਸੰਕਲਪ ਦੀ ਪ੍ਰਾਪਤੀ ਲਈ ਸਮੂਹਿਕ ਯਤਨਾਂ ਵਿੱਚ ਲੱਗ ਜਾਈਏ।”

 

************

MJPS/VJ

ਐੱਮਜੇਪੀਐੱਸ/ਵੀਜੇ


(Release ID: 2169552)