ਵਿੱਤ ਮੰਤਰਾਲਾ
NPS ਦੇ ਤਹਿਤ ਯੋਗ ਕਰਮਚਾਰੀਆਂ ਅਤੇ ਸੇਵਾਮੁਕਤ ਕਰਮਚਾਰੀਆਂ ਲਈ UPS ਦੀ ਚੋਣ ਕਰਨ ਦੀ ਆਖਰੀ ਮਿਤੀ 30 ਸਤੰਬਰ, 2025 ਹੋਵੇਗੀ
ਵਿਸ਼ੇਸ਼ ਹਾਲਤਾਂ ਵਿੱਚ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ UPS ਤੋਂ NPS ਵਿੱਚ ਇੱਕ ਮੁਸ਼ਤ, ਇੱਕਪਾਸੜ ਸਵਿੱਚ ਸਹੂਲਤ ਉਪਲਬਧ ਕਰਵਾਈ ਗਈ ਹੈ
Posted On:
18 SEP 2025 1:18PM by PIB Chandigarh
ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਨੇ 24.01.2025 ਨੂੰ ਨੋਟੀਫਿਕੇਸ਼ਨ ਨੰਬਰ F. ਨੰਬਰ FX-1/3/2024-PR ਰਾਹੀਂ ਯੋਗ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਯੂਨੀਫਾਈਡ ਪੈਨਸ਼ਨ ਸਕੀਮ (UPS) ਨੂੰ ਨੋਟੀਫਾਇਡ ਕੀਤਾ ਸੀ। ਵਿੱਤੀ ਸੇਵਾਵਾਂ ਵਿਭਾਗ (DFS) ਇਸ ਸਪਸ਼ਟ ਕੀਤਾ ਹੈ ਕਿ NPS ਅਧੀਨ ਯੋਗ ਕਰਮਚਾਰੀਆਂ ਅਤੇ ਪੁਰਾਣੇ ਸੇਵਾਮੁਕਤ ਕਰਮਚਾਰੀਆਂ ਲਈ UPS ਦੀ ਚੋਣ ਕਰਨ ਦੀ ਆਖਰੀ ਮਿਤੀ 30 ਸਤੰਬਰ, 2025 ਹੈ। ਸਾਰੇ ਯੋਗ ਕਰਮਚਾਰੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਖਰੀ ਸਮੇਂ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਤੋਂ ਬਚਣ ਅਤੇ ਆਪਣੀਆਂ ਬੇਨਤੀਆਂ ਦੀ ਸਮੇਂ ਸਿਰ ਹੱਲ ਨੂੰ ਯਕੀਨੀ ਬਣਾਉਣ ਲਈ ਆਖਰੀ ਮਿਤੀ ਤੋਂ ਪਹਿਲਾਂ ਹੀ ਆਪਣੇ ਵਿਕਲਪ ਦੀ ਵਰਤੋਂ ਕਰਨ। ਜਿਹੜੇ ਕਰਮਚਾਰੀ NPS ਵਿੱਚ ਬਣੇ ਰਹਿਣਾ ਚਾਹੁੰਦੇ ਹਨ, ਉਹ ਇਸ ਮਿਤੀ ਤੋਂ ਬਾਅਦ UPS ਦੀ ਚੋਣ ਨਹੀਂ ਕਰ ਸਕਦੇ।
ਇਸ ਤੋਂ ਇਲਾਵਾ, DFS ਨੇ ਮਿਤੀ 25.08.2025 ਨੂੰ ਇੱਕ ਦਫ਼ਤਰ ਮੈਮੋਰੰਡਮ ਨੰਬਰ 1/3/2024-PR ਜਾਰੀ ਕੀਤਾ ਹੈ, ਜਿਸ ਵਿੱਚ ਕੇਂਦਰ ਸਰਕਾਰ ਦੇ ਉਨ੍ਹਾਂ ਕਰਮਚਾਰੀਆਂ ਲਈ ਇੱਕਮੁਸ਼ਤ, ਇੱਕ-ਪਾਸੜ ਸਵਿੱਚ ਸਹੂਲਤ ਸ਼ੁਰੂ ਕੀਤੀ ਗਈ ਹੈ ਜਿਨ੍ਹਾਂ ਨੇ ਪਹਿਲਾਂ ਹੀ UPS ਦੀ ਚੋਣ ਕੀਤੀ ਹੈ, ਉਹ ਨਿਰਧਾਰਤ ਸ਼ਰਤਾਂ ਅਧੀਨ ਰਾਸ਼ਟਰੀ ਪੈਨਸ਼ਨ ਪ੍ਰਣਾਲੀ (NPS) ਵਿੱਚ ਵਾਪਸ ਜਾ ਸਕਦੇ ਹਨ:
-
I. UPS ਅਧੀਨ ਯੋਗ ਕਰਮਚਾਰੀ ਸਿਰਫ਼ ਇੱਕ ਵਾਰ NPS ਵਿੱਚ ਬਦਲ ਸਕਦੇ ਹਨ, ਅਤੇ UPS ਵਿੱਚ ਵਾਪਸ ਨਹੀਂ ਜਾ ਸਕਦੇ।
-
II. ਇਹ ਸਵਿੱਚ ਸੇਵਾਮੁਕਤੀ ਤੋਂ ਘੱਟੋ-ਘੱਟ ਇੱਕ ਸਾਲ ਪਹਿਲਾਂ ਜਾਂ ਸਵੈ-ਇੱਛਤ ਸੇਵਾਮੁਕਤੀ ਤੋਂ ਤਿੰਨ ਮਹੀਨੇ ਪਹਿਲਾਂ, ਲਾਗੂ ਕੀਤਾ ਜਾਣਾ ਚਾਹੀਦਾ ਹੈ, ਜੋ ਵੀ ਪਹਿਲਾਂ ਹੋਵੇ।
III. ਸਵਿੱਚ ਸਹੂਲਤ ਨੂੰ ਹਟਾਉਣ, ਬਰਖਾਸਤਗੀ, ਜਾਂ ਲਾਜ਼ਮੀ ਸੇਵਾਮੁਕਤੀ ਦੇ ਮਾਮਲਿਆਂ ਵਿੱਚ ਸਜ਼ਾ ਵਜੋਂ ਆਗਿਆ ਨਹੀਂ ਦਿੱਤੀ ਜਾਵੇਗੀ, ਜਾਂ ਜਿੱਥੇ ਅਨੁਸ਼ਾਸਨੀ ਕਾਰਵਾਈਆਂ ਚੱਲ ਰਹੀਆਂ ਹੋਣ ਜਾਂ ਵਿਚਾਰ ਅਧੀਨ ਹੋਣ।
IV. ਜਿਹੜੇ ਲੋਕ ਨਿਰਧਾਰਿਤ ਸਮੇਂ ਦੇ ਅੰਦਰ ਸਵਿੱਚ ਦੀ ਚੋਣ ਨਹੀਂ ਕਰਦੇ ਹਨ, ਉਹ ਡਿਫੌਲਟ ਰੂਪ ਵਿੱਚ UPS ਦੇ ਅਧੀਨ ਹੀ ਬਣੇ ਰਹਿਣਗੇ।
V. ਜਿਹੜੇ ਕਰਮਚਾਰੀ NPS ਵਿੱਚ ਬਣੇ ਰਹਿਣ ਦੀ ਚੋਣ ਕਰਦੇ ਹਨ, ਉਹ 30 ਸਤੰਬਰ 2025 ਤੋਂ ਬਾਅਦ UPS ਦੀ ਚੋਣ ਨਹੀਂ ਕਰ ਸਕਦੇ।
ਇਸ ਪਹਿਲਕਦਮੀ ਦਾ ਉਦੇਸ਼ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਆਪਣੀ ਸੇਵਾਮੁਕਤੀ ਤੋਂ ਬਾਅਦ ਦੀ ਵਿੱਤੀ ਸੁਰੱਖਿਆ ਦੀ ਯੋਜਨਾ ਬਣਾਉਣ ਵਿੱਚ ਇੱਕ ਸੂਚਿਤ ਵਿਕਲਪ ਪ੍ਰਦਾਨ ਕਰਨਾ ਹੈ। UPS ਦੀ ਚੋਣ ਕਰਕੇ, ਕਰਮਚਾਰੀ ਬਾਅਦ ਵਿੱਚ NPS ਵਿੱਚ ਸਵਿੱਚ ਕਰਨ ਲਈ ਆਪਣੀ ਚੋਣ ਬਰਕਰਾਰ ਰੱਖ ਸਕਦੇ ਹਨ।
*****
ਐੱਨਬੀ/ਏਡੀ/ਬਲਜੀਤ
(Release ID: 2168577)
Visitor Counter : 11