ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੂੰ 75ਵੇਂ ਜਨਮ ਦਿਵਸ ‘ਤੇ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ


ਤਿਆਗ ਅਤੇ ਸਮਰਪਣ ਦੇ ਪ੍ਰਤੀਕ ਅਤੇ ਕਰੋੜਾਂ ਦੇਸ਼ਵਾਸੀਆਂ ਦੀ ਪ੍ਰੇਰਣਾ ਹਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ

ਸਮਾਜਿਕ ਜੀਵਨ ਵਿੱਚ ਪੰਜ ਦਹਾਕਿਆਂ ਤੋਂ ਵੱਧ ਸਮੇਂ ਤੋਂ ਦੇਸ਼ਵਾਸੀਆਂ ਦੀ ਭਲਾਈ ਲਈ ਬਿਨਾ ਰੁਕੇ, ਬਿਨਾ ਧਕੇ ਨਿਰੰਤਰ ਕੰਮ ਕਰਨ ਵਾਲੇ ਮੋਦੀ ਜੀ ਹਰ ਇੱਕ ਦੇਸ਼ਵਾਸੀ ਲਈ ‘ਨੇਸ਼ਨ ਫਸਟ’ ਦੀ ਜੀਵੰਤ ਪ੍ਰੇਰਣਾ ਹਨ

ਸੰਘ ਤੋਂ ਸੰਗਠਨ ਅਤੇ ਸਰਕਾਰ ਤੱਕ, ਮੋਦੀ ਜੀ ਦੀ ਜੀਵਨ ਯਾਤਰਾ ਦੱਸਦੀ ਹੈ ਕਿ ਜਦੋਂ ਇਰਾਦਾ ਹਿਮਾਲਿਆ ਦੇ ਸਮਾਨ ਅਡਿੱਗ ਅਤੇ ਵਿਜ਼ਨ ਸਮੁੰਦਰ ਵਾਂਗ ਵਿਸ਼ਾਲ ਹੋਵੇ, ਤਾਂ ਕਿੰਨੇ ਵਿਆਪਕ ਪਰਿਵਰਤਨ ਸੰਭਵ ਹਨ

ਸਿਸਟਮ ਵਿੱਚ ਸ਼ੁੱਧਤਾ, ਫੈਸਲਿਆਂ ਵਿੱਚ ਦ੍ਰਿੜ੍ਹਤਾ ਅਤੇ ਨੀਤੀਆਂ ਵਿੱਚ ਸਪਸ਼ਟਤਾ ਲਿਆਉਣ ਵਾਲੇ ਮੋਦੀ ਜੀ ਨੇ ਸ਼ਾਸਨ ਦੇ ਕੇਂਦਰ ਵਿੱਚ ਵਾਂਝੇ, ਪਛੜੇ, ਗ਼ਰੀਬਾਂ, ਮਹਿਲਾਵਾਂ ਅਤੇ ਕਬਾਇਲੀਆਂ ਨੂੰ ਲਿਆਉਣ ਦਾ ਇੱਕ ਬੇਮਿਸਾਲ ਕਾਰਜ ਕੀਤਾ ਹੈ

ਕਰੋੜਾਂ ਦੇਸ਼ਵਾਸੀਆਂ ਦੇ ਜੀਵਨ ਵਿੱਚ ਕਲਪਨਾਯੋਗ ਪਰਿਵਰਤਨ ਲਿਆ ਕੇ ‘ਵਿਕਸਿਤ ਅਤੇ ਆਤਮਨਿਰਭਰ ਭਾਰਤ’ ਦੀ ਨਿਰਮਾਣ ਯਾਤਰਾ ਨਾਲ ਉਨ੍ਹਾਂ ਨੂੰ ਜੋੜਨ ਵਾਲੇ ਮੋਦੀ ਜੀ ‘ਤੇ ਪੂਰੇ ਦੇਸ਼ ਨੂੰ ਮਾਣ ਹੈ

ਭਾਵੇਂ ਸੰਘ ਦੇ ਪ੍ਰਚਾਰਕ ਹੋਣ, ਪਾਰਟੀ ਦੇ ਸੰਗਠਨ ਮੰਤਰੀ, ਗੁਜਰਾਤ ਦੇ ਮੁੱਖ ਮੰਤਰੀ ਜਾਂ ਬੀਤੇ 11 ਵਰ੍ਹਿਆਂ ਤੋਂ ਦੇਸ਼ ਦੇ ਪ੍ਰਧਾਨ ਮੰਤਰੀ, ਮੋਦੀ ਜੀ ਨੇ ਹਮੇਸ਼ਾ ਰਾਸ਼ਟਰ ਨੂੰ ਅੱਗੇ ਅਤੇ ਖੁਦ ਨੂੰ ਪਿੱਛੇ ਰੱਖਿਆ ਹੈ

ਭਾਵੇਂ ਕੋਈ ਵੀ ਜ਼ਿੰਮੇਵਾਰੀ ਹੋਵੇ, ਮੋਦੀ ਜੀ ਨੇ ਹਮੇਸ਼ਾ

Posted On: 17 SEP 2025 3:28PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ 75ਵੇਂ ਜਨਮਦਿਵਸ ‘ਤੇ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।

ਐਕਸ ਪਲੈਟਫਾਰਮ ‘ਤੋ ਪੋਸਟਾਂ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ‘ਤਿਆਗ ਅਤੇ ਸਮਰਪਣ ਦੇ ਪ੍ਰਤੀਕ, ਕਰੋੜਾਂ ਦੇਸ਼ਵਾਸੀਆਂ ਦੀ ਪ੍ਰੇਰਣਾ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੂੰ 75ਵੇਂ ਜਨਮਦਿਨ ਦੀਆਂ ਹਾਰਦਿਕ ਸ਼ੁਭਕਾਮਨਾਵਾਂ। ਸਮਾਜਿਕ ਜੀਵਨ ਵਿੱਚ ਪੰਜ ਦਹਾਕਿਆਂ ਤੋਂ ਵੱਧ ਸਮੇਂ ਤੋਂ ਦੇਸ਼ਵਾਸੀਆਂ ਦੀ ਭਲਾਈ ਲਈ ਬਿਨਾ ਰੁਕੇ, ਬਿਨਾ ਥਕੇ ਨਿਰੰਤਰ ਕਾਰਜ ਕਰਨ ਵਾਲੇ ਮੋਦੀ ਜੀ ਹਰ ਇੱਕ ਦੇਸ਼ਵਾਸੀ ਲਈ ‘ਨੇਸ਼ਨ ਫਸਟ’ ਦੀ ਜੀਵੰਤ ਪ੍ਰੇਰਣਾ ਹੈ।’

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ‘ਸੰਘ ਤੋਂ ਸੰਗਠਨ ਅਤੇ ਸਰਕਾਰ ਤੱਕ, ਮੋਦੀ ਜੀ ਦੀ ਜੀਵਨ ਯਾਤਰਾ ਦੱਸਦੀ ਹੈ ਕਿ ਜਦੋਂ ਇਰਾਦਾ ਹਿਮਾਲਿਆ ਦੇ ਸਮਾਨ ਅਡਿੱਗ ਤੇ ਵਿਜ਼ਨ ਸਮੁੰਦਰ ਦੇ ਸਮਾਨ ਵਿਸ਼ਾਲ ਹੋਵੇ, ਤਾਂ ਕਿੰਨੇ ਵਿਆਪਕ ਪਰਿਵਰਤਨ ਸੰਭਵ ਹਨ। ਵਿਵਸਥਾ ਵਿੱਚ ਸ਼ੁੱਧਤਾ, ਫੈਸਲਿਆਂ ਵਿੱਚ ਦ੍ਰਿੜ੍ਹਤਾ ਅਤੇ ਨੀਤੀਆਂ ਵਿੱਚ ਸਪਸ਼ਟਤਾ ਲਿਆਉਣ ਵਾਲੇ ਮੋਦੀ ਜੀ ਨੇ ਸ਼ਾਸਨ ਦੇ ਕੇਂਦਰ ਵਿੱਚ ਵੰਚਿਤਾਂ, ਪਛੜੇ, ਗ਼ਰੀਬਾਂ, ਮਹਿਲਾਵਾਂ ਅਤੇ ਕਬਾਇਲੀਆਂ ਨੂੰ ਲਿਆਉਣ ਦਾ ਬੇਮਿਸਾਲ ਕਾਰਜ ਕੀਤਾ ਹੈ। ਕਰੋੜਾਂ ਦੇਸ਼ਵਾਸੀਆਂ ਦੇ ਜੀਵਨ ਵਿੱਚ ਕਲਪਨਾਯੋਗ ਪਰਿਵਰਤਨ ਲਿਆ ਕੇ ‘ਵਿਕਸਿਤ ਅਤੇ ਆਤਮਨਿਰਭਰ ਭਾਰਤ’ ਦੀ ਨਿਰਮਾਣ ਯਾਤਰਾ ਨਾਲ ਉਨ੍ਹਾਂ ਨੂੰ ਜੋੜਨ ਵਾਲੇ ਮੋਦੀ ਜੀ ‘ਤੇ ਪੂਰੇ ਦੇਸ਼ ਨੂੰ ਮਾਣ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ‘ਬੀਤੇ ਚਾਰ ਦਹਾਕਿਆਂ ਤੋਂ ਮੋਦੀ ਜੀ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਵਿੱਚ ਦੇਖ ਰਿਹਾ ਹਾਂ। ਭਾਵੇਂ ਸੰਘ ਦੇ ਪ੍ਰਚਾਰਕ ਹੋਣ, ਪਾਰਟੀ ਦੇ ਸੰਗਠਨ ਮੰਤਰੀ, ਗੁਜਰਾਤ ਦੇ ਮੁੱਖ ਮੰਤਰੀ ਜਾਂ ਬੀਤੇ 11 ਵਰ੍ਹਿਆਂ ਤੋਂ ਦੇਸ਼ ਦੇ ਪ੍ਰਧਾਨ ਮੰਤਰੀ, ਮੋਦੀ ਜੀ ਨੇ ਹਮੇਸ਼ਾ ਨੇਸ਼ਨ ਫਸਟ ਨੂੰ ਅੱਗੇ ਅਤੇ ਖੁਦ ਨੂੰ ਪਿੱਛੇ ਰੱਖਿਆ ਹੈ। ਮੇਰੇ ਵਰਗੇ ਕਾਰਜਕਰਤਾ ਕਿਸਮਤਵਾਲੇ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਹਰ ਭੂਮਿਕਾ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਭਾਵੇਂ ਕੋਈ ਵੀ ਜ਼ਿੰਮੇਵਾਰੀ ਹੋਵੇ, ਮੋਦੀ ਜੀ ਨੇ ਹਮੇਸ਼ਾ ਰਚਨਾਤਮਕ ਕਾਰਜਾਂ ਅਤੇ ਫੈਸਲਿਆਂ ਨੂੰ ਹੁਲਾਰਾ ਦਿੱਤਾ। ਇਹ ਅਸੀਂ ਸਾਰੀਆਂ ਪਾਰਟੀਆਂ ਦੇ ਵਰਕਰਾਂ ਲਈ ਖੁਸ਼ੀ ਦਾ ਵਿਸ਼ਾ ਹੈ ਕਿ ਉਨ੍ਹਾਂ ਦੇ ਹਰ ਫੈਸਲੇ ਨੇ ਦੇਸ਼ ਨੂੰ ਸਦਾ ਅੱਗੇ ਵਧਾਇਆ ਹੈ।’

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ‘ਜਿਨ੍ਹਾਂ ਖੇਤਰਾਂ ਵਿੱਚ ਵਿਕਾਸ ਪਹੁੰਚਣਾ ਤਾਂ ਦੂਰ, ਜਿੱਥੇ ਦੀ ਲੋਕ ਗੱਲ ਤੱਕ ਨਹੀਂ ਕਰਦੇ ਸਨ, ਮੋਦੀ ਜੀ ਨੇ ਉਨ੍ਹਾਂ ਖੇਤਰਾਂ ਵਿੱਚ ਪਿਛਲੇ 11 ਵਰ੍ਹਿਆਂ ਵਿੱਚ ਵਿਸ਼ਵ ਪੱਧਰੀ ਇਨਫ੍ਰਾਸਟ੍ਰਕਚਰ ਪਹੁੰਚਾਉਣ ਦਾ ਕੰਮ ਕੀਤਾ ਹੈ। ਅਸਾਮ ਵਿੱਚ ਸਭ ਤੋਂ ਲੰਬਾ ਪੁਲ, ਕਸ਼ਮੀਰ ਵਿੱਚ ਦੁਨੀਆ ਦਾ ਸਭ ਤੋਂ ਉੱਚਾ ਚਿਨਾਬ ਰੇਲਵੇ ਬ੍ਰਿਜ, ਸੈਮੀਕੰਡਕਟਰ ਯੂਨਿਟ, ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ, ਮੋਦੀ ਸਰਕਾਰ ਵਿੱਚ ਹਰ ਖੇਤਰ ਵਿੱਚ ਨੰਬਰ 1 ਬਣ ਰਹੇ ਭਾਰਤ ਦੇ ਇਹ ਪ੍ਰਤੀਕ ਹਨ। ਅੱਜ ਜਦੋਂ ਰੇਹੜੀ-ਪਟੜੀ ‘ਤੇ ਸਬਜ਼ੀ ਵੇਚਣ ਵਾਲੇ ਵੀ ਮਾਣ ਨਾਲ UPI ਦਿਖਾਉਂਦੇ ਹਨ, ਤਾਂ ਨਰੇਂਦਰ ਮੋਦੀ ਦਾ ਅਰਥ ਸਮਝ ਵਿੱਚ ਆਉਂਦਾ ਹੈ।’

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ‘ਇੱਕ ਸਮਾਂ ਇਹ ਕਿਹਾ ਜਾਂਦਾ ਸੀ ਕਿ ਵਿਕਾਸ ਅਤੇ ਇਕੋਨੌਮੀ ਦੇ ਕੰਮ ਇਕੱਠਿਆਂ ਸੰਭਵ ਨਹੀਂ ਹਨ। ਮੋਦੀ ਜੀ ਨੇ ਇਹ ਦਿਖਾਇਆ ਕਿ ਕਿਵੇਂ ਗ਼ਰੀਬਾਂ ਦੀ ਭਲਾਈ ਅਤੇ ਅਰਥਵਿਵਸਥਾ ਦਾ ਉਥਾਨ ਸਮਾਨਾਂਤਰ ਸੰਭਵ ਹੈ। ਉਨ੍ਹਾਂ ਦੀ ਅਗਵਾਈ ਵਿੱਚ ਭਾਰਤ ਦੁਨੀਆ ਦੀ 11ਵੀਂ ਸਭ ਤੋਂ ਵੱਡੀ ਅਰਥਵਿਵਸਥਾ ਤੋਂ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣਿਆ ਹੈ। IMF ਨੇ ਭਾਰਤ ਨੂੰ ਗਲੋਬਲ ਇਕੋਨੌਮੀ ਵਿੱਚ ਬ੍ਰਾਈਟ ਸਪੌਟ ਕਿਹਾ ਹੈ, ਅਤੇ ਦੇਸ਼ ਦਾ ਗ੍ਰੋਥ ਰੇਟ ਦੁਨੀਆ ਵਿੱਚ ਸਭ ਤੋਂ ਵੱਧ ਰਿਹਾ ਹੈ। ਅੱਜ ਭਾਰਤ ਵਿੱਚ 60 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਆ ਰਹੇ ਹਨ ਅਤੇ ਦੇਸ਼ ਗਲੋਬਲ ਇਕੋਨੌਮੀ ਦਾ ਲੀਡਰ ਵੀ ਬਣ ਰਿਹਾ ਹੈ। ਇਹ Modi era ਵਿੱਚ ਹੀ ਸੰਭਵ ਸੀ।”

ਸ਼੍ਰੀ ਅਮਿਤ ਸ਼ਾਹ ਨੇ ਕਿਹਾ, " ਸਮੱਸਿਆਵਾਂ ਨੂੰ ਦੂਰਦ੍ਰਿਸ਼ਟੀ ਨਾਲ ਦੇਖਣਾ ਅਤੇ ਉਨ੍ਹਾਂ ਨੂੰ ਪੂਰੀ ਨਿਸ਼ਠਾ ਨਾਲ ਹੱਲ ਕਰਨਾ ਮੋਦੀ ਜੀ ਦੀ ਸ਼ਖਸੀਅਤ ਦੀ ਵਿਸ਼ੇਸ਼ਤਾ ਹੈ। ਪੂਰੀ ਦੁਨੀਆ ਉਨ੍ਹਾਂ ਨੂੰ ਪ੍ਰੌਬਲਮ ਸੌਲਵਿੰਗ ਲੀਡਰ ਮੰਨਦੀ ਹੈ। ਯੁੱਧਾਂ, ਤਣਾਅ ਅਤੇ ਗਲੋਬਲ ਲੌਬੀ ਦੇ ਯੁੱਗ ਵਿੱਚ, ਮੋਦੀ ਜੀ ਪੂਰੀ ਦੁਨੀਆ ਦੇ ਸਾਹਮਣੇ ਸੰਵਾਦ –ਸੇਤੂ ਬਣ ਕੇ ਉੱਭਰੇ ਹਨ। ਇਸੇ ਕਾਰਨ ਦੁਨੀਆ ਦੇ 27 ਦੇਸ਼ਾਂ ਨੇ ਵਿਸ਼ਵ-ਮਿਤ੍ਰ ਮੋਦੀ ਜੀ ਨੂੰ ਸਰਵਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤਾ ਹੈ। ਇਹ ਉਨ੍ਹਾਂ ਦੀ ਗਲੋਬਲ ਲੀਡਰਸ਼ਿਪ ਦਾ ਪ੍ਰਮਾਣ ਹੈ।"

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ‘ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਆਲਮੀ ਇੱਛਾਵਾਂ ਦਾ ਕੇਂਦਰ ਵੀ ਬਣਿਆ ਹੈ। ਪੁਲਾੜ ਵਿੱਚ ਚੰਨ ਦੇ ਦੱਖਣੀ ਧਰੁਵ ਤੋਂ ਲੈ ਕੇ ਦਵਾਰਕਾ ਵਿੱਚ ਸਮੁੰਦਰ ਦੀ ਡੂੰਘਾਈ ਤੱਕ, ਉਨ੍ਹਾਂ ਨੇ ਵਿਰਾਸਤ ਅਤੇ ਵਿਗਿਆਨ ਦੋਵਾਂ ਨੂੰ ਮਾਣ ਦਿਲਾਇਆ ਹੈ। ਉਨ੍ਹਾਂ ਦੀ ਅਗਵਾਈ ਵਿੱਚ ਅੱਜ ਭਾਰਤ ਸਪੇਸ ਸੈਕਟਰ ਵਿੱਚ ਨਵੇਂ ਕੀਰਤੀਮਾਨ ਬਣਾ ਰਿਹਾ ਹੈ। ਸਵਦੇਸ਼ੀ ਕੋਵਿਡ ਵੈਕਸੀਨ, ਸਵਦੇਸ਼ੀ ਰੱਖਿਆ ਪ੍ਰਣਾਲੀ, ਸਟਾਰਟਅੱਪਸ, ਇਨੋਵੇਸ਼ਨ, ਕਿਸਾਨਾਂ ਦੀਆਂ ਫਸਲਾਂ ਨੂੰ ਉਚਿਤ ਕੀਮਤ ਦਿਲਾਉਣ ਤੋਂ ਲੈ ਕੇ ਮੈਨੂਫੈਕਚਰਿੰਗ ਮਿਸ਼ਨ ਤੱਕ ਮੋਦੀ ਜੀ ਇੱਕ ਅਜਿਹੇ ਭਾਰਤ ਦਾ ਨਿਰਮਾਣ ਕਰ ਰਹੇ ਹਨ, ਜੋ ਹਰ ਖੇਤਰ ਵਿੱਚ ਆਤਮਨਿਰਭਰ ਹੋਵੇ।’

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ‘ਦੇਸ਼ ਦੇ ਲਈ ਤਿਆਗ, ਤਪੱਸਿਆ ਅਤੇ ਸਭ ਕੁਝ ਸਮਰਪਣ ਦਾ ਨਾਮ ਹੈ-ਸ਼੍ਰੀ ਨਰੇਂਦਰ ਮੋਦੀ ਜੀ।’

 

*****

ਆਰਕੇ /ਵੀਵੀ/ ਆਰਆਰ /ਪੀਐੱਸ


(Release ID: 2167864) Visitor Counter : 9