ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੋਲਕਾਤਾ ਵਿੱਚ ਸੰਯੁਕਤ ਕਮਾਂਡਰਾਂ ਦੀ ਕਾਨਫਰੰਸ ਦੌਰਾਨ ਹਥਿਆਰਬੰਦ ਬਲਾਂ ਦੀ ਬਿਹਤਰ ਅਤੇ ਤਤਕਾਲ ਸੰਚਾਲਨ ਲਈ ਸੰਯੁਕਤ ਸਾਂਝੇਦਾਰੀ, ਆਤਮਨਿਰਭਰਤਾ ਅਤੇ ਇਨੋਵੇਸ਼ਨ 'ਤੇ ਜ਼ੋਰ ਦਿੱਤਾ

Posted On: 15 SEP 2025 3:34PM by PIB Chandigarh

ਪ੍ਰਧਾਨ ਮੰਤਰੀ ਨੇ ਅੱਜ ਕੋਲਕਾਤਾ ਵਿੱਚ 16ਵੇਂ ਸੰਯੁਕਤ ਕਮਾਂਡਰ ਸੰਮੇਲਨ ਦਾ ਉਦਘਾਟਨ ਕੀਤਾ। ਦੋ ਵਰ੍ਹਿਆਂ ਵਿੱਚ ਇੱਕ ਵਾਰ ਆਯੋਜਿਤ ਹੋਣ ਵਾਲੀ ਇਹ ਕਾਨਫਰੰਸ ਹਥਿਆਰਬੰਦ ਬਲਾਂ ਦਾ ਸਭ ਤੋਂ ਉੱਚ ਪੱਧਰੀ ਵਿਚਾਰ-ਮੰਥਨ ਪਲੈਟਫਾਰਮ ਹੈ। ਇਹ ਪਲੈਟਫਾਰਮ ਦੇਸ਼ ਦੇ ਟੌਪ ਨਾਗਰਿਕ ਅਤੇ ਮਿਲਟਰੀ ਲੀਡਰਸ਼ਿਪ ਨੂੰ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਅਤੇ ਭਾਰਤ ਦੀ ਫੌਜੀ ਤਿਆਰੀਆਂ ਦੇ ਭਵਿੱਖ ਦੇ ਵਿਕਾਸ ਦੀ ਨੀਂਹ ਰੱਖਣ ਲਈ ਇਕੱਠਿਆਂ ਲਿਆਉਂਦੀ ਹੈ। ਇਸ ਕਾਨਫਰੰਸ ਦਾ ਵਿਸ਼ਾ 'ਸੁਧਾਰਾਂ ਦਾ ਸਾਲ – ਭਵਿੱਖ ਦੇ ਲਈ ਪਰਿਵਰਤਨਹੈਜੋ ਹਥਿਆਰਬੰਦ ਬਲਾਂ ਦੇ ਆਧੁਨਿਕੀਕਰਣ ਅਤੇ ਪਰਿਵਰਤਨ ਦੇ ਅਨੁਸਾਰ ਹੈ।

ਪ੍ਰਧਾਨ ਮੰਤਰੀ ਨੇ ਆਪ੍ਰੇਸ਼ਨ ਸਿੰਦੂਰ ਦੀ ਸਫਲਤਾ ਲਈ ਹਥਿਆਰਬੰਦ ਬਲਾਂ ਦੀ ਸ਼ਲਾਘਾ ਕੀਤੀ ਅਤੇ ਰਾਸ਼ਟਰ ਨਿਰਮਾਣ, ਸਮੰਦਰੀ ਡਕੈਤੀ ਵਿਰੋਧੀ, ਸੰਘਰਸ਼ ਖੇਤਰਾਂ ਨਾਲ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਅਤੇ ਮਿੱਤਰ ਦੇਸ਼ਾਂ ਨੂੰ ਮਾਨਵਤਾਵਾਦੀ ਸਹਾਇਤਾ ਅਤੇ ਆਫ਼ਤ ਰਾਹਤ (ਐੱਚਏਡੀਆਰ) ਪ੍ਰਦਾਨ ਕਰਨ ਵਿੱਚ ਹਥਿਆਰ ਬਲਾਂ ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਦੀ ਵੀ ਸ਼ਲਾਘਾ ਕੀਤੀ। ਵਰ੍ਹੇ 2025 ਨੂੰ ਰੱਖਿਆ ਖੇਤਰ ਵਿੱਚ ਸੁਧਾਰਾਂ ਦਾ ਵਰ੍ਹੇ ਬਣਾਉਣ ਦੇ ਉਦੇਸ਼ ਨਾਲ, ਪ੍ਰਧਾਨ ਮੰਤਰੀ ਨੇ ਰੱਖਿਆ ਮੰਤਰਾਲੇ ਨੂੰ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਕਿਸੇ ਵੀ ਅਣਕਿਆਸੀ ਸਥਿਤੀ ਨਾਲ ਨਜਿੱਠਣ ਲਈ ਵਧੇਰੇ ਸੰਯੁਕਤ ਸਾਂਝੇਦਾਰੀਆਤਮਨਿਰਭਰਤਾ ਅਤੇ ਇਨੋਵੇਸ਼ਨ ਲਈ ਠੋਸ ਕਦਮ ਤੇਜ਼ੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ।

ਪ੍ਰਧਾਨ ਮੰਤਰੀ ਨੂੰ ਆਪ੍ਰੇਸ਼ਨ ਸਿੰਦੂਰ ਨਾਲ ਪੈਦਾ ਹੋਈਆਂ ਨਵੀਆਂ ਸਥਿਤੀਆਂ ਦੇ ਸੰਦਰਭ ਵਿੱਚ ਫੌਜਾਂ ਦੀਆਂ ਤਿਆਰੀਆਂ ਸਬੰਧੀ ਅਤੇ ਉਭਰ ਰਹੀਆਂ ਤਕਨੀਕੀ ਅਤੇ ਰਣਨੀਤੀ ਦੇ ਸੰਦਰਭ ਵਿੱਚ ਯੁੱਧ ਦੇ ਭਵਿੱਖ ਬਾਰੇ ਜਾਣਕਾਰੀ ਦਿੱਤੀ ਗਈ। ਪ੍ਰਧਾਨ ਮੰਤਰੀ ਨੇ ਪਿਛਲੇ ਦੋ ਵਰ੍ਹਿਆਂ ਵਿੱਚ ਲਾਗੂ ਕੀਤੇ ਗਏ ਸੁਧਾਰਾਂ ਅਤੇ ਅਗਲੇ ਦੋ ਵਰ੍ਹਿਆਂ ਦੀ ਯੋਜਨਾਂ ਦੀ ਵੀ ਸਮੀਖਿਆ ਕੀਤੀ।

ਅਗਲੇ ਦੋ ਵਰ੍ਹਿਆਂ ਵਿੱਚ, ਸੰਮੇਲਨ ਵਿੱਚ ਵਿਭਿੰਨ ਸੰਰਚਨਾਤਮਕ ਪ੍ਰਸ਼ਾਸਨਿਕ ਅਤੇ ਆਪ੍ਰੇਸ਼ਨਲ ਮਾਮਲਿਆਂ ਦੀ ਸੰਪੂਰਨ ਸਮੀਖਿਆ ਕੀਤੀ ਜਾਵੇਗੀ, ਜੋ ਵਿਭਿੰਨ ਬਲਾਂ ਤੋਂ ਪ੍ਰਾਪਤ ਫੀਡਬੈਕ ਤੇ ਅਧਾਰਿਤ ਹੋਵੇਗੀ, ਵਧਦੀਆਂ ਵਿਸ਼ਵਵਿਆਪੀ ਅਨਿਸ਼ਚਿਤਤਾਵਾਂ ਦੇ ਮੱਦੇਨਜ਼ਰ ਹਥਿਆਰਬੰਦ ਬਲਾਂ ਦੀ ਤਿਆਰੀ 'ਤੇ ਨਾਲ-ਨਾਲ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਲਾਗੂ ਕਰਨ ਲਈ ਰੋਡਮੈਪ ਵਿਕਸਿਤ ਕਰਨ ਤੇ ਵੀ ਚਰਚਾ ਹੋਵੇਗੀ।

***

ਐੱਮਜੇਪੀਐੱਸ/ਐੱਸਆਰ


(Release ID: 2166947) Visitor Counter : 2