ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 17 ਸਤੰਬਰ 2025 ਨੂੰ ‘ਸਵਸਥ ਨਾਰੀ, ਸਸ਼ਕਤ ਪਰਿਵਾਰ ਅਭਿਆਨ’ ਅਤੇ 8ਵੇਂ ਪੋਸ਼ਣ ਮਾਹ ਦੀ ਸ਼ੁਰੂਆਤ ਕਰਨਗੇ



ਕੇਂਦਰੀ ਸਿਹਤ ਮੰਤਰਾਲੇ ਅਤੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਭਾਰਤ ਵਿੱਚ ਹੁਣ ਤੱਕ ਦੇ ਸਭ ਤੋਂ ਵੱਡੇ ਮਹਿਲਾ ਅਤੇ ਬਾਲ ਸਿਹਤ ਅਭਿਆਨ ਦੀ ਅਗਵਾਈ ਕਰੇਗਾ

ਦੇਸ਼ ਭਰ ਵਿੱਚ ਇੱਕ ਲੱਖ ਤੋਂ ਵੱਧ ਸਿਹਤ ਕੈਂਪਾਂ ਦੀ ਯੋਜਨਾ ਬਣਾਈ ਗਈ ਹੈ; ਸਾਰੀਆਂ ਸਰਕਾਰੀ ਸਿਹਤ ਸਹੂਲਤਾਂ ਵਿੱਚ ਰੋਜ਼ਾਨਾ ਸਿਹਤ ਕੈਂਪ ਲਗਾਏ ਜਾਣਗੇ

ਮਹਿਲਾਵਾਂ ਲਈ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਇੱਕ ਦੇਸ਼ ਵਿਆਪੀ ਤੀਬਰ ਅਭਿਆਨ ਸ਼ੁਰੂ ਕੀਤੇ ਜਾਣਗੇ, ਜਿਸ ਵਿੱਚ ਛੇਤੀ ਸ਼ਨਾਖ਼ਤ, ਰੋਕਥਾਮ ਅਤੇ ਸਿਹਤ ਪ੍ਰੋਤਸਾਹਨ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ

ਗੈਰ-ਸੰਚਾਰੀ ਬਿਮਾਰੀਆਂ, ਕੈਂਸਰ, ਅਨੀਮੀਆ, ਟੀਬੀ, ਸਿੱਕਲ ਸੈੱਲ ਬਿਮਾਰੀ ਅਤੇ ਮਾਂ ਦੀ ਸਿਹਤ ਜਾਂਚ ਕੀਤੀ ਜਾਵੇਗੀ, ਨਾਲ ਹੀ ਜਾਗਰੂਕਤਾ ਅਤੇ ਸਲਾਹ-ਮਸ਼ਵਰੇ ਦੇ ਸੈਸ਼ਨ ਵੀ ਆਯੋਜਿਤ ਕੀਤਾ ਜਾਣਗੇ

ਪੈਮਾਨੇ, ਪਹੁੰਚ ਅਤੇ ਭਾਈਚਾਰਕ ਲਾਮਬੰਦੀ ਨੂੰ ਯਕੀਨੀ ਬਣਾਉਣ ਲਈ ਕਈ ਮੰਤਰਾਲਿਆਂ ਨਾਲ ਸਰਕਾਰ ਅਤੇ ਸਮਾਜ ਦਾ ਤਾਲਮੇਲ ਬਣਾਇਆ ਜਾਵੇਗਾ

Posted On: 14 SEP 2025 4:50PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 17 ਸਤੰਬਰ 2025 ਨੂੰ, 8ਵੇਂ ਪੋਸ਼ਣ ਮਾਹ ਦੇ ਨਾਲ-ਨਾਲ 'ਸਵਸਥ ਨਾਰੀ, 'ਸਸ਼ਕਤ ਪਰਿਵਾਰ ਅਭਿਆਨ' ਦੀ ਸ਼ੁਰੂਆਤ ਕਰਨਗੇ, ਜੋ ਕਿ ਭਾਰਤ ਭਰ ਵਿੱਚ ਮਹਿਲਾਵਾਂ, ਕਿਸ਼ੋਰ ਲੜਕੀਆਂ ਅਤੇ ਬੱਚਿਆਂ ਲਈ ਸਿਹਤ ਸੰਭਾਲ ਅਤੇ ਪੋਸ਼ਣ ਸੇਵਾਵਾਂ ਨੂੰ ਮਜ਼ਬੂਤ ​​ਕਰਨ ਵੱਲ ਇੱਕ ਇਤਿਹਾਸਕ ਕਦਮ ਹੋਵੇਗਾ।

ਇਹ ਪਹਿਲ ਦੀ ਅਗਵਾਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ (MoHFW) ਅਤੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ (MoWCD) ਸੰਯੁਕਤ ਤੌਰ 'ਤੇ ਕਰ ਰਹੇ ਹਨ, ਜੋ ਮਹਿਲਾਵਾਂ ਅਤੇ ਬੱਚਿਆਂ ਦੀ ਸਿਹਤ ਅਤੇ ਪੋਸ਼ਣ ਪ੍ਰਤੀ ਉਨ੍ਹਾਂ ਦੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦੀ ਹੈ। MoHFW ਦੇਸ਼ ਭਰ ਵਿੱਚ ਸਿਹਤ ਕੈਂਪਾਂ ਅਤੇ ਸਹੂਲਤਾਂ ਰਾਹੀਂ ਰੋਕਥਾਮ, ਪ੍ਰਮੋਸ਼ਨਲ ਅਤੇ ਇਲਾਜ ਸਬੰਧੀ ਸਿਹਤ ਸੇਵਾਵਾਂ ਦੀ ਵੰਡ ਨੂੰ ਹੁਲਾਰਾ ਦੇਵੇਗਾ, ਜਦੋਂ ਕਿ MoWCD ਪੋਸ਼ਣ ਮਾਹ ਗਤੀਵਿਧੀਆਂ ਨੂੰ ਅਭਿਆਨ ਨਾਲ ਜੋੜੇਗਾ, ਆਂਗਣਵਾੜੀ ਕੇਂਦਰਾਂ ਰਾਹੀਂ ਮਹਿਲਾਵਾਂ ਅਤੇ ਕਿਸ਼ੋਰ ਲੜਕੀਆਂ ਨੂੰ ਲਾਮਬੰਦ ਕਰੇਗਾ ਅਤੇ ਵੱਡੇ ਪੱਧਰ 'ਤੇ ਪੋਸ਼ਣ ਸਲਾਹ ਅਤੇ ਵਿਅੰਜਨ ਪ੍ਰਦਰਸ਼ਨਾਂ ਦੀ ਅਗਵਾਈ ਕਰੇਗਾ। ਦੋਵੇਂ ਮੰਤਰਾਲੇ ਅਨੀਮੀਆ ਦੀ ਰੋਕਥਾਮ, ਸੰਤੁਲਿਤ ਖੁਰਾਕ ਅਤੇ ਮਾਸਿਕ ਧਰਮ ਦੌਰਾਨ ਸਵੱਛਤਾ ਬਾਰੇ ਜਾਗਰੂਕਤਾ ਅਭਿਆਨ ਵੀ ਸਾਂਝੇ ਤੌਰ 'ਤੇ ਚਲਾਉਣਗੇ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮਹਿਲਾਵਾਂ ਅਤੇ ਕਿਸ਼ੋਰ ਲੜਕੀਆਂ ਦੀਆਂ ਸਿਹਤ ਅਤੇ ਪੋਸ਼ਣ ਦੀਆਂ ਜ਼ਰੂਰਤਾਂ ਨੂੰ ਸੰਪੂਰਨ ਅਤੇ ਏਕੀਕ੍ਰਿਤ ਢੰਗ ਨਾਲ ਪੂਰਾ ਕੀਤਾ ਜਾਵੇ।

ਸਵਸਥ ਨਾਰੀ, ਸਸ਼ਕਤ ਪਰਿਵਾਰ ਅਭਿਆਨ ਦਾ ਉਦੇਸ਼ 2047 ਤੱਕ ਪ੍ਰਧਾਨ ਮੰਤਰੀ ਦੇ ਸਿਹਤ, ਪੋਸ਼ਣ, ਤੰਦਰੁਸਤੀ ਅਤੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣਾ ਹੈ। ਇਸ ਦੇਸ਼ ਵਿਆਪੀ ਤੀਬਰ ਅਭਿਆਨ ਦਾ ਉਦੇਸ਼ ਭਾਈਚਾਰਕ ਪੱਧਰ 'ਤੇ ਮਹਿਲਾ-ਕੇਂਦ੍ਰਿਤ ਰੋਕਥਾਮ, ਉਤਸ਼ਾਹ ਵਧਾਉਣਾ ਅਤੇ ਇਲਾਜ ਸਬੰਧੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ। ਇਹ ਗੈਰ-ਸੰਚਾਰੀ ਬਿਮਾਰੀਆਂ, ਅਨੀਮੀਆ, ਟੀਬੀ ਅਤੇ ਸਿੱਕਲ ਸੈੱਲ ਬਿਮਾਰੀ ਲਈ ਸਕ੍ਰੀਨਿੰਗ, ਸ਼ੁਰੂਆਤੀ ਜਾਂਚ ਅਤੇ ਇਲਾਜ ਸਬੰਧਾਂ ਨੂੰ ਮਜ਼ਬੂਤ ​​ਕਰੇਗਾ, ਨਾਲ ਹੀ ਜਣੇਪੇ ਤੋਂ ਪਹਿਲਾਂ ਦੀ ਦੇਖਭਾਲ, ਟੀਕਾਕਰਣ, ਪੋਸ਼ਣ, ਮਾਸਿਕ ਧਰਮ ਦੌਰਾਨ ਸਵੱਛਤਾ, ਜੀਵਨ ਸ਼ੈਲੀ ਅਤੇ ਮਾਨਸਿਕ ਸਿਹਤ ਜਾਗਰੂਕਤਾ ਗਤੀਵਿਧੀਆਂ ਰਾਹੀਂ ਜੱਚਾ-ਬੱਚਾ ਅਤੇ ਕਿਸ਼ੋਰਾਂ ਦੀ ਸਿਹਤ ਨੂੰ ਉਤਸ਼ਾਹਿਤ ਕਰੇਗਾ। ਇਸ ਤੋਂ ਇਲਾਵਾ, ਇਹ ਅਭਿਆਨ ਭਾਈਚਾਰਿਆਂ ਨੂੰ ਮੋਟਾਪੇ ਦੀ ਰੋਕਥਾਮ, ਬਿਹਤਰ ਪੋਸ਼ਣ ਅਤੇ ਸਵੈ-ਇੱਛਤ ਖੂਨਦਾਨ 'ਤੇ ਵਿਸ਼ੇਸ਼ ਜ਼ੋਰ ਦਿੰਦੇ ਹੋਏ ਤੰਦਰੁਸਤ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰੇਗਾ।

ਐਕਸ (ਪਹਿਲਾਂ ਟਵਿੱਟਰ) 'ਤੇ ਇੱਕ ਪੋਸਟ ਵਿੱਚ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜੇਪੀ ਨੱਡਾ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਭਾਰਤ ਭਰ ਵਿੱਚ ਮਹਿਲਾਵਾਂ ਅਤੇ ਬੱਚਿਆਂ ਲਈ ਸਿਹਤ ਸੰਭਾਲ ਸੇਵਾਵਾਂ ਨੂੰ ਮਜ਼ਬੂਤ ਬਣਾਉਣਾ, ਬਿਹਤਰ ਪਹੁੰਚ, ਗੁਣਵੱਤਾ ਵਾਲੀ ਦੇਖਭਾਲ ਅਤੇ ਜਾਗਰੂਕਤਾ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਨੇ ਸਾਰੇ ਨਿਜੀ ਹਸਪਤਾਲਾਂ ਅਤੇ ਸਿਹਤ ਸੰਭਾਲ ਹਿਤਧਾਰਕਾਂ ਨੂੰ ਅੱਗੇ ਆ ਕੇ ਇਸ ਜਨ ਭਾਗੀਦਾਰੀ ਅਭਿਆਨ ਦਾ ਅਨਿੱਖੜਵਾਂ ਅੰਗ ਬਣਾਉਣ ਦੀ ਅਪੀਲ ਕੀਤੀ।

ਦੇਸ਼ ਵਿਆਪੀ ਸ਼ੁਰੂਆਤ ਅਤੇ ਸਿਹਤ ਕੈਂਪ

ਇਹ ਅਭਿਆਨ 17 ਸਤੰਬਰ ਤੋਂ 2 ਅਕਤੂਬਰ, 2025 ਤੱਕ ਦੇਸ਼ ਭਰ ਦੇ ਆਯੁਸ਼ਮਾਨ ਅਰੋਗਿਆ ਮੰਦਰਾਂ, ਕਮਿਊਨਿਟੀ ਹੈਲਥ ਸੈਂਟਰਾਂ (ਸੀਐਚਸੀ), ਜ਼ਿਲ੍ਹਾ ਹਸਪਤਾਲਾਂ ਅਤੇ ਹੋਰ ਸਰਕਾਰੀ ਸਿਹਤ ਸੰਭਾਲ ਸਹੂਲਤਾਂ 'ਤੇ ਆਯੋਜਿਤ ਕੀਤੀ ਜਾਵੇਗੀ।

ਇੱਕ ਲੱਖ ਤੋਂ ਵੱਧ ਸਿਹਤ ਕੈਂਪ ਲਗਾਏ ਜਾਣਗੇ, ਜੋ ਕਿ ਦੇਸ਼ ਵਿੱਚ ਮਹਿਲਾਵਾਂ ਅਤੇ ਬੱਚਿਆਂ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਸਿਹਤ ਅਭਿਆਨ ਹੋਵੇਗਾ।

ਦੇਸ਼ ਭਰ ਦੀਆਂ ਸਾਰੀਆਂ ਸਰਕਾਰੀ ਸਿਹਤ ਸਹੂਲਤਾਂ ਵਿੱਚ ਰੋਜ਼ਾਨਾ ਸਿਹਤ ਕੈਂਪ ਲਗਾਏ ਜਾਣਗੇ।

ਇਸ ਅਭਿਆਨ ਵਿੱਚ ਕੇਂਦਰੀ ਅਤੇ ਰਾਜ ਮੰਤਰੀ, ਸੰਸਦ ਮੈਂਬਰ ਅਤੇ ਹੋਰ ਜਨ ਪ੍ਰਤੀਨਿਧੀ ਸ਼ਾਮਲ ਹੋਣਗੇ। ਆਸ਼ਾ, ਏਐਨਐਮ, ਆਂਗਣਵਾੜੀ ਵਰਕਰ, ਸਵੈ-ਸਹਾਇਤਾ ਸਮੂਹ, ਪੰਚਾਇਤੀ ਰਾਜ ਸੰਸਥਾਵਾਂ, ਸ਼ਹਿਰੀ ਸਥਾਨਕ ਸੰਸਥਾਵਾਂ, ਮਾਈ ਭਾਰਤ ਵਲੰਟੀਅਰ ਅਤੇ ਯੁਵਾ ਸਮੂਹ ਜ਼ਮੀਨੀ ਪੱਧਰ 'ਤੇ ਭਾਈਚਾਰਕ ਲਾਮਬੰਦੀ ਦੀ ਅਗਵਾਈ ਕਰਨਗੇ।

ਮੁੱਖ ਸਿਹਤ ਸੇਵਾਵਾਂ

ਮੈਡੀਕਲ ਕਾਲਜਾਂ, ਜ਼ਿਲ੍ਹਾ ਹਸਪਤਾਲਾਂ, ਕੇਂਦਰ ਸਰਕਾਰ ਦੀਆਂ ਸੰਸਥਾਵਾਂ ਅਤੇ ਨਿਜੀ ਹਸਪਤਾਲਾਂ ਰਾਹੀਂ ਗਾਇਨੀਕੋਲੋਜੀ (Gynaecology), ਬਾਲ ਰੋਗ (Paediatrics), ਨੇਤਰ (Eye), ਈਐੱਨਟੀ, ਡੈਂਟਲ, ਡਰਮਾਟੋਲੋਜੀ (Dental, Dermatology) ਅਤੇ ਮਨੋਵਿਗਿਆਨ ਸਮੇਤ ਮਾਹਰ ਸੇਵਾਵਾਂ ਉਪਲਬਧ ਕਰਵਾਈਆਂ ਜਾਣਗੀਆਂ।

ਏਮਜ਼, ਰੱਖਿਆ ਅਤੇ ਰੇਲਵੇ ਹਸਪਤਾਲ, ਈਐੱਸਆਈਸੀ ਹਸਪਤਾਲ, ਸੀਜੀਐੱਚਐੱਸ ਕੇਂਦਰ ਅਤੇ ਰਾਸ਼ਟਰੀ ਮਹੱਤਵ ਵਾਲੇ ਸੰਸਥਾਨ (ਆਈਐੱਨਆਈ) ਵਰਗੇ ਕੇਂਦਰ ਸਰਕਾਰ ਦੇ ਸੰਸਥਾਨ ਇਨ੍ਹਾਂ ਯਤਨਾਂ ਵਿੱਚ ਯੋਗਦਾਨ ਪਾਉਣਗੇ ਅਤੇ ਆਖਰੀ ਵਿਅਕਤੀ ਤੱਕ ਮਾਹਰ ਸੇਵਾਵਾਂ ਅਤੇ ਨਿਰੰਤਰ ਦੇਖਭਾਲ ਨੂੰ ਯਕੀਨੀ ਬਣਾਉਣਗੇ। ਕਈ ਨਿਜੀ ਖੇਤਰ ਦੀਆਂ ਸਿਹਤ ਸੰਭਾਲ ਸਹੂਲਤਾਂ ਨੇ ਵੀ ਇਸ ਪਹਿਲਕਦਮੀ ਦਾ ਸਮਰਥਨ ਕਰਨ ਦੀ ਪੇਸ਼ਕਸ਼ ਕੀਤੀ ਹੈ। ਇਸ ਨਾਲ ਇਸ ਪਹਿਲਕਦਮੀ ਦੇ ਪੈਮਾਨੇ, ਗੁਣਵੱਤਾ ਅਤੇ ਪਹੁੰਚ ਦਾ ਵਿਸਤਾਰ ਹੋਣ ਦੀ ਉਮੀਦ ਹੈ।

ਇਸ ਪੰਦਰਵਾੜੇ ਭਰ ਚੱਲਣ ਵਾਲੇ ਪ੍ਰੋਗਰਾਮ ਦੌਰਾਨ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ:

ਗੈਰ-ਸੰਚਾਰੀ ਬਿਮਾਰੀਆਂ ਅਤੇ ਸਿਹਤ: ਕੈਂਪਾਂ ਵਿੱਚ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ ਅਤੇ ਬੀਐੱਮਆਈ ਜਾਂਚ ਰਾਹੀਂ ਹਾਈਪਰਟੈਨਸ਼ਨ, ਸ਼ੂਗਰ ਅਤੇ ਮੋਟਾਪੇ ਦੀ ਜਾਂਚ ਕੀਤੀ ਜਾਵੇਗੀ। ਜੋਖਮ ਪ੍ਰੋਫਾਈਲਿੰਗ, ਰੈਫਰਲ ਅਤੇ ਜੀਵਨਸ਼ੈਲੀ ਵਿੱਚ ਬਦਲਾਅ, ਪੋਸ਼ਣ, ਸਰੀਰਕ ਗਤੀਵਿਧੀ ਅਤੇ ਤੰਬਾਕੂ ਛੱਡਣ ਬਾਰੇ ਸਲਾਹ-ਮਸ਼ਵਰੇ ਨਾਲ ਲੰਬੇ ਸਮੇਂ ਦੀਆਂ ਬਿਮਾਰੀਆਂ ਦਾ ਜਲਦੀ ਪਤਾ ਲਗਾਉਣ ਅਤੇ ਉਨ੍ਹਾਂ ਦੇ ਪ੍ਰਬੰਧਨ ਵਿੱਚ ਮਦਦ ਮਿਲੇਗੀ।

ਕੈਂਸਰ ਸਕ੍ਰੀਨਿੰਗ: ਮਹਿਲਾਵਾਂ ਨੂੰ ਮੂੰਹ ਦੀ ਜਾਂਚ, ਛਾਤੀ ਦੀ ਜਾਂਚ, ਛਾਤੀ ਦੀ ਸਵੈ-ਜਾਂਚ ਦਾ ਪ੍ਰਦਰਸ਼ਨ, ਅਤੇ ਬੱਚੇਦਾਨੀ ਦੇ ਕੈਂਸਰ ਦੀ ਸਕ੍ਰੀਨਿੰਗ ਤੋਂ ਲਾਭ ਹੋਵੇਗਾ। ਮੂੰਹ, ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਬਾਰੇ ਜਾਗਰੂਕਤਾ ਸੈਸ਼ਨ ਦੇ ਨਾਲ ਹੀ ਮੈਮੋਗ੍ਰਾਫੀ ਅਤੇ ਓਨਕੋਲੌਜੀ ਦੇਖਭਾਲ ਲਈ ਰੈਫਰਲ ਸੇਵਾਵਾਂ ਵੀ ਉਪਲਬਧ ਹੋਣਗੀਆਂ।

ਅਨੀਮੀਆ ਅਤੇ ਪੋਸ਼ਣ: ਕਿਸ਼ੋਰ ਲੜਕੀਆਂ ਅਤੇ ਮਹਿਲਾਵਾਂ ਲਈ ਵੱਡੇ ਪੱਧਰ 'ਤੇ ਐੱਚਬੀ ਟੈਸਟਿੰਗ ਅਤੇ ਅਨੀਮੀਆ ਦੀ ਜਾਂਚ ਕੀਤੀ ਜਾਵੇਗੀ, ਨਾਲ ਹੀ ਆਈਐੱਫਏ ਸਪਲੀਮੈਂਟ ਅਤੇ ਕੀੜੇ ਮਾਰਨ ਵਾਲੀਆਂ ਗੋਲੀਆਂ ਦੀ ਵਿਵਸਥਾ ਵੀ ਕੀਤੀ ਜਾਵੇਗੀ। ਪੋਸ਼ਣ ਸਬੰਧੀ ਸਲਾਹ, ਸੰਤੁਲਿਤ ਖੁਰਾਕ ਪ੍ਰਦਰਸ਼ਨ, ਅੰਨਪ੍ਰਾਸਨ ​​ਸਮਾਰੋਹ ਅਤੇ ਸਿਹਤਮੰਦ ਖੁਰਾਕ ਦੇ ਪ੍ਰਦਰਸ਼ਨ ਪੋਸ਼ਣ ਸਬੰਧੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਨਗੇ, ਜਦੋਂ ਕਿ ਮਾਸਿਕ ਧਰਮ ਦੌਰਾਨ ਸਵੱਛਤਾ ਨੂੰ ਉਤਸ਼ਾਹਿਤ ਕਰਨ ਨਾਲ ਕਿਸ਼ੋਰ ਲੜਕੀਆਂ ਨੂੰ ਸਸ਼ਕਤ ਬਣਾਇਆ ਜਾਵੇਗਾ।

ਟੀਬੀ: ਸੰਵੇਦਨਸ਼ੀਲ ਮਹਿਲਾਵਾਂ ਦੀ ਟੀਬੀ ਜਾਂਚ, ਬਲਗਮ(ਥੁੱਕ) ਇਕੱਠਾ ਕਰਨਾ ਅਤੇ ਮੋਬਾਈਲ ਐਕਸ-ਰੇ ਯੂਨਿਟ ਸ਼ੁਰੂਆਤੀ ਨਿਦਾਨ ਵਿੱਚ ਮਦਦ ਮਿਲੇਗੀਮਰੀਜ਼ਾਂ ਨੂੰ ਇਲਾਜ ਲਈ ਡਾੱਟਸ ਕੇਂਦਰਾਂ ਨਾਲ ਜੋੜਿਆ ਜਾਵੇਗਾ, ਜਦੋਂ ਕਿ ਵਲੰਟੀਅਰਾਂ ਨੂੰ ਪੋਸ਼ਣ ਅਤੇ ਮਨੋ-ਸਮਾਜਿਕ ਸਹਾਇਤਾ ਪ੍ਰਦਾਨ ਕਰਨ ਲਈ ਨਿਕਸ਼ੇ ਮਿੱਤਰਾਂ ਵਜੋਂ ਤਾਇਨਾਤ ਕੀਤਾ ਜਾਵੇਗਾ।

ਸਿੱਕਲ ਸੈੱਲ ਬਿਮਾਰੀ: ਨਿਸ਼ਾਨਾਬੱਧ ਸਿਕਲ ਸੈੱਲ ਸਕ੍ਰੀਨਿੰਗ, ਸਿੱਕਲ ਸੈੱਲ ਕਾਰਡਾਂ ਦੀ ਵੰਡ ਅਤੇ ਸਲਾਹ-ਮਸ਼ਵਰਾ ਸੇਵਾਵਾਂ ਰਾਹੀਂ ਆਦਿਵਾਸੀ ਆਬਾਦੀ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਜੈਨੇਟਿਕ ਸਲਾਹ ਅਤੇ ਰੈਫਰਲ ਲੰਬੇ ਸਮੇਂ ਦੀ ਦੇਖਭਾਲ ਅਤੇ ਰੋਗ ਪ੍ਰਬੰਧਨ ਨੂੰ ਯਕੀਨੀ ਬਣਾਉਣਗੇ।

ਮਾਤ੍ਰ ਅਤੇ ਬੱਚੇ ਦੀ ਸਿਹਤ (Maternal and Child Health): ਵਿਆਪਕ ਜਣੇਪੇ ਤੋਂ ਪਹਿਲਾਂ ਦੀ ਦੇਖਭਾਲ ਪ੍ਰਦਾਨ ਕੀਤੀ ਜਾਵੇਗੀ, ਜਿਸ ਵਿੱਚ ਹੀਮੋਗਲੋਬਿਨ ਟੈਸਟਿੰਗ, ਬਲੱਡ ਪ੍ਰੈਸ਼ਰ ਨਿਗਰਾਨੀ, ਭਾਰ ਦੀ ਜਾਂਚ ਅਤੇ ਭਰੂਣ ਵਿਕਾਸ ਟਰੈਕਿੰਗ ਸ਼ਾਮਲ ਹੈ। ਮਾਤ੍ਰ ਅਤੇ ਬੱਚੇ ਦੀ ਸੁਰੱਖਿਆ (ਐੱਮਸੀਪੀ) ਕਾਰਡਾਂ ਦੀ ਵੰਡ, ਸੁਰੱਖਿਅਤ ਗਰਭ ਅਵਸਥਾ ਅਤੇ ਸੰਸਥਾਗਤ ਜਣੇਪੇ ਬਾਰੇ ਸਲਾਹ, ਬੱਚੇ ਦੇ ਵਿਕਾਸ ਦੀ ਨਿਗਰਾਨੀ, ਬੱਚੇ ਅਤੇ ਛੋਟੇ ਬੱਚਿਆਂ ਦੇ ਪੋਸ਼ਣ ਸਬੰਧੀ ਸਲਾਹ ਅਤੇ ਟੀਕਾਕਰਣ ਸੇਵਾਵਾਂ ਮਾਤ੍ਰ ਅਤੇ ਬੱਚੇ ਦੇ ਸਿਹਤ ਨਤੀਜਿਆਂ ਵਿੱਚ ਹੋਰ ਸੁਧਾਰ ਕਰਨਗੀਆਂ।

ਟੀਕਾਕਰਣ: ਬੱਚਿਆਂ ਅਤੇ ਕਿਸ਼ੋਰਾਂ ਲਈ ਕੈਚ-ਅੱਪ ਟੀਕਾਕਰਣ ਦੇ ਨਾਲ-ਨਾਲ ਗਰਭਵਤੀ ਮਹਿਲਾਵਾਂ ਲਈ ਟੀਡੀ ਟੀਕਾਕਰਣ ਨੂੰ ਤਰਜੀਹ ਦਿੱਤੀ ਜਾਵੇਗੀ।

ਜਾਗਰੂਕਤਾ ਅਤੇ ਸਲਾਹ: ਕੈਂਪਾਂ ਵਿੱਚ ਮਾਸਿਕ ਧਰਮ ਦੌਰਾਨ ਸਵੱਛਤਾ ਨੂੰ ਉਤਸ਼ਾਹਿਤ ਕੀਤਾ ਜਾਵੇਗਾ, ਸੈਨੇਟਰੀ ਪੈਡ ਵੰਡੇ ਜਾਣਗੇ ਅਤੇ ਮਾਨਸਿਕ ਸਿਹਤ ਸਲਾਹ ਸੈਸ਼ਨ ਆਯੋਜਿਤ ਕਰਨਗੇ। ਸਵੈ-ਸਹਾਇਤਾ ਸਮੂਹਾਂ, ਪੰਚਾਇਤੀ ਰਾਜ ਸੰਸਥਾਵਾਂ ਆਦਿ ਦੀ ਅਗਵਾਈ ਹੇਠ ਅਭਿਆਨਾਂ ਤੇਲ ਅਤੇ ਖੰਡ ਦੀ ਖਪਤ ਨੂੰ ਘਟਾਉਣ ਅਤੇ ਸਿਹਤਮੰਦ ਖੁਰਾਕ ਨੂੰ ਉਤਸ਼ਾਹਿਤ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ।

ਖੂਨਦਾਨ: ਟਰੌਮਾ ਕੇਅਰ, ਸਰਜਰੀ ਅਤੇ ਖੂਨ ਦੀਆਂ ਬਿਮਾਰੀਆਂ ਦੇ ਇਲਾਜ ਨੂੰ ਮਜ਼ਬੂਤ ​​ਬਣਾਉਣ ਲਈ ਦੇਸ਼ ਵਿਆਪੀ ਖੂਨਦਾਨ ਅਭਿਆਨ ਚਲਾਈਆਂ ਜਾਵੇਗਾਦਾਨੀਆਂ ਨੂੰ ਈ-ਰਕਤਕੋਸ਼ ਪੋਰਟਲ (https://eraktkosh.mohfw.gov.in ) 'ਤੇ ਰਜਿਸਟਰ ਕੀਤਾ ਜਾਵੇਗਾ ਅਤੇ MyGov ( www.mygov.in ) ਰਾਹੀਂ ਖੂਨਦਾਨ ਪ੍ਰਣ ਅਭਿਆਨ ਚਲਾਈਆਂ ਜਾਵੇਗਾ।

ਡਿਜੀਟਲ ਸਿਹਤ ਸੇਵਾਵਾਂ: ਲਾਭਪਾਤਰੀਆਂ ਨੂੰ ਪੀਐੱਮ-ਜੇਏਵਾਈ, ਆਯੁਸ਼ਮਾਨ ਵਯ ਵੰਦਨਾ ਅਤੇ ਆਭਾ ਯੋਜਨਾ ਦੇ ਤਹਿਤ ਨਾਮਜ਼ਦ ਕੀਤਾ ਜਾਵੇਗਾ। ਕਾਰਡ ਤਸਦੀਕ ਅਤੇ ਸ਼ਿਕਾਇਤ ਨਿਵਾਰਣ ਲਈ ਸਿਹਤ ਕੈਂਪਾਂ ਵਿੱਚ ਹੈਲਪਡੈਸਕ ਸਥਾਪਤ ਕੀਤੇ ਜਾਣਗੇ।

ਆਯੁਸ਼ ਸੇਵਾਵਾਂ: ਮਹਿਲਾਵਾਂ ਅਤੇ ਪਰਿਵਾਰਾਂ ਲਈ ਸੰਪੂਰਨ ਸਿਹਤ ਅਤੇ ਤੰਦਰੁਸਤੀ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਲਈ ਯੋਗਾ ਸੈਸ਼ਨ, ਆਯੁਰਵੇਦ ਸਲਾਹ-ਮਸ਼ਵਰੇ ਅਤੇ ਹੋਰ ਆਯੁਸ਼ ਸੇਵਾਵਾਂ ਦਾ ਆਯੋਜਨ ਕੀਤਾ ਜਾਵੇਗਾ।

ਨੌਜਵਾਨਾਂ ਅਤੇ ਨਾਗਰਿਕਾਂ ਦਾ ਏਕੀਕਰਣ: ਇਸ ਅਭਿਆਨ ਵਿੱਚ ਭਾਰਤ ਦੇ ਨੌਜਵਾਨਾਂ ਅਤੇ ਭਾਈਚਾਰਿਆਂ ਨੂੰ ਇਸ ਵਿਸ਼ਾਲ ਭਾਗੀਦਾਰੀ ਯਤਨ ਵਿੱਚ ਸ਼ਾਮਲ ਕਰਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ। MY Bharat ਦੇ ਵਲੰਟੀਅਰ ਜਾਗਰੂਕਤਾ ਅਭਿਆਨਾਂ, ਸਿਹਤ ਵਾਅਦੇ, ਸੱਭਿਆਚਾਰਕ ਗਤੀਵਿਧੀਆਂ ਅਤੇ ਭਾਈਚਾਰਕ ਲਾਮਬੰਦੀ ਅਭਿਆਨਾਂ ਵਿੱਚ ਸਰਗਰਮੀ ਨਾਲ ਸ਼ਾਮਲ ਹੋਣਗੇ। ਨਾਗਰਿਕਾਂ ਨੂੰ MyGov ਪੋਰਟਲ ( www.mygov.in ) ਰਾਹੀਂ ਸਵੈ-ਇੱਛਤ ਖੂਨਦਾਨ ਅਤੇ ਅੰਗ ਦਾਨ ਦੇ ਸੰਕਲਪਾਂ ਵਿੱਚ ਹਿੱਸਾ ਲੈਣ ਅਤੇ ਟੀਬੀ ਦੇ ਮਰੀਜ਼ਾਂ ਨੂੰ ਪੋਸ਼ਣ, ਸਲਾਹ ਅਤੇ ਦੇਖਭਾਲ ਪ੍ਰਦਾਨ ਕਰਨ ਲਈ ਇੱਕ ਸਮਰਪਿਤ ਪਲੈਟਫਾਰਮ ( www.nikshay.in ) 'ਤੇ ਨਿਕਸ਼ੈ ਮਿੱਤਰ ਵਜੋਂ ਰਜਿਸਟਰ ਕਰਨ ਲਈ ਵੀ ਉਤਸ਼ਾਹਿਤ ਕੀਤਾ ਜਾਵੇਗਾ। ਇਹ ਸਮੁੱਚਾ ਸਮਾਜ-ਕੇਂਦ੍ਰਿਤ ਪਹੁੰਚ ਅਭਿਆਨ ਦੀ ਵਿਆਪਕ ਪਹੁੰਚ ਅਤੇ ਪ੍ਰਭਾਵ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰੇਗਾ

ਸਮੁੱਚੀ ਸਰਕਾਰ ਦਾ ਇਕੱਠ

ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਨਾਲ-ਨਾਲ, ਕਈ ਹੋਰ ਮੰਤਰਾਲੇ ਵੀ ਇਸ ਅਭਿਆਨ ਨੂੰ ਮਜ਼ਬੂਤ ​​ਸਮਰਥਨ ਦੇਣਗੇਗ੍ਰਾਮੀਣ ਵਿਕਾਸ ਮੰਤਰਾਲੇ ਅਤੇ ਪੰਚਾਇਤੀ ਰਾਜ ਮੰਤਰਾਲੇ ਸਵੈ-ਸਹਾਇਤਾ ਸਮੂਹਾਂ ਅਤੇ ਪੰਚਾਇਤੀ ਰਾਜ ਸੰਸਥਾਵਾਂ ਰਾਹੀਂ ਮਹਿਲਾਵਾਂ ਨੂੰ ਲਾਮਬੰਦ ਕਰਨਗੇ। ਸਿੱਖਿਆ ਮੰਤਰਾਲਾ ਸਕੂਲਾਂ ਅਤੇ ਉੱਚ ਵਿਦਿਅਕ ਸੰਸਥਾਵਾਂ ਨਾਲ ਤਾਲਮੇਲ ਕਰੇਗਾ, ਜਦੋਂ ਕਿ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਸਿਹਤ ਜਾਗਰੂਕਤਾ ਅਤੇ ਪਹੁੰਚ ਨੂੰ ਮਜ਼ਬੂਤ ​​ਕਰਨ ਲਈ MY Bharat ਦੇ ਵਲੰਟੀਅਰਾਂ ਨਾਲ ਤਾਲਮੇਲ ਕਰੇਗਾ। ਕਬਾਇਲੀ ਮਾਮਲੇ ਮੰਤਰਾਲੇ ਕਬਾਇਲੀ ਭਾਈਚਾਰਿਆਂ ਤੱਕ ਪਹੁੰਚਣ ਵਿੱਚ ਮਦਦ ਕਰੇਗਾ। ਦਿਵਯਾਂਗ ਵਿਅਕਤੀਆਂ ਦੇ ਸਸ਼ਕਤੀਕਰਣ ਵਿਭਾਗ (DEPwD), ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਵੀ ਦਿਵਯਾਂਗਜਨਾਂ ਸਬੰਧੀ ਸਹਾਇਤਾ ਪ੍ਰਦਾਨ ਕਰੇਗਾ। ਇਸ ਤੋਂ ਇਲਾਵਾ, ਰੱਖਿਆ ਮੰਤਰਾਲੇ, ਰੇਲਵੇ ਮੰਤਰਾਲੇ, ਕਿਰਤ ਅਤੇ ਰੁਜ਼ਗਾਰ ਮੰਤਰਾਲੇ, ਆਯੂਸ਼ ਮੰਤਰਾਲੇ, ਭਾਰੀ ਉਦਯੋਗ ਮੰਤਰਾਲੇ, ਗ੍ਰਹਿ ਮੰਤਰਾਲੇ ਆਦਿ ਆਪਣੇ-ਆਪਣੇ ਮੈਡੀਕਲ ਸੰਸਥਾਨਾਂ ਵਿੱਚ ਸਿਹਤ ਕੈਂਪ ਆਯੋਜਿਤ ਕਰਨਗੇ।

****

ਐੱਮ.ਵੀ
 


(Release ID: 2166767) Visitor Counter : 2