ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਮੌਰੀਸ਼ਸ ਦੇ ਪ੍ਰਧਾਨ ਮੰਤਰੀ ਨਾਲ ਸਾਂਝੇ ਪ੍ਰੈੱਸ ਬਿਆਨ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ

Posted On: 11 SEP 2025 1:39PM by PIB Chandigarh

ਪ੍ਰਧਾਨ ਮੰਤਰੀ ਡਾਟਰ ਨਵੀਨਚੰਦਰ ਰਾਮਗੁਲਾਮ ਜੀ,

ਦੋਹਾਂ ਦੇਸ਼ਾਂ ਦੇ delegates,

ਮੀਡੀਆ ਦੇ ਸਾਥੀਓ,

ਨਮਸਕਾਰ।

ਇਹ ਮੇਰੇ ਲਈ ਮਾਣ ਦਾ ਵਿਸ਼ਾ ਹੈ ਕਿ ਮੈਨੂੰ ਆਪਣੇ ਸੰਸਦੀ ਖੇਤਰ ਵਿੱਚ ਤੁਹਾਡਾ ਸੁਆਗਤ ਕਰਨ ਦਾ ਅਵਸਰ ਮਿਲ ਰਿਹਾ ਹੈ। ਚਿਰ ਕਾਲ ਤੋਂ ਕਾਸ਼ੀ ਭਾਰਤੀ ਦੀ ਸੱਭਿਅਤਾ ਤੇ ਸੱਭਿਆਚਾਰਕ ਆਤਮਾ ਦਾ ਪ੍ਰਤੀਕ ਰਹੀ ਹੈ।

ਸਾਡੀ ਸੰਸਕ੍ਰਿਤੀ ਅਤੇ ਸੰਸਕਾਰ, ਸਦੀਆਂ ਪਹਿਲਾਂ ਭਾਰਤ ਤੋਂ ਮੌਰੀਸ਼ਸ ਪਹੁੰਚੇ, ਅਤੇ ਉੱਥੋਂ ਦੀ ਜੀਵਨ-ਧਾਰਾ ਵਿੱਚ ਰਚ-ਬਸ ਗਏ। ਕਾਸ਼ੀ ਵਿੱਚ ਮਾਂ ਗੰਗਾ ਦੇ ਅਵਿਰਲ ਪ੍ਰਵਾਹ ਦੀ ਤਰ੍ਹਾਂ, ਭਾਰਤੀ  ਸੱਭਿਆਚਾਰ ਦਾ ਟਿਕਾਊ ਪ੍ਰਵਾਹ ਮੌਰੀਸ਼ਸ ਨੂੰ ਸਮ੍ਰਿੱਧ ਕਰਦਾ ਰਿਹਾ ਹੈ। ਅਤੇ ਅੱਜ, ਜਦੋਂ ਅਸੀਂ ਮੌਰੀਸ਼ਸ ਦੇ ਦੋਸਤਾਂ ਦਾ ਸੁਆਗਤ ਕਾਸ਼ੀ ਵਿੱਚ ਕਰ ਰਹੇ ਹਾਂ, ਇਹ ਸਿਰਫ਼ ਰਸਮੀ ਨਹੀਂ, ਸਗੋਂ ਇੱਕ ਆਤਮਿਕ ਮਿਲਣ ਹੈ। ਇਸ ਲਈ ਮੈਂ ਮਾਣ ਨਾਲ ਕਹਿੰਦਾ ਹਾਂ ਕਿ ਭਾਰਤ ਅਤੇ ਮੌਰੀਸ਼ਸ ਸਿਰਫ਼ partners ਨਹੀਂ, ਸਗੋਂ ਇੱਕ ਪਰਿਵਾਰ ਹਨ।
Friends,

ਮੌਰੀਸ਼ਸ, ਭਾਰਤ ਦੀ 'Neighbourhood First' ਨੀਤੀ ਅਤੇ Vision ‘ਮਹਾਸਾਗਰ’ ਦਾ ਇੱਕ ਮਹੱਤਵਪੂਰਨ ਥੰਮ੍ਹ ਹੈ। ਮਾਰਚ ਵਿੱਚ ਮੈਨੂੰ ਮੌਰੀਸ਼ਸ ਦੇ ਰਾਸ਼ਟਰੀ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਣ ਦਾ ਸੁਭਾਗ ਮਿਲਿਆ। ਉਸ ਸਮੇਂ ਅਸੀਂ ਆਪਣੇ ਸਬੰਧਾਂ ਨੂੰ ‘Enhanced Strategic Partnership’ ਦਾ ਦਰਜਾ ਦਿੱਤਾ। ਅੱਜ ਅਸੀਂ ਦੁਵੱਲੇ ਸਹਿਯੋਗ ਦੇ ਸਾਰੇ ਪਹਿਲੂਆਂ ਦੀ ਵਿਸਤ੍ਰਿਤ ਸਮੀਖਿਆ ਕੀਤੀ। ਖੇਤਰੀ ਅਤੇ ਗਲੋਬਲ ਮੁੱਦਿਆਂ ‘ਤੇ ਵੀ ਵਿਚਾਰ ਸਾਂਝੇ ਕੀਤੇ। 


Friends,

ਮੈਂ ਪ੍ਰਧਾਨ ਮੰਤਰੀ ਰਾਮਗੁਲਾਮ ਜੀ ਅਤੇ ਮੌਰੀਸ਼ਸ ਦੇ ਲੋਕਾਂ ਨੂੰ ਚਾਗੋਸ ਸਮਝੌਤਾ ਸੰਪੰਨ ਹੋਣ ‘ਤੇ ਹਾਰਦਿਕ ਵਧਾਈ ਦਿੰਦਾ ਹਾਂ। ਇਹ ਮੌਰੀਸ਼ਸ ਦੀ ਪ੍ਰਭੂਸੱਤਾ ਦੀ ਇੱਕ ਇਤਿਹਾਸਿਕ ਜਿੱਤ ਹੈ। ਭਾਰਤ ਨੇ ਹਮੇਸ਼ਾ decolonization, ਅਤੇ ਮੌਰੀਸ਼ਸ ਦੀ ਪ੍ਰਭੂਸੱਤਾ ਦੀ ਪੂਰਨ ਮਾਨਤਾ ਦਾ ਸਮਰਥਨ ਕੀਤਾ ਹੈ। ਅਤੇ ਇਸ ਵਿੱਚ ਭਾਰਤ, ਮੌਰੀਸ਼ਸ ਦੇ ਨਾਲ ਦ੍ਰਿੜ੍ਹਤਾ ਦੇ ਨਾਲ ਖੜ੍ਹਾ ਰਿਹਾ ਹੈ।



Friends,
 

ਮੌਰੀਸ਼ਸ ਦੇ ਵਿਕਾਸ ਵਿੱਚ ਇੱਕ ਭਰੋਸੇਯੋਗ ਅਤੇ ਪ੍ਰਾਥਮਿਕ ਸਾਂਝੇਦਾਰ ਹੋਣਾ ਭਾਰਤ ਦੇ ਲਈ ਮਾਣ ਦੀ ਗੱਲ ਹੈ। ਅੱਜ ਅਸੀਂ ਮੌਰੀਸ਼ਸ ਦੀਆਂ ਜ਼ਰੂਰਤਾਂ ਅਤੇ ਪ੍ਰਾਥਮਿਕਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ Special Economic Package ‘ਤੇ ਫੈਸਲਾ ਲਿਆ ਹੈ।

ਇਹ ਇਨਫ੍ਰਾਸਟ੍ਰਕਚਰ ਮਜ਼ਬੂਤ ਕਰੇਗਾ, ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਕਰੇਗਾ, ਅਤੇ, ਸਿਹਤ ਸੁਵਿਧਾਵਾਂ ਨੂੰ ਮਜ਼ਬੂਤ ਕਰੇਗਾ।

 

ਭਾਰਤ ਦੇ ਬਾਹਰ, ਪਹਿਲਾਂ ਜਨ ਔਸ਼ਧੀ ਕੇਂਦਰ ਹੁਣ ਮੌਰੀਸ਼ਸ ਵਿੱਚ ਸਥਾਪਿਤ ਹੋ ਚੁੱਕਿਆ ਹੈ। ਅੱਜ ਅਸੀਂ ਫੈਸਲਾ ਲਿਆ ਹੈ ਕਿ ਮੌਰੀਸ਼ਸ ਵਿੱਚ AYUSH Centre of Excellence, 500-ਬੈਡ ਦਾ Sir Seewoosagur Ramgoolam ਨੈਸ਼ਨਲ ਹਸਪਤਾਲ; ਅਤੇ Veterinary School and Animal Hospital ਦੇ ਨਿਰਮਾਣ ਵਿੱਚ ਭਾਰਤ ਸਹਿਯੋਗ ਦੇਵੇਗਾ।


ਨਾਲ ਹੀ ਅਸੀਂ  ਚਾਗੋਸ ਮਰੀਨ ਪ੍ਰੋਟੈਕਟੇਡ ਏਰੀਆ, SSR ਇੰਟਰਨੈਸ਼ਨਲ ਏਅਰਪੋਰਟ ਦੇ ATC ਟਾਵਰ; ਅਤੇ ਹਾਈਵੇਅ ਅਤੇ ਰਿੰਗ ਰੋਡ ਦੇ ਵਿਸਤਾਰ ਜਿਹੇ ਪ੍ਰੋਜੈਕਟਾਂ ਨੂੰ ਵੀ ਅੱਗੇ ਵਧਾਵਾਂਗੇ।


This package is not an assistance. It is an investment in our shared future.

Friends,

ਪਿਛਲੇ ਸਾਲ ਮੌਰੀਸ਼ਸ ਵਿੱਚ UPI ਅਤੇ RuPay ਕਾਰਡ ਦੀ ਸ਼ੁਰੂਆਤ ਹੋਈ। ਹੁਣ ਅਸੀਂ local currency ਵਿੱਚ ਵਪਾਰ ਨੂੰ ਸਮਰੱਥ ਕਰਨ ਦੀ ਦਿਸ਼ਾ ਵਿੱਚ ਕੰਮ ਕਰਾਂਗੇ।

ਊਰਜਾ ਸੁਰੱਖਿਆ ਸਾਡੀ ਭਾਗੀਦਾਰੀ ਦਾ ਇੱਕ ਅਹਿਮ ਥੰਮ੍ਹ ਹੈ। ਭਾਰਤ, ਮੌਰੀਸ਼ਸ ਦੇ energy ਟ੍ਰਾਂਜਿਸ਼ਨ ਵਿੱਚ ਸਹਿਯੋਗ ਦੇ ਰਿਹਾ ਹੈ। ਮੌਰੀਸ਼ਸ ਨੂੰ 100 ਇਲੈਕਟ੍ਰਿਕ ਬੱਸਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਵਿੱਚੋਂ 10 ਪਹੁੰਚ ਚੁੱਕੀਆਂ ਹਨ। ਊਰਜਾ ਦੇ ਖੇਤਰ ਵਿੱਚ ਸੰਪੰਨ ਹੋਏ comprehensive ਪਾਰਟਨਰਸ਼ਿਪ ਸਮਝੌਤੇ ਨਾਲ ਇਸ ਨੂੰ ਹੋਰ ਬਲ ਮਿਲੇਗਾ। ਅਸੀਂ ‘ਤਮਾਰਿੰਡ ਫਾਲਸ’ ਵਿੱਚ 17.5 ਮੈਗਾਵਾਟ ਦਾ ਫਲੋਟਿੰਗ ਸੋਲਰ ਪਾਵਰ ਪਲਾਂਟ ਦੇ ਨਿਰਮਾਣ ਵਿੱਚ ਸਹਿਯੋਗ ਦੇਣ ਦਾ ਫੈਸਲਾ ਲਿਆ ਹੈ।


Human resource development ਵਿੱਚ ਅਸੀਂ ਲੰਬੇ ਸਮੇਂ ਤੋਂ ਸਹਿਯੋਗ ਕਰਦੇ ਆਏ ਹਾਂ। ਹੁਣ ਤੱਕ 5000 ਤੋਂ ਜ਼ਿਆਦਾ ਮੌਰੀਸ਼ਸ ਦੇ ਨਾਗਰਿਕਾਂ ਨੇ ਭਾਰਤ ਵਿੱਚ ਟ੍ਰੇਨਿੰਗ ਪ੍ਰਾਪਤ ਕੀਤੀ ਹੈ। ਮੇਰੀ ਮਾਰਚ ਯਾਤਰਾ ਦੌਰਾਨ 500 ਸਿਵਿਲ ਸਰਵੈਂਟਸ ਨੂੰ ਟ੍ਰੇਨਿੰਗ ਦੇਣ ਦਾ ਫੈਸਲਾ ਲਿਆ ਗਿਆ ਸੀ। ਮੈਨੂੰ ਬਹੁਤ ਖੁਸ਼ੀ ਹੈ ਕਿ ਇਸ  ਦਾ ਪਹਿਲਾ ਬੈਚ ਇਸ ਸਮੇਂ ਮਸੂਰੀ ਵਿੱਚ ਟ੍ਰੇਨਿੰਗ ਕਰ ਰਿਹਾ ਹੈ।


ਅੱਜ ਅਸੀਂ ਤੈਅ ਕੀਤਾ ਕਿ ਮੌਰੀਸ਼ਸ ਵਿੱਚ ਇੱਕ ਨਵਾਂ Directorate of Science and Technology ਸਥਾਪਿਤ ਕੀਤਾ ਜਾਵੇਗਾ। ਅਤੇ, ਜਲਦੀ ਹੀ ਅਸੀਂ ਮੌਰੀਸ਼ਸ ਵਿੱਚ ਮਿਸ਼ਨ ਕਰਮਯੋਗੀ ਦੇ ਟ੍ਰੇਨਿੰਗ ਮੌਡਿਊਲ ਵੀ ਸ਼ੁਰੂ ਕਰਾਂਗੇ।

ਭਾਰਤ ਦੇ IIT ਮਦਰਾਸ ਅਤੇ ਇੰਡੀਅਨ ਇੰਸਟੀਟਿਊਟ ਆਫ ਪਲਾਂਟੇਸ਼ਨ ਮੈਨੇਜਮੈਂਟ ਨੇ ਯੂਨੀਵਰਸਿਟੀ ਆਫ ਮੌਰੀਸ਼ਸ ਦੇ ਨਾਲ ਸਮਝੌਤੇ ਸੰਪੰਨ ਕੀਤੇ ਹਨ। ਇਹ ਸਮਝੌਤੇ ਰਿਸਰਚ, ਸਿੱਖਿਆ ਅਤੇ ਇਨੋਵੇਸ਼ਨ ਵਿੱਚ ਆਪਸੀ ਸਾਂਝੇਦਾਰੀ ਨੂੰ ਨਵੀਂ ਪਾਏਦਾਨ ‘ਤੇ ਲੈ ਜਾਣਗੇ।


Friends,

Free, open, secure, ਸਥਿਰ, ਅਤੇ ਸਮ੍ਰਿੱਧ ਹਿੰਦ ਮਹਾਸਾਗਰ ਸਾਡੀ ਸਾਂਝੀ ਪ੍ਰਾਥਮਿਕਤਾ ਹੈ। ਇਸ ਸੰਦਰਭ ਵਿੱਚ ਮੌਰੀਸ਼ਸ ਦੇ Exclusive Economic Zone ਦੀ ਸੁਰੱਖਿਆ ਅਤੇ maritime capacity ਨੂੰ ਮਜ਼ਬੂਤ ਕਰਨ ਲਈ ਭਾਰਤ ਪੂਰੀ ਤਰ੍ਹਾਂ ਪ੍ਰਤੀਬੱਧ ਹੈ।


India has always stood as the first responder and a net security provider in the Indian Ocean region.

ਮੌਰੀਸ਼ਸ ਦੇ ਕੋਸਟ ਗਾਰਡ ਸ਼ਿਪ ਦਾ refitting ਭਾਰਤ ਵਿੱਚ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ 120 ਅਫ਼ਸਰ ਨੂੰ ਭਾਰਤ ਵਿੱਚ ਟ੍ਰੇਨਿੰਗ ਵੀ ਦਿੱਤਾ ਜਾ ਰਹੀ ਹੈ।

 

ਅੱਜ ਹਾਈਡ੍ਰੋਗ੍ਰਾਫੀ ਦੇ ਖੇਤਰ ਵਿੱਚ ਸਹਿਯੋਗ ‘ਤੇ ਸਮਝੌਤਾ ਸੰਪੰਨ ਕੀਤਾ ਗਿਆ ਹੈ। ਅਤੇ, ਅਗਲੇ 5 ਵਰ੍ਹਿਆਂ ਤੱਕ EEZ ਦਾ joint survey, navigation ਚਾਰਟਸ, ਅਤੇ hydrographic ਡੇਟਾ ਵਿੱਚ ਆਪਸੀ ਸਹਿਯੋਗ ਕਰਨਗੇ।


Excellency,

India and Mauritius are two nations, but our dreams and destiny are one.

ਇਸ ਵਰ੍ਹੇ ਅਸੀਂ Sir ਸ਼ਿਵਸਾਗਰ ਰਾਮਗੁਲਾਮ ਦੀ ਇੱਕ ਸੌ ਪੱਚੀਵੀਂ ਜਯੰਤੀ ਮਨਾ ਰਹੇ ਹਾਂ। ਉਹ ਸਿਰਫ਼ ਮੌਰੀਸ਼ਸ ਦੇ ਰਾਸ਼ਟਰ ਪਿਤਾ ਹੀ ਨਹੀਂ, ਸਗੋਂ ਭਾਰਤ ਅਤੇ ਮੌਰੀਸ਼ਸ ਦਰਮਿਆਨ ਅਟੁੱਟ ਪੁੱਲ ਦੇ ਸੰਸਥਾਪਕ ਵੀ ਸਨ। ਉਨ੍ਹਾਂ ਦੀ ਇਹ ਜਯੰਤੀ, ਸਾਨੂੰ ਮਿਲ ਕੇ, ਆਪਣੇ ਸਬੰਧਾਂ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਣ ਦੀ ਪ੍ਰੇਰਣਾ ਦਿੰਦੇ ਰਹੇਗੀ।

ਮੈਂ ਫਿਰ ਇੱਕ ਵਾਰ ਡੈਲੀਗੇਸ਼ਨ ਦਾ ਦਿਲ ਤੋਂ ਸੁਆਗਤ ਕਰਦਾ ਹਾਂ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।

************

ਐੱਮਜੇਪੀਐੱਸ/ਐੱਸਆਰ/ਐੱਸਕੇਐੱਸ


(Release ID: 2165667) Visitor Counter : 2