ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
azadi ka amrit mahotsav

ਸ਼੍ਰੀ ਜਯੋਤੀਰਾਦਿੱਤਿਆ ਸਿੰਧਿਆ ਨੇ ਦੁਬਈ ਵਿੱਚ ਯੂਨੀਵਰਸਲ ਪੋਸਟਲ ਕਾਂਗਰਸ ਵਿੱਚ ਇਤਿਹਾਸਿਕ ਯੂਪੀਆਈ-ਯੂਪੀਯੂ ਏਕੀਕਰਣ ਦੀ ਸ਼ੁਰੂਆਤ ਕੀਤੀ


ਭਾਰਤ ਨੇ ਗਲੋਬਲ ਪੋਸਟਲ ਸੈਕਟਰ ਨੂੰ ਮਜ਼ਬੂਤ ਕਰਨ ਲਈ 10 ਮਿਲੀਅਨ ਅਮਰੀਕੀ ਡਾਲਰ ਦੇਣ ਦੀ ਪ੍ਰਤੀਬੱਧਤਾ ਜਤਾਈ: ਸ਼੍ਰੀ ਜਯੋਤੀਰਾਦਿੱਤਿਆ ਸਿੰਧਿਆ, ਯੂਪੀਯੂ ਕਾਂਗਰਸ, ਦੁਬਈ

ਸਿੰਧਿਆ ਨੇ ਗਲੋਬਲ ਪੋਸਟਲ ਸਮਿਟ ਵਿੱਚ ਦੋ ਪ੍ਰਮੁੱਖ ਯੂਪੀਯੂ ਕੌਂਸਲਾਂ ਦੇ ਲਈ ਭਾਰਤ ਦੀ ਦਾਅਵੇਦਾਰੀ ਦਾ ਐਲਾਨ ਕੀਤਾ

Posted On: 09 SEP 2025 11:29AM by PIB Chandigarh

ਕੇਂਦਰੀ ਸੰਚਾਰ ਅਤੇ ਉੱਤਰ ਪੂਰਬੀ ਖੇਤਰ ਵਿਕਾਸ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਐੱਮ. ਸਿੰਧਿਆ ਨੇ ਅੱਜ ਦੁਬਈ ਵਿੱਚ 28ਵੇਂ ਯੂਨੀਵਰਸਲ ਪੋਸਟਲ ਕਾਂਗਰਸ ਵਿੱਚ ਯੂਪੀਆਈ-ਯੂਪੀਯੂ ਏਕੀਕਰਣ ਪ੍ਰੋਜੈਕਟ ਦਾ ਉਦਘਾਟਨ ਕੀਤਾ। ਇਹ ਦੁਨੀਆ ਭਰ ਵਿੱਚ ਲੱਖਾਂ ਲੋਕਾਂ ਲਈ ਸੀਮਾ ਪਾਰ ਇਨੀਸ਼ਿਏਟਿਵ ਵਿੱਚ ਬਦਲਾਅ ਲਿਆਉਣ ਲਈ ਇੱਕ ਇਤਿਹਾਸਿਕ ਪਹਿਲ ਹੈ।

ਸ਼੍ਰੀ ਜਯੋਤੀਰਾਦਿੱਤਿਆ ਐੱਮ. ਸਿੰਧਿਆ, ਦੁਬਈ, ਸੰਯੁਕਤ ਅਰਬ ਅਮੀਰਾਤ ਵਿੱਚ 

28ਵੇਂ ਯੂਨੀਵਰਸਲ ਪੋਸਟਲ ਕਾਂਗਰਸ ਵਿੱਚ ਪ੍ਰਤੀਨਿਧੀਆਂ ਨੂੰ ਸੰਬੋਧਨ ਕਰਦੇ ਹੋਏ

ਡਾਕ ਵਿਭਾਗ (ਡੀਓਪੀ), ਐੱਨਪੀਸੀਆਈ ਇੰਟਰਨੈਸ਼ਨਲ ਪੇਮੈਂਟਸ ਲਿਮਿਟਿਡ (ਐੱਨਆਈਪੀਐੱਲ) ਅਤੇ ਯੂਨੀਵਰਸਲ ਪੋਸਟਲ ਯੂਨੀਅਨ (ਯੂਪੀਯੂ) ਦੁਆਰਾ ਵਿਕਸਿਤ ਇਹ ਪਹਿਲ ਭਾਰਤ ਦੇ ਏਕੀਕ੍ਰਿਤ ਭੁਗਤਾਨ ਇੰਟਰਫੇਸ (ਯੂਪੀਆਈ) ਨੂੰ ਯੂਪੀਯੂ ਇੰਟਰਕਨੈਕਸ਼ਨ ਪਲੈਟਫਾਰਮ (ਆਈਪੀ) ਦੇ ਨਾਲ ਏਕੀਕ੍ਰਿਤ ਕਰਦੀ ਹੈ। ਇਸ ਨਾਲ ਡਾਕ ਨੈੱਟਵਰਕ ਦੀ ਪਹੁੰਚ ਯੂਪੀਆਈ ਦੀ ਗਤੀ ਅਤੇ ਸਮਰੱਥਾ ਦੇ ਨਾਲ ਜੁੜ ਜਾਂਦੀ ਹੈ।

ਸ਼੍ਰੀ ਸਿੰਧਿਆ ਨੇ ਇਸ ਨੂੰ “ਇੱਕ ਤਕਨੀਕੀ ਲਾਂਚ ਤੋਂ ਕਿਤੇ ਵਧ ਕੇ, ਇੱਕ ਸਮਾਜਿਕ ਸਮਝੌਤਾ” ਦੱਸਿਆ। ਉਨ੍ਹਾਂ ਨੇ ਕਿਹਾ, “ਡਾਕ ਨੈੱਟਵਰਕ ਦੀ ਭਰੋਸੇਯੋਗਤਾ ਅਤੇ ਯੂਪੀਆਈ ਦੀ ਗਤੀ ਦਾ ਮਤਲਬ ਹੈ ਕਿ ਸੀਮਾ ਪਾਰ ਦੇ ਪਰਿਵਾਰ ਤੇਜ਼ੀ ਨਾਲ, ਸੁਰੱਖਿਅਤ ਅਤੇ ਬਹੁਤ ਘੱਟ ਲਾਗਤ ‘ਤੇ ਪੈਸਾ ਭੇਜ ਸਕਦੇ ਹਨ। ਇਹ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਨਾਗਰਿਕਾਂ ਦੇ ਲਈ ਬਣਾਏ ਗਏ ਜਨਤਕ ਬੁਨਿਆਦੀ ਢਾਂਚੇ ਨੂੰ ਸਰਹੱਦਾਂ ਤੋਂ ਪਾਰ ਜੋੜ ਕੇ ਮਨੁੱਖਤਾ ਦੀ ਬਿਹਤਰ ਸੇਵਾ ਕੀਤੀ ਜਾ ਸਕਦੀ ਹੈ।”

ਉਨ੍ਹਾਂ ਨੇ ਇੱਕ ਆਧੁਨਿਕ, ਸਮਾਵੇਸ਼ੀ ਡਾਕ ਖੇਤਰ ਲਈ ਭਾਰਤ ਦੇ ਵਿਜ਼ਨ ਨੂੰ ਰੇਖਾਂਕਿਤ ਕੀਤਾ। ਇਹ ਚਾਰ ਪਹਿਲੂਆਂ 1. ਨਿਰਵਿਘਨ, ਡੇਟਾ-ਸੰਚਾਲਿਤ ਲੌਜਿਸਟਿਕਸ ਦੇ ਮਾਧਿਅਮ ਨਾਲ ਜੁੜਨਾ; 2. ਹਰੇਕ ਪ੍ਰਵਾਸੀ ਅਤੇ ਡਿਜੀਟਲ ਉੱਦਮ ਨੂੰ ਸਸਤੀਆਂ ਡਿਜੀਟਲ ਵਿੱਤੀ ਸੇਵਾਵਾਂ ਪ੍ਰਦਾਨ ਕਰਨਾ; 3. ਏਆਈ, ਡਿਜੀਪਿਨ ਅਤੇ ਮਸ਼ੀਨ ਲਰਨਿੰਗ ਦੇ ਨਾਲ ਆਧੁਨਿਕੀਕਰਣ ਕਰਨਾ; ਅਤੇ 4. ਯੂਪੀਯੂ ਸਮਰਥਿਤ ਤਕਨੀਕੀ ਸੈੱਲ ਦੇ ਨਾਲ ਦੱਖਣ-ਦੱਖਣ ਸਾਂਝੇਦਾਰੀ ਰਾਹੀਂ ਸਹਿਯੋਗ ਕਰਨਾ ‘ਤੇ ਅਧਾਰਿਤ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਡਿਜੀਟਲ ਇੰਡੀਆ ਵਿਜ਼ਨ ਅਤੇ ਵਿਕਸਿਤ ਭਾਰਤ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਭਾਰਤੀ ਡਾਕ ਆਪਣੇ ਵਿਆਪਕ ਦਾਇਰੇ ਅਤੇ ਸਮਾਵੇਸ਼ਨ ਦੀ ਇੱਕ ਸਸ਼ਕਤ  ਉਦਾਹਰਣ ਹੈ। ਸ਼੍ਰੀ ਸਿੰਧਿਆ ਨੇ ਕਿਹਾ, “ਆਧਾਰ, ਜਨਧਨ ਅਤੇ ਭਾਰਤੀ ਡਾਕ ਭੁਗਤਾਨ ਬੈਂਕ ਦੇ ਨਾਲ, ਅਸੀਂ 56 ਕਰੋੜ ਤੋਂ ਜ਼ਿਆਦਾ ਖਾਤੇ ਖੋਲ੍ਹੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮਹਿਲਾਵਾਂ ਦੇ ਨਾਮ ‘ਤੇ ਹਨ। ਭਾਰਤੀ ਡਾਕ ਨੇ ਪਿਛਲੇ ਵਰ੍ਹੇ 90 ਕਰੋੜ ਤੋਂ ਜ਼ਿਆਦਾ ਪੱਤਰ ਅਤੇ ਪਾਰਸਲ ਪਹੁੰਚਾਏ। ਇਹ ਸਮਾਵੇਸ਼ਨ ਦਾ ਉਹ ਵਿਆਪਕ ਦਾਇਰਾ ਅਤੇ ਭਾਵਨਾ ਹੈ ਜਿਸ ਨੂੰ ਅਸੀਂ ਗਲੋਬਲ ਪਲੈਟਫਾਰਮ ‘ਤੇ ਲਿਆਉਂਦੇ ਹਾਂ।”

ਯੂਨੀਵਰਸਲ ਪੋਸਟਲ ਯੂਨੀਅਨ ਦੇ ਡਾਇਰੈਕਟਰ ਜਨਰਲ

 ਸ਼੍ਰੀ ਮਾਸਾਹੀਕੋ ਮੇਟੋਕੀ ਦੇ ਨਾਲ ਸ਼੍ਰੀ ਜਯੋਤੀਰਾਦਿੱਤਿਆ ਐੱਮ. ਸਿੰਧਿਆ

ਸ਼੍ਰੀ ਸਿੰਧਿਆ ਨੇ ਇਸ ਚੱਕਰ ਦੇ ਦੌਰਾਨ ਈ-ਕੌਮਰਸ ਅਤੇ ਡਿਜੀਟਲ ਭੁਗਤਾਨ ‘ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ ਟੈਕਨੋਲੋਜੀ ਨੂੰ ਇਨੋਵੇਸ਼ਨ ਵਿੱਚ ਬਦਲਣ ਦੇ ਲਈ 10 ਮਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ। ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ’ ਦੇ ਆਦਰਸ਼ ਵਾਕ ਨੂੰ ਅੱਗੇ ਵਧਾਉਂਦੇ ਹੋਏ ਉਨ੍ਹਾਂ ਨੇ ਦੁਹਰਾਇਆ ਕਿ ਭਾਰਤ ਸੰਸਾਧਨਾਂ, ਮੁਹਾਰਤ ਅਤੇ ਦੋਸਤੀ ਨਾਲ ਕਿਵੇਂ ਤਿਆਰ ਹੈ।

ਸ਼੍ਰੀ ਸਿੰਧਿਆ ਨੇ ਯੂਪੀਯੂ ਦੀ ਪ੍ਰਸ਼ਾਸਨ ਪਰਿਸ਼ਦ ਅਤੇ ਡਾਕ ਸੰਚਾਲਨ ਪਰਿਸ਼ਦ ਦੇ ਲਈ ਭਾਰਤ ਦੀ ਉਮੀਦਵਾਰੀ ਦਾ ਵੀ ਐਲਾਨ ਕੀਤਾ। ਇਸ ਨਾਲ ਗਲੋਬਲ ਡਾਕ ਭਾਈਚਾਰੇ ਲਈ ਇੱਕ ਜੁੜੇ ਹੋਏ, ਸਮਾਵੇਸ਼ੀ ਅਤੇ ਟਿਕਾਊ ਭਵਿੱਖ ਦੇ ਨਿਰਮਾਣ ਲਈ ਭਾਰਤ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਹੋਈ।

ਉਨ੍ਹਾਂ ਨੇ ਦੁਬਈ ਵਿੱਚ 28ਵੇਂ ਯੂਨੀਵਰਸਲ ਪੋਸਟਲ ਕਾਂਗਰਸ ਵਿੱਚ ਆਪਣੇ ਭਾਸ਼ਣ ਦੀ ਸਮਾਪਤੀ ਕਰਦੇ ਹੋਏ ਕਿਹਾ, “ਭਾਰਤ ਤੁਹਾਡੇ ਕੋਲ ਪ੍ਰਸਤਾਵਾਂ ਦੇ ਨਾਲ ਨਹੀਂ, ਸਗੋਂ ਸਾਂਝੇਦਾਰੀ ਦੇ ਨਾਲ ਆਉਂਦਾ ਹੈ। ਅਸੀਂ ਲਚਕੀਲੇਪਣ ਵਿੱਚ ਵਿਸ਼ਵਾਸ ਕਰਦੇ ਹਾਂ, ਅਜਿਹੇ ਅੰਤਰ-ਸੰਚਾਲਿਤ ਸਮਾਧਾਨਾਂ ਨੂੰ ਸਮਰੱਥ ਬਣਾਉਂਦੇ ਹਾਂ ਜੋ ਮਹਿੰਗੇ ਵਿਖੰਡਨ ਤੋਂ ਬਚਦੇ ਹਨ, ਅਤੇ ਵਿਸ਼ਵਾਸ ਵਿੱਚ, ਭੁਗਤਾਨ, ਪਹਿਚਾਣ, ਪਤੇ ਅਤੇ ਲੌਜਿਸਟਿਕਸ ਨੂੰ ਜੋੜਦੇ ਹਾਂ ਤਾਂ ਜੋ ਗਲੋਬਲ  ਵਣਜ ਨਿਰਵਿਘਨ ਹੋਵੇ।”

 

*****

ਸਮਰਾਟ/ਐਲਨ


(Release ID: 2164986) Visitor Counter : 2