ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
azadi ka amrit mahotsav

ਮਾਣਯੋਗ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰੀ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ- ਸ਼ਹਿਰੀ ਦੇ 2.0 ਦੇ ਤਹਿਤ ਅੰਗੀਕਾਰ 2025 ਅਭਿਆਨ ਦੀ ਸ਼ੁਰੂਆਤ ਕੀਤੀ


ਅੰਗੀਕਾਰ 2025: ਪੀਐੱਮਏਵਾਈ-ਯੂ 2.0 ਬਾਰੇ ਜਾਗਰੂਕਤਾ ਫੈਲਾਉਣ ਲਈ ਲਾਸਟ ਮਾਈਲ ਆਊਟਰੀਚ ਅਭਿਆਨ

Posted On: 05 SEP 2025 2:46PM by PIB Chandigarh

ਮਾਣਯੋਗ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਮਨੋਹਰ ਲਾਲ ਨੇ 4 ਸਤੰਬਰ 2025 ਨੂੰ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ- ਸ਼ਹਿਰੀ 2.0 (ਪੀਐੱਮਏਵਾਈ-ਯੂ 2.0) ਦੇ ਤਹਿਤ ਲਾਸਟ ਮਾਈਲ ਆਊਟਰੀਚ ਅਭਿਆਨ “ਅੰਗੀਕਾਰ 2025” ਦੀ ਸ਼ੁਰੂਆਤ ਕੀਤੀ। ਇਸ ਪ੍ਰੋਗਰਾਮ ਵਿੱਚ ਮਾਣਯੋਗ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਰਾਜ ਮੰਤਰੀ ਸ਼੍ਰੀ ਤੋਖਨ ਸਾਹੂ ਵੀ ਮੌਜੂਦ ਸਨ। ਇਸ ਮੌਕੇ ‘ਤੇ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ (ਐੱਮਓਐੱਚਯੂਏ) ਦੇ ਸਕੱਤਰ ਸ਼੍ਰੀ ਸ੍ਰੀਨਿਵਾਸ ਕਟਿਕਿਥਲਾ, ਸਾਰਿਆਂ ਲਈ ਆਵਾਸ (ਐੱਚਐੱਫਏ) ਦੇ ਸੰਯੁਕਤ ਸਕੱਤਰ ਅਤੇ ਮਿਸ਼ਨ ਡਾਇਰੈਕਟਰ (ਜੇਐੱਸ ਅਤੇ ਐੱਮਡੀ) ਸ਼੍ਰੀ ਕੁਲਦੀਪ ਨਾਰਾਇਣ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਅੰਗੀਕਾਰ 2025 ਇੱਕ ਆਊਟਰੀਚ ਅਭਿਆਨ ਹੈ। ਇਹ ਦੇਸ਼ ਭਰ ਵਿੱਚ ਇਸ ਯੋਜਨਾ ਬਾਰੇ ਵਿਆਪਕ ਜਾਗਰੂਕਤਾ ਪੈਦਾ ਕਰਕੇ ਪੀਐੱਮਏਵਾਈ-ਯੂ 2.0 ਦੇ ਲਾਗੂਕਰਨ ਵਿੱਚ ਤੇਜ਼ੀ ਲਿਆਏਗਾ। ਯੋਜਨਾ ਦੇ ਤਹਿਤ ਐਪਲੀਕੇਸ਼ਨਾਂ ਦੀ ਤਸਦੀਕ ਵਿੱਚ ਤੇਜ਼ੀ ਲਿਆਉਣ ਅਤੇ ਪੀਐੱਮਏਵਾਈ-ਯੂ ਦੇ ਤਹਿਤ ਪਹਿਲਾਂ ਤੋਂ ਸਵੀਕ੍ਰਿਤ ਘਰਾਂ ਦੇ ਨਿਰਮਾਣ ਕਾਰਜ ਵਿੱਚ ਤੇਜ਼ੀ ਲਿਆਉਣ ਲਈ ਵੀ ਤਿਆਰ ਕੀਤਾ ਗਿਆ ਹੈ।

ਅੰਗੀਕਾਰ 2025 ਦਾ ਇੱਕ ਹੋਰ ਪ੍ਰਮੁੱਖ ਉਦੇਸ਼ ਹਿਤਧਾਰਕਾਂ ਨੂੰ ਲੋਅ ਇਨਕਮ ਹਾਊਸਿੰਗ ਲਈ ਕ੍ਰੈਡਿਟ ਰਿਸਕ ਗਾਰੰਟੀ ਫੰਡ ਟਰੱਸਟ (ਸੀਆਰਜੀਐੱਫਟੀਐੱਲਆਈਐੱਚ) ਯੋਜਨਾ ਬਾਰੇ ਸੂਚਿਤ ਕਰਨਾ ਹੈ। ਇਹ ਅਭਿਆਨ ਭਾਈਚਾਰਕ ਗਤੀਸ਼ੀਲਤਾ, ਨਿਸ਼ਾਨਾਬੱਧ ਜੁੜਾਅ ਅਤੇ ਭਾਰਤ ਸਰਕਾਰ ਦੀਆਂ ਹੋਰ ਯੋਜਨਾਵਾਂ ਦੇ ਨਾਲ ਕਨਵਰਜੈਂਸ ਰਾਹੀਂ ਆਖਰੀ ਮੀਲ ਤੱਕ ਡਿਲੀਵਰੀ ਅਤੇ ਸਮੁੱਚਾ ਵਿਕਾਸ ਯਕੀਨੀ ਬਣਾਉਣਾ ਹੈ। ਇਸ ਤੋਂ ਇਲਾਵਾ ਪੀਐੱਮਏਵਾਈ-ਯੂ ਦੇ ਲਾਭਾਰਥੀਆਂ ਨੂੰ ਪੀਐੱਮ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ ਦਾ ਲਾਭ ਪ੍ਰਦਾਨ ਕੀਤਾ ਜਾਵੇਗਾ ਅਤੇ ਪੀਐੱਮਏਵਾਈ-ਯੂ 2.0 ਦੇ ਤਹਿਤ ਚਿੰਨ੍ਹਿਤ ਵਿਸ਼ੇਸ਼ ਫੋਕਸ ਸਮੂਹ ਦੇ ਲਾਭਾਰਥੀਆਂ ਦੀਆਂ ਆਵਾਸ ਜ਼ਰੂਰਤਾਂ ਨੂੰ ਪ੍ਰਾਥਮਿਕਤਾ ਦਿੱਤੀ ਜਾਵੇਗੀ।

 

ਪੀਐੱਮਏਵਾਈ-ਯੂ ਦੇ ਤਹਿਤ 120 ਲੱਖ ਘਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਵਿੱਚੋਂ 94.11 ਲੱਖ ਪੱਕੇ ਘਰ ਪਹਿਲਾਂ ਹੀ ਬਣ ਕੇ ਤਿਆਰ ਹੋ ਚੁੱਕੇ ਹਨ ਅਤੇ ਲਾਭਾਰਥੀਆਂ ਨੂੰ ਵੰਡੇ ਜਾ ਚੁੱਕੇ ਹਨ। ਅੰਗੀਕਾਰ 2025 ਅਭਿਆਨ ਬਾਕੀ ਬਚੇ ਘਰਾਂ ਦੇ ਨਿਰਮਾਣ ਨੂੰ ਪਹੁੰਚਯੋਗ ਬਣਾਏਗੀ। ‘ਸਾਰਿਆਂ ਲਈ ਆਵਾਸ’ ਦੇ ਟੀਚੇ ਦੇ ਅਨੁਸਾਰ ਇਸ ਯੋਜਨਾ ਨੂੰ ਨਵਾਂ ਰੂਪ ਦਿੱਤਾ ਗਿਆ ਅਤੇ ਸਤੰਬਰ 2024 ਵਿੱਚ ਪੀਐੱਮਏਵਾਈ-ਯੂ 2.0 ਦੇ ਰੂਪ ਵਿੱਚ ਸ਼ੁਰੂ ਕੀਤਾ ਗਿਆ। ਪੀਐੱਮਏਵਾਈ -ਯੂ 2.0 ਦੇ ਤਹਿਤ, ਸ਼ਹਿਰੀ ਭਾਰਤ ਦੇ ਇੱਕ ਕਰੋੜ ਵਾਧੂ ਪਰਿਵਾਰਾਂ ਨੂੰ ਸ਼ਹਿਰਾਂ ਵਿੱਚ ਪੱਕਾ ਘਰ ਬਣਾਉਣ ਜਾਂ ਖਰੀਦਣ ਲਈ ਸਰਕਾਰ ਦੁਆਰਾ 2.50 ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਮਿਲੇਗੀ।

ਅੰਗੀਕਾਰ 2025 ਲਾਗੂਕਰਨ ਦੀਆਂ ਕਮੀਆਂ ਨੂੰ ਦੂਰ ਕਰਕੇ ਕਲਿਆਣਕਾਰੀ ਯੋਜਨਾਵਾਂ ਨੂੰ ਲੋਕਾਂ ਦੇ ਕਰੀਬ ਲਿਆਉਣ ਦੀ ਸਰਕਾਰ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦਾ ਹੈ। ਇਹ ਆਵਾਸ ਯੋਜਨਾ ਦਾ ਲਾਭ ਪ੍ਰਦਾਨ ਕਰਨ ਲਈ ਸਮਾਜ ਦੇ ਕਮਜ਼ੋਰ ਵਰਗ ਤੱਕ ਪਹੁੰਚੇਗਾ।

 

ਅੰਗੀਕਾਰ 2025 ਦੇਸ਼ ਦੇ 5,000 ਤੋਂ ਵੱਧ ਸ਼ਹਿਰੀ ਸਥਾਨਕ ਸੰਸਥਾਵਾਂ (ਯੂਐੱਲਬੀ) ਵਿੱਚ 4 ਸਤੰਬਰ 2025 ਤੋਂ 31 ਅਕਤੂਬਰ 2025 ਤੱਕ ਦੋ ਮਹੀਨੇ ਦੀ ਮਿਆਦ ਲਈ ਚਲੇਗਾ। ਦੇਸ਼ ਭਰ ਵਿੱਚ ਘਰ-ਘਰ ਜਾ ਕੇ ਅਤੇ ਹੋਰ ਆਊਟਰੀਚ ਮਾਧਿਅਮਾਂ ਅਤੇ ਭਾਈਚਾਰਕ ਅਭਿਆਨ ਰਾਹੀਂ ਵਿਆਪਕ ਜਾਗਰੂਕਤਾ ਫੈਲਾਈ ਜਾਵੇਗੀ। ਇਸ ਵਿੱਚ ਜਨਭਾਗੀਦਾਰੀ ਅੰਦੋਲਨ ਵਿੱਚ ਸੰਭਾਵਿਤ ਲਾਭਾਰਥੀਆਂ ਅਤੇ ਹੋਰ ਸਬੰਧਿਤ ਹਿਤਧਾਰਕਾਂ ਨੂੰ ਸ਼ਾਮਲ ਕਰਨ ਲਈ ਕੈਂਪਸ, ਲੋਨਸ ਮਿੱਲਾਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਇੱਕ ਲੜੀ ਆਯੋਜਿਤ ਹੋਵੇਗੀ।

ਅੰਗੀਕਾਰ 2025 ਦੀ ਸ਼ੁਰੂਆਤ ਤੋਂ ਬਾਅਦ ਸ਼੍ਰੀ ਕੁਲਦੀਪ ਨਾਰਾਇਣ ਸੰਯੁਕਤ ਸਕੱਤਰ ਅਤੇ ਐੱਮਡੀ ਆਵਾਸ ਵਿੱਤ ਪੋਸ਼ਣ ਨੇ ਅਭਿਆਨ ਦੇ ਪ੍ਰਭਾਵਸ਼ਾਲੀ ਲਾਗੂਕਰਨ ਨੂੰ ਯਕੀਨੀ ਬਣਾਉਣ ਲਈ ਰਣਨੀਤੀਆਂ ਅਤੇ ਵਿਧੀਆਂ ‘ਤੇ ਚਰਚਾ ਕਰਨ ਲਈ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਅਧਿਕਾਰੀਆਂ ਦੇ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ।

 

ਅਭਿਆਨ ਦੇ ਤਹਿਤ ਪੀਐੱਮਏਵਾਈ-ਯੂ 2.0 ਦੀ ਸ਼ੁਰੂਆਤ ਦੇ ਪਹਿਲੇ ਵਰ੍ਹੇ ਦੇ ਮੌਕੇ ‘ਤੇ 17 ਸਤੰਬਰ 2025 ਨੂੰ ਪੀਐੱਮਏਵਾਈ-ਯੂ ਆਵਾਸ ਦਿਵਸ ਮਨਾਇਆ ਜਾਵੇਗਾ। ਇਸ ਤੋਂ ਇਲਾਵਾ ਜ਼ਿਲ੍ਹਾ ਹੈੱਡਕੁਆਰਟਰਾਂ ‘ਤੇ “ਪ੍ਰਧਾਨ ਮੰਤਰੀ ਆਵਾਸ ਮੇਲਾ-ਸ਼ਹਿਰੀ” ਨਾਮਕ ਇੱਕ ਪ੍ਰਮੁੱਖ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ। ਵੱਡੇ ਸ਼ਹਿਰਾਂ ਵਿੱਚ ਨਗਰ ਨਿਗਮ ਪੱਧਰ ‘ਤੇ ਪ੍ਰਧਾਨ ਮੰਤਰੀ ਆਵਾਸ ਮੇਲਾ- ਸ਼ਹਿਰੀ ਦਾ ਆਯੋਜਨ ਕੀਤਾ ਜਾਵੇਗਾ। ਇਹ ਪ੍ਰਮੁੱਖ ਪ੍ਰੋਗਰਾਮ ਦੋ ਪੜਾਵਾਂ ਵਿੱਚ ਆਯੋਜਿਤ ਕੀਤਾ ਜਾਵੇਗਾ- ਪਹਿਲਾਂ ਪੜਾਅ 17 ਸਤੰਬਰ 2025 ਤੋਂ 27 ਸਤੰਬਰ 2025 ਤੱਕ ਅਤੇ ਦੂਸਰਾ ਪੜਾਅ 16 ਅਕਤੂਬਰ 2025 ਤੋਂ 31 ਅਕਤੂਬਰ 2025 ਦਰਮਿਆਨ ਕਿਸੇ ਵੀ ਦਿਨ ਹੋਵੇਗਾ।

ਇਹ ਪ੍ਰਮੁੱਖ ਪ੍ਰੋਗਰਾਮ ਜ਼ਮੀਨੀ ਪੱਧਰ ‘ਤੇ ਕਨਵਰਜੈਂਸ ਅਤੇ ਕਮਿਊਨਿਟੀ ਆਊਟਰੀਚ ਨੂੰ ਉਤਸ਼ਾਹਿਤ ਕਰਨ ਲਈ ਪੀਐੱਮਏਵਾਈ-ਯੂ ਅਤੇ ਪੀਐੱਮਏਵਾਈ-ਯੂ 2.0 ਦੇ ਲਾਭਾਂ ਨੂੰ ਪ੍ਰਦਾਨ ਕਰਨ ਅਤੇ ਪ੍ਰਦਰਸ਼ਿਤ ਕਰਨ ਲਈ ਇੱਕ ਪਲੈਟਫਾਰਮ ਦੇ ਰੂਪ ਵਿੱਚ ਕੰਮ ਕਰੇਗਾ। ਪੀਐੱਮ ਆਵਾਸ ਮੇਲਾ- ਸ਼ਹਿਰੀ ਵਿੱਚ ਸੇਵਾਵਾਂ ਅਤੇ ਜੀਵੰਤ ਭਾਈਚਾਰਕ ਸ਼ਮੂਲੀਅਤ ਗਤੀਵਿਧੀਆਂ ਦੀ ਇੱਕ ਵਿਸਤ੍ਰਿਤ ਲੜੀ ਸ਼ਾਮਲ ਹੋਵੇਗੀ। ਪੀਐੱਮ ਆਵਾਸ ਮੇਲਾ- ਸ਼ਹਿਰੀ ਦੇ ਇਲਾਵਾ, ਵੱਖ-ਵੱਖ ਮਾਧਿਅਮਾਂ ਨਾਲ ਅੰਗੀਕਾਰ 2025 ਅਭਿਆਨ ਨੂੰ ਗਤੀ ਦੇਣ ਲਈ ਵਾਰਡ/ਕਲਸਟਰ/ਸ਼ਹਿਰ ਪੱਧਰ ‘ਤੇ ਸ਼ਹਿਰੀ ਸਥਾਨਕ ਸੰਸਥਾਵਾਂ ਦੁਆਰਾ ਪ੍ਰੋਗਰਾਮਾਂ/ਗਤੀਵਿਧੀਆਂ ਦੀ ਇੱਕ ਲੜੀ ਆਯੋਜਿਤ ਕੀਤੀ ਜਾਵੇਗੀ।

***************

ਐੱਸਕੇ


(Release ID: 2164391) Visitor Counter : 2