ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸ਼੍ਰੀ ਨਿਤਿਨ ਗਡਕਰੀ ਨੇ ਟਿਕਾਊ ਰਾਸ਼ਟਰੀ ਰਾਜਮਾਰਗ ਵਿਕਾਸ ਲਈ ਇਨੋਵੇਟਿਵ ਨੀਤੀਗਤ ਦਖਲਅੰਦਾਜ਼ੀ 'ਤੇ ਕੰਸਲਟੇਸ਼ਨ ਵਰਕਸ਼ਾਪ ਦੀ ਪ੍ਰਧਾਨਗੀ ਕੀਤੀ
"ਸਰਕਾਰ ਨਿਰਵਿਘਨ ਸ਼ਹਿਰੀ ਸੰਪਰਕ ਲਈ ਰਿੰਗ ਰੋਡ, ਬਾਈਪਾਸ ਦੇ ਨਿਰਮਾਣ 'ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ"
Posted On:
03 SEP 2025 3:17PM by PIB Chandigarh
ਭਾਰਤ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਸ਼ਹਿਰੀ ਗਤੀਸ਼ੀਲਤਾ ਵਿੱਚ ਸੁਧਾਰ ਦੀ ਦਿਸ਼ਾ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਹਾਈਵੇਅਜ਼ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਨਵੀਂ ਦਿੱਲੀ ਵਿੱਚ ਇੱਕ ਕੰਸਲਟੇਸ਼ਨ ਵਰਕਸ਼ਾਪ ਦੀ ਪ੍ਰਧਾਨਗੀ ਕੀਤੀ। ਇਸ ਵਰਕਸ਼ਾਪ ਵਿੱਚ ਕੇਂਦਰੀ ਰਾਜ ਮੰਤਰੀ ਅਜੈ ਟਮਟਾ ਜੀ, ਹਰਸ਼ ਮਲਹੋਤ੍ਰਾ, ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀ ਅਤੇ ਨਗਰ ਨਿਗਮ ਕਮਿਸ਼ਨਰ ਸ਼ਾਮਲ ਹੋਏ।
ਵਰਕਸ਼ਾਪ ਵਿੱਚ ਵਿਸ਼ਵ ਪੱਧਰੀ, ਟਿਕਾਊ ਅਤੇ ਭਵਿੱਖ ਲਈ ਤਿਆਰ ਟ੍ਰਾਂਸਪੋਰਟ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਉਜਾਗਰ ਕੀਤਾ, ਜਿਸ ਵਿੱਚ ਤੇਜ਼ੀ ਨਾਲ ਵਧ ਰਹੇ ਸ਼ਹਿਰੀ ਖੇਤਰਾਂ ਵਿੱਚ ਭੀੜ-ਭੜੱਕੇ ਨੂੰ ਘੱਟ ਕਰਨ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਵਰਕਸ਼ਾਪ ਵਿੱਚ ਮੌਜੂਦ ਪਤਵੰਤਿਆਂ ਨੇ ਕਈ ਇਨੋਵੇਟਿਵ ਨੀਤੀਗਤ ਦਖਲਅੰਦਾਜ਼ੀ 'ਤੇ ਚਰਚਾ ਕੀਤੀ, ਜਿਸ ਵਿੱਚ ਸ਼ਹਿਰੀ ਕੇਂਦਰਾਂ ਤੋਂ ਟ੍ਰੈਫਿਕ ਨੂੰ ਮੋੜਨ ਲਈ ਰਿੰਗ ਰੋਡ ਅਤੇ ਬਾਈਪਾਸ ਦੀ ਉਸਾਰੀ ਸ਼ਾਮਲ ਹੈ, ਜਿਸ ਨਾਲ ਸ਼ਹਿਰੀ ਰਾਸ਼ਟਰੀ ਰਾਜਮਾਰਗਾਂ 'ਤੇ ਭੀੜ-ਭੜੱਕਾ ਘੱਟ ਹੋਵੇਗਾ।
ਮੁੱਖ ਵਿਚਾਰ-ਵਟਾਂਦਰਿਆਂ ਵਿੱਚ ਟਿਕਾਊ ਵਿੱਤਪੋਸ਼ਣ ਨੂੰ ਯਕੀਨੀ ਬਣਾਉਣ ਲਈ ਵੈਲਿਊ ਕੈਪਚਰ ਵਿੱਤ ਮਾਡਲਾਂ ਨੂੰ ਅਪਣਾਉਣ ਅਤੇ ਨਿਰਵਿਘਨ ਏਕੀਕਰਨ ਲਈ ਇਨਫ੍ਰਾਸਟ੍ਰਕਚਰ ਦੇ ਵਿਕਾਸ ਨੂੰ ਸ਼ਹਿਰ ਦੇ ਮਾਸਟਰ ਪਲਾਨ ਨਾਲ ਰੇਖਾਂਕਿਤ ਕਰਨ 'ਤੇ ਵੀ ਧਿਆਨ ਕੇਂਦ੍ਰਿਤ ਕੀਤਾ ਗਿਆ। ਇਨ੍ਹਾਂ ਉਪਾਵਾਂ ਨਾਲ ਨਾ ਸਿਰਫ਼ ਗਤੀਸ਼ੀਲਤਾ ਵਿੱਚ ਵਾਧਾ ਹੋਵੇਗਾ ਸਗੋਂ ਰਿੰਗ ਰੋਡ ਅਤੇ ਬਾਈਪਾਸ ਦੇ ਪ੍ਰਭਾਵ ਵਾਲੇ ਖੇਤਰਾਂ ਵਿੱਚ ਯੋਜਨਾਬੱਧ ਅਤੇ ਨਿਯੰਤ੍ਰਿਤ ਵਿਕਾਸ ਨੂੰ ਵੀ ਹੁਲਾਰਾ ਮਿਲੇਗਾ।
ਇਨ੍ਹਾਂ ਪਹਿਲਕਦਮੀਆਂ ਨਾਲ, ਐੱਮਓਆਰਟੀਐੱਚ ਆਰਥਿਕ ਵਿਕਾਸ ਨੂੰ ਅੱਗੇ ਵਧਾਉਣ, ਕਨੈਕਟੀਵਿਟੀ ਵਿੱਚ ਸੁਧਾਰ ਕਰਨ, ਅਤੇ ਸਮਾਵੇਸ਼ੀ ਅਤੇ ਵਾਤਾਵਰਣ ਪ੍ਰਤੀ ਜ਼ਿੰਮੇਵਾਰ ਸ਼ਹਿਰੀ ਵਿਕਾਸ ਦੀ ਨੀਂਹ ਰੱਖਣ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ।


*****
ਐੱਸਆਰ/ਜੀਡੀਐੱਚ/ਪੀਐੱਨ/ਐੱਸਬੀ
(Release ID: 2163551)
Visitor Counter : 2